Skip to main content

Posts

Showing posts from August, 2012

ਆਸਾ ਬੁੱਟਰ ਸਕੂਲ ਵਿਖੇ ਪਿਤਾ ਦੀ ਯਾਦ ਵਿਚ ਫਲਦਾਰ ਬੂਟੇ ਲਾਏ

ਡਾ :  ਗੁਰਮੀਤ ਸਿੰਘ ਬੁੱਟਰ ਮੁਖੀ ਫਸਲ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਪਣੇ ਪਿਤਾ ਹਰਚੰਦ ਸਿੰਘ ਬੁੱਟਰ ਦੀ ਅੰਤਿਮ ਅਰਦਾਸ ਸਮੇਂ ਸਕੂਲ ਵਿਚ 25 ਫਲਦਾਰ ਪੌਦੇ ਲਾਏ ਗਏ । ਸ੍ਰੀ ਮੁਕਤਸਰ ਸਾਹਿਬ ,  14 ਅਗਸਤ  ( ਰਣਜੀਤ ਸਿੰਘ ਢਿੱਲੋਂ )  -  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਵਿਖੇ ਡਾ :  ਗੁਰਮੀਤ ਸਿੰਘ ਬੁੱਟਰ ਮੁਖੀ ਫਸਲ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਪਣੇ ਪਿਤਾ ਹਰਚੰਦ ਸਿੰਘ ਬੁੱਟਰ ਦੀ ਅੰਤਿਮ ਅਰਦਾਸ ਸਮੇਂ ਸਕੂਲ ਵਿਚ 25 ਫਲਦਾਰ ਪੌਦੇ ਲਾਏ ।  ਜ਼ਿਨ੍ਹਾਂ ਵਿਚ ਨਿੱਬੂ ,  ਕਿੰਨੂੰ ,  ਅਮਰੂਦ ਸ਼ਾਮਲ ਹਨ ।  ਇਸ ਤੋਂ ਇਲਾਵਾ ਉਨ੍ਹਾਂ ਨੇ ਸਕੂਲ ਵਿਚੋਂ ਬਾਰਵੀਂ ਜਮਾਤ ਵਿਚੋਂ ਹਰ ਸਾਲ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀ ਨੂੰ ਹਰਚੰਦ ਸਿੰਘ ਬੁੱਟਰ ਯਾਦਗਾਰੀ ਐਵਾਰਡ ਦਿੱਤਾ ਜਾਵੇਗਾ ।  ਇਸ ਐਵਾਰਡ ਵਿਚ 51 ਸੌ ਰੁਪਏ ਨਗਦ ਅਤੇ ਇਕ ਮੈਡਲ ਦਿੱਤਾ ਜਾਇਆ ਕਰੇਗਾ ।  ਬੱਚੀਆਂ ਨੂੰ ਸ਼ੁੱਧ ਪਾਣੀ ਦੇਣ ਲਈ ਇਕ ਪਾਣੀ ਵਾਲੀ ਟੈਂਕੀ ਸਕੂਲ ਨੁੂੰ ਦਾਨ ਵਜੋਂ ਦਿੱਤੀ ।  ਇਸ ਸ਼ਲਾਘਾਯੋਗ ਉਦਮ ਲਈ ਸਕੂਲ  ਦੇ ਪ੍ਰਿੰਸੀਪਲ ਯਸਵੰਤ ਕੁਮਾਰ ਖੋਖਰ ਨੇ ਬੁੱਟਰ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਬੱਚੀਆਂ ਨੂੰ ਬਹੁਤ ਜ਼ਿਆਦਾ ਪ੍ਰੇਰਣਾ ਮਿਲੇਗੀ ।  ਇਸ ਮੌਕੇ ਬਚਿੱਤਰ ਸਿੰਘ ਮੈਂਬਰ ਬਲਾਕ ਸੰਮਤੀ ,  ਸੁਖਦੇਵ ਸਿੰਘ ਪੰਚ ,  ਨਿਰੰਜਨ ਸਿੰਘ ਪੰਚ ,  ਨਿਹਾਲ ਸਿੰਘ ,  ਜਸਕਰਨ

ਭਾਰਤ ਦੀ ਅਜਾਦੀ ਦੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ

ਭਾਰਤ ਦੀ ਅਜਾਦੀ ਦੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ  ਅਸੀਂ ਆਪਣੇ ਸ਼ਹੀਦਾਂ ਨੂੰ ਚੇਤੇ ਕਰਨ ਵਾਲਾ ਦਿਹਾੜਾ ਸਾਰੀ ਦੁਨੀਆਂ ਦੇ ਮਿਹਨਤਕਸ਼ਾਂ ਅਤੇ ਵਿਚਾਰਵਾਨ ਲੋਕਾਂ ਨਾਲ ਸਾਂਝਾ ਕਰਨ ਦਾ ਜਤਨ ਕਰ ਰਹੇ ਹਾਂ। ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਅਤੇ ਹੋਰ ਹਜਾਰਾਂ ਹੀ ਨੌਜਵਾਨਾਂ ਨੇ ਜਿਨ੍ਹਾਂ ਆਪਣੀ ਜੁਆਨੀ ਦੇਸ਼ ਵਿਚ ਚੱਲਦੀ ਅਜਾਦੀ ਲਹਿਰ ਦੇ ਲੇਖੇ ਲਾਈ। ਆਪਣਾ ਹਰ ਸੁਪਨਾ, ਆਪਣੀ ਹਰ ਖਾਹਿਸ਼, ਹੋਸ਼ ਸੰਭਾਲਣ ਤੋਂ ਬਾਅਦ ਆਪਣੀ ਜ਼ਿੰਦਗੀ ਦਾ ਹਰ ਪਲ ਆਪਣੇ ਵਤਨ ਅਤੇ ਆਪਣੇ ਲੋਕਾਂ ਤੋਂ ਕੁਰਬਾਨ ਕਰ ਦਿੱਤਾ। ਸਿਰ ਦਿੱਤੇ ਪਰ ਸਿਦਕ ਨਾ ਹਾਰਿਆ। ਅਜਾਦੀ ਦੀ ਲਹਿਰ ਨੂੰ ਹੋਸ਼ ਦਿੱਤਾ ਅਤੇ ਜੋਸ਼ ਦਿੱਤਾ, ਲੋਕਾਂ ਦੇ ਮਨਾਂ ਅੰਦਰ ਗੁਲਾਮੀ ਪ੍ਰਤੀ ਨਫਰਤ ਪੈਦਾ ਕਰਨ ਵਾਸਤੇ ਆਪਣੀ ਤਰਕਸ਼ੀਲ ਸੋਚ, ਆਪਣੇ ਦਲੀਲਾਂ ਭਰਪੂਰ ਤਿੱਖੇ ਵਿਚਾਰਾਂ ਦਾ ਪ੍ਰਯੋਗ ਕੀਤਾ। ਅਜਾਦੀ ਲਹਿਰ ਵਾਸਤੇ ਚੱਲਦੀ ਲਹਿਰ ਦੀ ਤੋਰ ਤੇ ਧੜਕਣ ਦੋਹਾਂ ਨੂੰ ਤਿੱਖਿਆਂ ਕਰ ਦਿੱਤਾ। ਲੋਕ ਮਨਾਂ ਅੰਦਰ ਅਜਾਦੀ ਵਾਸਤੇ ਆਸ ਪੈਦਾ ਕਰਨ ਵਿੱਚ ਸਹਾਈ ਹੋਏ। ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਬੰਗਾ ਜਿਲਾ ਲਾਇਲਪੁਰ ਵਿਚ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆ ਵਤੀ ਦੇ ਘਰ ਹੋਇਆ। ਦੇਸ਼ ਭਗਤ ਬਾਬੇ ਅਰਜਨ ਸਿੰਘ ਨੇ ਨਵ ਜੰਮੇ ਬਾਲਕ ਦਾ ਨਾਂ ਭਗਤ ਸਿੰਘ ਰੱਖਿਆ। ਭਗਤ ਸਿੰਘ ਦੇ ਬਾਬਾ ਜੀ ਅਰਜਣ ਸਿੰਘ ਸੂਝਵਾਨ ਮਨੁੱਖ ਸਨ, ਜੋ ਆਰੀਆ ਸਮਾਜ ਦੇ ਪ੍ਰਭਾਵ ਹੇਠ ਅੰਧਵਿਸ਼ਵਾਸ, ਅਤ

ਸਹਾਰਾ ਸੁਸਾਇਟੀ ਆਸਾ ਬੁੱਟਰ ਨੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ

ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਚਲਾਈ ਮੁਹਿੰਮ ਤਹਿਤ  ਸਹਾਰਾ ਜਨ ਸੇਵਾ ਸੁਸਾਇਟੀ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਆਸਾ ਬੁੱਟਰ ਦੀ ਸਰਕਾਰੀ ਹੈਲਥ  ਸਬ ਸੈਂਟਰ ਵਿੱਚ ਪੌਦੇ ਲਗਾਏ ਗਏ |ਇਸ ਲਖਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ   ਅੱਜ ਇਸ ਮੁਹਿੰਮ ਦੀ ਸ਼ੁਰੁਆਤ ਕੀਤੀ ਗਈ ਹੈ | ਬਾਕੀ ਪੌਦੇ  ਪੜਾ ਵਾਰ ਲਗਾਏ ਜਾਣਗੇ |  ਪਿੰਡ  ਦੇ ਚਾਰੇ ਪਾਸੇ ਅਤੇ ਖਾਲੀ ਪਾਈਆਂ ਥਾਂਵਾਂ ਉੱਤੇ ਕਰੀਬ ਦੋ ਹਜਾਰ   ਪੌਦੇ ਲਗਾਏ ਜਾਣਗੇ |    ਉਹਨਾ ਇਸ ਮੌਕੇ ਵਨ ਵਿਭਾਗ ਦੇ ਬਲਾਕ ਅਫਸਰ ਚਮਕੌਰ ਸਿੰਘ  ਦਾ ਵੀ ਧੰਨਵਾਦ  ਕੀਤਾ     ਅਤੇ ਕਿਹਾ ਇਕ ਵਨ ਵਿਭਾਗ ਦੇ ਸਾਰੇ ਅਧਿਕਾਰੀ ਪਿੰਡ ਵਾਸੀਆਂ ਨੂੰ ਬਹੁਤ  ਸਹਿਯੋਗ ਦੇ ਰਹੇ ਹਨ |  ਇਸ ਸਮੇਂ ਸਹਾਰਾ ਜਨ ਸੇਵਾ ਸੁਸਾਇਟੀ ਦੇ ਪਰਧਾਨ ਲਖਵੀਰ  ਸਿੰਘ  ਚੇਅਰਮੈਨ ਤਰਨਜੀਤ ਸਿੰਘ ਉਪ ਪਰਧਾਨ ਗੁਰਤੇਜ ਸਿੰਘ , ਮਨਜੀਤ ਸਿੰਘ ਗੁਰਮੀਤ ਸਿੰਘ ਡਾ.   ਲਖਵਿੰਦਰ ਸਿੰਘ , ਨਰਿੰਜਨ ਸਿੰਘ ਪੰਚ ,ਟੇਕ ਸਿੰਘ , ਤਰਲੋਕ ਸਿੰਘ ਅਤੇ ਹੋਰ ਪਿੰਡ ਵਾਸੀ ਮਜੂਦ ਸਨ |

ਪਹਿਲਵਾਨਾ ਦੇ ਕੁਸ਼ਤੀ ਮੁਕਾਬਲੇ ਹੋਏ