ਲਖਵੀਰ ਸਿੰਘ ਬੁੱਟਰ /6 ਫਰਵਰੀ 2014 / ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਦੋਦਾ (ਪਿੰਡ ਆਸਾ ਬੁੱਟਰ ) ਦੇ ਕਾਰਕੁੰਨਾਂ ਵੱਲੋ ਲੋੜਵੰਦ ਲੋਕਾਂ ਦੀ ਮਦਦ ਕਰਨ ਵਾਸਤੇ ਮੋਦੀਖਾਨਾ ਨਾਮ ਤੇ ਇੱਕ ਸਕੀਮ ਸ਼ੁਰੂ ਕੀਤੀ ਗਈ ਹੈ | ਇਸ ਸਕੀਮ ਤਹਿਤ ਇਸ ਸੰਸਥਾ ਦੇ ਮੈਂਬਰ ਆਪਣੀ ਕਿਰਤ ਕਮਾਈ ਦਾ ਦਸਵੰਦ ਆਪਣੀ ਕਮਾਈ ਚੋਂ ਕੱਢ ਕੇ ਲੋੜਵੰਦ ਬੇਸਹਾਰਾ ਲੋਕਾਂ ਦੀ ਭਲਾਈ ਵਾਸਤੇ ਖਰਚ ਕਰਨਗੇ | ਇਸ ਸਕੀਮ ਤਹਿਤ ਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਸਾ ਬੁੱਟਰ ਦੇ ਅਹੁਦੇਦਾਰਾਂ ਤੇ ਮੈਂਬਰਾਂ ਆਸਾ ਬੁੱਟਰ ਦੇ ਗਰੀਬ ਮਜਦੂਰ ਪਰਿਵਾਰ ਦੇ ਲੜਕੇ ਦੀ ਸਹਾਇਤਾ ਵਾਸਤੇ 15000 ਰੁਪੈ ਦੀ ਮਦਦ ਕੀਤੀ | ਆਸਾ ਬੁੱਟਰ ਦੇ ਇੱਕ ਮਜਦੂਰ ਘਾਲਾ ਸਿੰਘ ਦਾ ਲੜਕੇ ਦਾ ਇੱਕ ਹਾਦਸੇ ਵਿਚ ਕੋਮਾ ਵਿੱਚ ਚਲਾ ਗਿਆ ਸੀ . 2 ਮਹੀਨਿਆਂ ਤੋਂ ਜਿਆਦਾ ਸਮੇਂ ਦਾ ਉਸਦਾ ਮਹਿੰਗਾ ਇਲਾਜ ਕਰਵਾ ਚੁੱਕਾ ਪਰਿਵਾਰ ਬਹੁਤ ਮਾੜੇ ਦਿਨਾਂ ਵਿੱਚੋਂ ਲੰਘ ਰਿਹਾ ਹੈ | ਲੋੜਵੰਦ ਪਰਿਵਾਰ ਦੇ ਬੱਚੇ ਦੇ ੲਿਲਾਜ ਲਈ 15000/ ਮਾਲੀ ਸਹਾੲਿਤਾ ਕਰਣ ਸਮੇ ਪਰਜੈਕਟ ਕੋਆਡੀਨੇਟ ਹਰਜਿੰਦਰ ਸਿੰਘ ਅਤੇ ਸੰਦੀਪ ਸਿੰਘ ਆਸਾ ਬੁੱਟਰ. ਪਰਿਵਾਰ ਨਾਲ ਨਜਰ ਆਉਂਦੇ ਹੋਏ | ਇਸ ਸਮੇਂ ਖੇਤਰ ਦੇ ਆਗੂ ਸ੍ਰ ਜਗਰੂਪ ਸਿੰਘ ਖਾਲਸਾ ਨੇ ਆਪਣੀ ਟੀਮ ਦੇ ਐਨ ਆਰ ਆਈ ਮੈਂਬਰ ਸ੍ਰ ਹਰਮਨਦੀਪ ਸਿੰਘ ਦਾ ਵੀ ਇਸ ਸਕੀਮ ਨੂੰ ਉਲੀਕਣ ਵਾਸਤੇ ਧੰਨਵਾਦ ਕੀਤਾ | ਸਹਾਰਾ ਜਨ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇਸ ਉਪਰਾਲੇ ਵਾਸਤੇ ਸ਼ਲਾਘਾ ਕੀਤੀ |