Skip to main content

Posts

Showing posts from January, 2015

ਮਾਦਾ ਭਰੂਣ ਹੱਤਿਆ ਤੇ ਨਾਟਕ 'ਕਲਖ ਹਨੇਰੇ ' ਦਾ ਲੜੀਵਾਰ ਆਯੋਜਨ .

ਲਖਵੀਰ ਸਿੰਘ ਬੁੱਟਰ / ਮਾਦਾ ਭਰੂਣ ਹੱਤਿਆ ਤੇ ਨਾਟਕ 'ਕਲਖ ਹਨੇਰੇ ' ( ਪੇਸ਼ਕਸ਼ ਨੂਰ ਆਰਟ ਗਰੁੱਪ ਬਠਿੰਡਾ ) ਦਾ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਚਾਰ ਪਿੰਡਾਂ ਹਰਾਜ , ਖੋਖਰ ,ਆਸਾ ਬੁੱਟਰ , ਤੇ ਗੁੜੀ ਸੰਘਰ ਵਿੱਚ ਲੜੀਵਾਰ ਆਯੋਜਨ , ਹੁਣ ਤੱਕ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਅਠ ਪ੍ਰੋਗ੍ਰਾਮ ਕਰਵਾ ਚੁੱਕੀ ਹੈ ਅਤੇ ਇਹ ਪ੍ਰੋਗ੍ਰਾਮ NYK ਸ਼੍ਰੀ ਮੁਕਤਸਰ ਸਾਹਿਬ ਦੇ ਕੋਆਰਡੀ ਨੇਟਰ ਸ੍ਰ ਜਗਜੀਤ ਸਿੰਘ ਮਾਨ (  Jagjit Mann  ) ਵੱਲੋਂ ਉਲੀਕੇ ਗਏ ਸਨ  , ਅਤੇ ਸ੍ਰ।  ਜਗਜੀਤ ਮਾਨ ਇਸ ਮੌਕੇ ਪਿੰਡ ਆਸਾ ਬੁੱਟਰ ਵਿਖੇ ਕਰਵਾਏ ਗਏ ਨਾਟਕ ਮੌਕੇ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਤੇ ਉਹਨਾਂ ਨੇ ਭਾਸ਼ਣ ਵਿੱਚ ਜਬਰਦਸਤ ਹਲੂਣਾ ਸਕੂਲ ਦੇ ਵਿਦਿਆਰਥੀਆਂ ਤੇ ਸਰੋਤਿਆ ਨੂੰ ਦਿੱਤਾ, ਉਹਨਾਂ ਤੋਂ ਇਲਾਵਾ ਪ੍ਰਿੰਸਿਪਲ ਨਰੋਤਮ ਦਾਸ ਸ਼ਰਮਾਂ ਅਤੇ ਸ੍ਰ ਜਗਰੂਪ ਸਿੰਘ ਖਾਲਸਾ ਨੇ ਵੀ ਸਮਾਰੋਹ ਨੂੰ ਸੰਬੋਧਤ ਕੀਤਾ ਅਤੇ ਮਾਦਾ ਭਰੂਣ ਹੱਤਿਆ ਦੇ ਮਾਰੂ ਪਰਭਾਵਾਂ ਤੋਂ ਸੁਚੇਤ ਕੀਤਾ |  ਸਹਾਰਾ ਆਸਾ ਬੁੱਟਰ ਪ੍ਰਧਾਨ ਲਖਵੀਰ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਮੀਤ ਪਰਧਾਨ ਗੁਰਤੇਜ ਸਿੰਘ ਅਤੇ ਕੁਲਦੀਪ ਸਿੰਘ , ਗੁਰਧਿਆਨ ਸਿੰਘ , ਜਸਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਗੋਰਾ , ਦਲਜੀਤ ਬਰਾੜ ਅਤੇ   ਬਾਬਾ ਜੀਵਨ ਸਿੰਘ ਕਲੱਬ ਦੇ ਮੈਂਬਰਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ |

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੇਘਰੇ ਪਰਿਵਾਰਾਂ ਦੀ ਮਦਦ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਫਰੀਦਕੋਟ , ਮੁਕਤਸਰ ,ਬਠਿੰਡਾ ਦੇ ਖੇਤਰ ਦੋਦਾ ਵੱਲੋਂ ਪੰਦਰਾਂ ਰਿਫਿਊਜੀ ਪਰਿਵਾਰਾਂ ਦੀ ਮਦਦ ਕੀਤੀ ਗਈ | ਉਕਤ ਪਰਿਵਾਰ ਜੰਮੂ ਵਿੱਚ ਆਏ ਹੜਾਂ ਕਾਰਨ ਬੇਘਰ ਹੋ ਗਏ ਸਨ ਅਤੇ ਇਸ ਵੇਲੇ ਫਰੀਦਬਾਦ ( ਹਰਿਆਣਾ ) ਵਿਖੇ ਰਹਿ ਰਹੇ ਸਨ | ਉਕਤ ਪਰਿਵਾਰਾਂ ਦੇ 50  ਦੇ ਕਰੀਬ ਮੈਂਬਰ ਇਸ ਕੜਾਕੇ ਦੀ ਸਰਦੀ ਵਿੱਚ ਬਿਨਾ ਛੱਤ ਦੇ ਜਿੰਦਗੀ ਗੁਜਾਰ ਰਹੇ ਸਨ | ਇਹਨਾ ਕੋਲ ਕੋਲ ਆਮਦਨ ਵਾਸਤੇ ਵੀ ਕੋਈ ਸਾਧਨ ਨਹੀਂ ਸੀ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਟੀਮ ਵੱਲੋਂ ਮੋਦੀਖਾਨਾ  ਪ੍ਰੋਜੈਕਟ ਦੇ ਤਹਿਤ  ਇਹਨਾਂ ਪਰਿਵਾਰਾਂ ਦੀ ਮਦਦ ਵਾਸਤੇ ਉਪਰਾਲਾ  ਕੀਤਾ  ਗਿਆ  ,  ਜਿਸ  ਵਿੱਚ ਟੀਮ ਵੱਲੋਂ ਇਹਨਾਂ ਪਰਿਵਾਰਾਂ ਦੇ ਗੁਜਰ ਬਸਰ ਵਾਸਤੇ ਪੰਜ ਰਿਕ੍ਸ਼ੇ ਦਿੱਤੇ ਗਏ ਅਤੇ ਇਲਾਕੇ ਦੀਆਂ ਮਿੱਲਾਂ , ਫੈਕਟਰੀਆਂ ਦੇ ਨੁਮਾਇੰਦਿਆਂ ਨਾਲ ਮਿਲਕੇ ਉਕਤ ਪਰਿਵਾਰਾਂ ਨੂੰ ਕੰਮ ਦਿਵਾਉਣ ਦਾ ਯਤਨ ਕੀਤਾ ਗਿਆ | ਇਸ ਤੋਂ ਇਲਾਵਾ ਠੰਡ ਦੀ ਮਾਰ ਤੋਂ ਬਚਨ ਵਾਸਤੇ ਗਰਮ ਬਿਸਤਰੇ , ਗਰਮ ਕੱਪੜੇ  ਅਤੇ ਛੱਤ ਵਾਸਤੇ ਵੱਡੇ ਵਾਟਰ ਪ੍ਰੂਫ਼ ਟੈਂਟ ਦਿੱਤੇ ਗਏ ਨਾਲ ਹੀ ਕੁਝ ਦਿਨਾਂ ਦੇ ਗੁਜਾਰੇ ਵਾਸਤੇ ਰਾਸ਼ਨ ਸਮੱਗਰੀ ਵੀ ਦਿੱਤੀ ਗਈ | ਇਸ ਵਿੱਚ ਮੋਦੀਖਾਨਾ ਪ੍ਰੋਜੈਕਟ ਦੇ ਕੋ-ਆਰਡੀਨੇਟਰ   ਹਰਮਨਦੀਪ ਸਿੰਘ ਖਾਲਸਾ ਅਤੇ ਖੇਤਰ ਸਕੱਤਰ ਜਗਰੂਪ ਸਿੰਘ ਖਾਲਸਾ ਆਸਾ ਬੁੱਟਰ , ਪ੍ਰਧਾਨ ਪ੍ਰੀਤਮ ਸਿੰਘ ਖਾਲਸਾ ਅਤੇ ਸਹਾਇਕ ਸਕੱਤਰ ਸੰਦੀਪ ਸਿੰਘ ਖਾਲਸਾ , ਭੁਪਿੰਦਰ ਸਿੰਘ ਸੂਰੇਵਾਲਾ