Skip to main content

ਸਹਾਰਾ ਜਨ ਰਾਹਤ ਫੰਡ


 ਸਹਾਰਾ ਜਨ ਰਾਹਤ ਫੰਡ 

 ਮਨੁੱਖਤਾ ਸਭ ਤੋਂ ਵੱਡਾ ਧਰਮ ਹੈ 
ਸਹਾਰਾ ਜਨ ਰਾਹਤ ਫੰਡ ਬੇਸਹਾਰਾ ਲੋਕਾਂ ਦੇ ਇਲਾਜ ਵਾਸਤੇ ਵਰਤਿਆ ਜਾਂਦਾ ਹੈ | ਜਾਂ ਬੇਹੱਦ ਲੋੜਵੰਦ ਗਰੀਬ ਲੋਕਾਂ ਦੀ ਸਹਾਇਤਾ ਵਾਸਤੇ ਵਰਤਿਆ ਜਾਂਦਾ ਹੈ |
ਇਸ ਫੰਡ ਦੀ ਵਰਤੋਂ ਅਤਿ ਗਰੀਬ ਲੜਕੀਆਂ ਦੀ ਸ਼ਾਦੀ ਸਮੇਂ ਵੀ ਕੀਤੀ ਜਾਂਦੀ ਹੈ |
 
ਹਰ ਇੱਕ ਬੰਦੇ ਤੇ ਹੋਣ ਵਾਲੇ ਪੂਰੇ ਖਰਚ ਦੀ ਰਿਪੋਰਟ ਸਾਡੇ ਕੋਲ ਹੁੰਦੀ ਹੈ | ਕਿਸੇ ਵੀ ਬੀਮਾਰ ਆਦਮੀਂ ਦੀਆਂ ਰਿਪੋਰਟਾਂ ਤੇ ਬਿਲ ਮੰਗੇ ਜਾ ਸਕਦੇ ਹਨ | 


ਪ੍ਰਕਾਸ਼ਿਤ ਮਿਤੀ 6  ਅਕਤੂਬਰ 2013 ਉਕਤ ਤਸਵੀਰ ਲਖਵੀਰ ਸਿੰਘ ਪੁੱਤਰ ਤੋਤਾ ਸਿੰਘ ਦੀ ਲੜਕੀ ਦੀ ਹੈ ਜੋ ਪੜ੍ਹਾਈ ਵਿੱਚ ਹੁਸ਼ਿਆਰ ਹੈ ਪਰ ਉਸਦੀ ਰੀਡ ਦੀ ਹੱਡੀ ਵਿਚ ਵਲ ਪੈ ਗਿਆ ਹੈ ਜੋ ਜਨਮ ਵੇਲੇ ਨਹੀਂ ਸੀ ,, ਗਰੀਬ ਪਰਿਵਾਰ ਹੋਣ ਕਰਕੇ ਉਹ ਇਸ ਬੱਚੀ ਦਾ ਇਲਾਜ ਨਹੀਂ ਕਰਵਾ ਸਕਦੇ | ਡਾਕਟਰ ਦੇ ਅਨੁਸਾਰ ਇਸਦਾ ਇਲਾਜ ਹੋ ਸਕਦਾ ਹੈ | ਕੋਈ ਵੀ ਦਾਨੀ ਸੱਜਣ ਇਸ ਵਾਸਤੇ ਅੱਗੇ ਆ ਸਕਦਾ ਹੈ |

_______________________________________________
________________________________________________


ਪ੍ਰਕਾਸ਼ਿਤ ਮਿਤੀ 16  ਅਕਤੂਬਰ 2013 // ਇਹ ਤਸਵੀਰ ਗੁਰਸੇਵਕ ਸਿੰਘ ਦੀ ਹੈ | ਵਾਸੀ ਪਿੰਡ ਭੁੱਟੀਵਾਲਾ ਜਿਲ੍ਹਾ ਮੁਕਤਸਰ ,ਜਿਸਦੀ ਫੂਡ ਪਾਇਪ ਵਿੱਚ ਇਨਫੈਕਸ਼ਨ ਹੋ ਜਾਣ ਕਰਕੇ 2  ਮਹੀਨੇ ਤੋਂ ਮੰਜੇ ਤੇ ਪਿਆ ਸੀ | ਇਸਦੇ  ਦੋ ਬੱਚੇ ਨੇ ਤੇ ਅਠਵੀੰ ਕਲਾਸ ਪੜਦੇ ਹਨ | ਆਪ ਬੀਮਾਰ ਹੋਣ ਕਰਕੇ ਦਵਾਈ ਦੀ ਗੱਲ ਤਾਂ ਦੂਰ ਇਹ ਘਰ ਵਿੱਚ ਰੋਟੀ ਨਹੀਂ ਪੱਕਦੀ ਸੀ | ਇੱਕ ਨਰੋਆ ਦਿਹਾੜੀ ਦਾਰ ਮਜਦੂਰ ਕੁਝ ਵੀ ਨਾਂ ਖਾਦਾ ਜਾਣ ਕਰਕੇ ਸੁੱਕ ਚੁੱਕਾ ਹੈ | ਪਿਸ਼੍ਲੇ 20 ਦਿਨਾਂ ਤੋਂ ਸਹਾਰਾ ਟੀਮ ਇਸਦੇ ਇਲਾਜ ਚ ਜੁਟੀ ਹੋਈ ਹੈ  | ਇਸਦੀ ਇੰਡੋ ਸਕੋਪੀ ਹੋਈ ਹੈ ,, ਇਸਦੇ ਫੂਡ ਪਾਇਪ ਵਿੱਚੋਂ ਮਾਸ ਦੇ ਨਮੂਨੇ ਦੀ ਜਾਂਚ ਦਿੱਲੀ ਦੀ ਲੈਬ ਤੋਂ ਕਾਰਵਾਈ ਗਈ ਹੈ , ਜਿਸ ਵਿਚ ਇਸਨੂੰ ਕੈੰਸਰ ਨਾਂ ਹੋਣ ਦੀ ਪੁਸ਼ਟੀ ਤਾਂ ਹੋ ਗਈ ਹੈ  | ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸਨੂੰ ਰ੍ਲੀਫ਼ ਦੇਣ ਦੀ | ਕੋਈ ਵੀ ਦਾਨੀ ਵੀਰ ਅੱਗੇ ਆ ਕੇ ਇਸ ਲੋਕ ਸੇਵਾ ਦੇ ਕੰਮ ਚ ਸਾਡਾ ਹੱਥ ਵਟਾ ਸਕਦਾ ਹੈ | ਹੋ ਸਕਦਾ ਕਿ ਤੁਹਾਡਾ ਦਾਨ ਇਸ ਨੂੰ ਆਪਣੇ ਪਰਿਵਾਰ ਦੇ ਸਿਰ ਤੇ ਬਣਿਆਂ ਰਹਿਣ ਦਾ ਕਰਨ ਬਣ ਜਾਵੇ | ਤੇ ਇਸਦੇ ਬਚ੍ਚੇ ਰੁਲਣ ਤੋਂ ਬਚ ਜਾਣ | 

UPDATE

==============================================







ਇਹ ਤਸਵੀਰ ਧੀਰਾ ਸਿੰਘ ਪੁੱਤਰ  ਮੇਜਰ ਸਿੰਘ ਦੀ ਹੈ , ਜੋ ਦਿਹਾੜੀ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇ ਇਸ ਦਾ ਲੰਬਾ ਸਮਾਂ ਇਲਾਜ ਚਲਿਆ | ਕਰੀਬ ਛੇ ਮਹੀਨੇ ਸਹਾਰਾ ਸੁਸਾਇਟੀ ਨੇ ਇਲਾਜ ਕਰਵਾਇਆ | ਸਹਾਰਾ ਜਨ ਸੇਵਾ ਸੁਸਾਇਟੀ ਨੇ ਇਸਨੂੰ ਬਚਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਸੀ ਪਰ ਜਖਮਾਂ ਦੀ ਤਾਬ ਨਾਂ ਸਹਾਰਦੇ ਹੋਏ 2012  ਚ ਇਸ ਦੀ ਮੌਤ ਹੋ ਗਈ ਸੀ | ਜਿੰਨਾ ਦੇਰ ਇਹ ਬੰਦਾ ਜਿੰਦਾ ਰਿਹਾ ਅਸੀਂ ਉਨ੍ਨਾ ਚਿਰ ਇਸਦੇ ਜਖਮਾਂ ਤੇ ਮਲਮ ਪੱਟੀ ਕਰਦੇ ਰਹੇ ਤੇ ਖੁਰਾਕ ਵੀ ਦਿੰਦੇ ਰਹੇ | 

==============================================
ਲੋੜਵੰਦ ਔਰਤ ਦੀ ਕੀਤੀ ਮਦਦ 


 



===========================================================
ਨਾਮ                                                           ਪਤਾ                                                      ਦਾਨ   





 


ਸਹਾਰਾ ਜਨ ਰਾਹਤ ਫੰਡ ਭੇਜਣ ਵਾਸਤੇ ਸਹਾਰਾ ਜਨ ਸੇਵਾ ਸੁਸਾਇਟੀ ਦੇ ਸਟੇਟ ਬੈਂਕ ਆਫ਼ ਇੰਡੀਆ ਦੇ ਖਾਤਾ ਨੰਬਰ   31750406653   ਬ੍ਰਾੰਚ ਆਸਾ ਬੁੱਟਰ ਦੀ ਵਰਤੋਂ ਕਰੋ ਜੀ |  ਜਾਂ ਕਾਲ ਕਰੋ 9464030208 ( ਪ੍ਰਧਾਨ  ਲਖਵੀਰ ਸਿੰਘ )


ਜਾਂ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ 

ਦੇ ਨਾਮ ਚੈਕ ਬਣਾ ਕੇ ਇਸ ਪਤੇ ਤੇ ਭੇਜੋ 
ਹੈਡ ਆਫਿਸ  ਸਹਾਰਾ ਜਨ ਸੇਵਾ ਸੁਸਾਇਟੀ 
ਸਾਹਮਣੇ ਦਾਨਾ ਮੰਡੀ , ਫੋਕਲ ਪੁਆਇੰਟ
ਪਿੰਡ ਤੇ ਡਾਕ ਖਾਨਾਂ ਆਸਾ ਬੁੱਟਰ 
ਤਹਿ ; ਗਿੱਦੜਬਾਹਾ ,
ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ 
152025 

ਪੰਜਾਬ 










       ==========================================================



                      

Popular posts from this blog

ਪ੍ਰਿੰਸੀਪਲ ਨਰੋਤਮ ਦਾਸ ਸ਼ਰਮਾਂ ਨੇ ਆਸਾ ਬੁੱਟਰ ਸਕੂਲ ਦਾ ਚਾਰਜ ਸੰਭਾਲਿਆ

ਪ੍ਰਿੰਸੀਪਲ ਨਰੋਤਮ ਦਾਸ ਸ਼ਰਮਾਂ ਨੇ ਆਸਾ ਬੁੱਟਰ ਸਕੂਲ ਦਾ ਚਾਰਜ ਸੰਭਾਲਿਆ    

ਕਰਤਾਰ ਸਿੰਘ ਸਰਾਭਾ ਅੱਜ ਸ਼ਹੀਦੀ ਦਿਵਸ ਤੇ ਵਿਸ਼ੇਸ਼

 ਗਦਰ ਪਾਰਟੀ ਅੰਦੋਲਨ  ਦੇ ਲੋਕ ਨਾਇਕ ਕਰਤਾਰ ਸਿੰਘ  ਸਰਾਭਾ   ਭਾਰਤ ਨੂੰ ਅੰਗਰੇਜਾਂ ਦੀ ਦਾਸਤਾ ਵਲੋਂ ਅਜ਼ਾਦ ਕਰਣ ਲਈ ਅਮਰੀਕਾ ਵਿੱਚ ਬਣੀ ਗਦਰ ਪਾਰਟੀ  ਦੇ ਪ੍ਰਧਾਨ ਸਨ ।  ਭਾਰਤ ਵਿੱਚ ਇੱਕ ਵੱਡੀ ਕਰਾਂਤੀ ਦੀ ਯੋਜਨਾ  ਦੇ ਸਿਲਸਿਲੇ ਵਿੱਚ ਉਨ੍ਹਾਂਨੂੰ ਅੰਗਰੇਜ਼ੀ ਸਰਕਾਰ ਨੇ ਕਈ ਹੋਰ ਲੋਕਾਂ  ਦੇ ਨਾਲ ਫ਼ਾਂਸੀ  ਦੇ ਦਿੱਤੀ ।  16 ਨਵੰਬਰ 1915 ਨੂੰ ਕਰਤਾਰ ਨੂੰ ਜਦੋਂ ਫ਼ਾਂਸੀ ਉੱਤੇ ਚੜ੍ਹਾਇਆ ਗਿਆ ,  ਤੱਦ ਉਹ ਸਿਰਫ ਸਾੜ੍ਹੇ ਉਂਨ੍ਹੀ ਸਾਲ  ਦੇ ਸਨ ।  ਪ੍ਰਸਿੱਧ ਕ੍ਰਾਂਤੀਵਾਦੀ ਭਗਤ ਸਿੰਘ  ਉਨ੍ਹਾਂਨੂੰ ਆਪਣਾ ਆਦਰਸ਼ ਮੰਣਦੇ ਸਨ ।  ਸਰਾਭਾ ,  ਪੰਜਾਬ  ਦੇ ਲੁਧਿਆਨਾ ਜਿਲ੍ਹੇ ਦਾ ਇੱਕ ਚਰਚਿਤ ਪਿੰਡ ਹੈ ।  ਲੁਧਿਆਨਾ ਸ਼ਹਿਰ ਵਲੋਂ ਇਹ ਕਰੀਬ ਪੰਦਰਹ ਮੀਲ  ਦੀ ਦੂਰੀ ਉੱਤੇ ਸਥਿਤ ਹੈ ।  ਪਿੰਡ ਬਸਾਨੇ ਵਾਲੇ ਰਾਮਿਆ ਅਤੇ ਸੱਦਿਆ ਦੋ ਭਰਾ ਸਨ ।  ਪਿੰਡ ਵਿੱਚ ਤਿੰਨ ਪੱਤੀਆਂ ਹਨ - ਸੱਦਿਆ ਪੱਤੀ ,  ਰਾਮਿਆ ਪੱਤੀ ਅਤੇ ਅਰਾਇਯਾਂ ਪੱਤੀ ।  ਸਰਾਭਾ ਪਿੰਡ ਕਰੀਬ ਤਿੰਨ ਸੌ ਸਾਲ ਪੁਰਾਨਾ ਹੈ ਅਤੇ 1947 ਵਲੋਂ ਪਹਿਲਾਂ ਇਸਦੀ ਆਬਾਦੀ ਦੋ ਹਜਾਰ  ਦੇ ਕਰੀਬ ਸੀ ,  ਜਿਸ ਵਿੱਚ ਸੱਤ - ਅੱਠ ਸੌ ਮੁਸਲਮਾਨ ਵੀ ਸਨ ।  ਇਸ ਸਮੇਂ ਪਿੰਡ ਦੀ ਆਬਾਦੀ ਚਾਰ ਹਜਾਰ  ਦੇ ਕਰੀਬ ਹੈ । ਪੂਰਾ ਲੇਖ ਵਿਸਥਾਰ ਨਾਲ ਪੜਨ ਅਤੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਜੱਦੀ ਘਰ ਦੀਆਂ ਤਸਵੀਰਾਂ ਵੇਖਣ ਲਈ ਇਥੇ ਕਲਿੱਕ ਕਰੋ ਜੀ 

ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫੁੱਲ ਚੜਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਜਲੀ

ਦੋਦਾ, 24 ਮਾਰਚ (ਲਖਵੀਰ ਬਿੱਟੂ)-ਅੱਜ ਨੇੜ•ਲੇ ਪਿੰਡ ਆਸਾ ਬੁੱਟਰ ਵਿਖੇ ਦੇਸ਼ ਦੇ ਅਮਰ ਸ਼ਹੀਦਾਂ ਸ਼ਹੀਦ ਭਗਤ ਸਿੰਘ ,ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਲਾਕੇ ਦੀ ਨਾਮਵਰ ਸਹਾਰਾ ਜਨ ਸੇਵਾ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ, ਪਿੰਡ ਦੇ ਨੌਜਵਾਨਾਂ ਅਤੇ ਸਰਕਾਰੀ ਹਾਈ ਸਕੂਲ ਦੇ ਸਟਾਫ ਵੱਲੋਂ ਸਕੂਲ ਦੇ ਪਾਰਕ 'ਚ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਚੜਾ ਕੇ ਸ਼ਰਧਾਜਲੀ ਦਿੱਤੀ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਭਗਤ ਸਿੰਘ ਨੇ ਆਪਣੀ ਡਾਇਰੀ ਦਾ ਆਖਰੀ ਪੰਨਾ ਮੋੜ ਕੇ ਇਹ ਸ਼ੰਦੇਸ ਦਿੱਤਾ ਕਿ ਸੀ ਕਿ ਉਹ ਮਜ਼ਲੂਮਾਂ,ਦੱਬੇ ਕੁਚਲਿਆਂ ਲੋਕਾਂ ਅਤੇ ਗਰੀਬਾਂ ਦੀ ਹਰ ਸੰਭਵ ਮੱਦਦ ਲਈ ਆਪਣਾ ਸੰਘਰਸ ਜਾਰੀ ਰੱਖਣਗੇ। ਉਨ•ਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਖੜ• ਕੇ ਪ੍ਰਣ ਲਿਆ ਕਿ ਅਜ ਦੇ ਸਮੇਂ 'ਚ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਹੀ ਸ਼ਹੀਦਾਂ ਨੂੰ ਅਸਲ ਸ਼ਰਧਾਜਲੀ ਹੈ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਤੇਜ ਸਿੰਘ, ਨਿਹਾਲ ਸਿੰਘ ਬੁੱਟਰ, ਜਸਕਰਨ ਸਿੰਘ ਜੱਸੀ ਪੰਚ,ਪ੍ਰਿੰਸ਼ੀਪਲ ਰੀਟਾ ਬਾਂਸ਼ਲ, ਲੈਕਚਰਾਰ ਨਰਿੰਦਰ ਕੁਮਾਰ, ਲੈਕ. ਸੁਖਦਰਸ਼ਨ ਸਿੰਘ, ਲੈਕ. ਰੋਸ਼ਨ ਸਿੰਘ, ਸੁਖਵੰਤ ਸਿੰਘ, ਜਸ਼ਨਦੀਪ ਸਕੱਤਰ, ਗੁਰਧਿਆਨ ਸਿੰਘ,ਜਸਕਰਨ ਫੌਜੀ, ਸੁਚਚੈਨ ਸਿੰਘ, ਸੁਖਰਾਜ ਸਿੰਘ, ਵਿੱਕੀ, ਹੈਪੀ, ਕਿੰਦਾ, ਖੁਸ਼ਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਮੌਜੂਦ ਸਨ।