Skip to main content

Posts

Showing posts from May, 2012

24 ਘੰਟੇ ਬਿਜਲੀ ਸਪਲਾਈ ਦੇਣ ਦਾ ਕੰਮ ਹੋਇਆ ਸ਼ੁਰੂ

 ਫੋਟੋ ਵੱਡੇ ਅਕਾਰ ਵਿੱਚ ਵੇਖਣ ਵਾਸਤੇ ਫੋਟੋ ਉੱਪਰ ਕਲਿੱਕ ਕਰੋ  ਲਖਵੀਰ  ਸਿੰਘ /22ਮਈ /ਪਿੰਡ ਆਸਾ ਬੁੱਟਰ ਦਾ ਪਿਸ਼੍ਲੇ 18 ਸਾਲਾਂ ਤੋਂ ਲਟਕਦਾ ਆ ਰਿਹਾ ਬਿਜਲੀ ਸਪਲਾਈ 24 ਘੰਟੇ ਵਾਲੀ ਲਾਈਨ  ਮੁੱਦਾ ਆਖਰ ਕਾਰ  ਹੱਲ ਹੋਣ ਜਾ ਰਿਹਾ ਹੈ | ਸਹਾਰਾ ਜਨ ਸੇਵਾ ਸੁਸਾਇਟੀ ਤੇ ਭਾਰਤੀ ਕਿਸਾਨ ਯੂਨੀਅਨ ਇਕਾਈ ਆਸਾ ਬੁੱਟਰ  ਵਲੋਂ  ਇਸ  ਮਸਲੇ ਨੂੰ ਪੂਰੇ ਜੋਰ  ਨਾਲ ਉਠਾਇਆ ਗਿਆ  | ਐਸ  ਡੀ ਓ ਨੂੰ ਮੰਗ ਪੱਤਰ ਦੇ ਕੇ ਪੰਦਰਾ ਮਈ  ਤੱਕ  ਕੰਮ ਸ਼ੁਰੂ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ | ਪਰ ਵਿਭਾਗ ਦੇ ਵਲੋਂ ਕੋਈ ਕਾਰਵਾਈ ਨਹੀ ਕੀਤੇ ਜਾਣ  ਤੇ ਸਹਾਰਾ ਜਨ ਸੇਵਾ ਸੁਸਾਇਟੀ ਤੇ ਕਿਸਾਨ ਯੂਨੀਅਨ  ਆਸਾ ਬੁੱਟਰ ਵਲੋਂ ਸਾਰੇ ਪਿੰਡ ਵਾਸੀਆਂ ਨੂੰ ਬਿਜਲੀ ਬੋਰਡ ਦੇ ਦਫਤਰ ਸਰਾਂ ਏ ਨਾਗਾ ਵਿਖੇ ਧਰਨਾ ਦੇਣ ਦੀ ਅਪੀਲ ਕੀਤੀ ਗਈ | ਲੋਕਾਂ ਵਲੋਂ ਦਫਤਰ ਅੱਗੇ ਧਰਨਾ ਦਿੱਤਾ ਗਿਆ | ਤੇ ਦਫਤਰ ਦਾ ਕੰਮਕਾਰ  ਠਪ ਕਰ ਦਿੱਤਾ ਗਿਆ , ਇਸ ਧਰਨੇ ਨੂੰ ਉਠਾਉਣ ਵਾਸਤੇ ਐਕਸੀਅਨ ਮੁਕਤਸਰ ਨੇ ਵਿਸ਼ਾਵ੍ਸ਼ ਦਿਵਾਇਆ ਕਿ ਦਸ ਦਿਨਾ ਅੰਦਰ ਹਰ ਹਾਲ ਬਿਜਲੀ ਲਾਈਨ  ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਅਮਰਿੰਦਰ  ਸਿੰਘ ਰਾਜਾ ਵੜਿੰਗ ਵੀ ਇਸ ਧਰਨੇ ਦੀ ਹਮਾਇਤ ਕਰਨ ਵਾਸਤੇ ਧਰਨੇ ਵਿੱਚ ਆਏ ਸਨ | ਅਗਲੇ ਦਿਨ ਤੋਂ ਹੀ ਸੁਸਾਇਟੀ ਤੇ ਕਿਸਾਨ ਯੂਨੀਅਨ ਦੇ ਮੈਂਬਰਾਂ ਨਾਲ ਐਕਸੀਅਨ ਮੁਕਤਸਰ ਵੱਲੋਂ ਲਗਾਤਾਰ ਸੰਪਰਕ ਬਣਿਆ ਹੋਇਆ ਸੀ | ਕੁਝ ਰਾਜਨੀਤਕ ਲੋਕ ਅਜੇ ਵੀ ਇਸ ਵਿੱਚ ਅੜਿੱਕਾ ਬਣੇ ਹੋਏ ਸਨ | ਪਰ ਵ

ਭਗਤ ਸਿੰਘ ਵੈਲੀ ਜਾਂ ਕਾਤਲ ਨਹੀਂ... ਸਗੋਂ ਚੇਤੰਨ ਨੌਜਵਾਨ ਸੀ

ਭਗਤ ਸਿੰਘ ਕੁੰਢੀਆਂ ਮੁੱਛਾਂ  ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ ਨਾਂ ਹੈ... ਉਸ ਵਿਸ਼ਾਲ ਫਲਸਫੇ ਦਾ ਨਾਂ ਹੈ ਜਿਸਦੇ ਆਮ ਜਨਜੀਵਨ 'ਤੇ ਲਾਗੂ ਹੋਣ ਨਾਲ ਹਰ ਘਰ ਵਿੱਚ ਖੁਸ਼ਹਾਲੀ ਆ ਸਕਦੀ.....ਸੀ। 'ਸੀ' ਸ਼ਬਦ ਨੂੰ ਇੰਨਾ ਪਿਛਾਂਹ ਕਰਕੇ ਲਿਖਣਾ ਵੀ ਸ਼ਾਇਦ ਧਿਆਨ ਮੰਗਦਾ ਹੋਵੇਗਾ। ਬਿਲਕੁਲ ਸਹੀ ਸੋਚਿਆ ਤੁਸੀਂ..ਕਿਉਂਕਿ ਭਗਤ ਸਿੰਘ ਦੀ ਸੋਚ ਹੀ ਅਜਿਹੀ ਸੀ ਕਿ ਉਸਦੇ ਵਿਚਾਰਾਂ ਨੂੰ ਹੁਣ ਤੱਕ ਜੇ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਗਿਆ ਹੁੰਦਾ ਤਾਂ ਇਸ ਤ੍ਰੇੜਾਂ ਖਾਧੇ, ਭੁੱਖਮਰੀ ਦੇ ਮਾਰੇ, ਤੰਗੀਆਂ ਤੁਰਸੀਆਂ ਦੇ ਝੰਬੇ ਸਮਾਜ ਵਿੱਚ ਸਮਾਜਿਕ ਨਾ-ਬਰਾਬਰੀ ਹਰਗਿਜ ਨਹੀਂ ਸੀ ਰਹਿਣੀ। ਭਗਤ ਸਿੰਘ ਨੂੰ ਫਾਂਸੀ ਟੰਗ ਕੇ ਬੇਸ਼ੱਕ ਸਰਮਾਏਦਾਰਾਂ ਦਾ ਲਾਣਾ ਕੱਛਾਂ ਵਜਾ ਰਿਹਾ ਹੋਵੇ ਪਰ ਉਹ ਅਣਜਾਣ ਕੀ ਜਾਨਣ ਕਿ ਬਚਪਨ ਵਿੱਚ 'ਦਮੂਖਾਂ'  ਬੀਜਣ ਵਾਲਾ ਭਗਤ ਸਿੰਘ ਆਪਣੀ ਸ਼ਹਾਦਤ ਤੱਕ ਇੰਨੇ ਕੁ 'ਦਿਮਾਗ' ਬੀਜ ਗਿਆ ਹੈ ਜੋ ਉਸ ਦੀ ਸੋਚ ਨੂੰ ਕਦਮ ਦਰ ਕਦਮ ਅੱਗੇ ਲਿਜਾਣ ਦੇ ਉਪਰਾਲੇ ਕਰਦੇ ਰਹਿਣਗੇ। ਭਗਤ ਸਿੰਘ ਨੂੰ ਸਿਰਫ ਸ਼ਹੀਦ ਸ਼ਬਦ ਦਾ ਰੁਤਬਾ ਦੇ ਕੇ ਹਰ ਸਾਲ ਉਸਦੇ ਬੁੱਤਾਂ 'ਤੇ ਗੇਂਦੇ ਦੇ ਫੁੱਲ ਚੜ੍ਹਾ ਕੇ ਅਖਬਾਰਾਂ ਰਾਹੀਂ ਆਪਣੀ ਬੱਲੇ ਬੱਲੇ ਕਰ

ਆਸਾ ਬੁੱਟਰ ਵਾਸੀਆਂ ਵੱਲੋਂ ਦਿੱਤਾ ਗਿਆ ਬਿਜਲੀ ਬੋਰਡ ਦਫਤਰ ਅੱਗੇ ਧਰਨਾ

ਸ੍ਰੀ ਮੁਕਤਸਰ ਸਾਹਿਬ/ਲਖਵੀਰ ਸਿੰਘ / ਅੱਜ ਪਿੰਡ ਆਸਾ ਬੁੱਟਰ ਦੇ ਲੋਕਾਂ ਵੱਲੋਂ ਪਿੰਡ ਵਿੱਚ ਚੋਵੀ ਘੰਟੇ ਬਿਜਲੀ ਸਪਲਾਈ ਦੀ ਲਾਈਨ ਕੱਡਣ ਵਾਸਤੇ ਸਰਾਏਨਾਗਾ ਉੱਪ ਮੰਡਲ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ | ਇਸ ਧਰਨੇ ਸੰਬਧੀ ਡਿਪਟੀ ਕਮਿਸ਼ਨਰ ਮੁਕਤਸਰ ,ਐਕਸੀਅਨ ਮੁਕਤਸਰ ,ਨੂੰ ਪਹਿਲਾਂ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਐਸ ਡੀ ਓ ਨੂੰ ਵੀ ਦਸ ਦਿਨ ਪਹਿਲਾਂ ਮੰਗ ਪੱਤਰ ਸੌਂਪੇ ਗਏ ਸਨ  , ਪਰ ਵਿਭਾਗ ਵੱਲੋਂ ਬਿਜਲੀ ਸਪਲਾਈ ਲਾਈਨ ਉੱਪਰ ਕੋਈ ਕਾਰਵਾਈ ਨਹੀਂ ਸ਼ੁਰੂ ਕੀਤੀ ਗਈ | ਇੱਥੇ ਹੀ ਜਿਕਰ ਯੋਗ ਹੈ ਕਿ ਪਿੰਡ  ਆਸਾ ਬੁੱਟਰ  ਵੱਲੋਂ ਸਾਲ 1993 ਵਿੱਚ ਹੀ ਬਿਜਲੀ ਦੀ ਸਪਲਾਈ ਚੌਵੀ ਘੰਟੇ ਕਰਨ ਬਾਰੇ ਬਣਂਦੀ ਰਕਮ ਵਿਭਾਗ ਕੋਲ ਜਮਾ ਕਰਵਾ ਦਿੱਤੀ ਗਈ ਸੀ | ਪਰ 18-19 ਸਾਲ ਬੀਤ ਜਾਣ ਦੇ ਬਾਅਦ ਵੀ ਇਹ ਲਾਈਨ ਚਾਲੂ ਨਹੀਂ ਹੋ ਸਕੀ | ਕਈ ਵਾਰ ਵਿਭਾਗ ਨੂੰ ਮੰਗ ਪੱਤਰ ਦਿੱਤੇ ਗਏ ਤੇ ਕਈ ਵਾਰ ਸੰਗਤ ਦਰਸ਼ਨ ਵਿੱਚ ਵੀ ਮੁੱਖ ਮੰਤਰੀ ਦੇ ਅੱਗੇ ਵੀ ਮੰਗ ਹੁੰਦੀ ਰਹੀ ਹੈ | ਪਰ ਕੁਝ ਰਾਜਨੀਤਕ ਪਹੁੰਚ ਰੱਖਣ ਵਾਲੇ ਆਸ ਪਾਸ ਦੇ ਪਿੰਡਾ ਦੇ ਬੰਦਿਆ ਦੇ ਕਾਰਨ ਹੀ ਹੁਣ ਤੱਕ ਇਹ ਗੱਲ ਲਟਕਦੀ ਰਹੀ | ਪਰ ਅੱਜ ਪਿੰਡ ਆਸਾ ਬੁੱਟਰ ਦੀ ਭਾਰਤੀ ਕਿਸਾਨ ਯੂਨੀਅਨ ਦੀ ਇਕਾਈ ਤੇ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵੱਲੋਂ ਪਿੰਡ ਵਾਸੀਆਂ ਨੂੰ ਆਪਣਾ ਬਣਦਾ ਹੱਕ ਲੈਣ ਵਾਸਤੇ ਧਰਨੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ | ਭਾਰਤੀ ਕਿਸਾਨ ਯੂਨੀਅਨ ਗਿੱਦੜਬਾਹਾ

ਬਲੱਡ ਬੈਂਕ ਚ' ਖੂਨ ਦੀ ਭਾਰੀ ਘਾਟ , ਸਹਾਰਾ ਵੱਲੋਂ ਇੱਕੋ ਦਿਨ ਪੰਜ ਯੂਨਿਟ ਖੂਨ ਦਾਨ

ਲਖਵੀਰ ਸਿੰਘ ਬੁੱਟਰ /ਮੁਕਤਸਰ / ਅੱਜ ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਪੰਜ ਯੂਨਿਟ ਖੂਨ ਦੋ ਵੱਖ ਵੱਖ ਲੋੜਵੰਦਾ ਨੂੰ ਦਾਨ ਕੀਤਾ ਗਿਆ | ਕਿਉਂਕਿ ਸ਼੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਵਿੱਚ ਖੂਨ ਦੀ ਬਹੁਤ ਘਾਟ ਹੈ | ਜਾਂ ਫਿਰ ਇੰਜ ਕਹਿ ਲਿਆ ਜਾਵੇ ਕੇ ਖੂਨ ਬਿਲਕੁਲ ਹੀ ਨਹੀਂ ਹੈ ਤਾਂ ਵੀ ਕੋਈ ਅਤਕਥਨੀ ਨਹੀਂ ਹੋਵੇਗੀ | ਅੱਜ ਸਹਾਰਾ ਜਨ ਸੇਵਾ ਸੁਸਾਇਟੀ ਨੂੰ ਦੋ ਵੱਖ ਵੱਖ ਅਪ੍ਰੇਸ਼ਨ ਦੇ ਕੇਸਾਂ ਵਾਸਤੇ(ਔਰਤ ਦਾ ਗੁਰਦੇ ਦਾ ਅਪ੍ਰੇਸ਼ਨ)  ਪਿੰਡ ਸੂਰੇਵਾਲਾ ਅਤੇ (ਬੰਦੇ ਦਾ ਗੁਰਦੇ ਦਾ ਅਪ੍ਰੇਸ਼ਨ ) ਪਿੰਡ ਭੁਲਰ ,  ਲਈ ਕਾਲ ਆਈ ਕਿ O+tive ਬਲੱਡ ਗਰੁੱਪ ਦੀ ਬਹੁਤ ਜਲਦ ਜਰੂਰਤ ਹੈ ਤਾਂ , ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਤੁਰੰਤ ਪੰਜ ਯੂਨਿਟ ਖੂਨਦਾਨ ਦਿੱਤਾ ਗਿਆ | ਖੂਨਦਾਨ ਕਰਨ ਵਾਲਿਆ ਵਿੱਚ ਲਖਵੀਰ ਸਿੰਘ ਬੁੱਟਰ , ਦਲਜੀਤ ਬਰਾੜ , ਗੁਰਨਾਮ ਸਿੰਘ , ਰਣਜੀਤ ਸਿੰਘ ਅਤੇ ਗੁਰਮੀਤ ਸਿੰਘ  ਸ਼ਾਮਲ ਸਨ | ਮਰੀਜ ਦੇ ਪਰਿਵਾਰਾਂ ਨੇ ਸਹਾਰਾ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ | ਉਧਰ ਬਲੱਡ ਬੈਂਕ ਦੇ ਇੰਚਾਰਜ ਵੱਲੋਂ ਸਹਾਰਾ ਟੀਮ ਖੂਨਦਾਨ ਕੈੰਪ ਲਗਾ ਕੇ ਬਲੱਡ ਬੈਂਕ ਵਾਸਤੇ ਖੂਨ ਜੁਟਾਉਣ ਦੀ ਅਪੀਲ ਵੀ ਕੀਤੀ ਗਈ | ਆਉਣ ਵਾਲੇ ਕੁਝ ਦਿਨਾ ਤੱਕ ਆਸ ਪਾਸ ਦੇ ਪਿੰਡਾ ਵਿਚ ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਖੂਨਦਾਨ ਕੈੰਪ ਲਗਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਖੂਨ ਦਾਨ ਕਰਨ ਬਾਰੇ ਪ੍ਰੇਰਿਤ ਕੀਤਾ ਜਾਵੇਗਾ |

ਅਸੀਂ ਵਿਚਾਲੂ

ਬੰਦੇ ਹੀ ਬਾਬੇ  ਬਣਦੇ ਹਨ, ਇਸ ਕਲਯੁਗ 'ਚ ਤਾਂ ਜਿਹੜੇ ਬੰਦੇ, ਬੰਦੇ ਨਹੀਂ ਰਹਿੰਦੇ, ਉਹ ਬਾਬੇ ਬਣ ਜਾਂਦੇ ਹਨ। ਇਹ ਬੇਸ਼ੱਕ ਬਾਬੇ ਬਣ ਕੇ ਬੰਦੇ ਨਹੀਂ ਰਹਿੰਦੇ। ਪਰ ਜਿਹੜੀਆਂ ਮੌਜਾਂ ਲਗਦੀਆਂ ਹਨ, ਉਹ ਬੰਦੇ ਬਣੇ ਰਹਿ ਕੇ ਕਿਥੇ ਨਸੀਬ ਹੁੰਦੀਆਂ ਹਨ। ਹਾਲ 'ਚ ਹੀ ਇਕ ਨਵਾਂ ਬਾਬਾ, ਬਾਬਿਆਂ ਦੀ ਢਾਣੀ 'ਚ ਸ਼ਾਮਿਲ ਹੋ, ਧਰੂ ਤਾਰੇ ਵਾਂਗ ਚਮਕਿਆ ਹੈ। ਸੋ, ਮੇਰੇ ਮਨ 'ਚ ਵੀ ਆਇਆ ਕਿ ਚਲੋ ਬਾਬਾ ਬਣ ਜਾਈਏ। ਪਤੈ ਜਦ ਮੈਂ ਸੰਤ ਫਤਹਿ ਸਿੰਘ ਦੇ ਅਖ਼ਬਾਰ 'ਚੋਂ ਅਸਤੀਫ਼ਾ ਦਿੱਤਾ ਸੀ ਤਾਂ ਮੇਰੀ ਤਨਖਾਹ 600 ਰੁਪਏ ਮਹੀਨਾ ਸੀ। ਓਸ ਸਮੇਂ ਕਈ ਪ੍ਰਸਿੱਧ ਬਾਬੇ ਆਪਣੇ ਥਾਲ ਦਾ ਭੋਜਨ ਮੈਨੂੰ ਛਕਾਉਂਦੇ ਹੁੰਦੇ ਸਨ, ਫਲ-ਫਰੂਟ ਦੀਆਂ ਟੋਕਰੀਆਂ ਵੀ ਭੇਟ ਕਰ ਦਿੰਦੇ ਸਨ ਕਿਉਂਕਿ ਉਨ੍ਹਾਂ ਨੇ ਆਪ ਮੁੱਲ ਨਹੀਂ ਖਰੀਦੀਆਂ ਹੁੰਦੀਆਂ ਸਨ, ਉਨ੍ਹਾਂ ਨੂੰ ਭਗਤ ਭੇਟ ਕਰ ਜਾਂਦੇ ਸਨ, ਉਹ ਇਕ ਅੱਧੀ ਟੋਕਰੀ ਮੁਫਤੋ-ਮੁਫਤੀ ਸਾਨੂੰ ਫੜਾ ਦਿੰਦੇ ਸਨ। ਓਸ ਵੇਲੇ ਅਕਲ ਨਾ ਆਈ ਕਿ ਕੀ ਲੈਣੈ ਐਡੀਟਰ ਬਣ ਕੇ, ਬਾਬੇ ਹੀ ਬਣ ਜਾਈਏ। ਅਕਲ ਆਤੀ ਹੈ ਇੰਸਾਂ ਕੋ, ਠੋਕਰੇਂ ਖਾਨੇ ਕੇ ਬਾਅਦ। ਸੋ, ਹਿਨਾ ਰੰਗ ਲਾਈ ਪੱਥਰ ਪੇ ਘਿਸ ਜਾਨੇ ਕੇ ਬਾਅਦ, ਅਕਲ ਹੁਣ ਆਈ, ਕਈ ਕਈ ਥਾਂ-ਥਾਂ ਠੋਕਰੇਂ ਖਾਨੇ ਕੇ ਬਾਅਦ। ਫੈਸਲਾ ਕਰ ਲਿਆ ਕਿ ਚਲੋ, ਅਸੀਂ ਵੀ ਬਾਬੇ ਬਣ ਜਾਈਏ। ਪਹਿਲੀ ਪਾਇਦਾਨ (ਪੌੜੀ) ਇਹ ਸੀ ਕਿ ਨਾਂਅ ਕੀ ਰੱਖੀਏ? ਪਹਿਲਾਂ ਸੋਚਿਆ ਨਿਰਮੂਲ ਬਾਬਾ ਨਾਂਅ ਰੱਖ ਲੈਂਦੇ ਹਾਂ ਪਰ ਫਿਰ ਅਕਲ

ਧੀਰਾ ਸਿੰਘ ਹਾਲਤ ਨਾਜੁਕ , ਸਹਾਰਾ ਨੇ ਕਰਵਾਇਆ ਇਲਾਜ ਸ਼ੁਰੂ

10 ਮਈ /ਆਸਾ ਬੁੱਟਰ ਵਾਸੀ ਧੀਰਾ ਸਿੰਘ ਪੁੱਤਰ ਮੇਜਰ ਸਿੰਘ ਜੋ ਕੇ ਪਿਸ਼੍ਲੇ ਕਈ ਮਹੀਨਿਆ ਤੋਂ ਆਪਣੇ ਸਹੁਰੇ ਪਿੰਡ ਰਹਿ ਰਿਹਾ ਸੀ | ਢਾਈ ਮਹੀਨੇ ਪਹਿਲਾਂ ਉਥੇ ਹੀ ਮਜਦੂਰੀ ਕਰਦੇ ਸਮੇਂ  ਕੰਧ  ਤੋਂ ਡਿੱਗ ਪੈਣ ਕਰਕੇ ਕਾਫੀ ਸੱਟਾਂ ਲੱਗ ਗਾਈਆਂ | ਕਾਫੀ ਖਰਚਾ ਆਉਂਦਾ ਵੇਖ ਸਹੁਰਾ ਪਰਿਵਾਰ ਵੀ ਬੇਬਸ ਹੋ ਗਿਆ | ਉਸਦਾ ਇਲਾਜ ਵੀ ਸਹੀ ਤਰਾਂ ਨਹੀ ਹੋ ਰਿਹਾ ਸੀ ਤੇ ਦਿਨ ਬ ਦਿਨ ਉਸਦੀ ਹਾਲਤ ਹੋਰ ਖਰਾਬ ਹੁੰਦੀ ਗਈ | ਆਖਰ 29ਅਪ੍ਰੈਲ ਨੂੰ ਉਸਨੂੰ ਉਸਦੇ ਸਹੁਰੇ ਪਰਿਵਾਰ ਵਾਲੇ ਆਸਾ ਬੁੱਟਰ ਛੱਡ ਗਏ | ਜਦੋਂ ਧੀਰਾ ਸਿੰਘ ਡੀ ਹਾਲਤ ਦਾ ਪਤਾ ਸਹਾਰਾ ਟੀਮ ਨੂੰ ਲੱਗਾ ਤਾਂ ਉਹਨਾ ਨੇ ਉਸਦੀ ਡਾਕਟਰ ਤੋਂ ਜਾਂਚ ਕਾਰਵਾਈ ਗਈ | ਡਾਕਟਰ ਨੇ ਕਾਫੀ ਨਾਜੁਕ ਹਾਲਤ ਬਾਰੇ ਦੱਸਿਆ |ਧੀਰਾ ਸਿੰਘ ਦੀ ਪਿਠ ਤੇ ਕਾਫੀ ਵੱਡਾ ਜਖਮ ਬਣ ਚੁੱਕਾ ਹੈ | ਤੇ ਬਾਹਵਾਂ ਉੱਪਰ ਵੀ ਕਾਫੀ ਡੂੰਗੇ ਜਖਮ ਹਨ | ਬਿਨਾ ਦੇਰੀ ਉਸਦੀ ਮਲਮ ਪੱਟੀ ਰੋਜਾਨਾ ਸ਼ੁਰੂ ਕੀਤੀ ਗਈ | ਉਸਨੂੰ ਡਾਇਟ ਵੀ ਦਿੱਤੀ ਗਈ | ਹੌਲੀ ਹੌਲੀ ਉਸਦੇ ਜਖਮ ਭਰਨੇ ਸ਼ੁਰੂ ਹੋ ਗਏ ਹਾਂ ਤੇ ਲੱਤਾ ਬਾਹਵਾ ਵੀ ਹੌਲੀ ਹੌਲੀ ਕੰਮ ਕਰਨਾ ਸ਼ੁਰੂ ਕਰ ਰਹੀਆਂ ਨੇ |ਧੀਰਾ ਸਿੰਘ ਤਿੰਨ ਬਚਿਆਂ ਦਾ ਪਿਓ ਹੈ ਤੇ ਉਸਦੀ ਉਮਰ 34-35 ਸਾਲ ਹੈ |  ਘਰ ਦੀ ਹਾਲਤ ਵੀ ਬਹੁਤ ਪਤਲੀ ਹੋ ਚੁੱਕੀ ਹੈ | ਉਸਦਾ ਪਰਿਵਾਰ ਬਹੁਤ ਗਰੀਬੀ ਤੇ ਬੇਵਸੀ ਵਿੱਚ ਆਪਣੀ ਜਿੰਦਗੀ ਕੱਟ ਰਿਹਾ ਹੈ | ਅਸੀਂ ਪਾਠਕਾਂ ਨੂੰ ਵੀ ਅਪੀਲ ਕਰਦੇ ਹਾਂ ਕੇ ਉਹ ਜੇਕਰ ਧੀਰਾ ਸਿੰਘ ਦੀ  ਮਦਦ ਕਰਨੀ

S.D.O, ਡੀ ਸੀ , ਤੇ ਐਕਸੀਅਨ ਨੂੰ ਦਿੱਤਾ ਮੰਗ ਪੱਤਰ ,

24 ਘੰਟੇ ਬਿਜਲੀ ਸਪਲਾਈ ਦੀ ਮੰਗ ਨੂੰ ਜੋਰ ਨਾਲ ਉਠਾਉਂਦਿਆ ਸਹਾਰਾ ਜਨ ਸੇਵਾ ਸੁਸਾਇਟੀ ਤੇ ਭਾਰਤੀ ਕਿਸਾਨ ਯੂਨੀਅਨ ਦੀ ਇਕਾਈ ਆਸਾ ਬੁਟਰ ਵੱਲੋ ਡਿਪਟੀ ਕਮਿਸ਼ਨਰ ,ਐਸ ਡੀ ਓ ,ਤੇ ਐਕਸੀਅਨ ਨੂੰ ਮੰਗ ਪੱਤਰ ਦਿਤੇ ਗਏ 

ਆਸਾ ਬੁੱਟਰ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਲਈ ਧਰਨਾ 15 ਨੂੰ

BY Sahara Assa Buttar

ਸਪੋਰਟਸ ਵਿੰਗ ਦੁਬਾਰਾ ਸ਼ੁਰੂ : ਖਿਡਾਰੀਆਂ ਵਿਚ ਉਤਸ਼ਾਹ

3 ਮਈ 2012/ਇੰਦੀਵਰ /ਲਖਵੀਰ ਸਿੰਘ /ਆਸਾ ਬੁੱਟਰ ਦੇ ਖੇਡ ਸਟੇਡੀਅਮ ਦੀ ਰੌਨਕ ਇੱਕ ਵਾਰ ਫਿਰ ਦੁਬਾਰਾ ਪਰਤੇਗੀ | ਕਿਉਂਕਿ ਸਪੋਰਟਸ ਵਿੰਗ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ | ਜਿਸ ਵਿਚ ਸੁਖਵਿੰਦਰ ਸਿੰਘ ਨੰਬਰਦਰ ( ਪੰਜਾਬ ਪੁਲਿਸ ) ਇਸ ਵਿੰਗ ਦੇ ਕੋਚ ਹੋਣਗੇ | ਪਿਸ਼੍ਲੇ ਸਾਲ ਵੀ ਸੁਖਵਿੰਦਰ ਸਿੰਘ ਪੂਰੀ ਸਫਲਤਾ ਨਾਲ ਇਹ ਵਿੰਗ ਚਲਾ ਚੁੱਕੇ ਹਨ |60 ਤੋਂ ਜਿਆਦਾ ਬੱਚੇ ਇਸ ਵਿੰਗ ਵਿਚੋਂ ਲਾਭ ਉਠਾ ਸਕਣਗੇ | ਸਪੋਰਟਸ ਵਿੰਗ ਵਿਚ ਖਿਡਾਰੀਆਂ ਨੂੰ ਵਧੀਆ ਖੇਡਾਂ ਦੀ ਟ੍ਰੇਨਿੰਗ ਦੇ ਨਾਲ ਵਧੀਆ ਡਾਇਟ ਵੀ ਦਿੱਤੀ ਜਾਵੇਗੀ | ਗਰੀਬ ਖਿਡਾਰੀਆਂ ਨੂੰ ਇਸਦਾ ਕਾਫੀ ਫਾਇਦਾ ਹੋਵੇਗਾ | ਅੱਜ ਖੇਡ ਸਟੇਡੀਅਮ ਵਿਚ ਇਸ ਵਿੰਗ ਦਾ ਪਹਿਲਾ ਅਭਿਆਸ ਕੀਤਾ ਗਿਆ | ਜਿਸ ਵਿਚ ਪੂਰੇ ਉਤਸ਼ਾਹ ਨਾਲ ਖਿਡਾਰੀਆਂ ਨੇ ਭਾਗ ਲਿਆ | ਇਥੇ ਹੀ ਜਿਕਰਯੋਗ ਹੈ ਕਿ ਸਹਾਰਾ ਜਨ  ਸੇਵਾ ਸੁਸਾਇਟੀ ਵੱਲੋਂ ਵੀ ਸਪੋਰਟਸ  ਵਿੰਗ ਦਾ ਗਠਨ ਕੀਤਾ ਜਾਵੇਗਾ ਜੋ ਕਿ ਇਸ ਵਿੰਗ ਨਾਲ ਮਿਲਕੇ ਪਿੰਡ ਵਿਚ ਹਰ ਸਾਲ ਕੱਬਡੀ ਦੇ ਨਾਲ ਨਾਲ ਈਵਿੰਟ ਖੇਡਾਂ ਦਾ ਟੂਰਨਾਮੈਂਟ ਕਰਵਾਏਗਾ | ਜਿਸ ਵਿਚ ਰੇਸਾਂ , ਥ੍ਰੋ ਖੇਡਾਂ , ਤੇ ਜੰਪ ਆਦਿ ਸ਼ਾਮਲ ਹੋਣਗੇ |