Skip to main content

ਪਿੰਡ ਬਾਰੇ


                ਬੁੱਟਰ  : ਇਹ ਜੱਗਦੇਉਬੰਸੀ ਪੱਵਾਰ ਰਾਜਪੂਤਾਂ ਵਿਚੋਂ ਹਨ। ਇਹ ਪੱਵਾਰਾਂ ਦਾ ਹੀ ਇੱਕ ਉਪਗੋਤ ਹੈ। ਇਹ ਬਹੁਤੇ ਸਤਲੁਜ ਦੇ ਉਪਰਲੇ ਖੇਤਰਾਂ ਵਿੱਚ ਹੀ ਹਨ। ਇਹ ਲੱਖੀ ਜੰਗਲ ਤੋਂ ਉਠ ਕੇ ਦੂਰ ਦੁਜਰਾਂਵਾਲਾ ਤੇ ਮਿੰਟਗੁੰਮਰੀ ਤੱਕ ਚਲੇ ਗਏ ਸਨ। ਸਾਂਦਲਬਾਰ ਵਿੱਚ ਵੀ ਬੁੱਟਰ ਭਾਈਚਾਰੇ ਦਾ ਇੱਕ ਪ੍ਰਸਿੱਧ ਪਿੰਡ ਬੁੱਟਰ ਹੈ। ਅਸਲ ਵਿੱਚ ਬੁੱਟਰ ਦਾ ਮੁੱਢ ਲੱਖੀ ਜੰਗਲ ਦਾ ਖੇਤਰ ਹੀ ਹੈ। ਘੱਗਰ ਅਤੇ ਸਤਲੁਜ ਦੇ ਵਿਚਕਾਰਲੇ ਖੇਤਰ ਨੂੰ ਲੱਖੀ ਜੰਗਲ ਕਹਿੰਦੇ ਸਨ। ਲਖੀ ਜੰਗਲ ਫਿਰੋਜ਼ਪੁਰ ਦੇ ਦਰਿਆ ਸਤਲੁਜ ਦੇ ਕਿਨਾਰੇ ਤੋਂ ਬਠਿੰਡੇ ਦੇ ਰੋਹੀ ਬੀਆਬਾਨ ਤੱਕ 80 ਕਿਲੋਮੀਟਰ ਲੰਬੇ ਤੇ 25 ਕਿਲੋਮੀਟਰ ਚੌੜੇ ਖੇਤਰ ਵਿੱਚ ਫੈਲਿਆ ਹੋਇਆ ਸੀ। ਉਸ ਸਮੇਂ ਇਸ ਜੰਗਲ ਵਿੱਚ ਇੱਕ ਲੱਖ ਦੇ ਲਗਭਗ ਰੁੱਖ ਸਨ। ਇਸ ਲਈ ਇਸ ਜੰਗਲ ਨੂੰ ਲਖੀ ਜੰਗਲ ਕਹਿੰਦੇ ਸਨ। ਇਸ ਵਿੱਚ ਮੁਕਤਸਰ, ਬਠਿੰਡਾ, ਮੋਗਾ, ਫਰੀਦਕੋਟ ਆਦਿ ਦੇ ਖੇਤਰ ਸ਼ਾਮਿਲ ਸਨ।
                                        ਮੁਕਤਸਰ ਜਿਲ੍ਹੇ ਵਿੱਚ ਬੁੱਟਰਾਂ ਦੇ ਕਈ ਪਿੰਡ ਹਨ ਜਿਨ੍ਹਾਂ ਵਿੱਚ ਪ੍ਰਸਿੱਧ ਪਿੰਡ ਬੁੱਟਰ ਵਖੂਆ, ਬੁੱਟਰ ਸਰੀਂਹ, ਆਸਾ ਬੁੱਟਰ ਤੇ ਚੌਂਤਰਾ ਆਦਿ ਹਨ। ਬੁੱਟਰ ਵਖੂਆ ਦੇ ਲੋਕ ਬਾਬਾ ਸਿੱਧ ਦੀ ਮਾਨਤਾ ਕਰਦੇ ਹਨ। ਬਠਿੰਡੇ ਵਿੱਚ ਗਹਿਰੀ ਬੁੱਟਰ ਵੀ ਇਸ ਭਾਈਚਾਰੇ ਦਾ ਪਿੰਡ ਹੈ। ਫਰੀਦਕੋਟ ਦੇ ਖੇਤਰ ਵਿੱਚ ਇੱਕ ਬੁੱਟਰ ਪਿੰਡ ਹੈ। ਬੁੱਟਰ ਸ਼ਾਹੀ ਵੀ ਬੁੱਟਰਾਂ ਦਾ ਹੀ ਪਿੰਡ ਹੈ। ਮੋਗੇ ਖੇਤਰ ਵਿੱਚ ਬੁੱਟਰ ਕਲਾਂ ਤੇ ਬੁੱਟਰਾਂ ਦੀ ਕੋਕਰੀ ਬਹੁਤ ਪ੍ਰਸਿੱਧ ਪਿੰਡ ਹਨ। ਲੁਧਿਆਣੇ ਖੇਤਰ ਵਿੱਚ ਰਾਏਕੋਟ ਦੇ ਨਜ਼ਦੀਕ ਨਥੋਵਾਲ ਬੁੱਟਰਾਂ ਦਾ ਪੁਰਾਣਾ ਪਿੰਡ ਹੈ। ਮਾਝੇ ਵਿੱਚ ਵੀ ਬੁੱਟਰਾਂ ਦੇ ਕਈ ਪਿੰਡ ਹਨ। ਇੱਕ ਬੁੱਟਰ ਕਲਾਂ ਪਿੰਡ ਅੰਮ੍ਰਿਤਸਰ ਖੇਤਰ ਵਿੱਚ ਵੀ ਹੈ। ਬੁੱਟਰ ਸਿਵੀਆਂ ਤੇ ਵਾਂ ਆਦਿ ਵੀ ਬੁੱਟਰ ਭਾਈਚਾਰੇ ਦੇ ਉਘੇ ਪਿੰਡ ਹਨ। ਬਟਾਲਾ ਤਹਿਸੀਲ ਵਿੱਚ ਸੇਖਵਾਂ ਪਿੰਡ ਦੇ ਪਾਸ ਇੱਕ ਪਿੰਡ ਨੰਗਰ ਬੁੱਟਰ ਵੀ ਹੈ। ਮਾਝੇ ਵਿੱਚ ਬੁੱਟਰ ਗੋਤ ਦੇ ਲੋਕ ਕਾਫ਼ੀ ਹਨ। ਦੁਆਬੇ ਵਿੱਚ ਬੁੱਟਰਾਂ ਦੀ ਗਿਣਤੀ ਘੱਟ ਹੈ। ਪਟਿਆਲੇ ਖੇਤਰ ਵਿੱਚ ਬੁੱਟਰ ਮਾਝੇ ਦੇ ਪਿੰਡਵਾਂ ਤੋਂ ਆਕੇ ਮਾਝਾ, ਮਾਝੀ ਤੇ ਥੂਹੀ ਆਦਿ ਪਿੰਡਾਂ ਵਿੱਚ ਆਬਾਦ ਹੋਏ ਹਨ। ਨਾਭੇ ਦੇ ਖੇਤਰ ਵਿੱਚ ਵੀ ਕੁਝ ਬੁੱਟਰ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਵਸਦੇ ਹਨ। ਜਲੰਧਰ ਜਿਲ੍ਹੇ ਵਿੱਚ ਬੁੱਟਰ ਗੋਤ ਦਾ ਬੁੱਟਰਾਂ ਪਿੰਡ ਬਹੁਤ ਪ੍ਰਸਿੱਧ ਹੈ। ਗੁਰਦਾਸਪੁਰ ਖੇਤਰ ਵਿੱਚ ਕਾਦੀਆਂ ਦੇ ਨਜ਼ਦੀਕ ਵੀ ਬੁੱਟਰ ਕਲਾਂ ਪਿੰਡ ਬੁੱਟਰ ਗੋਤ ਦੇ ਜੱਟਾਂ ਦਾ ਹੈ। ਬੁੱਟਰ, ਦੁਲੇਹ, ਦਿਉਲ, ਸੇਖੋਂ ਆਦਿ ਜੱਟ ਪੰਵਾਰਾਂ ਦੀ ਭੁੱਟੇ ਸ਼ਾਖਾ ਵਿਚੋਂ ਹਨ। ਇੱਕ ਲੋਕ ਕਥਾ ਹੈ ਕਿ ਜਦੋਂ ਪੱਵਾਰਾਂ ਦੇ ਕਿਲ੍ਹੇ ਜਰਗ ਤੇ ਦੁਸ਼ਮਣਾਂ ਨੇ ਕਬਜ਼ਾ ਕਰ ਲਿਆ ਤਾਂ ਉਨ੍ਹਾਂ ਨੇ ਪੱਵਾਰਾਂ ਨੂੰ ਚੁਣ-ਚੁਣ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਪੱਵਾਰ ਦੁਸ਼ਮਣ ਨੂੰ ਭੁਲੇਖਾ ਦੇਣ ਲਈ ਆਪਣੇ ਵਡੇਰਿਆਂ ਦੇ ਨਾਮ ਤੇ ਨਵੇਂ ਗੋਤ ਦਲਿਉ, ਦਿਉਲ, ਸੇਖੋਂ, ਬਲਿੰਗ ਆਦਿ ਦੱਸਕੇ ਕਿਲ੍ਹੇ ਤੋਂ ਬਾਹਰ ਨਿਕਲ ਆਏ। ਇਸ ਲੜਾਈ ਵਿੱਚ ਸਭ ਤੋਂ ਵੱਧ ਨੁਕਸਾਨ ਭੁੱਟੇ ਗੋਤ ਵਾਲੇ ਲੋਕਾਂ ਦਾ ਹੋਇਆ। ਇਸ ਸਮੇਂ ਤੋਟਾ ਹੋਣ ਕਾਰਨ ਬੁੱਟਰ ਆਪਣੇ ਨਾਨਕੇ ਰਹਿ ਰਿਹਾ ਸੀ। ਇਸ ਘਟਨਾ ਤੋਂ ਮਗਰੋਂ ਬੁੱਟਰ ਦੀ ਬੰਸ ਦੇ ਲੋਕਾਂ ਨੇ ਵੀ ਆਪਣਾ ਨਵਾਂ ਗੋਤ ਬੁੱਟਰ ਹੀ ਪ੍ਰਚਲਿਤ ਕਰ ਲਿਆ। ਬੁੱਟਰ ਵਖੂਆ ਪਿੰਡ ਦੇ ਬੁੱਟਰ ਜੱਟ ਹੁਣ ਵੀ ਦਲੇਵਾਂ ਨੂੰ ਆਪਣਾ ਭਾਈਚਾਰਾ ਸਮਝਦੇ ਹਨ ਇਸ ਲਈ ਅਜੇ ਵੀ ਦਲੇਵਾਂ ਨਾਲ ਵਿਆਹ ਸ਼ਾਦੀ ਨਹੀਂ ਕਰਦੇ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਬੁੱਟਰਾਂ ਨੂੰ ਸੂਰਜਬੰਸੀ ਰਾਜਪੂਤ ਮੰਨਦਾ ਹੈ। ਕੁਝ ਬੁੱਟਰ ਜੱਟ ਹਿੱਸਾਰ, ਸਿਰਸਾ ਤੇ ਅੰਬਾਲਾ ਦੇ ਰੋਪੜ ਤੇ ਖਰੜ ਖੇਤਰਾਂ ਵਿੱਚ ਵੀ ਵਸਦੇ ਹਨ। ਸਿਆਲਕੋਟ ਤੇ ਲਾਹੌਰ ਆਦਿ ਖੇਤਰਾਂ ਵਿੱਚ ਵੀ ਬੁੱਟਰਾਂ ਦੇ ਕਈ ਪਿੰਡ ਸਨ। ਪੱਛਮੀ ਪੰਜਾਬ ਵਿੱਚ ਕੁਝ ਬੁੱਟਰ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਬੁੱਟਰ ਸਿੱਖ ਹਨ। 1881 ਈਸਵੀਂ ਵਿੱਚ ਸਾਂਝੇ ਪੰਜਾਬ ਵਿੱਚ ਬੁੱਟਰਾਂ ਦੀ ਗਿਣਤੀ ਕੇਵਲ 10833 ਹੀ ਸੀ। ਮਹਾਨ ਸ਼ਹੀਦ ਭਾਈ ਤਾਰਾ ਸਿੰਘ ਵਾਂ ਮਾਝੇ ਦਾ ਬੁੱਟਰ ਜੱਟ ਸੀ। ਬੁੱਟਰ ਜੱਟਾਂ ਦਾ ਬਹੁਤ ਹੀ ਛੋਟਾ ਪਰ ਉਘਾ ਗੋਤ ਹੈ। ਬੁੱਟਰਾਂ ਦਾ ਮੁੱਢ ਵੀ ਲੁਧਿਆਣੇ ਦਾ ਨਥੋਵਾਲ ਖੇਤਰ ਹੈ। ਇਸ ਗੋਤ ਦੇ ਲੋਕ ਬੇਸ਼ੱਕ ਘੱਟ ਗਿਣਤੀ ਵਿੱਚ ਹਨ ਪਰ ਇਹ ਟਾਵੇਂ-ਟਾਵੇਂ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ।  
ਪਿੰਡ ਆਸਾ ਬੁੱਟਰ ਦਾ 

                                           400 ਸਾਲ ਪੁਰਾਣਾ ਇਤਿਹਾਸ    
               [ ਪਿੰਡ ਆਸਾ ਬੁੱਟਰ ਦਾ ਪੀੜੀ ਦਰ ਪੀੜੀ ਕੜੀ ਵਾਰ ਬਾਬਾ ਆਸਾ ਸਿੰਘ ਬੁੱਟਰ ਨਾਲ ਲਿੰਕ ]
                   ਅੱਗੇ ਕੁਝ ਲਿੰਕ ਆਪ ਦੀ ਪੀੜੀ ਦਰ ਪੀੜੀ ਪੜਚੋਲ ਕਰਨ ਲਈ ਸਹਾਇਤਾ ਕਰਨਗੇ


  •             ਆਸਾ ਸਿੰਘ ਬੁੱਟਰ ਦੇ ਪਿਤਾ ਦਾ ਨਾਮ ਬਖਸ਼ੀਸ਼ ਸਿੰਘ ਬੁੱਟਰ ਸੀ                                                             
  •                                      
  •                                  ਸ੍ਰ . ਆਸਾ ਸਿੰਘ ਬੁੱਟਰ ਦੇ ਦੋ  ਪੁਤਰ ਸਨ  
  •                              |                                  
  •      1  .ਸ੍ਰ . ਮੁਹੱਬਤ ਸਿੰਘ                           2 . ਸ੍ਰ . ਬੁੱਡਾ ਸਿੰਘ       
  •                                                                                                                                         
  • ਜੈਵਲ ਸਿੰਘ  ਫੱਤਾ ਸਿੰਘ    ਚੜ ਸਿੰਘ   ਕਾਲਾ ਸਿੰਘ                 ਮੇਹਰ ਸਿੰਘ        ਦਲ ਸਿੰਘ      ਸੋਹਣਾ ਸਿੰਘ
  •                                         |                               
  • ਸਰਦਾਰਾ ਸਿੰਘ   ਜੈ ਸਿੰਘ   ਦਦਾਰਾ ਸਿੰਘ  ਮੱਲ ਸਿੰਘ                 
  •                                                                                         
  •                                                         ਸਾਹਿਬ ਸਿੰਘ   ਫੌਜਾ ਸਿੰਘ   ਸ਼ੇਰ ਸਿੰਘ
  • ਉਪਰੋਕਤ ਬਜੁਰਗਾਂ ਵਿਚੋਂ ਕਿਸੇ ਵੀ ਨਾਮ ਤੇ ਕਲਿਕ ਕਰੋ ਤੁਹਾਨੂੰ ਉਸ ਵਿਅਕਤੀ ਦੀ ਸਾਰੀ ਪੀੜੀ ਦਾ ਵਿਵਰਣ ਮਿਲੇਗਾ 




Popular posts from this blog

ਪ੍ਰਿੰਸੀਪਲ ਨਰੋਤਮ ਦਾਸ ਸ਼ਰਮਾਂ ਨੇ ਆਸਾ ਬੁੱਟਰ ਸਕੂਲ ਦਾ ਚਾਰਜ ਸੰਭਾਲਿਆ

ਪ੍ਰਿੰਸੀਪਲ ਨਰੋਤਮ ਦਾਸ ਸ਼ਰਮਾਂ ਨੇ ਆਸਾ ਬੁੱਟਰ ਸਕੂਲ ਦਾ ਚਾਰਜ ਸੰਭਾਲਿਆ    

ਕਰਤਾਰ ਸਿੰਘ ਸਰਾਭਾ ਅੱਜ ਸ਼ਹੀਦੀ ਦਿਵਸ ਤੇ ਵਿਸ਼ੇਸ਼

 ਗਦਰ ਪਾਰਟੀ ਅੰਦੋਲਨ  ਦੇ ਲੋਕ ਨਾਇਕ ਕਰਤਾਰ ਸਿੰਘ  ਸਰਾਭਾ   ਭਾਰਤ ਨੂੰ ਅੰਗਰੇਜਾਂ ਦੀ ਦਾਸਤਾ ਵਲੋਂ ਅਜ਼ਾਦ ਕਰਣ ਲਈ ਅਮਰੀਕਾ ਵਿੱਚ ਬਣੀ ਗਦਰ ਪਾਰਟੀ  ਦੇ ਪ੍ਰਧਾਨ ਸਨ ।  ਭਾਰਤ ਵਿੱਚ ਇੱਕ ਵੱਡੀ ਕਰਾਂਤੀ ਦੀ ਯੋਜਨਾ  ਦੇ ਸਿਲਸਿਲੇ ਵਿੱਚ ਉਨ੍ਹਾਂਨੂੰ ਅੰਗਰੇਜ਼ੀ ਸਰਕਾਰ ਨੇ ਕਈ ਹੋਰ ਲੋਕਾਂ  ਦੇ ਨਾਲ ਫ਼ਾਂਸੀ  ਦੇ ਦਿੱਤੀ ।  16 ਨਵੰਬਰ 1915 ਨੂੰ ਕਰਤਾਰ ਨੂੰ ਜਦੋਂ ਫ਼ਾਂਸੀ ਉੱਤੇ ਚੜ੍ਹਾਇਆ ਗਿਆ ,  ਤੱਦ ਉਹ ਸਿਰਫ ਸਾੜ੍ਹੇ ਉਂਨ੍ਹੀ ਸਾਲ  ਦੇ ਸਨ ।  ਪ੍ਰਸਿੱਧ ਕ੍ਰਾਂਤੀਵਾਦੀ ਭਗਤ ਸਿੰਘ  ਉਨ੍ਹਾਂਨੂੰ ਆਪਣਾ ਆਦਰਸ਼ ਮੰਣਦੇ ਸਨ ।  ਸਰਾਭਾ ,  ਪੰਜਾਬ  ਦੇ ਲੁਧਿਆਨਾ ਜਿਲ੍ਹੇ ਦਾ ਇੱਕ ਚਰਚਿਤ ਪਿੰਡ ਹੈ ।  ਲੁਧਿਆਨਾ ਸ਼ਹਿਰ ਵਲੋਂ ਇਹ ਕਰੀਬ ਪੰਦਰਹ ਮੀਲ  ਦੀ ਦੂਰੀ ਉੱਤੇ ਸਥਿਤ ਹੈ ।  ਪਿੰਡ ਬਸਾਨੇ ਵਾਲੇ ਰਾਮਿਆ ਅਤੇ ਸੱਦਿਆ ਦੋ ਭਰਾ ਸਨ ।  ਪਿੰਡ ਵਿੱਚ ਤਿੰਨ ਪੱਤੀਆਂ ਹਨ - ਸੱਦਿਆ ਪੱਤੀ ,  ਰਾਮਿਆ ਪੱਤੀ ਅਤੇ ਅਰਾਇਯਾਂ ਪੱਤੀ ।  ਸਰਾਭਾ ਪਿੰਡ ਕਰੀਬ ਤਿੰਨ ਸੌ ਸਾਲ ਪੁਰਾਨਾ ਹੈ ਅਤੇ 1947 ਵਲੋਂ ਪਹਿਲਾਂ ਇਸਦੀ ਆਬਾਦੀ ਦੋ ਹਜਾਰ  ਦੇ ਕਰੀਬ ਸੀ ,  ਜਿਸ ਵਿੱਚ ਸੱਤ - ਅੱਠ ਸੌ ਮੁਸਲਮਾਨ ਵੀ ਸਨ ।  ਇਸ ਸਮੇਂ ਪਿੰਡ ਦੀ ਆਬਾਦੀ ਚਾਰ ਹਜਾਰ  ਦੇ ਕਰੀਬ ਹੈ । ਪੂਰਾ ਲੇਖ ਵਿਸਥਾਰ ਨਾਲ ਪੜਨ ਅਤੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਜੱਦੀ ਘਰ ਦੀਆਂ ਤਸਵੀਰਾਂ ਵੇਖਣ ਲਈ ਇਥੇ ਕਲਿੱਕ ਕਰੋ ਜੀ 

ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫੁੱਲ ਚੜਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਜਲੀ

ਦੋਦਾ, 24 ਮਾਰਚ (ਲਖਵੀਰ ਬਿੱਟੂ)-ਅੱਜ ਨੇੜ•ਲੇ ਪਿੰਡ ਆਸਾ ਬੁੱਟਰ ਵਿਖੇ ਦੇਸ਼ ਦੇ ਅਮਰ ਸ਼ਹੀਦਾਂ ਸ਼ਹੀਦ ਭਗਤ ਸਿੰਘ ,ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਲਾਕੇ ਦੀ ਨਾਮਵਰ ਸਹਾਰਾ ਜਨ ਸੇਵਾ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ, ਪਿੰਡ ਦੇ ਨੌਜਵਾਨਾਂ ਅਤੇ ਸਰਕਾਰੀ ਹਾਈ ਸਕੂਲ ਦੇ ਸਟਾਫ ਵੱਲੋਂ ਸਕੂਲ ਦੇ ਪਾਰਕ 'ਚ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਚੜਾ ਕੇ ਸ਼ਰਧਾਜਲੀ ਦਿੱਤੀ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਭਗਤ ਸਿੰਘ ਨੇ ਆਪਣੀ ਡਾਇਰੀ ਦਾ ਆਖਰੀ ਪੰਨਾ ਮੋੜ ਕੇ ਇਹ ਸ਼ੰਦੇਸ ਦਿੱਤਾ ਕਿ ਸੀ ਕਿ ਉਹ ਮਜ਼ਲੂਮਾਂ,ਦੱਬੇ ਕੁਚਲਿਆਂ ਲੋਕਾਂ ਅਤੇ ਗਰੀਬਾਂ ਦੀ ਹਰ ਸੰਭਵ ਮੱਦਦ ਲਈ ਆਪਣਾ ਸੰਘਰਸ ਜਾਰੀ ਰੱਖਣਗੇ। ਉਨ•ਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਖੜ• ਕੇ ਪ੍ਰਣ ਲਿਆ ਕਿ ਅਜ ਦੇ ਸਮੇਂ 'ਚ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਹੀ ਸ਼ਹੀਦਾਂ ਨੂੰ ਅਸਲ ਸ਼ਰਧਾਜਲੀ ਹੈ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਤੇਜ ਸਿੰਘ, ਨਿਹਾਲ ਸਿੰਘ ਬੁੱਟਰ, ਜਸਕਰਨ ਸਿੰਘ ਜੱਸੀ ਪੰਚ,ਪ੍ਰਿੰਸ਼ੀਪਲ ਰੀਟਾ ਬਾਂਸ਼ਲ, ਲੈਕਚਰਾਰ ਨਰਿੰਦਰ ਕੁਮਾਰ, ਲੈਕ. ਸੁਖਦਰਸ਼ਨ ਸਿੰਘ, ਲੈਕ. ਰੋਸ਼ਨ ਸਿੰਘ, ਸੁਖਵੰਤ ਸਿੰਘ, ਜਸ਼ਨਦੀਪ ਸਕੱਤਰ, ਗੁਰਧਿਆਨ ਸਿੰਘ,ਜਸਕਰਨ ਫੌਜੀ, ਸੁਚਚੈਨ ਸਿੰਘ, ਸੁਖਰਾਜ ਸਿੰਘ, ਵਿੱਕੀ, ਹੈਪੀ, ਕਿੰਦਾ, ਖੁਸ਼ਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਮੌਜੂਦ ਸਨ।