Skip to main content

Posts

Showing posts from July, 2014

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨਸ਼ਿਆਂ ਵਿਰੋਧੀ ਪ੍ਰਦਰਸ਼ਨੀ ਦਾ ਆਯੋਜਨ

ਲਖਵੀਰ ਸਿੰਘ /20 ਜਲਾਈ / ਆਸਾ ਬੁੱਟਰ / ਇਥੋਂ ਥੋੜੀ ਦੂਰ ਸਥਿਤ ਪਿੰਡ ਗੁੜੀ ਸੰਘਰ ਵਿਖੇ ਭਾਈ ਪੰਥ ਪ੍ਰੀਤ ਸਿੰਘ ਖਾਲਸਾ ਦੇ ਦੀਵਾਨ ਮਿਤੀ 19 ਜੁਲਾਈ ਤੋਂ ਸ਼ੁਰੂ ਹਨ ਅਤੇ 21 ਜੁਲਾਈ ਨੂੰ ਇਹ ਧਾਰਮਿਕ ਦੀਵਾਨ ਸਮਾਪਤ ਹੋਣਗੇ | ਇਹਨਾਂ ਧਾਰਮਿਕ ਦੀਵਾਨਾਂ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਦੋਦਾ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਕਾਈ ਪਿੰਡ ਆਸਾ ਬੁੱਟਰ ਨੇ ਸਾਂਝੇ ਤੌਰ ਤੇ ਨਸ਼ਿਆਂ ਦੇ ਖਿਲਾਫ਼ ਇਕ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਹੈ | ਇਸ ਪ੍ਰਦਰਸ਼ਨੀ ਵਿੱਚ ਨਸ਼ਿਆਂ ਦੇ ਮਾਰੂ ਪਰਭਾਵਾਂ ਨੂੰ ਦਰਸਾਉਂਦੀਆਂ ਤਸਵੀਰਾਂ ਅਤੇ ਨਾਅਰੇ ਪ੍ਰਦਰਸ਼ਤ ਕੀਤੇ ਗਏ  ਹਨ | ਲੋਕ ਇਸ ਪ੍ਰਦਰਸ਼ਨੀ ਤੋਂ ਬਹੁਤ ਪ੍ਰਭਾਵਤ ਹੋ ਰਹੇ ਹਨ | ਇਸ ਪ੍ਰਦਰਸ਼ਨੀ ਦੇ ਨਾਲ ਹੀ ਇਹਨਾਂ ਗੁਰਮੁਖਾਂ ਵੱਲੋਂ ਦਸਤਖਤ ਮੁਹਿੰਮ ਵੀ ਸ਼ਰੂ  ਕੀਤੀ ਗਈ  ਹੈ | ਜੋ ਲੋਕ ਇਸ ਪ੍ਰਦਰਸ਼ਨੀ ਤੋਂ ਪ੍ਰਭਾਵਤ ਹੋ ਕੇ ਨਸ਼ੇ ਛਡਣ ਦਾ ਪ੍ਰਣ ਕਰਦੇ ਹਨ ਅਤੇ ਇਸ ਮੁਹਿੰਮ ਨਾਲ ਜੁੜਦੇ ਓਹਨਾ ਦੇ ਦਸਤਖਤ ਕਰਵਾਏ ਜਾਂਦੇ ਹਨ | ਹੁਣ ਤੱਕ ਕਰੀਬ 250 ਲੋਕ ਦਸਤਖਤ ਕਰ ਚੁੱਕੇ ਹਨ | ਇਸ ਪ੍ਰਦਰਸ਼ਨੀ ਵਿੱਚ ਜਗਰੂਪ ਸਿੰਘ ਖਾਲਸਾ ਖੇਤਰ ਸਕੱਤਰ ਦੋਦਾ , ਹਰਜਿੰਦਰ ਸਿੰਘ ਖਾਲਸਾ , ਸੰਦੀਪ ਸਿੰਘ ਖਾਲਸਾ ਅਤੇ ਆਸਾ ਬੁੱਟਰ ਇਕਾਈ ਵੱਲੋਂ ਗੁਰਪ੍ਰੀਤ ਸਿੰਘ , ਜਸਵਿੰਦਰ ਸਿੰਘ ਸੂਰੇਵਾਲਾ , ਪਰਵਿੰਦਰ ਸਿੰਘ ਸੂਰੇਵਾਲਾ , ਪ੍ਰੀਤਮ ਸਿੰਘ ਬਰਾੜ , ਭੁਪਿੰਦਰ ਸਿੰਘ ਸੂਰੇਵਾਲਾ , ਜਗਮੀਤ ਸਿੰਘ ਆਦਿ ਗੁਰਮੁਖਾਂ ਨੇ ਯੋਗਦਾ

ਆਸਾ ਬੁੱਟਰ ਦੇ ਆਰ ਓ ਪਲਾਂਟ ਦੀ ਹਾਲਤ ਖਸਤਾ , ਲੋਕਾਂ ਚ ਰੋਸ

 ਆਸਾ ਬੁੱਟਰ ਦੇ ਆਰ ਓ ਪਲਾਂਟ ਦੀ ਹਾਲਤ ਖਸਤਾ , ਲੋਕਾਂ ਚ ਰੋਸ

ਆਸਾ ਬੁੱਟਰ ਦੇ ਆਰ ਓ ਪਲਾਂਟ ਦੀ ਹਾਲਤ ਖਸਤਾ , ਲੋਕਾਂ ਚ ਰੋਸ

ਲਖਵੀਰ ਸਿੰਘ ਬੁੱਟਰ / 15 ਜੁਲਾਈ / ਸਰਕਾਰ ਵੱਲੋਂ ਪੰਜਾਬ ਦੇ ਹਰ ਹਿੱਸੇ ਵਿੱਚ   ਸਾਫ਼ ਪਾਣੀ ਵਾਸਤੇ ਲਗਾਏ ਗਏ ਆਰ ਓ   ਦੀਆਂ ਇਮਾਰਤਾਂ ਤੇ  ਰਾਜ ਨਹੀਂ ਸੇਵਾ ਵਾਲੇ ਬੋਰਡ ਲਗਾ ਕੇ ਸਾਫ਼ ਪਾਣੀ ਦੇਣ ਦਾ ਦਾਅਵਾ  ਕੀਤਾ ਜਾਂਦਾ ਹੈ | ਪਰ ਪਿੰਡ ਆਸਾ ਬੁੱਟਰ ਦਾ ਵਾਟਰ ਆਰ ਓ ਪਲਾਂਟ ਬੇ ਹੱਦ ਬੀਮਾਰ ਤੇ ਖਸਤਾ ਹਾਲ ਹੋ ਚੁੱਕਾ ਹੈ | ਇਸ ਆਰ ਓ ਪਲਾਂਟ ਤੋਂ ਨਾਂਦੀ ਪ੍ਰੋਜੇਕਟ ਵਾਲੇ ਕਰੀਬ ਵੀਹ ਹਜਾਰ ਤੋਂ ਉੱਪਰ ਆਮਦਨ ਇਕਠੀ ਕਰਦੇ ਹਨ | ਪਰ ਜੇ ਆਰ ਓ ਪਲਾਂਟ ਦੇ ਅੰਦਰ ਦਾ ਹਾਲ ਵੇਖੀਏ ਤਾਂ ਸਾਰੀ ਮਸ਼ੀਨਰੀ ਖਸਤਾ ਹਾਲ ਹੈ , ਜਗਾ ਜਗਾ ਤੋਂ ਪਾਣੀ ਲੀਕ ਹੋ ਰਿਹਾ ਹੈ ਤੇ ਕਮਰੇ ਅੰਦਰ ਫਰਸ਼ ਤੇ ਪਾਣੀ ਹੀ ਪਾਣੀ ਨਜਰ ਆਉਂਦਾ ਹੈ | ਹਰ ਆਰ ਓ ਪਲਾਂਟ ਦਾ ਪਾਣੀ ਇੱਕ ਹਫਤੇ ਬਾਅਦ ਪਰਖਿਆ ਜਾਂਦਾ ਹੈ | ਪਰ ਇਥੇ ਹੈਰਾਨੀ ਵਾਲੀ ਗੱਲ ਹੈ ਕੇ ਇੱਕ ਸਾਲ ਹੋ ਜਾਣ ਦੇ ਬਾਅਦ ਵੀ ਪਾਣੀ ਨੂੰ ਟੈਸਟ ਨਹੀਂ ਕੀਤਾ ਗਿਆ | ਆਰ ਦੇ ਬਾਹਰ ਚਿਪਕਾਈ ਗਈ ਟੈਸਟ ਰਿਪੋਰਟ ਦੱਸਦੀ ਹੈ ਕਿ 26/07/2013 ਤੋਂ ਬਾਅਦ ਕਦੇ ਪਾਣੀ ਨੂੰ ਪਰਖਿਆ ਹੀ ਨਹੀਂ ਗਿਆ ਕਿ  ਪਾਣੀ ਦੀ ਸ਼ੁਧਤਾ ਦਾ ਪੈਮਾਨਾ ਸਹੀ ਹੈ ਜਾ ਨਹੀਂ | ਕਈ ਵਾਰ ਪਾਣੀ ਦੇ ਨਰੀਖਣ ਬਾਰੇ ਆਖਿਆ ਵੀ ਜਾ ਚੁੱਕਾ ਹੈ | ਇਸ ਰਿਪੋਰਟ ਵਿਚ ਇਹ ਵੀ ਦਿਖਾਈ ਦਿੰਦਾ ਹੈ ਕਿ  ਇਸ ਰਿਪੋਰਟ ਦੀ ਮਿਆਦ ਇੱਕ ਹਫਤੇ ਦੀ ਹੈ | ਪਾਣੀ ਦੀਆਂ ਪਾਇਪਾਂ ਦੇ ਲੀਕ ਹੋਣ ਕਾਰਨ  ਲੋਕਾਂ ਨੂੰ ਪਾਣੀ ਭਰਨ ਵਿਚ ਬਹੁਤ ਸਮੱਸਿਆ ਆ ਰਹੀ ਹੈ | ਕਿਉਂਕਿ ਪਾਣੀ ਦਾ ਉਤਪਾਦਨ ਬਹੁਤ ਘ

ਤਿੰਨ ਰੋਜਾ ਕੈੰਪ ਨੌਜਵਾਨਾਂ ਚ ਪ੍ਰੇਰਨਾ ਦੀ ਛਾਪ ਛੱਡਦਾ ਹੋਇਆ ਸਮਾਪਤ

 ਲਖਵੀਰ ਸਿੰਘ / 10 ਜੁਲਾਈ 2014/ ਅੱਜ ਪਿੰਡ ਆਸਾ ਬੁੱਟਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਤਿੰਨ ਰੋਜਾ ਨੌਜਵਾਨਾ ਵਿਚ ਅਗਵਾਈ ਅਤੇ ਸਮੁਦਾਇਕ ਵਿਕਾਸ ਕੈੰਪ ਦਾ ਸਮਾਪਤੀ ਸਮਾਰੋਹ ਕੀਤਾ ਗਿਆ | ਇਹ ਕੈੰਪ ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵੱਲੋਂ ਲਗਾਇਆ ਗਿਆ ਸੀ | ਇਸ ਕੈੰਪ ਵਿੱਚ ਵੱਖ ਵੱਖ ਪਿੰਡਾ  ਦੇ ਸਮਾਜ ਸੇਵੀ ਤੇ ਸਪੋਰਟਸ ਕਲੱਬਾਂ ਦੇ ਮੈਂਬਰਾਂ ਨੇ ਭਾਗ ਲਿਆ | ਜਿਸ ਵਿਚ ਮੁੱਖ ਤੌਰ ਤੇ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਕਾਉਣੀ , ਸਹਾਰਾ ਕਲੱਬ ਸਰਾਏੰ ਨਾਗਾ , ਮੀਰੀ ਪੀਰੀ ਸਪੋਰਟਸ ਕਲੱਬ ਥਾਂਦੇਵਾਲਾ , ਪੇਂਡੂ ਨੌਜਵਾਨ ਕਲੱਬ , ਰੋਇਲ ਈਗਲ ਯੂਥ ਵੈਲਫੇਅਰ ਕਲੱਬ ਸ੍ਰੀ ਮੁਕਤਸਰ ਸਾਹਿਬ , ਪੇਂਡੂ ਨੌਜਵਾਨ ਸਪੋਰਟਸ ਐਂਡ ਵੈਲਫੇਅਰ  ਕਲੱਬ ਪਿੰਡ ਭੁੱਲਰ  ਨੇ ਭਾਗ ਲਿਆ , ਇਸ ਤਿੰਨ ਰੋਜਾ ਕੈੰਪ ਵਿੱਚ ਨੌਜਵਾਨਾ ਨੂੰ  ਵੱਖ ਵੱਖ ਵਿਭਾਗਾਂ ਦੇ ਮੁਖੀਆਂ , ਅਫਸਰਾਂ ਨਾਲ ਮਿਲਣ ਦਾ ਅਤੇ ਉਹਨਾ ਦੇ ਵਿਭਾਗਾਂ ਦੇ ਪ੍ਰੋਗਰਾਮਾਂ ਬਾਰੇ ਜਾਣਨ ਦਾ ਮੌਕਾ ਮਿਲਿਆ , ਨੌਜਵਾਨਾ ਨੇ ਮਿਲ ਕੇ ਪਿੰਡ ਦੀ ਇੱਕ ਸਾਂਝੀ ਜਗਾ ਪੌਦੇ ਲਗਾਏ ਅਤੇ ਆਪਸ ਵਿਚ ਚਰਚਾ ਦੇ ਨਾਲ ਨਾਲ ਹੋਰ ਸਭਿਆਚਰਕ ਗਤੀਵਿਧੀਆਂ ਵਿੱਚ ਭਾਗ ਲਿਆ ,ਕੱਲ ਮਿਤੀ 9 ਜੁਲਾਈ ਨੂੰ ਸ. ਜਗਰੂਪ ਸਿੰਘ ( ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ) ਨੇ ਵੀ ਨੌਜਵਾਨਾ ਨਾਲ ਕੀਮਤੀ ਵਿਚਾਰ ਸਾਂਝੇ ਕੀਤੇ ਸਨ ਅਤੇ ਗੁਰਮੀਤ ਸਿੰ

ਗੁਰਦਵਾਰਾ ਸਾਹਿਬ ਦੇ ਵਿਵਾਦ ਨੇ ਧਾਰਿਆ ਰਾਜਨੀਤਕ ਰੂਪ , ਨਵੀਂ ਕਮੇਟੀ ਦੀ ਚੋਣ ,

ਲਖਵੀਰ ਸਿੰਘ / 3 ਜੁਲਾਈ / ਅੱਜ ਸਵੇਰ ਤੋਂ ਹੀ ਪਿੰਡ ਦੀ ਧਰਮਸ਼ਾਲਾ ਵਿੱਚ ਲੋਕਾਂ ਦਾ ਇਕੱਠ ਹੋ ਰਿਹਾ ਸੀ ,,,, ਮਸਲਾ ਗੁਰਦਵਾਰਾ ਸਾਹਿਬ ਦੇ ਗਰੰਥੀ ਬਾਬਾ ਗੁਰਮੀਤ ਸਿੰਘ ਦੇ ਜਾਨ ਪਿੱਛੋਂ ਸ਼ੁਰੂ ਹੋਇਆ ਸੀ ,,, ਲੋਕ ਇਹ ਸੋਚ ਕੇ ਇਸ ਭੀੜ ਵਿੱਚ ਸ਼ਾਮਲ ਸਨ ਕੇ ਸ਼ਾਇਦ ਪਹਿਲਾਂ ਵਾਲੇ ਸੇਵਾਦਾਰ ਨੂੰ ਵਾਪਸ ਬੁਲਾਉਣ ਦਾ ਕੋਈ ਯਤਨ ਹੈ ,, ਪਰ ਇਸ ਭੀੜ ਵਿੱਚ ਜਿਆਦਾਤਰ ਲੋਕ ਇੱਕ ਧੜੇ ਜਾਂ ਪਾਰਟੀ ਨਾਲ ਸਬੰਧਿਤ ਸਨ ,,,, ਫੈਸਲਾ ਹੋਇਆ ਕੇ ਸ਼ਾਮ ਚਾਰ ਵਜੇ ਗੁਰੂਦਵਾਰਾ ਸਾਹਿਬ ਵਿੱਚ ਇੱਕ ਸਭਾ ਕੀਤੀ ਜਾਵੇਗੀ ,,, ਸ਼ਾਮ ਨੂੰ ਚਾਰ ਵਜੇ ਤੋਂ ਪਹਿਲਾਂ ਹੀ ਲੋਕ ਗੁਰਦਵਾਰਾ ਸਾਹਿਬ ਦੇ ਨੇੜੇ ਤੇੜੇ ਜੁੜਨ ਲੱਗ ਗਏ ਸਨ ,,, ਵੇਖਦੇ ਹੀ ਵੇਖਦੇ ਪਿੰਡ ਦੇ ਲੋਕਾਂ ਦਾ ਵੱਡਾ ਹਜੂਮ ਗੁਰੂਦਵਾਰਾ ਸਾਹਿਬ ਵਿੱਚ ਪਹੁੰਚ ਗਿਆ ,,, ਪਿੰਡ ਦੇ ਮੈਂਬਰ ਪੰਚਾਇਤ ਤੇ ਸਰਪੰਚ ਵੀ ਇੰਨੇ ਨੂੰ ਗੁਰੂਦਵਾਰਾ  ਸਾਹਿਬ ਵਿਖੇ ਪਹੁੰਚੇ ਤੇ ਮਜੂਦਾ ਪ੍ਰਬੰਧਕ ਕਮੇਟੀ ਮੈਂਬਰ ਵੀ ਪਹੁੰਚੇ ,,,  ਹੌਲੀ ਹੌਲੀ ਲੋਕ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਬੈਠਨੇ ਸ਼ੁਰੂ ਹੋ ਗਏ ,,, ਵੇਖਦੇ ਵੇਖਦੇ ਹੀ ਦਰਬਾਰ ਸਾਹਿਬ ਦਾ ਹਾਲ ਖਚਾ ਖਚ ਭਰ ਗਿਆ ਤੇ ਇਸ ਤਰਾਂ ਪਹਿਲੀ ਵਾਰ ਐਨੀ ਵੱਡੀ ਸੰਖਿਆ ਵਿੱਚ ਲੋਕ ਪਿੰਡ ਦੇ ਸ੍ਰੀ ਗੁਰੂਦਵਾਰਾ ਸਾਹਿਬ ਵਿੱਚ ਇਸ ਤਰਾਂ ਦੇ ਮਸਲੇ ਤੇ ਆਏ ਸਨ ,,, ਹਾਲ ਭਰ ਜਾਨ ਤੋਂ ਬਾਅਦ ਵੀ ਵੱਡੀ ਸੰਖਿਆ ਵਿਚ ਲੋਕ ਦਰਬਾਰ ਸਾਹਿਬ ਦੇ ਬਾਹਰ ਹਾਜਰ ਸਨ ਤੇ ਦਰਵਾਜਿਆਂ ਵਿਚਕਾਰ ਦੀ ਅੰਦਰ ਨਿਗਾਹ ਮਾਰ ਰਹੇ

ਸੇਜਲ ਅੱਖਾਂ ਨਾਲ ਗ੍ਰੰਥੀ ਬਾਬਾ ਗੁਰਮੀਤ ਸਿੰਘ ਦੀ ਪਿੰਡ ਵਿੱਚੋਂ ਵਿਦਾਈ

ਪਿੰਡ ਦੇ ਲੋਕ ਸਵੇਰ ਤੋਂ ਹੀ ਬਾਬਾ ਗੁਰਮੀਤ ਸਿੰਘ ਨੂੰ ਮਿਲਣ ਵਾਸਤੇ ਆਉਂਦੇ ਰਹੇ  20-03-2003 ਤੋਂ ਗਰੰਥੀ ਸੇਵਾਦਾਰ ਦੀ ਸੇਵਾ ਨਿਭਾ ਰਹੇ ਸਨ | ਲਗਭਗ 11  ਸਾਲ ਸਭ  ਤੋਂ  ਵੱਧ ਸਮਾਂ ਸੇਵਾ ਨਿਭਾਈ  ਲਖਵੀਰ ਸਿੰਘ / 1 ਜੁਲਾਈ / ਅੱਜ ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸੇਵਾਦਾਰ ਬਾਬਾ ਗੁਰਮੀਤ ਸਿੰਘ ਵਿਚਾਲੇ ਵਿਵਾਦ ਬਾਬਾ ਗੁਰਮੀਤ ਸਿੰਘ ਦੀ ਵਿਦਾਈ ਨਾਲ ਸਿਰੇ ਲੱਗਾ | ਇਹ ਵਿਵਾਦ ਪ੍ਰਬੰਧਕ ਕਮੇਟੀ ਦੇ ਕੁਝ ਫੈਸਲਿਆ ਨੂੰ ਲੈ ਕੇ ਉਠਿਆ ਸੀ | ਜਿਸ ਤੇ ਗਰੰਥੀ ਸੇਵਾਦਾਰ ਨੇ ਕਿੰਤੂ ਕੀਤਾ ਸੀ , ਇੱਕ ਮਹੀਨਾ ਪਹਿਲਾਂ ਬਾਬਾ ਗੁਰਮੀਤ ਸਿੰਘ ਨੇ ਕਮੇਟੀ ਨੂੰ  ਅਪੀਲ ਕੀਤੀ ਸੀ ਕਿ ਕਮੇਟੀ ਆਪਣਾ ਇੱਕ ਮਤਾ ਲਾਗੂ ਨਾਂ ਕਰੇ ਜਿਸ ਨਾਲ ਉਹਨਾ ਦਾ ਗੁਜਾਰਾ ਪ੍ਰਭਾਵਤ ਹੁੰਦਾ ਹੈ , ਇਸ ਮੁੱਦੇ ਤੇ ਇਸ ਮਹੀਨੇ ਦੀ ਸੰਗਰਾਂਦ ਨੂੰ ਪਿੰਡ ਦੇ ਵੱਖ ਵੱਖ ਧੜਿਆਂ ਵਿੱਚ ਤਕਰਾਰ ਬਾਜੀ ਵੀ ਹੋਈ ਸੀ , ਅਗਲੇ ਦਿਨ ਪੰਚਾਇਤ ਤੇ ਪਿੰਡ ਵਾਸੀਆਂ ਅਤੇ ਕਮੇਟੀ ਦੀ ਭਰਵੀ ਸਭਾ ਗੁਰੂਦਵਾਰਾ ਸਾਹਿਬ ਵਿੱਚ ਕੀਤੀ ਗਈ ਸੀ , ਪਿੰਡ ਦੇ ਜਿਆਦਾ ਤਰ ਲੋਕ ਉਸ ਦਿਨ ਬਾਬਾ ਗੁਰਮੀਤ ਸਿੰਘ ਦੇ ਹੱਕ ਵਿੱਚ ਬੋਲੇ ਸਨ ਜਿਸ ਨਾਲ ਇੱਕ ਵੱਡਾ ਵਿਵਾਦ ਸਾਹਮਣੇ ਆ ਗਿਆ ਸੀ | ਪ੍ਰਬੰਧਕ ਕਮੇਟੀ ਮੈਂਬਰਾਂ ਨੇ ਲੋਕਾਂ ਦਾ ਵਤੀਰਾ ਵੇਖਦੇ ਹੋਏ ਸਮੂਹਿਕ ਰੂਪ ਵਿੱਚ ਅਸਤੀਫਾ ਸਰਪੰਚ ਸ੍ਰ. ਇਕਬਾਲ ਸਿੰਘ ਨੂੰ ਸੌੰਪ ਦਿੱਤਾ ਸੀ | ਪਰ ਅਗਲੇ ਦਿਨ ਸਰਪੰਚ ਨੇ ਕਮੇਟੀ ਦਾ ਅਸ