Skip to main content

Posts

Showing posts from October, 2013

ਪ੍ਰਿੰਸੀਪਲ ਨਰੋਤਮ ਦਾਸ ਸ਼ਰਮਾਂ ਨੇ ਆਸਾ ਬੁੱਟਰ ਸਕੂਲ ਦਾ ਚਾਰਜ ਸੰਭਾਲਿਆ

ਪ੍ਰਿੰਸੀਪਲ ਨਰੋਤਮ ਦਾਸ ਸ਼ਰਮਾਂ ਨੇ ਆਸਾ ਬੁੱਟਰ ਸਕੂਲ ਦਾ ਚਾਰਜ ਸੰਭਾਲਿਆ    

ਲੋਕ ਚੁਗਿਰਦੇ ਪ੍ਰਤੀ ਆਪਣੇ ਫਰਜਾਂ ਨੂੰ ਸਮਝਣ : ਲਖਵੀਰ ਬੁੱਟਰ

ਸਹਾਰਾ ਜਨ ਸੇਵਾ ਸੁਸਾਇਟੀ ਦੀ ਮੀਟਿੰਗ ਹੋਈ   ਅੱਜ ਸਹਾਰਾ ਜਨ ਸੇਵਾ ਸੁਸਾਇਟੀ ਦੇ ਮੈਂਬਰਾਂ ਦੀ ਮੀਟਿੰਗ ਕੀਤੀ ਗਈ |ਇਸ ਮੀਟਿੰਗ ਦੀ ਅਗਵਾਈ ਪ੍ਰਧਾਨ ਲਖਵੀਰ ਸਿੰਘ ਨੇ ਕੀਤੀ | ਮੀਟਿੰਗ ਵਿਚ ਆਪਣੇ ਵਿਚਾਰ ਪੇਸ਼ ਕਰਦਿਆਂ ਉਹਨਾਂ  ਨੇ ਕਿਹਾ ਕਿ ਇਹ ਠੀਕ ਹੈ ਕਿ ਸਮਾਜ ਸੇਵੀ ਸੰਸਥਾਂਵਾਂ ਲੋਕਾਂ ਨੂੰ ਆਪਣੇ ਚੌਗਿਰਦੇ ਪ੍ਰਤੀ ਜਾਗਰੂਕ ਕਰ ਹਨ | ਕਈ ਸੰਸਥਾਂਵਾਂ ਵਾਤਾਵਰਨ ਦੀ ਸੰਭਾਲ ਪ੍ਰਤੀ ਬਹੁਤ ਵਧੀਆ ਕੰਮ ਕਰ ਰਹੀਆਂ ਹਨ ਪਰ ਲੋਕਾਂ ਨੂੰ ਵੀ ਆਪਣੇ  ਫਰਜ ਨਿਭਾਉਣੇ ਚਾਹੀਦੇ ਹਨ | ਜੇ ਕੋਈ ਸੰਸਥਾ ਕਿਸੇ ਦੇ ਘਰ ਕੋਲ ਬੂਟਾ ਲਗਾ ਦਿੰਦੀ ਹੈ ਤਾਂ ਲੋਕ ਉਸਦੀ ਦੇਖਭਾਲ ਕਰਨ ਦੀ ਬਜਾਏ ਉਸ ਸੰਸਥਾ ਨੂੰ  ਸਵਾਲ ਕਰਨ ਲੱਗ ਜਾਂਦੇ ਹਨ ਕਿ ਹੁਣ ਇਸ ਦੀ ਦੇਖਭਾਲ ਕੌਣ ਕਰੂਗਾ | ਕੀ  ਇਹ ਸਭ ਲੋਕਾਂ ਲਈ ਨਹੀਂ ਹੈ ਤਾਂ ਫੇਰ ਲੋਕ ਇਸਨੂੰ ਆਪਣਾ ਫਰਜ ਕਿਉਂ ਨਹੀਂ ਸਮਝਦੇ | ਇਸ ਮੌਕੇ ਸੁਸਾਇਟੀ ਨੂੰ  ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਪ੍ਰਸ਼ੰਸਾ ਪੱਤਰ ਮਿਲਣ ਤੇ ਉਹਨਾਂ ਸਮੂਹ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਤੇ ਸਾਰੇ  ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਤੇ ਚੇਅਰਮੈਨ ਤਰਨਜੀਤ ਸਿੰਘ ਬੁੱਟਰ ,  ਉੱਪ ਪ੍ਰਧਾਨ ਗੁਰਤੇਜ ਸਿੰਘ , ਸਕੱਤਰ ਅਮਨਦੀਪ ਬਰਾੜ , ਲਖਵਿੰਦਰ ਸਿੰਘ ਬੁੱਟਰ ,ਕੋਮ੍ਲਜੀਤ ਸਿੰਘ ਅਤੇ  ਮਨਜੀਤ ਸਿੰਘ ਹਜਾਰ ਸਨ | 

ਜੱਟ ,ਦੁਸਿਹਰਾ ਤੇ ਪਰਾਲੀ ਦੀ ਅੱਗ

ਜੱਟ ਤਾਂ ਵਿਚਾਰਾ ਮਜਬੂਰੀ ਚ ਪਰਾਲੀ ਸਾੜਦਾ ,, ਉਸ ਨੂੰ ਕੋਈ ਸ਼ੋਕ ਨਹੀਂ ਹੁੰਦਾ ,,, ਪਰਾਲੀ ਨਾਂ ਸਾੜੇ ਤਾਂ ਕਣਕ ਬੀਜਣੀ ਮੁਸ਼ਕਿਲ ਹੋ ਜਾਂਦੀ ਆ ,, ਜੇ ਪਰਾਲੀ ਵਿਚ ਹੀ ਵਾਹ ਵਾਹ ਕੇ ਗ੍ਲਾਉਣੀ ਪਵੇ ਤਾਂ ਡੀਜਲ ਧੁੰਆ ਕੱਦ ਦਿੰਦਾ ,,, ਦੂਜੇ ਪਾਸੇ ਇਕ ਅਖੋਤੀ ਜਿਹਾ ਤਿਉਹਾਰ ਜਿਸ ਵਾਸਤੇ ਜਾਨ ਬੁਝ ਕੇ ਵਾਤਾ ਵਰਨ ਖਰਾਬ ਕੀਤਾ ਜਾਂਦਾ ,,, ਬੁਰਾਈ ਤੇ ਅਛਾਈ ਦੀ ਜਿੱਤ ,,,, ਕੀ ਬੁਰਾਈ ਖਤਮ ਹੋ ਗਈ ਰਾਵਣ ਨੂੰ ਮਾਰ ਕੇ ,,, ਹਰ ਸਾਲ ਹੀ ਜੇ ਰਾਵਣ ਸਾੜਨਾ ਪੈਂਦਾ ਹੈ ਤਾਂ ਫੇਰ ਬੁਰਾਈ ਕਿੱਥੋਂ ਮਰ ਗਈ ,,,,,,,, ਭਾਵ ਜੇ ਬੁਰਾਈ ਰਾਮ ਨੇ ਮਾਰ ਦਿੱਤੀ ਸੀ ਤਾਂ ਉਸਨੂੰ ਹਰ ਸਾਲ ਕਿਉਂ ਮਾਰਨਾ ਪੈਂਦਾ | ,,,,, ਬੁਰਾਈ ਹੈ ਤਾਂ ਅਛਾਈ ਦਾ ਵਜੂਦ ਹੈ ,, ਦਿਨ ਤਾਂ ਹੀ ਦਿਨ ਹੈ ਜੇ ਰਾਤ ਹੈ ਤਾਂ ,, ਚਾਨਣ ਤਾਂ ਹੀ ਚਾਨਣ ਹੈ ਜੇ ਹਨੇਰਾ ਹੈ ਤਾਂ ,,, ਭਗਵਾਨ ਤਾਂ ਹੀ ਭਗਵਾਨ ਹੈ ਜੇ ਸ਼ੈਤਾਨ ਹੈ ਤਾਂ ,,,,,,, ਇਸ ਕਰਕੇ ਫੋਕੇ ਡਕਵੰਜ ਛੱਡੋ ,,, ਕੋਈ ਬੁਰਾਈ ਨੇ ਖਤਮ ਨਹੀਂ ਹੋਣਾ ਜਿੰਨਾ ਚਿਰ ਦੁਨੀਆ ਹੈ ,,,  ਕਿਉਂਕੇ ਰੱਬ ਦੀ ਹੋਂਦ ਵੀ ਤਾਂ ਹੀ ਮਹਿਸੂਸ ਕੀਤੀ ਜਾਂਦੀ ਹੈ ਜੇ ਬੁਰਾਈ ਇਸ ਦੁਨੀਆਂ ਤੇ ਹੈ ,, ਨਹੀਂ ਤਾਂ ਰੱਬ ਦੀ ਵੀ ਕੋਈ ਕਦਰ ਨਹੀ ਹੋਣੀ ,,,, ਲਖਵੀਰ ਸਿੰਘ ਬੁੱਟਰ 

ਜਿਲ੍ਹਾ ਪਧਰੀ ਟੂਰਨਾਂਮੈਂਟ ਵਿੱਚ ਆਸਾ ਬੁੱਟਰ ਦੀ ਝੰਡੀ

ਜਿਲ੍ਹਾ ਪਧਰੀ ਟੂਰਨਾਂਮੈਂਟ ਵਿੱਚ ਆਸਾ ਬੁੱਟਰ ਦੀ ਝੰਡੀ