Skip to main content

Posts

Showing posts from September, 2011

ਮਨਪ੍ਰੀਤ ਬਾਦਲ ਵਲੋਂ ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਵਾਸਤੇ 50,000/- ਦੀ ਸਹਾਇਤਾ

  ਆਸਾ ਬੁੱਟਰ /ਲਖਵੀਰ ਸਿੰਘ /26 ਸਤੰਬਰ / SGPC ਚੋਣਾ ਤੋਂ ਬਾਅਦ ਪਹਿਲੀ ਵਾਰ ਮਨਪ੍ਰੀਤ ਬਦਲ ਪਿੰਡ ਆਸਾ ਬੁੱਟਰ  ਵਿਖੇ ਲੋਕਾ ਦਾ ਧੰਨਵਾਦ ਕਰਨ ਲਈ ਆਏ | ਉਹਨਾ ਇਸ ਮੌਕੇ ਸਹਾਰਾ ਜਨ ਸੇਵਾ ਸੁਸਾਇਟੀ ਦੁਆਰਾ ਬਨਾਏ ਜਾ ਰਹੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਪਾਰਕ (ਜਿਹਨਾ ਵਿਚ ਭਗਤ ਸਿੰਘ ਦਾ 8 ਫੁੱਟ ਉਚਾ ਬੁੱਤ ਵੀ ਸਥਾਪਤ ਕੀਤਾ ਜਾ ਰਿਹਾ ਹੈ ) ਵਾਸਤੇ 50,000/ - ਰੁਪੇ ਦੀ ਸਹਾਇਤਾ ਦਿੱਤੀ , ਉਹਨਾ ਖੁਦ ਪਾਰਕ ਵਾਲੀ ਥਾਂ ਤੇ ਜਾ ਕੇ ਚੱਲ ਰਹੇ ਕੰਮ ਦਾ ਜਾਇਜਾ ਵੀ ਲਿਆ ਤੇ ਸਾਰੇ ਪ੍ਰੋਜੇਕਟ ਦੇ ਕੰਮ ਦੀ ਸ਼ਲਾਘਾ ਕੀਤੀ |ਉਹਨਾ ਇਹ ਵੀ ਕਿਹਾ ਕਿ ਜਿੱਡਾ ਵੱਡਾ ਇਹ ਕੰਮ ਹੈ ਉਸ ਦੇ ਮੁਕਾਬਲੇ ਇਹ ਰਕਮ ਕੁਝ ਵੀ ਨਹੀ ਪਰ ਇਸ ਮਹੀਨੇ ਨੂੰ ਪੰਜਾਬ ਵਿਚ ਤੇਹਰਵਾਂ ਮਹੀਨਾ ਕਹਿੰਦੇ ਹਨ ਇਸ ਕਰਕੇ ਉਹ ਇਸ ਵੇਲੇ ਇੰਨਾ ਹੀ ਆਪਣੇ ਪਰਸਨਲ ਫੰਡ ਚੋ ਦੇ ਰਹੇ  ਹਨ | ਸਹਾਰਾ ਟੀਮ ਵਲੋਂ ਲਖਵੀਰ ਸਿੰਘ ਨੇ ਗਲ ਕਰਦੇ ਹੋਏ ਕਿਹਾ ਕਿ ਉਹਨਾ ਦਾ ਇਹੀ ਫੰਡ ਹੀ ਉਹਨਾ ਲਈ ਪੰਜ ਲਖ ਦੇ ਬਰਾਬਰ ਹੈ | ਮਨਪ੍ਰੀਤ ਬਦਲ ਨੇ ਇਸ ਮੌਕੇ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਦੀ ਸੋਂਹ ਖਾ ਕੇ ਇਸ ਰਾਹ ਤੇ ਤੁਰੇ ਹਨ ਤੇ ਜਿਥੇ ਵੀ ਭਗਤ ਸਿੰਘ ਦੇ ਨਾਮ ਤੇ ਕੋਈ ਬੁੱਤ ਜਾਂ ਪਾਰਕ ਦੀ ਗੱਲ ਹੁੰਦੀ ਹੈ ਤਾਂ ਉਹਨਾ ਨੂੰ ਇਸ ਦੀ ਬਹੁਤ ਖ੍ਸ਼ੀ ਹੁੰਦੀ ਹੈ , ਉਹਨਾ ਆਸਾ ਬੁੱਟਰ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਾਤਾਵਰਨ ਤੇ ਸਟਾਫ਼ ਦੀ ਵੀ ਤਾਰੀਫ਼ ਕੀਤੀ ਤੇ ਉਹਨਾ ਅਧਿਆਪਕਾ ਨਾਲ ਗੱਲ ਕਰਦੇ ਹੋਏ

ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਜਸਵਿੰਦਰ ਆਸਾ ਬੁੱਟਰ ਵਤਨ ਪਰਤੇ

ਆਸਾ ਬੁੱਟਰ /ਲਖਵੀਰ ਸਿੰਘ /10 ਸਤੰਬਰ/ : ਜਸਵਿੰਦਰ ਸਿੰਘ ਆਸਾ ਬੁੱਟਰ ਪ੍ਰਸਿਧ ਕੱਬਡੀ ਕੁਮੈਂਟੇਟਰ ਮਿਤੀ 9 ਸਤੰਬਰ ਨੂੰ ਕਨੇਡਾ ਵਿਚ ਹੋਏ ਕੱਬਡੀ ਖੇਡ ਮੇਲਿਆਂ ਵਿਚ ਆਪਣੀ ਕੁਮੈਂਟਰੀ ਦੇ ਜੋਹਰ ਦਿਖਾ ਕੇ ਆਪਨੇ ਪਿੰਡ ਆਸਾ ਬੁੱਟਰ ਪਹੁੰਚੇ | ਪਿੰਡ ਪਹੁੰਚਣ ਤੇ ਸਹਾਰਾ ਟੀਮ ਵਲੋਂ ਜਸਵਿੰਦਰ ਬੁੱਟਰ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ | ਪਿੰਡ ਸਰਾਂ ਏ ਨਾਗਾ ਤੋਂ ਰਸਮੀ ਸਵਾਗਤ ਕਰ ਕੇ ਉਹਨਾ ਨੂੰ ਪਿੰਡ ਲਿਆਂਦਾ ਗਿਆ ਜਿਥੇ ਉਹਨਾ ਨੂੰ ਪਿੰਡ ਦੇ ਖੇਡ ਸਟੇਡੀਅਮ ਵਿਚ ਸਹਾਰਾ ਟੀਮ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਢੋਲ ਦੀ ਤਾਲ ਦੇ ਨਾਲ ਇੱਕ ਪੈਦਲ ਮਾਰਚ ਸਟੇਡੀਅਮ ਤੋਂ ਗੁਰੂਦਵਾਰਾ ਸਾਹਿਬ ਤੱਕ ਕਡਿਆ ਗਿਆ | ਲਗਭਗ 200 ਮੀਟਰ ਲੰਬਾ ਲੋਕਾਂ ਦਾ ਕਾਫਲਾ ਇਸ ਜਸ਼ਨ ਵਿਚ ਜਸਵਿੰਦਰ ਸਿੰਘ ਦੇ ਸਵਾਗਤ ਲਈ ਨਾਲ ਨਾਲ ਚੱਲ ਰਿਹਾ ਸੀ | ਲੋਕ ਆਪਣੇ ਘਰਾਂ ਦੇ ਬੂਹਿਆਂ ਵਿਚ ਜਸਵਿੰਦਰ ਬੁੱਟਰ ਦੇ ਸਵਾਗਤ ਲਈ ਖੜੇ ਸਨ | ਅਤੇ ਜਿਵੇਂ ਹੀ ਜਸਵਿੰਦਰ ਕਿਸੇ ਦੇ ਵੀ ਬੂਹੇ ਅੱਗੋਂ ਗੁਜਰਦੇ ਉਹ ਹਰ ਪਿੰਡ ਵਾਸੀ ਆਸ਼ੀਰਵਾਦ ਲੈਂਦੇ ਤੇ ਅੱਗੇ ਵਧਦੇ | ਕਈ ਲੋਕ ਫੁਲਾਂ ਦੇ ਹਾਰ ਲਈ ਕੇ ਵੀ ਸਵਾਗਤ ਵਿਚ ਖੜੇ ਸਨ | ਗੁਰੂਦਵਾਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਸਵਿੰਦਰ ਬੁੱਟਰ ਨੂੰ ਓਸੇ ਜੋਸ਼ ਨਾਲ ਘਰ ਤੱਕ ਪਹੁਚਾਇਆ ਗਿਆ ਜਿਥੇ ਜਸਵਿੰਦਰ ਸਿੰਘ ਨੇ ਸਾਰੇ ਪਿੰਡ ਵਾਸੀਆਂ ਤੇ ਨੌਜਵਾਨਾ ਨੂੰ ਸੰਬੋਧਨ ਵੀ ਕੀਤਾ | ਜਸਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਸਾਰੇ ਪਿੰਡ ਵਾਸੀਆਂ ਦਾ ਧਨ

ਸਹਾਰਾ ਵਲੋਂ ਨਸ਼ਾ ਵਿਰੋਧੀ ਮੁਹਿੰਮ ਦੀ ਅਸਰਦਾਰ ਸ਼ੁਰੁਆਤ

ਡੀ.ਐਸ.ਪੀ.ਸਾਹਬ ਨੂੰ ਸਨਮਾਨਤ ਕਰਦੇ ਹੋਈ  ਸਹਾਰਾ ਟੀਮ , ਤਸਵੀਰ ਵਿਚ ਨਜਰ ਆਉਂਦੇ ਹੋਏ ਤਰਨਜੀਤ ਸਿੰਘ ,ਬਲਜੀਤ ਸਿੰਘ, ਸ੍ਰ ਸੁਖਦੇਵ ਸਿੰਘ ਪੰਚ ਡਾ .ਭੰਡਾਰੀ ,ਸ੍ਰ.ਜਗਸੀਰ ਸਿੰਘ,ਤੇ ਹੋਰ     ਫੋਟੋ:ਜਸਵਿੰਦਰ ਸਿੰਘ ਬਰਾੜ ਸੂਰੇਵਾਲਾ  ਆਸਾ ਬੁੱਟਰ /ਲਖਵੀਰ ਸਿੰਘ /10 ਸਤੰਬਰ/: ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵਲੋਂ 3 ਸਤੰਬਰ ਸ਼ਾਮ ਸਮੇਂ ਨਸ਼ਾ ਵਿਰੋਧੀ ਇਕ ਸੇਮੀਨਾਰ ਦਾ ਆਯੋਯਨ ਕੀਤਾ ਗਿਆ | ਇਹ ਪ੍ਰੋਗ੍ਰਾਮ ਸਹਾਰਾ ਦੇ ਸਾਬਕਾ ਪ੍ਰਧਾਨ ਜਸਕਰਨ ਸਿੰਘ ਦੇ ਪਿਤਾ ਸਵ :ਸ੍ਰ ਹਰਮੇਸ਼ ਸਿੰਘ ਬੁੱਟਰ ਦੀ ਯਾਦ ਵਿਚ ਕਰਵਾਇਆ ਗਿਆ |ਇਹ ਪ੍ਰੋਗ੍ਰਾਮ ਪੁਲਿਸ ਵਿਭਾਗ ਨਾਲ ਮਿਲ ਕੇ ਉਲੀਕਿਆ ਗਿਆ ਸੀ | ਪੁਲਿਸ ਵਿਭਾਗ ਵਲੋਂ ਬਹੁਤ ਜਿਆਦਾ ਸਹਿਯੋਗ ਇਸ ਪ੍ਰੋਗ੍ਰਾਮ ਲਈ ਮਿਲਿਆ | ਇਹ ਪ੍ਰੋਗ੍ਰਾਮ ਠੀਕ 7 ਵਜੇ ਸ਼ੁਰੂ ਹੋਇਆ | ਪ੍ਰੋਗ੍ਰਾਮ ਦਾ ਮਨੋਰਥ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਖਿਲਾਫ਼ ਲੜਾਈ ਲੜਨ ਲਈ ਜਾਗਰੂਕ  ਕਰਨਾ ਸੀ | ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਉਹਨਾ ਦਾ ਮਨੁਖ ਦੇ ਜੀਵਨ ਤੇ  ਅਸਰ ਗੱਲਬਾਤ ਦਾ ਮੁਖ ਵਿਸ਼ਾ ਰਿਹਾ | ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਸਭਾ ਨੂੰ ਸੰਬੋਧਨ ਕੀਤਾ | ਜਿਹਨਾ ਵਿਚ ਡੀ.ਐਸ .ਪੀ ਗਿੱਦੜਬਹਾ ਸ੍ਰ . ਭੁਪਿੰਦਰ ਸਿੰਘ ਖਟੜਾ , ਡਾ. ਰੁਪ੍ਜੋਤ ਸਿੰਘ ਭੰਡਾਰੀ MBBS ,MD ਮਨੋਰੋਗ ,ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਸਾ ਬੁੱਟਰ ਵੱਲੋਂ ਸ੍ਰ:ਜਗਰੂਪ ਸਿੰਘ ਬੁੱਟਰ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟ