Skip to main content

Posts

Showing posts from January, 2013

ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ)

ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ) ਮੇਰੇ ਵੀ ਅਰਮਾਨ ਤਿਲਕਦੇ ਜਾਂਦੇ ਨੇ ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ.............. ਰਾਤ ਜੋ ਮੇਰੇ ਸੁਪਨੇ ਦੇ ਵਿੱਚ ਆਈ ਸੀ ਲੀੜਿਆਂ ਵਿੱਚੋਂ ਦਿੰਦੇ ਅੰਗ ਦਿਖਾਈ ਸੀ ਨੀਤ ਮੇਰੀ ਬਦਨੀਤ ਹੋਣ ਤੇ ਆਈ ਸੀ ਮਰ ਜਾਣੀ ਮਜ਼ਬੂਰ ਜਿਹਾ ਮੁਸਕਾਈ ਸੀ ਨਾ ਬਿਪਾਸ਼ਾ, ਮੱਲਿਕਾ ਜਿਹੀ ਕੋਈ ਮਾਡਲ ਸੀ ਮੰਗਤੀ ਸੀ ਉਹ ਕਿਸੇ ਹਮ੍ਹਾਤੜ ਜਾਈ ਸੀ ਕੁੱਛੜ ਉਹਦੇ ਜੁਆਕ ਸਤਾਇਆ ਭੁੱਖ ਦਾ ਸੀ ਕੀ ਇਹ ਮੁਲਕ ਮਹਾਨ ਹੈ ਮੁੜ-2 ਪੁੱਛਦਾ ਸੀ ਇਹ ਤੜਫਦੇ ਲੋਕ ਬੜਾ ਤੜਫਾਉਂਦੇ ਨੇ ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ...... ਲੈ ਜਾਹ ਪੰਡ ਚਰ੍ਹੀ ਦੀ ਖੇਤੋਂ ਵੱਢਕੇ ਨੀਂ ਆਵਾਂਗਾ ਮੋਟਰ ਸੈਕਲ ਤੇ ਛੱਡ ਕੇ ਨੀਂ ਕਿਉਂ ਘਬਰਾਉਂਦੀ ਡਰ ਨਾ ਤੂੰ ਭਰਜਾਈਏ ਨੀਂ ਆ ਜਾਇਆ ਕਰ ਹਰ ਦੂਜਾ ਦਿਨ ਛੱਡ ਕੇ ਨੀਂ ਮੋਟਰ ਤੇ ਪਲੰਘ ਨਵਾਰੀ ਚੂਲ਼ਾਂ ਛੱਡ ਗਿਆ ਏ ਪਰ ਸੀਬੋ ਦੀਆਂ ਮੱਝਾਂ ਦਾ ਦੁੱਧ ਵਧ ਗਿਆ ਏ ਐਵੇਂ ਤੇ ਨਹੀਂ ਜੈਲਦਾਰ ਅਖਵਾਉਂਦੇ ਨੇ ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ........ ਦੂਰੋਂ ਵੇਖ ਕੁੜੀਆਂ ਦਾ ਟੋਲਾ ਆਇਆ ਸੀ ਜੀਨ ਘੁੱਟਵੀਂ ਟਾਪ ਵੀ ਘੁੱਟਵਾਂ ਪਾਇਆ ਸੀ ਪਾਉਡਰ ਸੈਂਟ ਕਿਆ ਬਾਤਾਂ, ਜੈੱਲ ਵੀ ਲਾਇਆ ਸੀ ਪਰ ਮੈਂ ਅਪਣੀ ਐਨਕ ਘਰ ਭੁੱਲ ਆਇਆ ਸੀ ਗੋਲ-ਮੋਲ ਪੱਟ, ਹਿੱਕ ਉੱਭਰਵੀਂ ਚੋਹਾਂ ਦੀ ਇੱਕ ਜਣੀ ਮੈਨੂੰ ਧਾਹ ਜੱਫਾ ਜਿਹਾ ਪਾਇਆ ਸੀ ਡੈਡੀ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਤੇ ਅਖੰਡ ਪਾਠ ਦੇ ਭੋਗ ਪਾਏ ਗਏ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਦੀਆਂ ਖੁਸ਼ੀਆ ਨੂੰ ਮੁੱਖ ਰਖਦੇ ਪਿੰਡ ਆਸਾ ਬੁੱਟਰ ਦੇ ਗੁਰੂਦਵਾਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਦੋ ਦਿਨਾ ਤੋਂ ਚੱਲ ਰਹੇ ਅਖੰਡ ਪਾਠ ਜੀ ਦਾ ਭੋਗ ਪਾਇਆ ਗਿਆ , ਪਿਸ਼੍ਲੇ ਤਿੰਨ ਦਿਨ ਤੋਂ ਹੀ ਗੁਰੂਦਵਾਰਾ ਸਾਹਿਬ ਵਿਖੇ ਅਮਨਦੀਪ ਬਰਾੜ ਪੁੱਤਰ ਸਵ .  ਜੈ ਸਿੰਘ ਵੱਲੋਂ ਅਤੁੱਟ ਲੰਗਰ ਚਲਾਏ  ਗਏ  । ਅੱਜ ਰਾਤ ਤੋਂ ਹੀ ਬਾਰਸ਼ ਵੀ ਬਹੁਤ ਜਿਆਦਾ ਪੈ ਰਹੀ ਹੋਣ ਕਾਰਨ ਇਸ ਵਾਰ ਸੰਗਤਾ ਦੀ ਗਿਣਤੀ ਗੁਰੂਦਵਾਰਾ ਸਾਹਿਬ ਵਿਖੇ ਕੁਝ ਘੱਟ ਸੀ । ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਮੈਂਬਰ ਤੇ ਅਹੁਦੇਦਾਰ ਮਜੂਦ ਸਨ । ਪਾਠੀ ਸਿੰਘ ਦੇ ਵਾਸਤੇ ਗੁਰੂਦਵਾਰਾ ਸਾਹਿਬ ਦੇ ਅੰਦਰ ਨਵੀਂ ਇਮਾਰਤ ਦੀ ਉਸਾਰੀ ਵੀ ਸ਼ੁਰੂ ਹੋ ਚੁੱਕੀ ਹੈ । ਦਾਨੀ ਸਜ੍ਜਨ ਇਹਨਾਂ ਇਮਾਰਤਾਂ ਵਾਸਤੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨਾਲ ਸੰਪਰਕ ਕਰ ਸਕਦੇ ਹਨ ।