ਲਖਵੀਰ ਸਿੰਘ /30 ਮਈ / ਪਿੰਡ ਆਸਾ ਬੁੱਟਰ ਨਹਿਰ ਦੇ ਕਿਨਾਰੇ ਤੇ ਵੱਸਿਆ ਇੱਕ ਚੰਗੀ ਆਬਾਦੀ ਵਾਲਾ ਪਿੰਡ ਹੈ ਅਤੇ ਇਸਨੂੰ ਨਹਿਰ ਵਾਲੇ ਬੁੱਟਰ ਵੀ ਕਹਿ ਕੇ ਸੰਬੋਧਤ ਕੀਤਾ ਜਾਂਦਾ ਹੈ | ਨਹਿਰ ਦੇ ਦੋਵੇਂ ਪਾਸੇ ਪਿੰਡ ਦੀ ਵਸੋਂ ਹੈ ਅਤੇ ਨਹਿਰ ਨੂੰ ਕਿਸੇ ਵਕਤ ਪਿੰਡ ਵਾਸਤੇ ਵਰਦਾਨ ਸਮਝਿਆ ਜਾਂਦਾ ਸੀ | ਇਸ ਪਿੰਡ ਵਾਸੀ ਜਾਂ ਓਹ ਲੋਕ ਇਸ ਪਿੰਡ ਦੇ ਨਹਿਰ ਦੇ ਪੁਲ ਦੇ ਨਜਾਰੇ ਕਦੇ ਨਹੀਂ ਭੁਲਦੇ ਜਿੰਨਾ ਨੇ ਕਦੇ ਗਰਮੀ ਵਿੱਚ ਨਹਿਰ ਦੇ ਪੁਲ ਤੇ ਦੁਪਿਹਰ ਕੱਟੀ ਹੋਵੇ | ਭਾਵੇਂ ਕਿੰਨੀ ਵੀ ਗਰਮੀ ਹੋਵੇ ਨਹਿਰ ਦੇ ਪੁਲ ਤੇ ਨਹਿਰ ਤੇ ਪਿੰਡ ਵਾਸੀ ਆਰਾਮ ਕਰਦੇ ਜਾਂ ਤੁਰੇ ਫਿਰਦੇ ਨਜਰ ਆ ਹੀ ਜਾਂਦੇ ਹਨ | ਇੱਕ ਪਾਸੇ ਨਹਿਰ ਅਤੇ ਦੂਜੇ ਪਾਸੇ ਨਹਿਰੀ ਪਾਣੀ ਦਾ ਸੁਆ ਹੈ ਅਤੇ ਵਿਚਕਾਰ ਰੁਖ ਹੀ ਰੁਖ ,,, ਠੰਡੀ ਹਵਾ ਦੇ ਫਰਾਟੇ ਨੀਂਦ ਲਿਆ ਦਿੰਦੇ ਹਨ | ਪਰ ਇਹੀ ਨਹਿਰ ਹੁਣ ਪਿੰਡ ਵਾਸੀਆਂ ਵਾਸਤੇ ਸ਼ਰਾਪ ਬਣਦੀ ਜਾ ਰਹੀ ਹੈ | ਇਸ ਪਿੰਡ ਦੀ ਫਿਰਨੀ ਬਹੁਤ ਵਧੀਆ ਤਰੀਕੇ ਨਾਲ ਪੱਕੀ ਬਣੀ ਹੋਈ ਸੀ ਅਤੇ ਪਿੰਡ ਦੇ ਚਾਰ ਚੁਫੇਰੇ ਸਹਾਰਾ ਜਨ ਸੇਵਾ ਸੁਸਾਇਟੀ ਦੇ ਨੌਜਵਾਨਾ ਵੱਲੋਂ ਵਧੀਆ ਕਿਸਮ ਦੇ ਰੁੱਖ ਲਗਾਏ ਗਏ ਸਨ | ਪਿੰਡ ਭੁੱਟੀ ਵਾਲਾ ਤੋਂ ਗੰਦੇ ਪਾਣੀ ਦੀ ਪਾਇਪ ਲਾਈਨ ਪੈ ਜਾਣ ਤੋਂ ਬਾਅਦ ਇਸ ਪਿੰਡ ਦੀ ਅਧੀ ਫਿਰਨੀ ਬੁਰੀ ਤਰਾਂ ਪੁੱਟੀ ਜਾ ਚੁੱਕੀ ਹੈ ਅਤੇ ਵਹੀਕਲ ਚਲਾਉਣ ਦੇ ਕਾਬਲ ਨਹੀਂ ਰਹੀ ਨਾਂ ਹੀ ਸਰਕਾਰ ਨੇ ਅਜੇ ਤੱਕ ਇਸ ਫਿਰਨੀ ਨੂੰ ਬਣਾਉਣ ਵਾਸਤੇ ਕੁਝ ਕੀਤਾ ਹੈ | ਉਕਤ ਪਾਇਪ ਲਾਈਨ ਨੇ ਲੀਕ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਜਿਸ ਜਗਾ ਇਸ ਪਾਇਪ ਲਾਈਨ ਦਾ ਮੁੰਹ ਖੁਲਦਾ ਹੈ ( ਪ੍ਰਾਇਮਰੀ ਸਕੂਲ ਦੇ ਕੋਲ ) ਉਸ ਜਗਾ ਖੜੇ ਹੋਣਾ ਵੀ ਮੁਸ਼ਕਿਲ ਹੈ ਅਤੇ ਕਰੀਬ ਇੱਕ ਕਿਲੋਮੀਟਰ ਤੱਕ ਪ੍ਰਦੂਸ਼ਿਤ ਪਾਣੀ ਦੀ ਬਦਬੂ ਆਉਂਦੀ ਹੈ | ਪਰ ਰਾਜਨੀਤਕ ਦਬਾਵ ਕਾਰਨ ਉਕਤ ਪਾਇਪ ਲਾਈਨ ਪਵਾ ਦਿੱਤੀ ਗਈ | ਕੁਝ ਹੱਦ ਤੱਕ ਪਿੰਡ ਦੇ ਲੋਕਾਂ ਨੇ ਗਵਾਂਡੀ ਪਿੰਡ ਦੀ ਮੁਸ਼ਕਿਲ ਨੂੰ ਸਮਝਦੇ ਹੋਏ ਵਿਰੋਧ ਬੰਦ ਕਰ ਦਿੱਤਾ ਸੀ | ਉਕਤ ਪਾਇਪ ਲਾਈਨ ਦਾ ਖਮਿਆਜਾ ਸੱਤਾ ਧਾਰੀ ਪਾਰਟੀ ਨੂੰ ਵੋਟਾਂ ਵਿੱਚ ਪਿੰਡ ਵਿਚੋਂ ਤੀਜੇ ਸਥਾਨ ਤੇ ਰਹਿ ਕੇ ਵੀ ਭੁਗਤਨਾ ਪਿਆ ਸੀ | ਉਸ ਤੋਂ ਪਹਿਲਾਂ ਇਸੇ ਜਗਾ ਹੀ ਪਿੰਡ ਗੁਡੀ ਸੰਘਰ ਦਾ ਗੰਦਾ ਪਾਣੀ ਸੁਟਿਆ ਗਿਆ ਸੀ | ਪਰ ਹੁਣ ਇੱਕ ਹੋਰ ਗਵਾਂਡੀ ਪਿੰਡ ਖੋਖਰ ਦੀ ਪਾਇਪ ਲਾਈਨ ਦਾ ਅਧਿਕਾਰੀਆ ਵੱਲੋਂ ਲੇਵਲ ਕਰਦੇ ਵੇਖ ਪਿੰਡ ਵਾਸੀ ਬਹੁਤ ਜਿਆਦਾ ਗੁਸੇ ਵਿਚ ਹਨ | ਇਹ ਪਾਇਪ ਲਾਈਨ ਖੋਖਰ ਰੋਡ ਤੋਂ ਹੁੰਦੇ ਹੋਏ ਹਰੀਕੇ ਕਲਾਂ ਰੋਡ ਫਿਰਨੀ ਕੋਲ ਦੀ ਸਾਬਕਾ ਸਰਪੰਚ ਅਮਰੀਕ ਸਿੰਘ ਦੇ ਘਰ ਕੋਲ ਨਹਿਰ ਵਿੱਚ ਜਾਵੇਗੀ | ਇਸ ਨਾਲ ਬਚੀ ਹੋਈ ਪਿੰਡ ਦੀ ਫਿਰਨੀ ਤਾਂ ਪੁੱਟੀ ਜਾਵੇਗੀ ਹੀ ਨਾਲ ਨਾਲ ਫਿਰਨੀ ਤੇ ਬਚੇ ਹੋਏ ਵੱਡੀ ਮਾਤਰਾ ਵਿੱਚ ਲੱਗੇ ਰੁੱਖ ਵੀ ਇਸਦੀ ਭੇਂਟ ਚੜ ਜਾਣਗੇ | ਇਹ ਗੰਦਾ ਪਾਣੀ ਪਿੰਡ ਦੇ ਓਸ ਪਾਸੇ ਤੇ ਸੁਟਿਆ ਜਾਵੇਗਾ ਜਿਥੋਂ ਪਿੰਡ ਸ਼ੁਰੂ ਹੁੰਦਾ ਅਤੇ ਪਿੰਡ ਦਾ ਸਾਰਾ ਹਿੱਸਾ ਨਹਿਰ ਦੇ ਨਾਲ ਲਗਦਾ ,ਪਿੰਡ ਦੇ ਬਹੁਤ ਸਾਰੇ ਲੋਕ ਨਹਿਰ ਦੇ ਪਾਣੀ ਤੇ ਨਿਰਭਰ ਹਨ , ਓਹ ਨਹਿਰ ਦੇ ਪਾਣੀ ਨਾਲ ਕਪੜੇ ਧੋਂਦੇ ਹਨ , ਨਹਿਰ ਦੇ ਕਿਨਾਰਿਆਂ ਤੇ ਰੁਖਾਂ ਹੇਠਾਂ ਪਿੰਡ ਦੀਆਂ ਔਰਤਾਂ ਨੂੰ ਕਪੜੇ ਧੋਂਦੇ ਆਮ ਵੇਖਿਆ ਜਾ ਸਕਦਾ ਹੈ | ਪਿੰਡ ਲੋਕ ਪਸ਼ੂਆਂ ਨੂੰ ਨਹਿਰ ਤੇ ਲੈ ਕੇ ਆਉਂਦੇ ਹਨ ਅਤੇ ਘਰੇਲੂ ਕੰਮ ਵਾਸਤੇ ਵੀ ਨਹਿਰੀ ਪਾਣੀ ਦੀ ਵਰਤੋਂ ਕਰਦੇ ਹਨ ਕਿਉਂਕਿ ਇਸ ਨਹਿਰ ਵਿਚ ਨਹਿਰੀ ਪਾਣੀ ਹਰ ਵੇਲੇ ਵਗਦਾ ਹੈ | ਉਕਤ ਪਾਇਪ ਲਾਈਨ ਨਿਕਲਣ ਨਾਲ ਸਾਰੇ ਪਿੰਡ ਦੀ ਆਬਾਦੀ ਬਦਬੂ ਨਾਲ ਘਿਰ ਜਾਵੇਗੀ ,ਲੋਕਾਂ ਦੀ ਜਿੰਦਗੀ ਦੁਬਰ ਹੋ ਜਾਵੇਗੀ | ਇਸ ਕਰਕੇ ਪਿੰਡ ਦੀ ਪੰਚਾਇਤ ਕੋਈ ਰੋਸ ਇਸ ਵਾਰ ਆਪਣੇ ਸਿਰ ਨਹੀਂ ਲੈਣਾ ਚਾਹੁੰਦੀ ਅਤੇ ਸਹਾਰਾ ਟੀਮ ਵੀ ਪੂਰੀ ਤਰਾਂ ਇਸ ਵਾਰ ਪੰਚਾਇਤ ਦੇ ਨਾਲ ਜੁੜ ਕੇ ਕੰਮ ਕਰ ਰਹੀ ਹੈ | ਭਾਰਤੀ ਕਿਸਾਨ ਯੂਨੀਅਨ ਆਸਾ ਬੁੱਟਰ ਇਕਾਈ ਨੇ ਵੀ ਇਸ ਕੰਮ ਵਾਸਤੇ ਪੰਚਾਇਤ ਅਤੇ ਸਹਾਰਾ ਟੀਮ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ | ਸਾਰੇ ਪਿੰਡ ਵਾਸੀ ਇੱਕ ਜੁੱਟ ਤੇ ਇੱਕ ਸੁਰ ਵਿਚ ਪਿੰਡ ਦੇ ਵਾਤਾਵਰਨ ਨੂੰ ਅਤੇ ਨਹਿਰੀ ਪਾਣੀ ਦਾ ਪ੍ਰਦੂਸ਼ਨ ਰੋਕਣ ਵਾਸਤੇ ਲੜਾਈ ਲੜਨ ਨੂੰ ਤਿਆਰ ਹਨ | ਸੰਬਧਤ ਅਧਿਕਾਰੀਆਂ ਦੇ ਸਾਹਮਣੇ ਵੀ ਇਹ ਮੁੱਦਾ ਲਿਆਦਾ ਜਾ ਚੁੱਕਾ ਹੈ | ਅਗਲੇ ਦਿਨਾ ਵਿਚ ਹਰ ਤਰਾਂ ਦੇ ਸੰਘਰਸ਼ ਵਾਸਤੇ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀ ਤਿਆਰ ਹਨ ਅਤੇ ਹਰ ਤਰਾਂ ਦੇ ਸਿੱਟੇ ਭੁਗਤਨ ਵਾਸਤੇ ਐਲਾਨ ਕਰ ਚੁੱਕੇ ਹਨ |
ਲਖਵੀਰ ਸਿੰਘ ਬੁੱਟਰ / 26 ਫਰਵਰੀ /ਆਸਾ ਬੁੱਟਰ ਦੇ ਇੱਕ ਮਜਦੂਰ ਘਾਲਾ ਸਿੰਘ ਦਾ ਲੜਕਾ ਇੱਕ ਹਾਦਸੇ ਵਿਚ ਕੋਮਾ ਵਿੱਚ ਚਲਾ ਗਿਆ ਸੀ | 3 ਮਹੀਨਿਆਂ ਤੋਂ ਜਿਆਦਾ ਸਮੇਂ ਦਾ ਉਸਦਾ ਮਹਿੰਗਾ ਇਲਾਜ ਕਰਵਾ ਚੁੱਕਾ ਪਰਿਵਾਰ ਬਹੁਤ ਮਾੜੇ ਦਿਨਾਂ ਵਿੱਚੋਂ ਲੰਘ ਰਿਹਾ ਹੈ | ਹੁਣ ਤੱਕ ਇਸ ਲੜਕੇ ਦੇ ਇਲਾਜ ਤੇ ਗਰੀਬ ਪਰਿਵਾਰ 3 ਲੱਖ ਤੋਂ ਜਿਆਦਾ ਦਾ ਖਰਚ ਕਰ ਚੁੱਕਾ ਹੈ ਇੱਕ ਵਾਰ ਤਾਂ ਹਸਪਤਾਲਾਂ ਦੇ ਖਰਚਿਆਂ ਤੋਂ ਤੰਗ ਆ ਕੇ ਉਹ ਆਪਣੇ ਬੇਟੇ ਨੂੰ ਘਰ ਲੈ ਆਏ ਸੀ ,,ਪਰ ਕੁਝ ਸਮਾਜ ਸੇਵੀ ਜਥੇਬੰਦੀਆਂ ਤੇ ਲੋਕਾਂ ਦੀ ਮਦਦ ਨਾਲ ਉਹਨਾਂ ਨੇ ਫੇਰ ਆਪਣੇ ਬੇਟੇ ਨੂੰ ਮੁਕਤਸਰ ਵਿਖੇ ਇੱਕ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ ਹੈ | ਜਿੱਥੇ ਉਸ ਦੀ ਸਿਹਤ ਤੇਜੀ ਨਾਲ ਸੁਧਰ ਰਹੀ ਹੈ ,,ਗਰੀਬ ਪਰਿਵਾਰ ਨੂੰ ਇੱਕ ਆਸ ਨਜਰ ਆਈ ਹੈ | ਘਰ ਵਿਚ ਮਾਂ ਬਾਪ ਤੋਂ ਇਲਾਵਾ ਇਸ ਲੜਕੇ ਦੀ ਵੱਡੀ ਭੈਣ ਹੈ | ਪਰਿਵਾਰ ਬੇਹੱਦ ਮਾਲੀ ਤੰਗੀ ਵਿੱਚੋਂ ਗੁਜਰ ਰਿਹਾ ਹੈ ਤੇ ਬੱਚੇ ਦਾ ਇਲਾਜ ਕਰਵਾ ਰਿਹਾ ਹੈ | ਇਸ ਹਸਪਤਾਲ ਦਾ ਬਿੱਲ ਵੀ ਦਿਨੋ ਦਿਨ ਵਧਦਾ ਜਾ ਰਿਹਾ ਹੈ ,,ਪਰ ਹਸਪਤਾਲ ਵਿਚ ਚੰਗਾ ਇਲਾਜ ਹੁੰਦਾ ਵੇਖ ਤੇ ਬੱਚੇ ਦੀ ਸਿਹਤ ਚ ਸੁਧਾਰ ਹੁੰਦਾ ਵੇਖ ਪਰਿਵਾਰ ਵਾਲੇ ਆਪਣੇ ਘਰ ਦੀ ਜਗਾ ਜੋ ਕਿ ੫ ਮਰਲੇ ਹੈ ਉਸ ਵਾਸਤੇ ਗ੍ਰਾਹਕ ਦੀ ਭਾਲ ਚ ਹਨ | ਘਰ ਵੇਚਣਾ ਉਹਨਾਂ ਦੀ ਮਜਬੂਰੀ ਬਣ ਗਿਆ ਹੈ | ਅਸੀਂ ਸਹਾਰਾ ਜਨ ਸੇਵਾ ਸੁਸਾਇਟੀ ਤੇ ਪੀੜਤ ਪਰਿਵਾਰ ਵੱਲੋਂ ਲੋਕਾਂ ਨ...

