Skip to main content

Posts

Showing posts from December, 2011

ਬੁਰੀ ਹਾਲਤ ਵਿਚ ਜਖਮੀ ਪਰਵਾਸੀ ਮਜਦੂਰ ਨੂੰ ਸਹਾਰਾ ਟੀਮ ਨੇ ਪਹੁੰਚਾਇਆ ਉਸਦੇ ਪਰਿਵਾਰ ਕੋਲ

ਬੀਤੀ ਰਾਤ ਪਿੰਡ ਆਸਾ ਬੁੱਟਰ ਵਿਖੇ ਇਕ ਪਰਵਾਸੀ ਮਜਦੂਰ ਪਿੰਡ ਦੇ ਲੋਕਾਂ ਨੂੰ ਕਾਫੀ ਬੁਰੀ ਹਾਲਤ ਵਿਚ ਨਜਰ ਆਇਆ |  ਕਰੀਬ ਰਾਤ 9  ਵਜੇ ਦਾ ਸਮਾਂ ਸੀ  | ਇਹ ਮਜਦੂਰ ਆਦਮੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਇਸ ਨੇ ਪਿੰਡ ਭੁੱਟੀਵਾਲਾ ਦੇ ਇਕ ਭੱਠੇ ਤੇ ਜਾਣਾ ਸੀ | ਇਸ ਮਜਦੂਰ ਆਦਮੀ ਦੇ ਸਿਰਫ ਪੈੰਟ ਤੇ ਸ਼ਰਟ ਪਾਈ ਹੋਈ ਸੀ ਤੇ ਸਿਰ ਤੇ ਟੋਪੀ ਲਈ ਸੀ | ਕੜਾਕੇ ਦੀ ਕੋਰੇ ਦੀ ਸਰਦੀ ਨਾਲ ਇਸਦਾ ਹਾਲ ਕਾਫੀ ਬੁਰਾ ਸੀ , ਕੁਤਿਆਂ ਦੇ ਹਮਲੇ ਨਾਲ ਉਸਦੇ ਕਾਫੀ ਸੱਟਾਂ ਲੱਗ ਚੁਕੀਆਂ ਸਨ | ਜਿਵੇਂ ਹੀ ਇਹ ਆਦਮੀ ਪਿੰਡ ਦੇ ਕੁਝ ਬੰਦਿਆ ਦੀ ਨਿਗਾਹ ਲੱਗਿਆ ਤਾਂ ਉਹਨਾ  ਬੰਦਿਆ ਨੇ ਉਸਨੂੰ ਅੱਗ ਬਾਲ ਕੇ ਸੇਕ ਦਿਵਾਇਆ ਤੇ ਨਾਮ ਪਤਾ ਜਾਨਣ ਦੀ ਕੋਸ਼ਿਸ਼ ਕੀਤੀ | ਪਰ ਜਿਆਦਾ ਜਾਣਕਾਰੀ ਉਹ ਨਾਂ ਦੇ ਸਕਿਆ ਤੇ ਵੇਖਦੇ ਵੇਖਦੇ ਕਾਫੀ ਲੋਕ ਉਸ ਕੋਲ ਇਕੱਠੇ ਹੋ ਗਏ | ਇੰਨੇ ਨੂੰ ਪਿੰਡ ਦੇ ਬੰਦਿਆ ਵੱਲੋ ਸਹਾਰਾ ਟੀਮ ਨਾਲ ਸੰਪਰਕ ਕੀਤਾ ਗਿਆ | ਸਹਾਰਾ ਦੀ ਟੀਮ ਤੁਰੰਤ ਹਰਕਤ ਵਿੱਚ ਆਈ ਤੇ ਮੌਕੇ ਵਾਲੀ ਜਗਾ ਤੇ ਪਹੁੰਚ ਕੇ ਸਾਰੀ ਜਾਣਕਾਰੀ ਹਾਸਲ ਕਰਨ ਤੇ ਪਤਾ ਲੱਗਾ ਕੇ ਉਕਤ ਮਜਦੂਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਪਿੰਡ  ਭੁੱਟੀਵਾਲਾ ਦੇ ਇੱਕ ਭੱਠੇ ਉਪਰ ਕੰਮ ਵਾਸਤੇ ਆਇਆ ਸੀ ਅਤੇ ਉਹ ਪਹਿਲੀ ਵਾਰ ਪੰਜਾਬ ਆਇਆ ਸੀ | ਤੇ ਰਸਤਾ ਭਟਕਣ ਕਰਨ ਅਤੇ ਸਰਦੀ ਤੇ ਕੁੱਤਿਆਂ ਦੀ ਵਜਾ ਕਾਰਨ ਘਬਰਾਇਆ ਹੋਇਆ ਸੀ | ਸਹਾਰਾ ਟੀਮ ਵੱਲੋ ਤਰਨਜੀਤ  ਸਿੰਘ ( ਚੇਅਰਮੈਨ ),ਲਖਵੀਰ ਸਿੰਘ (ਪ੍ਰਧਾਨ)

ਆਸਾ ਬੁੱਟਰ ਚ ਰਾਮਦਾਸ ਸਪੋਰਟਸ ਕਲੱਬ ਵਲੋਂ ਹੋਵੇਗਾ 25ਵਾਂ ਸਿਲਵਰ ਜੁਬਲੀ ਟੂਰਨਾਮੇੰਟ

ਆਸਾ ਬੁੱਟਰ /ਲਖਵੀਰ ਸਿੰਘ /25ਵਾਂ ਸਲਾਨਾ ਕ੍ਰਿਕਟ ਟੂਰਨਾਮੇੰਟ ਰਾਮ ਦਸ ਸਪੋਰਟਸ  ਕਲੱਬ ਵਲੋਂ ਕਰਵਾਇਆ ਜਾ ਰਿਹਾ ਹੈ | ਇਸ ਟੂਰਨਾ ਮੇੰਟ ਨੂੰ ਸਿਲਵਰ ਜੁਬਲੀ ਟੂਰਨਾਮੇੰਟ  ਵਜੋਂ ਪ੍ਰੋਮੋਟ ਕੀਤਾ ਜਾ ਰਿਹਾ ਹੈ , ਇਸੇ ਮਹੀਨੇ ਦੇ ਅੰਤ ਵਿਚ ਇਸ ਟੂਰਨਾਮੇਂਟ ਦਾ ਅਯੋਯਨ ਕੀਤਾ ਜਾ ਰਿਹਾ ਹੈ | ਕਲੱਬ ਦੇ ਮੀਤ ਪਰਧਾਨ ਤੇ ਆਸਾ ਬੁੱਟਰ ਏ ਟੀਮ ਦੇ ਕਪਤਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਇਲਾਕੇ ਦੀਆਂ ਅਤੇ ਪੰਜਾਬ ਦੀਆਂ ਬਹੁਤ ਦੁਰ ਤੋਂ ਟੀਮਾਂ ਇਸ ਟੂਰਨਾਮੇਂਟ ਵਿਚ ਭਾਗ ਲੈਣਗੀਆਂ | ਇਸ ਵਾਰ ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਵੀ ਪੂਰੇ ਗ੍ਰਾਉੰਡ ਦੀ ਦਿਖ ਨੂੰ ਬਿਲਕੁਲ ਨਵਾਂ ਬਣਾਇਆ ਜਾ ਰਿਹਾ ਹੈ | ਕਲੱਬ ਦੇ ਪਰਧਾਨ ਸਵਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਉਹ ਸਾਰੇ ਪਰਵਾਸੀ ਵੀਰਾਂ ਨੂੰ ਇਸ ਟੂਰਨਾਮੇਂਟ ਨੂੰ ਸਫਲ ਬਣਾਉਣ  ਵਾਸਤੇ ਅਪੀਲ ਕਰਦੇ ਹਨ ਉਹ ਇਸ ਟੂਰਨਾਮੇਂਟ ਵਾਸਤੇ ਵਧ ਤੋਂ ਵਧ ਸਹਿਯੋਗ ਦੇਣ | ਜਲਦੀ ਹੀ ਇਸ ਟੂਰਨਾਮੇਂਟ ਦੀ ਪੱਕੀ ਤਾਰੀਖ ਦੱਸ ਦਿੱਤੀ ਜਾਵੇਗੀ |