ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਫਰੀਦਕੋਟ , ਮੁਕਤਸਰ ,ਬਠਿੰਡਾ ਦੇ ਖੇਤਰ ਦੋਦਾ ਵੱਲੋਂ ਪੰਦਰਾਂ ਰਿਫਿਊਜੀ ਪਰਿਵਾਰਾਂ ਦੀ ਮਦਦ ਕੀਤੀ ਗਈ | ਉਕਤ ਪਰਿਵਾਰ ਜੰਮੂ ਵਿੱਚ ਆਏ ਹੜਾਂ ਕਾਰਨ ਬੇਘਰ ਹੋ ਗਏ ਸਨ ਅਤੇ ਇਸ ਵੇਲੇ ਫਰੀਦਬਾਦ ( ਹਰਿਆਣਾ ) ਵਿਖੇ ਰਹਿ ਰਹੇ ਸਨ | ਉਕਤ ਪਰਿਵਾਰਾਂ ਦੇ 50 ਦੇ ਕਰੀਬ ਮੈਂਬਰ ਇਸ ਕੜਾਕੇ ਦੀ ਸਰਦੀ ਵਿੱਚ ਬਿਨਾ ਛੱਤ ਦੇ ਜਿੰਦਗੀ ਗੁਜਾਰ ਰਹੇ ਸਨ | ਇਹਨਾ ਕੋਲ ਕੋਲ ਆਮਦਨ ਵਾਸਤੇ ਵੀ ਕੋਈ ਸਾਧਨ ਨਹੀਂ ਸੀ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਟੀਮ ਵੱਲੋਂ ਮੋਦੀਖਾਨਾ ਪ੍ਰੋਜੈਕਟ ਦੇ ਤਹਿਤ ਇਹਨਾਂ ਪਰਿਵਾਰਾਂ ਦੀ ਮਦਦ ਵਾਸਤੇ ਉਪਰਾਲਾ ਕੀਤਾ ਗਿਆ , ਜਿਸ ਵਿੱਚ ਟੀਮ ਵੱਲੋਂ ਇਹਨਾਂ ਪਰਿਵਾਰਾਂ ਦੇ ਗੁਜਰ ਬਸਰ ਵਾਸਤੇ ਪੰਜ ਰਿਕ੍ਸ਼ੇ ਦਿੱਤੇ ਗਏ ਅਤੇ ਇਲਾਕੇ ਦੀਆਂ ਮਿੱਲਾਂ , ਫੈਕਟਰੀਆਂ ਦੇ ਨੁਮਾਇੰਦਿਆਂ ਨਾਲ ਮਿਲਕੇ ਉਕਤ ਪਰਿਵਾਰਾਂ ਨੂੰ ਕੰਮ ਦਿਵਾਉਣ ਦਾ ਯਤਨ ਕੀਤਾ ਗਿਆ | ਇਸ ਤੋਂ ਇਲਾਵਾ ਠੰਡ ਦੀ ਮਾਰ ਤੋਂ ਬਚਨ ਵਾਸਤੇ ਗਰਮ ਬਿਸਤਰੇ , ਗਰਮ ਕੱਪੜੇ ਅਤੇ ਛੱਤ ਵਾਸਤੇ ਵੱਡੇ ਵਾਟਰ ਪ੍ਰੂਫ਼ ਟੈਂਟ ਦਿੱਤੇ ਗਏ ਨਾਲ ਹੀ ਕੁਝ ਦਿਨਾਂ ਦੇ ਗੁਜਾਰੇ ਵਾਸਤੇ ਰਾਸ਼ਨ ਸਮੱਗਰੀ ਵੀ ਦਿੱਤੀ ਗਈ | ਇਸ ਵਿੱਚ ਮੋਦੀਖਾਨਾ ਪ੍ਰੋਜੈਕਟ ਦੇ ਕੋ-ਆਰਡੀਨੇਟਰ ਹਰਮਨਦੀਪ ਸਿੰਘ ਖਾਲਸਾ ਅਤੇ ਖੇਤਰ ਸਕੱਤਰ ਜਗਰੂਪ ਸਿੰਘ ਖਾਲਸਾ ਆਸਾ ਬੁੱਟਰ , ਪ੍ਰਧਾਨ ਪ੍ਰੀਤਮ ਸਿੰਘ ਖਾਲਸਾ ਅਤੇ ਸਹਾਇਕ ਸਕੱਤਰ ਸੰਦੀਪ ਸਿੰਘ ਖਾਲਸਾ , ਭੁਪਿੰਦਰ ਸਿੰਘ ਸੂਰੇਵਾਲਾ
www.assabuttar.com ਜੰਨਤ ਨਾਲੋਂ ਸੋਹਣੀਆਂ ਮੇਰੇ ਪਿੰਡ ਦੀਆਂ ਗਲੀਆਂ , ਗਲੀਆਂ ਦੇ ਵਿੱਚ ਖੇਡ ਕੇ ਸਭ ਰੀਝਾਂ ਪਲੀਆਂ