Skip to main content

Posts

Showing posts from May, 2014

ਆਸਾ ਬੁੱਟਰ ਵਾਸੀ ਪਿੰਡ ਦੇ ਵਾਤਾਵਰਨ ਨਾਲ ਖਿਲਵਾੜ ਹੋਰ ਨਹੀਂ ਬਰਦਾਸ਼ਤ ਕਰਨਗੇ

ਲਖਵੀਰ ਸਿੰਘ /30 ਮਈ / ਪਿੰਡ ਆਸਾ ਬੁੱਟਰ ਨਹਿਰ ਦੇ ਕਿਨਾਰੇ ਤੇ ਵੱਸਿਆ ਇੱਕ ਚੰਗੀ ਆਬਾਦੀ ਵਾਲਾ ਪਿੰਡ ਹੈ ਅਤੇ ਇਸਨੂੰ ਨਹਿਰ ਵਾਲੇ ਬੁੱਟਰ ਵੀ ਕਹਿ ਕੇ ਸੰਬੋਧਤ ਕੀਤਾ ਜਾਂਦਾ ਹੈ | ਨਹਿਰ ਦੇ ਦੋਵੇਂ ਪਾਸੇ ਪਿੰਡ ਦੀ ਵਸੋਂ ਹੈ ਅਤੇ ਨਹਿਰ ਨੂੰ ਕਿਸੇ ਵਕਤ ਪਿੰਡ ਵਾਸਤੇ ਵਰਦਾਨ ਸਮਝਿਆ ਜਾਂਦਾ ਸੀ | ਇਸ ਪਿੰਡ ਵਾਸੀ ਜਾਂ ਓਹ ਲੋਕ ਇਸ ਪਿੰਡ ਦੇ ਨਹਿਰ ਦੇ ਪੁਲ ਦੇ ਨਜਾਰੇ ਕਦੇ ਨਹੀਂ ਭੁਲਦੇ ਜਿੰਨਾ ਨੇ ਕਦੇ ਗਰਮੀ ਵਿੱਚ ਨਹਿਰ ਦੇ ਪੁਲ ਤੇ ਦੁਪਿਹਰ ਕੱਟੀ ਹੋਵੇ | ਭਾਵੇਂ ਕਿੰਨੀ ਵੀ ਗਰਮੀ ਹੋਵੇ ਨਹਿਰ ਦੇ ਪੁਲ ਤੇ ਨਹਿਰ ਤੇ ਪਿੰਡ ਵਾਸੀ ਆਰਾਮ ਕਰਦੇ ਜਾਂ ਤੁਰੇ ਫਿਰਦੇ ਨਜਰ ਆ ਹੀ ਜਾਂਦੇ ਹਨ | ਇੱਕ ਪਾਸੇ ਨਹਿਰ ਅਤੇ ਦੂਜੇ ਪਾਸੇ ਨਹਿਰੀ ਪਾਣੀ ਦਾ ਸੁਆ ਹੈ ਅਤੇ ਵਿਚਕਾਰ ਰੁਖ ਹੀ ਰੁਖ ,,, ਠੰਡੀ ਹਵਾ ਦੇ ਫਰਾਟੇ ਨੀਂਦ ਲਿਆ ਦਿੰਦੇ ਹਨ | ਪਰ ਇਹੀ ਨਹਿਰ ਹੁਣ ਪਿੰਡ ਵਾਸੀਆਂ ਵਾਸਤੇ ਸ਼ਰਾਪ ਬਣਦੀ ਜਾ ਰਹੀ ਹੈ | ਇਸ ਪਿੰਡ ਦੀ ਫਿਰਨੀ ਬਹੁਤ ਵਧੀਆ ਤਰੀਕੇ ਨਾਲ ਪੱਕੀ ਬਣੀ ਹੋਈ ਸੀ ਅਤੇ ਪਿੰਡ ਦੇ ਚਾਰ ਚੁਫੇਰੇ ਸਹਾਰਾ ਜਨ ਸੇਵਾ ਸੁਸਾਇਟੀ ਦੇ ਨੌਜਵਾਨਾ ਵੱਲੋਂ ਵਧੀਆ ਕਿਸਮ ਦੇ ਰੁੱਖ ਲਗਾਏ ਗਏ ਸਨ | ਪਿੰਡ ਭੁੱਟੀ ਵਾਲਾ ਤੋਂ ਗੰਦੇ ਪਾਣੀ ਦੀ ਪਾਇਪ ਲਾਈਨ ਪੈ ਜਾਣ ਤੋਂ ਬਾਅਦ ਇਸ ਪਿੰਡ ਦੀ ਅਧੀ ਫਿਰਨੀ ਬੁਰੀ ਤਰਾਂ ਪੁੱਟੀ ਜਾ ਚੁੱਕੀ ਹੈ ਅਤੇ ਵਹੀਕਲ ਚਲਾਉਣ ਦੇ ਕਾਬਲ ਨਹੀਂ ਰਹੀ ਨਾਂ ਹੀ ਸਰਕਾਰ ਨੇ ਅਜੇ ਤੱਕ ਇਸ ਫਿਰਨੀ ਨੂੰ ਬਣਾਉਣ ਵਾਸਤੇ ਕੁਝ ਕੀਤਾ ਹੈ | ਉਕਤ ਪਾਇਪ