Skip to main content

Posts

Showing posts with the label ਮੁੰਬਈ ਤੋਂ ਆਤਿਸ਼(ਅਜੀਤ)

ਅਸੀਂ ਵਿਚਾਲੂ

ਬੰਦੇ ਹੀ ਬਾਬੇ  ਬਣਦੇ ਹਨ, ਇਸ ਕਲਯੁਗ 'ਚ ਤਾਂ ਜਿਹੜੇ ਬੰਦੇ, ਬੰਦੇ ਨਹੀਂ ਰਹਿੰਦੇ, ਉਹ ਬਾਬੇ ਬਣ ਜਾਂਦੇ ਹਨ। ਇਹ ਬੇਸ਼ੱਕ ਬਾਬੇ ਬਣ ਕੇ ਬੰਦੇ ਨਹੀਂ ਰਹਿੰਦੇ। ਪਰ ਜਿਹੜੀਆਂ ਮੌਜਾਂ ਲਗਦੀਆਂ ਹਨ, ਉਹ ਬੰਦੇ ਬਣੇ ਰਹਿ ਕੇ ਕਿਥੇ ਨਸੀਬ ਹੁੰਦੀਆਂ ਹਨ। ਹਾਲ 'ਚ ਹੀ ਇਕ ਨਵਾਂ ਬਾਬਾ, ਬਾਬਿਆਂ ਦੀ ਢਾਣੀ 'ਚ ਸ਼ਾਮਿਲ ਹੋ, ਧਰੂ ਤਾਰੇ ਵਾਂਗ ਚਮਕਿਆ ਹੈ। ਸੋ, ਮੇਰੇ ਮਨ 'ਚ ਵੀ ਆਇਆ ਕਿ ਚਲੋ ਬਾਬਾ ਬਣ ਜਾਈਏ। ਪਤੈ ਜਦ ਮੈਂ ਸੰਤ ਫਤਹਿ ਸਿੰਘ ਦੇ ਅਖ਼ਬਾਰ 'ਚੋਂ ਅਸਤੀਫ਼ਾ ਦਿੱਤਾ ਸੀ ਤਾਂ ਮੇਰੀ ਤਨਖਾਹ 600 ਰੁਪਏ ਮਹੀਨਾ ਸੀ। ਓਸ ਸਮੇਂ ਕਈ ਪ੍ਰਸਿੱਧ ਬਾਬੇ ਆਪਣੇ ਥਾਲ ਦਾ ਭੋਜਨ ਮੈਨੂੰ ਛਕਾਉਂਦੇ ਹੁੰਦੇ ਸਨ, ਫਲ-ਫਰੂਟ ਦੀਆਂ ਟੋਕਰੀਆਂ ਵੀ ਭੇਟ ਕਰ ਦਿੰਦੇ ਸਨ ਕਿਉਂਕਿ ਉਨ੍ਹਾਂ ਨੇ ਆਪ ਮੁੱਲ ਨਹੀਂ ਖਰੀਦੀਆਂ ਹੁੰਦੀਆਂ ਸਨ, ਉਨ੍ਹਾਂ ਨੂੰ ਭਗਤ ਭੇਟ ਕਰ ਜਾਂਦੇ ਸਨ, ਉਹ ਇਕ ਅੱਧੀ ਟੋਕਰੀ ਮੁਫਤੋ-ਮੁਫਤੀ ਸਾਨੂੰ ਫੜਾ ਦਿੰਦੇ ਸਨ। ਓਸ ਵੇਲੇ ਅਕਲ ਨਾ ਆਈ ਕਿ ਕੀ ਲੈਣੈ ਐਡੀਟਰ ਬਣ ਕੇ, ਬਾਬੇ ਹੀ ਬਣ ਜਾਈਏ। ਅਕਲ ਆਤੀ ਹੈ ਇੰਸਾਂ ਕੋ, ਠੋਕਰੇਂ ਖਾਨੇ ਕੇ ਬਾਅਦ। ਸੋ, ਹਿਨਾ ਰੰਗ ਲਾਈ ਪੱਥਰ ਪੇ ਘਿਸ ਜਾਨੇ ਕੇ ਬਾਅਦ, ਅਕਲ ਹੁਣ ਆਈ, ਕਈ ਕਈ ਥਾਂ-ਥਾਂ ਠੋਕਰੇਂ ਖਾਨੇ ਕੇ ਬਾਅਦ। ਫੈਸਲਾ ਕਰ ਲਿਆ ਕਿ ਚਲੋ, ਅਸੀਂ ਵੀ ਬਾਬੇ ਬਣ ਜਾਈਏ। ਪਹਿਲੀ ਪਾਇਦਾਨ (ਪੌੜੀ) ਇਹ ਸੀ ਕਿ ਨਾਂਅ ਕੀ ਰੱਖੀਏ? ਪਹਿਲਾਂ ਸੋਚਿਆ ਨਿਰਮੂਲ ਬਾਬਾ ਨਾਂਅ ਰੱਖ ਲੈਂਦੇ ਹਾਂ ਪਰ ਫਿਰ ਅਕਲ