27-10-12/ਲਖਵੀਰ ਸਿੰਘ ਬੁੱਟਰ/ਪਿਸ਼੍ਲੇ ਕਈ ਦਿਨਾਂ ਤੋਂ ਕਿਸਾਨ ਦਾਨਾ ਮੰਡੀਆਂ ਵਿਚ ਬੈਠੇ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਵੇਚਣ ਵਾਸਤੇ ਰੁਲ ਰਿਹਾ ਹੈ | ਮੌਸਮ ਦੇ ਵਾਰ ਵਾਰ ਖਰਾਬ ਹੋਣ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਰਹੀਆਂ ਹਨ | ਪਰ ਸਰਕਾਰ ਦੇ ਕੰਨਾ ਤੇ ਜੁੰ ਵੀ ਨਹੀ ਸਰ੍ਕ ਰਹੀ | ਇਸੇ ਮੁਸ਼ਕਲ ਦਾ ਸਾਹਮਣਾ ਕਰ ਰਹੇ ਪਿੰਡ ਆਸਾ ਬੁੱਟਰ ਦੇ ਕਿਸਾਨਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਮੈਬਰਾਂ ਨੇ ਸਰਕਾਰ ਦੇ ਪ੍ਰਬੰਧਾ ਦੇ ਖਿਲਾਫ਼ ਨਾਅਰੇਬਾਜੀ ਕੀਤੀ ਅਤੇ ਜਲਦੀ ਹੀ ਕਿਸਨਾਂ ਦੀ ਫਸਲ ਦੀ ਖਰੀਦ ਯਕੀਨੀ ਬਣਾਉਣ ਵਾਸਤੇ ਕਿਹਾ | ਆਸਾ ਬੁੱਟਰ ਦਾਨਾ ਮੰਡੀ ਚ ਸਿਰਫ ਝੋਨੇ ਦੇ ਢੇਰ ਹੀ ਨਜਰ ਆ ਰਹੇ ਸਨ ਬਾਰ ਦਾਨਾ ਨਾ ਆਉਣ ਕਾਰਨ ਝੋਨੇ ਦੀ ਖਰੀਦ ਬਿਲਕੁਲ ਠੱਪ ਗਈ ਹੈ | ਇਸ ਮੋਕੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਇਕਾਈ ਆਸਾ ਬੁੱਟਰ ਦੇ ਗੁਰਲਾਲ ਸਿੰਘ ਬਰਾੜ , ਸੁਖਚੈਨ ਸਿੰਘ , ਗੁਰਨਾਮ ਸਿੰਘ ,ਮਘਰ ਸਿੰਘ ਜਸਵੀਰ ਸਿੰਘ , ਸੁਖਪਾਲ ਸਿੰਘ ਭੁੱਲਰ , ਜਗਰੂਪ ਸਿੰਘ ਲਸਾ , ਮਲਕੀਤ ਸਿੰਘ , ਤੇਜਾ ਸਿੰਘ ਕਾਉਣੀ ,ਹਰਨੇਕ ਸਿੰਘ ਕਾਉਣੀ ਸਰਪੰਚ , ਮਹਿੰਦਰ ਸਿੰਘ ਕਾਉਣੀ , ਵਜੀਰ ਸਿੰਘ ਆਦਿ ਹਾਜਰ ਸਨ |
www.assabuttar.com ਜੰਨਤ ਨਾਲੋਂ ਸੋਹਣੀਆਂ ਮੇਰੇ ਪਿੰਡ ਦੀਆਂ ਗਲੀਆਂ , ਗਲੀਆਂ ਦੇ ਵਿੱਚ ਖੇਡ ਕੇ ਸਭ ਰੀਝਾਂ ਪਲੀਆਂ