ਲਖਵੀਰ ਸਿੰਘ ਬੁੱਟਰ / 26 ਫਰਵਰੀ /ਆਸਾ ਬੁੱਟਰ ਦੇ ਇੱਕ ਮਜਦੂਰ ਘਾਲਾ ਸਿੰਘ ਦਾ ਲੜਕਾ ਇੱਕ ਹਾਦਸੇ ਵਿਚ ਕੋਮਾ ਵਿੱਚ ਚਲਾ ਗਿਆ ਸੀ | 3 ਮਹੀਨਿਆਂ ਤੋਂ ਜਿਆਦਾ ਸਮੇਂ ਦਾ ਉਸਦਾ ਮਹਿੰਗਾ ਇਲਾਜ ਕਰਵਾ ਚੁੱਕਾ ਪਰਿਵਾਰ ਬਹੁਤ ਮਾੜੇ ਦਿਨਾਂ ਵਿੱਚੋਂ ਲੰਘ ਰਿਹਾ ਹੈ | ਹੁਣ ਤੱਕ ਇਸ ਲੜਕੇ ਦੇ ਇਲਾਜ ਤੇ ਗਰੀਬ ਪਰਿਵਾਰ 3 ਲੱਖ ਤੋਂ ਜਿਆਦਾ ਦਾ ਖਰਚ ਕਰ ਚੁੱਕਾ ਹੈ ਇੱਕ ਵਾਰ ਤਾਂ ਹਸਪਤਾਲਾਂ ਦੇ ਖਰਚਿਆਂ ਤੋਂ ਤੰਗ ਆ ਕੇ ਉਹ ਆਪਣੇ ਬੇਟੇ ਨੂੰ ਘਰ ਲੈ ਆਏ ਸੀ ,,ਪਰ ਕੁਝ ਸਮਾਜ ਸੇਵੀ ਜਥੇਬੰਦੀਆਂ ਤੇ ਲੋਕਾਂ ਦੀ ਮਦਦ ਨਾਲ ਉਹਨਾਂ ਨੇ ਫੇਰ ਆਪਣੇ ਬੇਟੇ ਨੂੰ ਮੁਕਤਸਰ ਵਿਖੇ ਇੱਕ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ ਹੈ | ਜਿੱਥੇ ਉਸ ਦੀ ਸਿਹਤ ਤੇਜੀ ਨਾਲ ਸੁਧਰ ਰਹੀ ਹੈ ,,ਗਰੀਬ ਪਰਿਵਾਰ ਨੂੰ ਇੱਕ ਆਸ ਨਜਰ ਆਈ ਹੈ | ਘਰ ਵਿਚ ਮਾਂ ਬਾਪ ਤੋਂ ਇਲਾਵਾ ਇਸ ਲੜਕੇ ਦੀ ਵੱਡੀ ਭੈਣ ਹੈ | ਪਰਿਵਾਰ ਬੇਹੱਦ ਮਾਲੀ ਤੰਗੀ ਵਿੱਚੋਂ ਗੁਜਰ ਰਿਹਾ ਹੈ ਤੇ ਬੱਚੇ ਦਾ ਇਲਾਜ ਕਰਵਾ ਰਿਹਾ ਹੈ | ਇਸ ਹਸਪਤਾਲ ਦਾ ਬਿੱਲ ਵੀ ਦਿਨੋ ਦਿਨ ਵਧਦਾ ਜਾ ਰਿਹਾ ਹੈ ,,ਪਰ ਹਸਪਤਾਲ ਵਿਚ ਚੰਗਾ ਇਲਾਜ ਹੁੰਦਾ ਵੇਖ ਤੇ ਬੱਚੇ ਦੀ ਸਿਹਤ ਚ ਸੁਧਾਰ ਹੁੰਦਾ ਵੇਖ ਪਰਿਵਾਰ ਵਾਲੇ ਆਪਣੇ ਘਰ ਦੀ ਜਗਾ ਜੋ ਕਿ ੫ ਮਰਲੇ ਹੈ ਉਸ ਵਾਸਤੇ ਗ੍ਰਾਹਕ ਦੀ ਭਾਲ ਚ ਹਨ | ਘਰ ਵੇਚਣਾ ਉਹਨਾਂ ਦੀ ਮਜਬੂਰੀ ਬਣ ਗਿਆ ਹੈ | ਅਸੀਂ ਸਹਾਰਾ ਜਨ ਸੇਵਾ ਸੁਸਾਇਟੀ ਤੇ ਪੀੜਤ ਪਰਿਵਾਰ ਵੱਲੋਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਪਰਿਵਾਰ ਦੀ ਜੋ ਵੀ ਤਿਲ ਫੁੱਲ ਮਦਦ ਕਰ ਸਕਦੇ ਹੋ ਕੀਤੀ ਜਾਵੇ ,, ਕਿਸੇ ਧਰਮ ਅਸਥਾਨ ਤੇ ਦਿੱਤੇ ਦਾਨ ਤੋਂ ਜਿਆਦਾ ਪੁੰਨ ਹੋਵੇਗਾ | ਕੋਈ ਵੀ ਵੀਰ, ਭਰਾ,ਭੈਣ ,ਮਦਦ ਕਰਨੀ ਚਾਹਵੇ 9464030208 ਤੇ ਮਦਦ ਵਾਸਤੇ ਸੰਪਰਕ ਕਰ ਸਕਦਾ ਹੈ | ਮਦਦ ਦੀ ਆਸ ਵਿਚ ਪੀੜਤ ਪਰਿਵਾਰ |
ਪਿੰਡ ਦੇ ਲੋਕ ਸਵੇਰ ਤੋਂ ਹੀ ਬਾਬਾ ਗੁਰਮੀਤ ਸਿੰਘ ਨੂੰ ਮਿਲਣ ਵਾਸਤੇ ਆਉਂਦੇ ਰਹੇ 20-03-2003 ਤੋਂ ਗਰੰਥੀ ਸੇਵਾਦਾਰ ਦੀ ਸੇਵਾ ਨਿਭਾ ਰਹੇ ਸਨ | ਲਗਭਗ 11 ਸਾਲ ਸਭ ਤੋਂ ਵੱਧ ਸਮਾਂ ਸੇਵਾ ਨਿਭਾਈ ਲਖਵੀਰ ਸਿੰਘ / 1 ਜੁਲਾਈ / ਅੱਜ ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸੇਵਾਦਾਰ ਬਾਬਾ ਗੁਰਮੀਤ ਸਿੰਘ ਵਿਚਾਲੇ ਵਿਵਾਦ ਬਾਬਾ ਗੁਰਮੀਤ ਸਿੰਘ ਦੀ ਵਿਦਾਈ ਨਾਲ ਸਿਰੇ ਲੱਗਾ | ਇਹ ਵਿਵਾਦ ਪ੍ਰਬੰਧਕ ਕਮੇਟੀ ਦੇ ਕੁਝ ਫੈਸਲਿਆ ਨੂੰ ਲੈ ਕੇ ਉਠਿਆ ਸੀ | ਜਿਸ ਤੇ ਗਰੰਥੀ ਸੇਵਾਦਾਰ ਨੇ ਕਿੰਤੂ ਕੀਤਾ ਸੀ , ਇੱਕ ਮਹੀਨਾ ਪਹਿਲਾਂ ਬਾਬਾ ਗੁਰਮੀਤ ਸਿੰਘ ਨੇ ਕਮੇਟੀ ਨੂੰ ਅਪੀਲ ਕੀਤੀ ਸੀ ਕਿ ਕਮੇਟੀ ਆਪਣਾ ਇੱਕ ਮਤਾ ਲਾਗੂ ਨਾਂ ਕਰੇ ਜਿਸ ਨਾਲ ਉਹਨਾ ਦਾ ਗੁਜਾਰਾ ਪ੍ਰਭਾਵਤ ਹੁੰਦਾ ਹੈ , ਇਸ ਮੁੱਦੇ ਤੇ ਇਸ ਮਹੀਨੇ ਦੀ ਸੰਗਰਾਂਦ ਨੂੰ ਪਿੰਡ ਦੇ ਵੱਖ ਵੱਖ ਧੜਿਆਂ ਵਿੱਚ ਤਕਰਾਰ ਬਾਜੀ ਵੀ ਹੋਈ ਸੀ , ਅਗਲੇ ਦਿਨ ਪੰਚਾਇਤ ਤੇ ਪਿੰਡ ਵਾਸੀਆਂ ਅਤੇ ਕਮੇਟੀ ਦੀ ਭਰਵੀ ਸਭਾ ਗੁਰੂਦਵਾਰਾ ਸਾਹਿਬ ਵਿੱਚ ਕੀਤੀ ਗਈ ਸੀ , ਪਿੰਡ ਦੇ ਜਿਆਦਾ ਤਰ ਲੋਕ ਉਸ ਦਿਨ ਬਾਬਾ ਗੁਰਮੀਤ ਸਿੰਘ ਦੇ ਹੱਕ ਵਿੱਚ ਬੋਲੇ ਸਨ ਜਿਸ ਨਾਲ ਇੱਕ ਵੱਡਾ ਵਿਵਾਦ ਸਾਹਮਣੇ ਆ ਗਿਆ ਸੀ | ਪ੍ਰਬੰਧਕ ਕਮੇਟੀ ਮੈਂਬਰਾਂ ਨੇ ਲੋਕਾਂ ਦਾ ਵਤੀਰਾ ਵੇਖਦੇ ਹੋਏ ਸਮੂਹਿਕ ਰੂਪ ਵਿੱਚ ਅਸਤੀਫਾ ਸਰਪੰਚ ਸ੍ਰ. ਇਕਬਾਲ ਸਿੰਘ ਨੂੰ ਸੌੰਪ ਦਿੱਤਾ ਸੀ ...