Skip to main content

Posts

Showing posts from October, 2014

ਕਿਸਾਨ ਯੂਨੀਅਨ ਨੇ ਕੀਤੀ ਦਾਨਾ ਮੰਡੀ ਵਿੱਚ ਪ੍ਰਬੰਧ ਸੁਧਾਰਨ ਦੀ ਮੰਗ

ਅੱਜ ਪਿੰਡ ਆਸਾ ਬੁੱਟਰ ਦੀ ਕਿਸਾਨ ਯੂਨੀਅਨ ਲਖੋਵਾਲ ਇਕਾਈ ਦੀ ਦਾਨਾ ਮੰਡੀ ਆਸਾ ਬੁੱਟਰ ਵਿਖੇ ਭਰਵੀਂ ਸਭਾ  ਬਲਾਕ ਪ੍ਰਧਾਨ ਜੋਗਿੰਦਰ ਸਿੰਘ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ  ਵਿੱਚ ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਦਾਨਾ ਮੰਡੀ 1977  ਵਿਚ ਬਣੀ ਸੀ ਜਦੋਂ ਆਸਾ ਬੁੱਟਰ ਉੱਤਰੀ ਭਾਰਤ ਦਾ ਪਹਿਲਾ ਫੋਕਲ ਪੁਆਨਿੰਟ ਬਣਾਇਆ ਗਿਆ ਸੀ | ਓਸ ਵੇਲੇ ਦੇਸ਼ ਦੇ ਪਰਧਾਨ ਮੰਤਰੀ ਮੁਰਾਰਜੀ ਦੇਸਾਈ ਨੇ ਇਸ ਯੋਜਨਾ ਦੀ ਸ਼ੁਰੁਆਤ ਆਸਾ ਬੁੱਟਰ ਤੋਂ ਕੀਤੀ ਸੀ ਅਤੇ  ਪੰਜਾਬ ਦੇ ਮੁਖ ਮੰਤਰੀ ਸ .ਪ੍ਰਕਾਸ਼ ਸਿੰਘ ਬਾਦਲ  ਦੀਆਂ ਕੋਸ਼ਿਸ਼ਾਂ ਸਦਕਾ ਇਹ ਸ਼ੁਰੁਆਤ ਕਰਨ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ  ਆਸਾ ਬੁੱਟਰ ਦੀ ਚੋਣ ਕੀਤੀ ਗਈ ਸੀ ਪਰ ਅੱਜ ਇਸ ਦਾਨਾ ਮੰਡੀ ਦੀ ਹਾਲਤ ਵੱਲ ਸਬੰਧਤ ਵਿਭਾਗ ਦਾ ਕੋਈ ਧਿਆਨ ਨਹੀਂ ਹੈ | ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਹੋਣ ਵਾਲੀ  ਹੈ  ਪਰ ਮੰਡੀ ਵਿੱਚ ਰੋਸ਼ਨੀ ਵਾਸਤੇ ਲਾਈਟਾਂ ਦੀ ਵਿਵਸਥਾ ਬਿਲਕੁਲ ਖਸਤਾ ਹੈ ਅਤੇ ਕਿਸਾਨਾ ਵਾਸਤੇ ਪਖਾਨਿਆਂ ਤੇ ਬਾਥਰੂਮਾਂ ਦੀ ਕੋਈ ਸਹੁਲਤ ਨਹੀਂ ਹੈ  ਉਹਨਾ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਕਿਸਾਨਾ ਦੀ ਇਸ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਦੇ ਮੰਡੀ ਕਰਨ ਦੇ ਦੌਰਾਨ ਕੋਈ ਸਮੱਸਿਆ ਪੇਸ਼ ਨਾਂ ਆਵੇ  | ਇਸ ਮੌਕੇ ਇਕਾਈ ਪ੍ਰਧਾਨ ਰਾਮ ਲਾਲ ਸ਼ਰਮਾ , ਇਕਬਾਲ ਸਿੰਘ , ਆਤਮਾ ਸਿੰਘ ,ਸੁਖਚੈਨ ਸਿੰਘ , ਨਸੀਬ ਸਿੰਘ , ਬਲਜਿੰਦਰ ਸਿੰਘ , ਰੇਸ਼ਮ ਸਿੰਘ , ਕੁਲਵੰਤ ਸਿ