Skip to main content

Posts

Showing posts from July, 2013

ਸਾਵਧਾਨੀ ਹਟੀ, ਦੁਰਘਟਨਾ ਘਟੀ

ਲਖਵੀਰ ਸਿੰਘ / ਲਖਵੀਰ ਬਿੱਟੂ ਦੋਦਾ / 21 ਜੁਲਾਈ /  ਅੱਜ ਆਸਾ ਬੁੱਟਰ ਤੋਂ ਭੁੱਲਰ ਸੜਕ ਤੇ ਕਾਉਣੀ -ਖਿੜਕੀਆਂ ਵਾਲਾ ਚੁਰਸਤੇ ਤੇ ਇੱਕ ਮੋਟਰਸਾਇਕਲ ਤੇ ਕਰੂਸਰ ਗੱਡੀ ਵਿੱਚ ਜਬਰਦਸਤ ਹਾਦਸਾ ਹੋਇਆ । ਮੋਟਰਸਾਇਕਲ ਦੇ ਨਾਲ ਨਾਲ ਗੱਡੀ ਦੀ ਟੱਕਰ ਹੁੰਦਿਆ ਹੀ ਗੱਡੀ ਖੇਤਾਂ ਵਾਲੇ ਪਾਸੇ ਪਲਟਾ ਖਾ ਗਈ ਤੇ ਮੋਟਰਸਾਇਕਲ ਸਵਾਰ ਸੜਕ ਤੇ ਡਿੱਗ ਪਾਏ । ਮੋਟਰਸਾਇਕਲ ਸਵਾਰ ਪਿੰਡ ਰਾਮੇਆਨਾਂ ਦੇ ਦੇ ਸਨ ਤੇ ਗੱਡੀ ਮੰਡੀ  ਬਰੀਵਾਲਾ ਤੋਂ ਸੀ । ਮੋਟਰਸਾਇਕਲ ਤੇ ਤਿੰਨ ਬੰਦੇ ਸਵਾਰ ਸਨ ,ਤਿੰਨਾ ਹੀ ਬੰਦਿਆ ਨੂੰ ਕਾਫੀ ਸੱਟਾਂ ਲੱਗੀਆਂ ਹਨ , ਮੋਟਰਸਾਇਕਲ ਦੇ ਚਾਲਕ ਨੂੰ ਗੰਭੀਰ ਸੱਟਾਂ ਆਈਆਂ , ਹਾਦਸਾ ਹੁੰਦੇ ਹੀ ਨੇੜੇ ਦੇ ਲੋਕਾਂ ਨੇ ਦੁਰਘਟਨਾ ਗ੍ਰਸਤ ਹੋਏ ਬੰਦਿਆਂ ਨੂੰ ਚੁੱਕਿਆ ਤੇ 108 ਨੰਬਰ ਤੇ ਐਬੁਲੇੰਸ ਸੇਵਾ ਨੂੰ ਕਾਲ ਕੀਤੀ , ਕੁਝ ਮਿੰਟਾ ਚ ਹੀ ਐਂਬੂ ਲੈੰਸ ਸੈਂਟਰ ਆਸਾ ਬੁੱਟਰ ਤੋਂ ਪਹੁੰਚ ਗਈ । ਤੇ ਜਖਮੀਆਂ ਨੂੰ  ਆਦੇਸ਼ ਹਸਪਤਾਲ ਮੁਕਤਸਰ ਚ ਦਾਖਲ ਕਰਵਾਇਆ ਗਿਆ । ਜਿਥੇ ਜਖਮੀਂ ਇਲਾਜ ਅਧੀਨ ਹਨ । ਦੱਸਿਆ ਜਾਂਦਾ ਹੈ ਕਿ ਮੋਟਰਸਾਇਕਲ ਸਵਾਰ ਜਿਆਦਾ ਸਪੀਡ ਤੇ ਸਨ ਤੇ ਗੱਡੀ ਵਾਲਾ ਜੇ ਸਾਵਧਾਨੀ ਨਾਂ ਵਰਤਦਾ ਤਾਂ ਹਾਦਸਾ ਦਰਦਨਾਕ ਹੋਣਾ ਸੀ । 

ਮਿਡ ਡੇ ਮੀਲ ਦੀ ਸੱਚਾਈ

(ਮਿਡ ਡੇ ਮੀਲ ਦਾ ਖਾਣਾ ਖਾ ਕੇ 20 ਬੱਚਿਆਂ ਦੀ ਮੌਤ ) ਦੇਸ਼ ਦੇ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਹੋਈ ਦੁਪਿਹਰ ਦਾ ਖਾਣਾ ਦੇਣ ਦੀ ਸਕੀਮ ਮਿਡ ਡੇ ਮੀਲ ਸਕੂਲ ਦੇ ਬੱਚਿਆਂ ਨੂੰ ਸੰਤੁਲਤ ਭੋਜਨ ਬੇਸ਼ਕ ਨਾਂ ਦੇ ਪਾਵੇ ਪਰ ਮੌਤ ਦਾ ਕਾਰਨ ਜਰੁਰ ਬਣ ਸਕਦੀ ਆ । ਆਏ ਦਿਨ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਮਿਡ ਡੇ ਮੀਲ ਵਿੱਚ ਹੁੰਦੀਆਂ ਬੇ ਨਿਯ੍ਮੀਆਂ ਤੇ ਘਪ੍ਲੇਬਾਜੀਆਂ ਦੀਆਂ ਖਬਰਾਂ ਆਮ ਗੱਲ ਹੈ । ਇਹ ਸਕੀਮ ਦੇਸ਼ ਵਿੱਚੋਂ ਬੱਚਿਆਂ ਵਿੱਚੋ ਕੁਪੋਸ਼ਣ ਦੂਰ ਕਰਨ ਲਈ ਬਣਾਈ ਗਈ ਸੀ ,, ਪਰ ਕੁਪੋਸ਼ਣ ਤਾਂ ਜਿਓਂ ਦਾ ਤਿਓਂ ਹੈ ਪਰ ਜਿਹੜੇ ਅਧਿਆਪਕਾਂ ਨੂੰ ਸਕੂਲ ਚ ਮਿਡ ਡੇ ਮੀਲ ਦਾ ਇੰਚਾਰਜ ਲਗਾਇਆ ਜਾਂਦਾ ਹੈ ਉਸਦਾ ਕੁਪੋਸ਼ਣ ਜਰੁਰ ਦੂਰ ਹੋ ਜਾਂਦਾ ।             ਮੇਰੀ ਉਮਰ ਦੇ 90 ਫ਼ੀਸਦ ਲੋਕ ਸਰਕਾਰੀ ਸਕੂਲਾਂ ਚ ਹੀ ਪੜੇ ਨੇ ਮਤਲਬ 90 ਦੇ ਦਹਾਕੇ ਦੀ ਗੱਲ ਕਰੀਏ ਅਤੇ ਉਸਤੋਂ ਪਹਿਲਾਂ ਵਾਲੇ ਤਾਂ ਲਗਭਗ ਸਾਰੇ ਹੀ ,,, ਉਸ ਵੇਲੇ ਮੈਨੂੰ ਨਹੀਂ ਲਗਦਾ ਕਿ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਨੂੰ ਕਦੇ ਰੋਟੀ ਦੀ ਸਮੱਸਿਆਂ ਆਉਂਦੀ ਸੀ ,, ਸਕੂਲ ਵਿਚ ਪੜਨ ਵਾਲਾ ਬੱਚਾ 1 ਜਾਂ 2 ਤੋਂ ਜਿਆਦਾ ਰੋਟੀਆਂ ਨਹੀਂ ਸਕੂਲ ਲੈ ਕੇ ਜਾਂਦਾ ਸੀ । ਕੋਈ ਮਾਂ ਪਿਓ ਐਸਾ ਨਹੀਂ ਹੋਵੇਗਾ ਜੋ ਆਪਣੇ ਬੱਚੇ ਨੂੰ 1 ਰੋਟੀ ਨਾਂ ਦੇ ਸਕਦਾ ਹੋਵੇ । ਪਤਾ ਨਹੀਂ ਸਰਕਾਰ ਨੇ ਇਹ ਕੀ ਡਰਾਮਾਂ ਸ਼ੁਰੂ ਕੀਤਾ ਹੋਇਆ ਹੈ , ਮਿਡ ਡੇ ਮੀਲ ਦਾ ਖਾਨਾ ,, ਖਾਨਾ ਪਕਾਉਣ ਵਾਸਤੇ ਕੁੱਕ ,, ਤੇ ਇੱਕ ਅਧਿਆ

ਗੁਰਵਿੰਦਰ ਕੌਰ ਪਤਨੀ ਇਕਬਾਲ ਸਿੰਘ ਬੁੱਟਰ ਬਣੇ ਆਸਾ ਬੁੱਟਰ ਦੇ ਨਵੇਂ ਸਰਪੰਚ

ਲਖਵੀਰ ਸਿੰਘ ਬੁੱਟਰ / 4 ਜੁਲਾਈ / ਕੱਲ 3 ਜੁਲਾਈ ਪੰਚਾਇਤ ਚੋਣਾਂ ਦਾ ਦਿਨ ਸੀ , ਸਵੇਰ ਤੋਂ ਲੈ ਕੇ ਵੋਟਰਾਂ ਵਿੱਚ ਇਸ ਚੋਣ ਪ੍ਰਤੀ ਬਹੁਤ ਉਤਸ਼ਾਹ ਸੀ , ਸੁਰਖਿਆ ਪਰਬੰਧ ਬਹੁਤ ਵਧੀਆ ਸਨ ।  2040 ਕੁੱਲ ਵੋਟਾਂ ਵਿੱਚੋਂ 1953 ਵੋਟਾਂ ਬਹੁਤ ਹੀ ਸ਼ਾਂਤ ਮਈ ਤਰੀਕੇ ਨਾਲ ਪਈਆਂ । ਜਿਵੇਂ ਕਿ ਅਸੀਂ ਪੰਚਾਇਤ ਚੋਣਾਂ ਬਾਰੇ ਕੀਤੀ ਪਹਿਲੀ ਪੋਸਟ ਵਿੱਚ ਦੱਸਿਆ ਸੀ ਕੀ ਚੋਣਾਂ ਦਾ ਨਤੀਜਾ ਬਹੁਤ ਕਰੀਬੀ ਹੋ ਸਕਦਾ ਹੈ ਤੇ ਕੁਝ ਕੁ  ਵੋਟਾਂ ਤੇ ਜਿੱਤ ਹਾਰ ਦਾ ਫੈਸਲਾ ਹੋਵੇਗਾ  ਠੀਕ ਉਸੇ ਤਰਾਂ ਹੀ ਨਤੀਜੇ ਸਾਹਮਣੇ ਆਏ ਹਨ  , ਤਿੰਨ ਬੂਥ ਹਨ , 133 ਜਿਸ ਵਿੱਚ ਵਾਰਡ ਨੰ 1,2,3 ਹਨ , 134 ਵਿੱਚ 4,5,6 ਤੇ 135 ਵਿੱਚ 7,8,9 ਹਨ । ਪਹਿਲੇ ਰੁਝਾਨ ਬੂਥ ਨੰ 133 ਤੋਂ ਆਏ ਜਿਸ ਵਿੱਚ ਗੁਰਵਿੰਦਰ ਕੌਰ 38 ਵੋਟਾਂ ਨਾਲ ਅੱਗੇ ਰਹੇ , 134 ਵਿੱਚ 6 ਵੋਟਾਂ ਦੀ ਲੀਡ ਰਹੀ ,, ਮੁਕਾਬਲਾ ਸਖ਼ਤ ਚੱਲ ਰਿਹਾ ਸੀ ,, ਬੂਥ 135 ਦੀ ਗਿਣਤੀ ਬਾਕੀ ਸੀ , ਹੁਣ ਤੱਕ ਗੁਰਵਿੰਦਰ ਕੌਰ 44 ਵੋਟਾਂ ਦੀ ਲੀਡ ਤੇ ਸਨ । ਬੂਥ 135 ਦੀ ਗਿਣਤੀ ਵਿੱਚ ਰਣਜੀਤ ਕੌਰ ਪਤਨੀ ਜਸਮੇਲ ਸਿੰਘ ਨੇ 32 ਵੋਟਾਂ ਦੀ ਲੀਡ ਹਾਸਲ ਕੀਤੀ ਪਰ 12 ਵੋਟਾਂ ਜਿੱਤ ਤੋਂ ਪਿਛੇ ਰਹਿ ਗਏ । ਗਿਣਤੀ ਦਾ ਕੰਮ ਕਰੀਬ 11 ਵਜੇ ਨੇਪਰੇ ਚੜਿਆ ਪਰ ਬਾਹਰ ਖੜੇ ਉਮੀਦਵਾਰਾਂ ਦੇ ਸਮਰਥਕਾਂ ਵਿਚ ਅਫੜਾ ਤਫੜੀ ਦਾ ਮਾਹੋਲ ਬਣਿਆ ਹੋਇਆ ਸੀ , ਅੰਦਰੋਂ ਗੁਰਵਿੰਦਰ ਕੌਰ ਦੀ ਜਿੱਤ ਦੀ ਖਬਰ ਆ ਚੁੱਕੀ ਸੀ ਪਰ , ਇਹ ਖਬਰ ਆਉਣ ਤੋਂ ਬਾਅਦ ਵੀ ਅਧਿਕਾਰਿਕ