Skip to main content

ਸਹਾਰਾ ਗੈਲਰੀ

GALLERY


ਸਹਾਰਾ ਜਨ ਸੇਵਾ ਸੁਸਾਇਟੀ 2008 ਤੋਂ ਪਿੰਡ ਆਸਾ ਬੁੱਟਰ ਵਿਚ ਲੋਕ ਸੇਵਾ ਨੂੰ ਸਮਰਪਤ ਹੋ ਕੇ ਸਮਾਜ ਭਲਾਈ ਦਾ ਦਾ ਕੰਮ ਕਰਦੀ ਆ ਰਹੀ ਹੈ , ਪਹਿਲਾਂ ਇਸਦਾ ਨਾਮ ਨੋਜਵਾਨ ਜਨ ਸੇਵਾ ਸੁਸਾਇਟੀ ਸੀ , ਪਰ ਹੁਣ ਇਸਨੁ ਸਹਾਰਾ ਜਨ ਸੇਵਾ ਸੁਸਾਇਟੀ ਦੇ ਨਾਮ ਤੇ ਰਜਿਸਟ੍ਰਡ ਕਰਵਾਇਆ ਗਿਆ ਹੈ ,ਸ਼ੁਰੁਆਤ ਦੇ ਵਿਚ ਭਾਵੇਂ ਸਾਨੂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਇਸਦੇ ਮੈਬਰਾਂ ਨੇ ਹਮੇਸ਼ਾ ਇਕਜੁੱਟਦਾ ਦਾ ਸਬੂਤ ਦਿੱਤਾ ਜਿਸਨੇ ਸਾਡੇ ਹੌਸਲੇ ਟੁੱਟਣ ਨਹੀ ਦਿੱਤੇ ਫੰਡ ਦੀਆਂ ਬਹੁਤ ਸਮੱਸਿਆਵਾਂ ਪੈਦਾ ਹੁੰਦੀਆਂ ਰਹੀਆਂ ਪਰ ਇਹ ਦੱਸਦੇ ਹੋਏ ਮੈਨੂੰ ਸਹਾਰਾ ਦੇ ਮੈਬਰਾਂ ਤੇ ਬਹੁਤ ਮਾਨ ਮਹਿਸੂਸ ਹੁੰਦਾ ਹੈ ਅਸੀਂ ਦੋ ਸਾਲਾਂ ਵਿਚ 80,000 ਰੁਪੇ ਦਾ ਕੰਮ ਬਿਨਾ ਕੋਈ ਫੰਡ ਇਕਠਾ ਕੀਤੇ ਅਪਨੇਆਂ ਜੇਬ ਖਰਚਿਆਂ ਚੋਣ ਕੀਤਾ ,   
ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਦੇ ਰਜਿਸਟ੍ਰੇਸ੍ਹਨ ਦੀ ਕਾਪੀ 

A/C Of SAHARA JAN SEWA SOCUETY 



                                                                ਖੂਨਦਾਨ ਕੈਂਪ 

ਵਿਚ  24  ਯੂਨਿਟ ਖੂਨ ਦਾਨ ਕੀਤਾ ਗਿਆ 
 ਖੂਨ ਦਾਨ ਕਰਦੇ ਹੋਏ ਲਖਵੀਰ ਸਿੰਘ ਤੇ ਮਨਪ੍ਰੀਤ ਸਿੰਘ  


 ਖੂਨ ਦਾਨ ਕਰਦੇ ਹੋਏ ਗੁਰਦਿੱਤਾ  ਸਿੰਘ ਤੇ ਮਨਪ੍ਰੀਤ ਸਿੰਘ  

 ਖੂਨ ਦਾਨ ਕਰਦੇ ਹੋਏ ਜਗਤਾਰ   ਸਿੰਘ ਤੇ ਲ੍ਸ਼੍ਮਨ ਦਾਸ ਸ਼ਰਮਾ




ਪ੍ਰਿੰਸਿਪਲ ਯਸ਼ਵੰਤ ਕੁਮਾਰ ਨੂੰ ਯਾਦਗਰ ਚਿੰਨ ਦੇ ਕੇ ਸਨਮਾਨਤ ਕਰਦੇ ਹੋਏ ਸਹਾਰਾ ਮੈਬਰ 
ਸ਼ਹੀਦੇ ਆਜਮ ਭਗਤ ਸਿੰਘ ਦੇ ਜਨਮ ਦਿਨ ਦੇ ਅਵਸਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਵਿਖੇ ਅੰਤਰ ਸਕੂਲ ਪ੍ਰਤੀਯੋਗਤਾ ਕਰਵਾਈ ਗਈ ,ਜਿਸ ਵਿਚ ਭਾਸ਼ਣ ,ਸੰਗੀਤ ਤੇ ਕੁਇਜ ਦੇ ਮੁਕਾਬਲੇ ਕਰਵਾਏ ਗਏ ,ਇਸ ਪ੍ਰਤੀਯੋਗਤਾ ਵਿਚ ਆਸਾ ਬੁੱਟਰ ਤੋਂ ਇਲਾਵਾ ਭੁੱਟੀਵਾਲਾ ,ਸੂਰੇਵਾਲਾ ,ਕਾਉਣੀ ,ਖਿੜਕੀਆਂਵਾਲਾ ,ਹਰੀਕੇ ਕਲਾਂ , ਖੋਖਰ , ਦੇ ਸਕੂਲਾਂ ਨੇ ਹਿੱਸਾ ਲਿਆ.
ਸਲਾਨਾ ਇਨਾਮ ਵੰਡ ਸਮਾਗਮ ( ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ )

ਸਲਾਨਾ ਇਨਾਮ ਵੰਡ ਸਮਾਗਮ ( ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ )  

ਸਲਾਨਾ ਇਨਾਮ ਵੰਡ ਸਮਾਗਮ ( ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ )
ਸਲਾਨਾ ਇਨਾਮ ਵੰਡ ਸਮਾਗਮ ( ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ )
ਸ੍ਰ ਸੁਖਦੇਵ ਸਿੰਘ ਸਾਬਕਾ ਸਰਪੰਚ ਅਤੇ ਸ੍ਰ ਬਚਿੱਤਰ ਸਿੰਘ ਸਾਬਕਾ ਸਰਪੰਚ

ਸਲਾਨਾ ਇਨਾਮ ਵੰਡ ਸਮਾਗਮ ( ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ )
ਸ਼ਹੀਦ ਭਗਤ ਸਿੰਘ ਦੀ ਕੋਰੀਓਗ੍ਰਾਫੀ ਪੇਸ਼ ਕਰਦੇ ਪ੍ਰਾਇਮਰੀ ਸਕੂਲ ਦੇ ਬੱਚੇ


ਸਲਾਨਾ ਇਨਾਮ ਵੰਡ ਸਮਾਗਮ ( ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ )

ਸਲਾਨਾ ਇਨਾਮ ਵੰਡ ਸਮਾਗਮ ( ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ )
ਪ੍ਰਾਇਮਰੀ ਸਕੂਲ ਦੇ ਸਟਾਫ਼ ਨਾਲ ਨਜਰ ਆ ਰਹੇ ਲਖਵੀਰ ਸਿੰਘ ਤੇ ਗੁਰਤੇਜ ਸਿੰਘ 



ਸਹਾਰਾ ਜਨ ਸੇਵਾ ਸੁਸਾਇਟੀ ਵਲੋਂ ਸ਼ੁਰੂ ਕੀਤਾ ਗਿਆ ਨਵਾਂ ਟਾਇਟਲ 'ਸਾਲ ਦੀ ਸ਼ਖਸ਼ੀਅਤ 'ਜਿਹੜਾ ਪਹਿਲੀ ਵਾਰ ਸ਼੍ਰੀ ਸੂਰਤ ਸਿੰਘ ਸਚਦੇਵਾ ਨੂੰ ਉਹਨਾ ਦੀਆਂ ਪਿੰਡ ਦੇ ਪ੍ਰਾਇਮਰੀ ਸਕੂਲ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਦਿੱਤਾ ਗਿਆ 



  

Popular posts from this blog

ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗੁਰਪੁਰਬ

ਲਖਵੀਰ ਸਿੰਘ /06-11-2014/ ਹਰ ਵਾਰ ਦੀ ਤਰਾਂ ਇਸ ਵਾਰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿਸ਼੍ਲੇ ਦੋ ਦਿਨਾਂ ਤੋਂ  ਪ੍ਰਕਾਸ਼  ਹੋਏ ਸ਼੍ਰੀ ਅਖੰਡ ਪਾਠ ਦੇ  ਭੋਗ ਸਵੇਰੇ 10 ਵਜੇ ਗੁਰੁ ਦਵਾਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਪਾਏ ਗਏ | ਸਾਰੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਭੋਗ ਤੇ ਹਾਜਰੀ ਲਗਵਾਈ ਅਤੇ ਇਸ ਉਪਰੰਤ ਸਮੂਹ ਸੰਗਤ ਨੂੰ ਗੁਰੂ ਕਾ ਲੰਗਰ ਵਰਤਾਇਆ ਗਿਆ | ਦੁਪਿਹਰ 2 ਵਜੇ ਤੋਂ ਨਗਰ ਕੀਰਤਨ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸ਼ੋਭਾ ਯਾਤਰਾ ਵਾਸਤੇ ਸੋਹਨੀ ਪਾਲਕੀ ਸਜਾਈ  ਗਈ ਅਤੇ ਵੱਖ ਵੱਖ ਪਡਾਵਾਂ ਤੇ ਪਿੰਡ ਵਾਸੀਆਂ ਵੱਲੋਂ ਚਾਹ , ਕੇਲੇ , ਲੱਡੂ , ਬਰਿਡ ਪਕੋੜੇ , ਪੇਸਟ੍ਰੀਆਂ ਆਦਿ ਦੇ ਲੰਗਰ ਸੰਗਤ ਵਾਸਤੇ ਪੂਰੇ ਉਤਸ਼ਾਹ ਨਾਲ ਲਗਾਏ ਗਏ  | ਢਾਢੀ ਜਥੇ ਵੱਲੋਂ ਗੁਰੂ ਨਾਨਕ ਦੇਵ ਜੀ ਜੀਵਨ ਨਾਲ ਸਬੰਧਿਤ ਵਾਰਾਂ ਪੇਸ਼ ਕੀਤਿਆ ਗਈਆਂ | ਲੋਕਾਂ ਨੇ ਆਪੋ ਆਪਨੇ ਘਰਾਂ ਅੱਗੋਂ ਨਗਰ ਕੀਰਤਨ ਆਉਣ ਦੀ ਖੁਸ਼ੀ ਵਿੱਚ ਸਾਫ਼ ਸਫਾਈ ਕੀਤੀ | ਸ਼ਾਮ 6 : 30 ਵਜੇ ਨਗਰ ਕੀਰਤਨ  ਵੱਖ ਵੱਖ ਪਡਾਵਾਂ ਵਿੱਚ ਦੀ ਗੁਜਰਦਾ ਹੋਇਆ ਗੁਰੂ ਦਵਾਰਾ  ਸਾਹਿਬ ਵਾਪਸ ਪੁੱਜਾ | ਇਸ ਵਾਰ ਨਗਰ ਕੀਰਤਨ  ਵਿੱਚ ਔਰਤਾਂ ਦੀ ਗਿਣਤੀ ਬਹੁਤ ਜਿਆਦਾ ਰਹੀ | ਲੋਕਾਂ ਨੇ ਕਣਕ ਅਤੇ ਗੁਰੂ ਕੀਆਂ ਇਮਾਰਤਾਂ ਵਾਸਤੇ ਮਾਇਕ ਸੇਵਾ ਪ੍ਰਬੰਧਕ ਕਮੇਟੀ ਨੂੰ ਹਰ ਵਾਰ ਦੀ ਤਰਾਂ ਪੂਰੇ ...

ਆਸਾ ਬੁੱਟਰ ਦੇ ਆਰ ਓ ਪਲਾਂਟ ਦੀ ਹਾਲਤ ਖਸਤਾ , ਲੋਕਾਂ ਚ ਰੋਸ

ਲਖਵੀਰ ਸਿੰਘ ਬੁੱਟਰ / 15 ਜੁਲਾਈ / ਸਰਕਾਰ ਵੱਲੋਂ ਪੰਜਾਬ ਦੇ ਹਰ ਹਿੱਸੇ ਵਿੱਚ   ਸਾਫ਼ ਪਾਣੀ ਵਾਸਤੇ ਲਗਾਏ ਗਏ ਆਰ ਓ   ਦੀਆਂ ਇਮਾਰਤਾਂ ਤੇ  ਰਾਜ ਨਹੀਂ ਸੇਵਾ ਵਾਲੇ ਬੋਰਡ ਲਗਾ ਕੇ ਸਾਫ਼ ਪਾਣੀ ਦੇਣ ਦਾ ਦਾਅਵਾ  ਕੀਤਾ ਜਾਂਦਾ ਹੈ | ਪਰ ਪਿੰਡ ਆਸਾ ਬੁੱਟਰ ਦਾ ਵਾਟਰ ਆਰ ਓ ਪਲਾਂਟ ਬੇ ਹੱਦ ਬੀਮਾਰ ਤੇ ਖਸਤਾ ਹਾਲ ਹੋ ਚੁੱਕਾ ਹੈ | ਇਸ ਆਰ ਓ ਪਲਾਂਟ ਤੋਂ ਨਾਂਦੀ ਪ੍ਰੋਜੇਕਟ ਵਾਲੇ ਕਰੀਬ ਵੀਹ ਹਜਾਰ ਤੋਂ ਉੱਪਰ ਆਮਦਨ ਇਕਠੀ ਕਰਦੇ ਹਨ | ਪਰ ਜੇ ਆਰ ਓ ਪਲਾਂਟ ਦੇ ਅੰਦਰ ਦਾ ਹਾਲ ਵੇਖੀਏ ਤਾਂ ਸਾਰੀ ਮਸ਼ੀਨਰੀ ਖਸਤਾ ਹਾਲ ਹੈ , ਜਗਾ ਜਗਾ ਤੋਂ ਪਾਣੀ ਲੀਕ ਹੋ ਰਿਹਾ ਹੈ ਤੇ ਕਮਰੇ ਅੰਦਰ ਫਰਸ਼ ਤੇ ਪਾਣੀ ਹੀ ਪਾਣੀ ਨਜਰ ਆਉਂਦਾ ਹੈ | ਹਰ ਆਰ ਓ ਪਲਾਂਟ ਦਾ ਪਾਣੀ ਇੱਕ ਹਫਤੇ ਬਾਅਦ ਪਰਖਿਆ ਜਾਂਦਾ ਹੈ | ਪਰ ਇਥੇ ਹੈਰਾਨੀ ਵਾਲੀ ਗੱਲ ਹੈ ਕੇ ਇੱਕ ਸਾਲ ਹੋ ਜਾਣ ਦੇ ਬਾਅਦ ਵੀ ਪਾਣੀ ਨੂੰ ਟੈਸਟ ਨਹੀਂ ਕੀਤਾ ਗਿਆ | ਆਰ ਦੇ ਬਾਹਰ ਚਿਪਕਾਈ ਗਈ ਟੈਸਟ ਰਿਪੋਰਟ ਦੱਸਦੀ ਹੈ ਕਿ 26/07/2013 ਤੋਂ ਬਾਅਦ ਕਦੇ ਪਾਣੀ ਨੂੰ ਪਰਖਿਆ ਹੀ ਨਹੀਂ ਗਿਆ ਕਿ  ਪਾਣੀ ਦੀ ਸ਼ੁਧਤਾ ਦਾ ਪੈਮਾਨਾ ਸਹੀ ਹੈ ਜਾ ਨਹੀਂ | ਕਈ ਵਾਰ ਪਾਣੀ ਦੇ ਨਰੀਖਣ ਬਾਰੇ ਆਖਿਆ ਵੀ ਜਾ ਚੁੱਕਾ ਹੈ | ਇਸ ਰਿਪੋਰਟ ਵਿਚ ਇਹ ਵੀ ਦਿਖਾਈ ਦਿੰਦਾ ਹੈ ਕਿ  ਇਸ ਰਿਪੋਰਟ ਦੀ ਮਿਆਦ ਇੱਕ ਹਫਤੇ ਦੀ ਹੈ | ਪਾਣੀ ਦੀਆਂ ਪਾਇਪਾਂ ਦੇ ਲੀਕ ਹੋਣ ਕਾਰਨ  ਲੋਕਾਂ ਨੂੰ ਪਾਣੀ ਭਰਨ ਵਿਚ ਬਹੁਤ ਸਮ...

ਭਗਤ ਸਿੰਘ ਵੈਲੀ ਜਾਂ ਕਾਤਲ ਨਹੀਂ... ਸਗੋਂ ਚੇਤੰਨ ਨੌਜਵਾਨ ਸੀ

ਭਗਤ ਸਿੰਘ ਕੁੰਢੀਆਂ ਮੁੱਛਾਂ  ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ ਨਾਂ ਹੈ... ਉਸ ਵਿਸ਼ਾਲ ਫਲਸਫੇ ਦਾ ਨਾਂ ਹੈ ਜਿਸਦੇ ਆਮ ਜਨਜੀਵਨ 'ਤੇ ਲਾਗੂ ਹੋਣ ਨਾਲ ਹਰ ਘਰ ਵਿੱਚ ਖੁਸ਼ਹਾਲੀ ਆ ਸਕਦੀ.....ਸੀ। 'ਸੀ' ਸ਼ਬਦ ਨੂੰ ਇੰਨਾ ਪਿਛਾਂਹ ਕਰਕੇ ਲਿਖਣਾ ਵੀ ਸ਼ਾਇਦ ਧਿਆਨ ਮੰਗਦਾ ਹੋਵੇਗਾ। ਬਿਲਕੁਲ ਸਹੀ ਸੋਚਿਆ ਤੁਸੀਂ..ਕਿਉਂਕਿ ਭਗਤ ਸਿੰਘ ਦੀ ਸੋਚ ਹੀ ਅਜਿਹੀ ਸੀ ਕਿ ਉਸਦੇ ਵਿਚਾਰਾਂ ਨੂੰ ਹੁਣ ਤੱਕ ਜੇ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਗਿਆ ਹੁੰਦਾ ਤਾਂ ਇਸ ਤ੍ਰੇੜਾਂ ਖਾਧੇ, ਭੁੱਖਮਰੀ ਦੇ ਮਾਰੇ, ਤੰਗੀਆਂ ਤੁਰਸੀਆਂ ਦੇ ਝੰਬੇ ਸਮਾਜ ਵਿੱਚ ਸਮਾਜਿਕ ਨਾ-ਬਰਾਬਰੀ ਹਰਗਿਜ ਨਹੀਂ ਸੀ ਰਹਿਣੀ। ਭਗਤ ਸਿੰਘ ਨੂੰ ਫਾਂਸੀ ਟੰਗ ਕੇ ਬੇਸ਼ੱਕ ਸਰਮਾਏਦਾਰਾਂ ਦਾ ਲਾਣਾ ਕੱਛਾਂ ਵਜਾ ਰਿਹਾ ਹੋਵੇ ਪਰ ਉਹ ਅਣਜਾਣ ਕੀ ਜਾਨਣ ਕਿ ਬਚਪਨ ਵਿੱਚ 'ਦਮੂਖਾਂ'  ਬੀਜਣ ਵਾਲਾ ਭਗਤ ਸਿੰਘ ਆਪਣੀ ਸ਼ਹਾਦਤ ਤੱਕ ਇੰਨੇ ਕੁ 'ਦਿਮਾਗ' ਬੀਜ ਗਿਆ ਹੈ ਜੋ ਉਸ ਦੀ ਸੋਚ ਨੂੰ ਕਦਮ ਦਰ ਕਦਮ ਅੱਗੇ ਲਿਜਾਣ ਦੇ ਉਪਰਾਲੇ ਕਰਦੇ ਰਹਿਣਗੇ। ਭਗਤ ਸਿੰਘ ਨੂੰ ਸਿਰਫ ਸ਼ਹੀਦ ਸ਼ਬਦ ਦਾ ਰੁਤਬਾ ਦੇ ਕੇ ਹਰ ਸਾਲ ਉਸਦੇ ਬੁੱਤਾਂ 'ਤੇ ਗੇਂਦੇ ਦੇ ਫੁੱਲ ਚੜ੍ਹਾ ਕੇ ਅਖਬਾਰਾਂ ਰਾਹੀਂ ਆਪਣੀ ਬੱਲੇ ਬੱਲੇ ਕਰ...