Skip to main content

Posts

Showing posts from December, 2013

ਸਹਾਰਾ ਜਨ ਸੇਵਾ ਸੁਸਾਇਟੀ ਨੇ ਪਸ਼ੂਧਨ ਸੈਮੀਨਾਰ ਕਰਵਾਇਆ

ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਪਿੰਡ ਆਸਾ ਬੁੱਟਰ ਵਿਖੇ ਇੱਕ ਪਸ਼ੂਧਨ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿੱਚ ਪਸ਼ੂ ਮਾਹਿਰ ਡਾਕਟਰ ਹਰਮੰਦਰ ਸਿੰਘ ਸੰਧੂ ਰਿਟਾਇਰਡ ਡਿਪਟੀ ਡਾਇਰੇਕਟਰ ਨੇ ਪਿੰਡ ਦੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀਆਂ ਨਸਲਾਂ ,ਬਿਮਾਰੀਆਂ ਅਤੇ ਦੇਖ ਭਾਲ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ | ਉਹਨਾਂ ਦੱਸਿਆ ਕਿ ਕਿਸ ਤਰਾਂ  ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਪਸ਼ੂ ਮੇਲਿਆਂ ਵਿਚ ਲਿਜਾ ਕੇ ਪੁਜੀਸ਼ਨ ਹਾਸਲ ਕਰ ਸਕਦੇ ਹਨ | ਇਸ ਮੌਕੇ ਡਾ. ਪਰਸ਼ੋਤਮ ਕੁਮਾਰ ਵੀ ਸੈਮੀਨਾਰ ਵਿਚ ਹਾਜਰ ਸਨ ਉਹਨਾਂ ਨੇ ਪਿੰਡ ਦੇ ਪਸ਼ੂ ਪਾਲਕਾਂ ਨੂੰ ਸਰਕਾਰੀ ਹਸਪਤਾਲਾਂ ਨਾਲ ਜੁੜਨ ਦੀ ਅਪੀਲ ਕੀਤੀ | ਇਸ ਤੋਂ ਇਲਾਵਾ ਲਖਵੀਰ ਸਿੰਘ ਪ੍ਰਧਾਨ , ਸ੍ਰ. ਨਿਹਾਲ ਸਿੰਘ ਬੁੱਟਰ ਅਤੇ ਜਸਵਿੰਦਰ ਸਿੰਘ ਆਸਾ ਬੁੱਟਰ ਨੇ ਸੈਮੀਨਾਰ ਨੂੰ ਸੰਬੋਧਨ ਕੀਤਾ | ਇਲਾਕੇ ਦੇ ਉਘੇ ਪਸ਼ੂ ਪਾਲਕਾਂ ਗੁਰਦੇਵ ਸਿੰਘ ਕਾਉਣੀ ,ਚੰਦ ਸਿੰਘ ਹਰੀਕੇ ,ਨਿਰਮਲ ਸਿੰਘ ਹਰੀਕੇ ਅਤੇ ਮੁਕੰਦ ਸਿੰਘ ਆਸਾ ਬੁੱਟਰ  ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਤ ਕੀਤਾ ਗਿਆ |  ਪਿੰਡ ਦੇ ਵਿਦਿਆਰਥੀਆਂ ਜਸਪ੍ਰੀਤ ਸਿੰਘ , ਸੁਲਤਾਨ ਸਿੰਘ ਅਤੇ ਭੁਪਿੰਦਰ ਸਿੰਘ ਨੇ ਸਭਿਆਚਾਰਕ ਪ੍ਰੋਗ੍ਰਾਮ ਪੇਸ਼ ਕੀਤਾ | ਇਸ ਮੌਕੇ ਡਾ. ਗੁਰਤੇਜ ਸਿੰਘ ਉੱਪ ਪ੍ਰਧਾਨ , ਦਲਜੀਤ ਸਿੰਘ ਬਰਾੜ , ਅਮਨਦੀਪ ਬਰਾੜ , ਲਖਵਿੰਦਰ ਸਿੰਘ , ਕੁਲਦੀਪ ਸਿੰਘ , ਮਹਿੰਦਰ ਸਿੰਘ ਬੁੱਟਰ ,ਹਰਦਿਆਲ ਸਿੰਘ ਬੁੱਟਰ ,  ਸੁਖਚੈਨ ਸਿੰਘ , ਨਿਰੰਜਨ ਸਿੰਘ ਪੰਚ  , ਇਕਬਾਲ ਸਿੰਘ

ਆਸਾ ਬੁੱਟਰ ਸੁਸਾਇਟੀ ਦੀ ਚੋਣ ਤੀਜੀ ਵਾਰ ਵੀ ਨਾਂ ਹੋਣ ਕਾਰਨ ਕਿਸਾਨਾਂ ਚ ਰੋਸ