
ਪਿੰਡ ਦੇ ਲੋਕ ਸਵੇਰ ਤੋਂ ਹੀ ਬਾਬਾ ਗੁਰਮੀਤ ਸਿੰਘ ਨੂੰ ਮਿਲਣ ਵਾਸਤੇ ਆਉਂਦੇ ਰਹੇ
20-03-2003 ਤੋਂ ਗਰੰਥੀ ਸੇਵਾਦਾਰ ਦੀ ਸੇਵਾ ਨਿਭਾ ਰਹੇ ਸਨ | ਲਗਭਗ 11 ਸਾਲ ਸਭ ਤੋਂ ਵੱਧ ਸਮਾਂ ਸੇਵਾ ਨਿਭਾਈ
ਲਖਵੀਰ ਸਿੰਘ / 1 ਜੁਲਾਈ / ਅੱਜ ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸੇਵਾਦਾਰ ਬਾਬਾ ਗੁਰਮੀਤ ਸਿੰਘ ਵਿਚਾਲੇ ਵਿਵਾਦ ਬਾਬਾ ਗੁਰਮੀਤ ਸਿੰਘ ਦੀ ਵਿਦਾਈ ਨਾਲ ਸਿਰੇ ਲੱਗਾ | ਇਹ ਵਿਵਾਦ ਪ੍ਰਬੰਧਕ ਕਮੇਟੀ ਦੇ ਕੁਝ ਫੈਸਲਿਆ ਨੂੰ ਲੈ ਕੇ ਉਠਿਆ ਸੀ | ਜਿਸ ਤੇ ਗਰੰਥੀ ਸੇਵਾਦਾਰ ਨੇ ਕਿੰਤੂ ਕੀਤਾ ਸੀ , ਇੱਕ ਮਹੀਨਾ ਪਹਿਲਾਂ ਬਾਬਾ ਗੁਰਮੀਤ ਸਿੰਘ ਨੇ ਕਮੇਟੀ ਨੂੰ ਅਪੀਲ ਕੀਤੀ ਸੀ ਕਿ ਕਮੇਟੀ ਆਪਣਾ ਇੱਕ ਮਤਾ ਲਾਗੂ ਨਾਂ ਕਰੇ ਜਿਸ ਨਾਲ ਉਹਨਾ ਦਾ ਗੁਜਾਰਾ ਪ੍ਰਭਾਵਤ ਹੁੰਦਾ ਹੈ , ਇਸ ਮੁੱਦੇ ਤੇ ਇਸ ਮਹੀਨੇ ਦੀ ਸੰਗਰਾਂਦ ਨੂੰ ਪਿੰਡ ਦੇ ਵੱਖ ਵੱਖ ਧੜਿਆਂ ਵਿੱਚ ਤਕਰਾਰ ਬਾਜੀ ਵੀ ਹੋਈ ਸੀ , ਅਗਲੇ ਦਿਨ ਪੰਚਾਇਤ ਤੇ ਪਿੰਡ ਵਾਸੀਆਂ ਅਤੇ ਕਮੇਟੀ ਦੀ ਭਰਵੀ ਸਭਾ ਗੁਰੂਦਵਾਰਾ ਸਾਹਿਬ ਵਿੱਚ ਕੀਤੀ ਗਈ ਸੀ , ਪਿੰਡ ਦੇ ਜਿਆਦਾ ਤਰ ਲੋਕ ਉਸ ਦਿਨ ਬਾਬਾ ਗੁਰਮੀਤ ਸਿੰਘ ਦੇ ਹੱਕ ਵਿੱਚ ਬੋਲੇ ਸਨ ਜਿਸ ਨਾਲ ਇੱਕ ਵੱਡਾ ਵਿਵਾਦ ਸਾਹਮਣੇ ਆ ਗਿਆ ਸੀ | ਪ੍ਰਬੰਧਕ ਕਮੇਟੀ ਮੈਂਬਰਾਂ ਨੇ ਲੋਕਾਂ ਦਾ ਵਤੀਰਾ ਵੇਖਦੇ ਹੋਏ ਸਮੂਹਿਕ ਰੂਪ ਵਿੱਚ ਅਸਤੀਫਾ ਸਰਪੰਚ ਸ੍ਰ. ਇਕਬਾਲ ਸਿੰਘ ਨੂੰ ਸੌੰਪ ਦਿੱਤਾ ਸੀ | ਪਰ ਅਗਲੇ ਦਿਨ ਸਰਪੰਚ ਨੇ ਕਮੇਟੀ ਦਾ ਅਸਤੀਫਾ ਸਵੀਕਾਰ ਨਾਂ ਕਰਦੇ ਹੋਏ ਕਮੇਟੀ ਨੂੰ ਆਪਣਾ ਕੰਮ ਜਾਰੀ ਰੱਖਨ ਨੂੰ ਕਿਹਾ ਸੀ | ਪਰ ਕਮੇਟੀ ਦੇ ਮੈਂਬਰ ਆਪਣੇ ਅਹੁਦਿਆਂ ਤੇ ਵਾਪਸ ਕੰਮ ਸਾਂਭਣ ਨਹੀਂ ਆਏ ਸੀ | ਕਮੇਟੀ ਮੈਂਬਰ ਕਿਸੇ ਨਵੇਂ ਗਰੰਥੀ ਨੂੰ ਸੇਵਾ ਦੇਣ ਦੇ ਪੱਖ ਵਿੱਚ ਸਨ | ਅੱਜ ਸਵੇਰੇ 10 ਵਜੇ ਬਾਬਾ ਗੁਰਮੀਤ ਸਿੰਘ ਆਪਣਾ ਗ੍ਰੰਥੀ ਸਿੰਘ ਦਾ ਪਦ ਆਪਨੇ ਆਪ ਛੱਡ ਕੇ ਜਾਣ ਨੂੰ ਤਰਜੀਹ ਦਿੰਦੇ ਹੋਏ ਪਿੰਡ ਤੋਂ ਆਪਣਾ ਘਰ ਦਾ ਸਮਾਨ ਲੈ ਕੇ ਚਲੇ ਗਏ | ਉਹਨਾ ਦੇ ਜਾਨ ਤੋਂ ਪਹਿਲਾਂ ਸਵੇਰ ਤੋਂ ਹੀ ਪਿੰਡ ਦੇ ਬਹੁਤ ਸਾਰੇ ਲੋਕ ਉਹਨਾ ਨੂੰ ਮਿਲਣ ਵਾਸਤੇ ਆਉਂਦੇ ਰਹੇ | ਜਾਣ ਸਮੇਂ ਮਹੌਲ ਬਹੁਤ ਭਾਵੁਕ ਹੋ ਗਿਆ ਅਤੇ ਬਾਬਾ ਗੁਰਮੀਤ ਸਿੰਘ ਦੇ ਨਾਲ ਨਾਲ ਜੋ ਵੀ ਲੋਕ ਓਥੇ ਹਾਜਰ ਸਨ ਓਹ ਆਪਣੀਆਂ ਅੱਖਾਂ ਵਿੱਚੋਂ ਹੰਜੂ ਭਰ ਕੇ ਉਹਨਾ ਨੂੰ ਵਿਦਾਈ ਦਿੰਦੇ ਨਜਰ ਆਏ | ਇਸ ਮੌਕੇ ਪੰਚਾਇਤ ਜਾਂ ਕਮੇਟੀ ਦਾ ਕੋਈ ਵੀ ਮੈਂਬਰ ਹਾਜਰ ਨਹੀਂ ਸੀ | ਬਾਬਾ ਜੀ ਦੇ ਸਕੂਲ ਪੜਦੇ ਨਿੱਕੇ ਬੱਚੇ ਖੁਦ ਘਰ ਦਾ ਲੋੜੀਂਦਾ ਸਮਾਨ ਵਹੀਕਲ ਤੇ ਲਦਾ ਰਹੇ ਸਨ | ਇਥੇ ਜਿਕਰ ਯੋਗ ਹੈ ਕੇ ਬਾਬਾ ਗੁਰਮੀਤ ਸਿੰਘ ਪਿੰਡ ਆਸਾ ਬੁੱਟਰ ਦੇ ਗੁਰਦਵਾਰਾ ਸਾਹਿਬ ਵਿਖੇ ਬਤੌਰ ਗਰੰਥੀ 20-9-2003 ਤੋਂ ਸੇਵਾ ਨਿਭਾ ਰਹੇ ਸਨ ਅਤੇ ਸਭ ਤੋਂ ਲੰਬਾ ਸਮਾਂ ਬਤੌਰ ਗਰੰਥੀ 11 ਸਾਲ ਸੇਵਾ ਨਿਭਾ ਕੇ ਗਏ | ਇਸ ਕਾਰਜਕਾਲ ਦੌਰਾਨ ਉਹਨਾ ਦਾ ਜੀਵਨ ਤੇ ਰਹਿਣ ਸਹਿਣ ਬਹੁਤ ਚੰਗਾ ਰਿਹਾ | ਉਹਨਾ ਦੇ ਜਾਣ ਨਾਲ ਪਿੰਡ ਦੇ ਲੋਕਾਂ ਵਿੱਚ ਨਵੀਂ ਚਰਚਾ ਸ਼ੁਰੂ ਹੋ ਚੁੱਕੀ ਹੈ | ਜਿਥੋਂ ਤੱਕ ਅਸੀਂ ਇਸ ਮੁੱਦੇ ਤੇ ਲੋਕਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਅਨੁਸਾਰ ਪਿੰਡ ਦੇ 75 ਫੀਸਦੀ ਲੋਕ ਇਸ ਘਟਨਾ ਤੇ ਰੋਸ ਵਿੱਚ ਹਨ | ਅਗਲੇ ਦਿਨਾ ਵਿੱਚ ਘਟਨਾ ਕ੍ਰਮ ਹੋਰ ਤੇਜੀ ਨਾਲ ਬਦਲ ਸਕਦਾ ਹੈ | ਇਸ ਵਿਸ਼ੇ ਤੇ ਬਾਕੀ ਅੱਪ ਡੇਟ ਅਸੀਂ ਵੈਬ ਸਾਇਟ ਤੇ ਪ੍ਰਕਾਸ਼ਤ ਕਰਦੇ ਰਹਾਂਗੇ |