ਅੱਜ ਪਿੰਡ ਆਸਾ ਬੁੱਟਰ ਦੀ ਕਿਸਾਨ ਯੂਨੀਅਨ ਲਖੋਵਾਲ ਇਕਾਈ ਦੀ ਦਾਨਾ ਮੰਡੀ ਆਸਾ ਬੁੱਟਰ ਵਿਖੇ ਭਰਵੀਂ ਸਭਾ ਬਲਾਕ ਪ੍ਰਧਾਨ ਜੋਗਿੰਦਰ ਸਿੰਘ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਦਾਨਾ ਮੰਡੀ 1977 ਵਿਚ ਬਣੀ ਸੀ ਜਦੋਂ ਆਸਾ ਬੁੱਟਰ ਉੱਤਰੀ ਭਾਰਤ ਦਾ ਪਹਿਲਾ ਫੋਕਲ ਪੁਆਨਿੰਟ ਬਣਾਇਆ ਗਿਆ ਸੀ | ਓਸ ਵੇਲੇ ਦੇਸ਼ ਦੇ ਪਰਧਾਨ ਮੰਤਰੀ ਮੁਰਾਰਜੀ ਦੇਸਾਈ ਨੇ ਇਸ ਯੋਜਨਾ ਦੀ ਸ਼ੁਰੁਆਤ ਆਸਾ ਬੁੱਟਰ ਤੋਂ ਕੀਤੀ ਸੀ ਅਤੇ ਪੰਜਾਬ ਦੇ ਮੁਖ ਮੰਤਰੀ ਸ .ਪ੍ਰਕਾਸ਼ ਸਿੰਘ ਬਾਦਲ ਦੀਆਂ ਕੋਸ਼ਿਸ਼ਾਂ ਸਦਕਾ ਇਹ ਸ਼ੁਰੁਆਤ ਕਰਨ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਆਸਾ ਬੁੱਟਰ ਦੀ ਚੋਣ ਕੀਤੀ ਗਈ ਸੀ ਪਰ ਅੱਜ ਇਸ ਦਾਨਾ ਮੰਡੀ ਦੀ ਹਾਲਤ ਵੱਲ ਸਬੰਧਤ ਵਿਭਾਗ ਦਾ ਕੋਈ ਧਿਆਨ ਨਹੀਂ ਹੈ | ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਹੋਣ ਵਾਲੀ ਹੈ ਪਰ ਮੰਡੀ ਵਿੱਚ ਰੋਸ਼ਨੀ ਵਾਸਤੇ ਲਾਈਟਾਂ ਦੀ ਵਿਵਸਥਾ ਬਿਲਕੁਲ ਖਸਤਾ ਹੈ ਅਤੇ ਕਿਸਾਨਾ ਵਾਸਤੇ ਪਖਾਨਿਆਂ ਤੇ ਬਾਥਰੂਮਾਂ ਦੀ ਕੋਈ ਸਹੁਲਤ ਨਹੀਂ ਹੈ ਉਹਨਾ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਕਿਸਾਨਾ ਦੀ ਇਸ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਦੇ ਮੰਡੀ ਕਰਨ ਦੇ ਦੌਰਾਨ ਕੋਈ ਸਮੱਸਿਆ ਪੇਸ਼ ਨਾਂ ਆਵੇ | ਇਸ ਮੌਕੇ ਇਕਾਈ ਪ੍ਰਧਾਨ ਰਾਮ ਲਾਲ ਸ਼ਰਮਾ , ਇਕਬਾਲ ਸਿੰਘ , ਆਤਮਾ ਸਿੰਘ ,ਸੁਖਚੈਨ ਸਿੰਘ , ਨਸੀਬ ਸਿੰਘ , ਬਲਜਿੰਦਰ ਸਿੰਘ , ਰੇਸ਼ਮ ਸਿੰਘ , ਕੁਲਵੰਤ ਸਿੰਘ , ਪ੍ਰੀਤਮ ਸਿੰਘ , ਦਰਸ਼ਨ ਸਿੰਘ , ਬਨਤਾ ਸਿੰਘ , ਜੀਤ ਸਿੰਘ , ਗੁਰਦੇਵ ਸਿੰਘ , ਹਰਵਿੰਦਰ ਸਿੰਘ , ਜਸਵਿੰਦਰ ਸਿੰਘ ਆਦਿ ਕਿਸਾਨ ਆਗੂ ਹਾਜਰ ਸਨ |
ਅੱਜ ਕੱਲ ਪੰਜਾਬ ਵਿਚ ਪਿੰਡਾ ਦੀ ਸਿਆਸਤ ਗਰਮਾਈ ਹੋਈ ਹੈ | ਕਿਓਂ ਕਿ ਪਿੰਡਾ ਦੇ ਮੁਖੀ ਜਾਣੀ ਸਰਪੰਚ ਚੁਣੇ ਜਾਣੇ ਹਨ , ਇਸ ਲਈ ਗੱਲ ਇਤਿਹਾਸ ਤੋਂ ਕਰਦੇ ਹਾਂ, ਜਿਥੇ ਪੰਚਾਂ ਵਿਚ ਪਰਮੇਸਰ ਹੁੰਦਾ ਸੀ ,ਬੇਸ਼ਕ ਅੱਜ ਕੱਲ੍ਹ ਦਸ ਬਾਰਾਂ ਪੰਚਾਇਤ ਮੈਂਬਰ ਹੌਣਾ ਆਮ ਜਿਹੀ ਗੱਲ ਹੈ। ਪੁਰਾਣੇ ਲੋਕ ਅੱਜ ਵੀ ਪੰਜ ਜਾਣਿਆਂ ਨੂੰ ਪੰਚਾਇਤ ਮੰਨਦੇ ਹਨ, ਸੰਗਤ ਜਾਂ ਪੰਚਾਇਤ ਦਾ ਫੈਸਲਾ ਹੁਕਮ ਕਰਕੇ ਮੰਨਿਆ ਜਾਂਦਾ ਹੈ।ਪੰਜਾਂ ‘ਚ ਪਰਮੇਸ਼ਰ ਮੰਨ ਕੇ ਹਰ ਦਿੱਤੇ ਫੈਸਲੇ ਨੂੰ ਦਰੁਸਤ ਮੰਨ ਕੇ ਸਤਿਕਾਰ ਦਿੱਤਾ ਜਾਂਦਾ ਸੀ ‘ਤੇ ਜਾਂਦਾ ਹੈ। ਪਰ ਪਿਛਲੇ 10-15 ਸਾਲ ਤੋਂ ਵਧ ਰਹੇ ਸਿਆਸੀਕਰਣ ਨੇ ਪੰਚਾਇਤਾਂ ਦੀ ਛਵੀ ਵਿਗਾੜ ਕੇ ਰੱਖ ਦਿੱਤੀ ਹੈ। ਪੰਚਾਇਤ ਚੋਂ ਪਰਮੇਸ਼ਰ ਮਨਫ਼ੀ ਹੋ ਕੇ ਆਪਣੀ ਪਾਰਟੀ ਦਾ ਝੂਠਾ ਬੰਦਾ ਵੀ ਸੱਚਾ ਅਤੇ ਵਿਰੋਧੀ ਦੇ ਸੱਚ ਨੂੰ ਵੀ ਝੂਠ ਸਾਬਤ ਕਰਿਆ ਜਾਂਦਾ ਹੈ। ਪਿੰਡ ਦੇ ਪੰਚ ਵੱਜੋਂ ਸਿਆਸੀ ਸਫਰ ਸ਼ੁਰੁੁੂ ਕਰਕੇ ਮੁੱਖ ਮੰਤਰੀ ਦੇ ਅਹੁਦੇ ਤੱਕ ਪੁਜਿਆ ਜਾਂਦਾ ਰਿਹਾ ਹੈ। ਸਿਆਸਤ ਪਹਿਲਾਂ ਵੀ ਸੀ ਧੜੇਬੰਦੀ ਵੀ ਪਰ ਅੱਜ ਜਿੰਨੀ ਨਹੀਂ ਸੀ ਉਹ ਸਾਂਝੇ ਕੰਮ ਵੇਲੇ ਇਕੱਠੇ ਹੋ ਜਾਂਦੇ। ਪੁਰਾਣੇ ਸਮਿਆਂ ਵਿੱਚ ਹੜ੍ਹਾਂ, ਕੁਦਰਤੀ ਆਫਤਾਂ, ਹਮਲਿਆਂ ਵੇਲੇ ਸਾਰਾ ਪਿੰਡ ਚੱਟਾਨ ਬਣ ਕੇ ਖਲੋ ਜਾਂਦਾ। ਅਫਸੋਸ ਹੈ ਕਿ ਅੱਤਵਾਦ ਵੇਲੇ ਸ਼ਰੀਕੇ-ਬਾਜ਼ੀ ‘ਤੇ ਦੁਸ਼ਮਣੀਆਂ, ਸਿਆਸੀ ਵੈਰ ਪਿੰਡਦਿਆਂ ਪਿੰਡ ‘ਚ ਕਢਵਾਇਆ ਪਰ ਅਜਿਹੇ ਲੋਕ ਵੀ ਹੋਣਗੇ ਜਿਨ੍ਹਾਂ ਸਿਆਸੀ ਵਿਰੋਧੀਆਂ ਦੀਆਂ ਜਾਨ...

