
ਲਖਵੀਰ ਸਿੰਘ / 3 ਜੁਲਾਈ / ਅੱਜ ਸਵੇਰ ਤੋਂ ਹੀ ਪਿੰਡ ਦੀ ਧਰਮਸ਼ਾਲਾ ਵਿੱਚ ਲੋਕਾਂ ਦਾ ਇਕੱਠ ਹੋ ਰਿਹਾ ਸੀ ,,,, ਮਸਲਾ ਗੁਰਦਵਾਰਾ ਸਾਹਿਬ ਦੇ ਗਰੰਥੀ ਬਾਬਾ ਗੁਰਮੀਤ ਸਿੰਘ ਦੇ ਜਾਨ ਪਿੱਛੋਂ ਸ਼ੁਰੂ ਹੋਇਆ ਸੀ ,,, ਲੋਕ ਇਹ ਸੋਚ ਕੇ ਇਸ ਭੀੜ ਵਿੱਚ ਸ਼ਾਮਲ ਸਨ ਕੇ ਸ਼ਾਇਦ ਪਹਿਲਾਂ ਵਾਲੇ ਸੇਵਾਦਾਰ ਨੂੰ ਵਾਪਸ ਬੁਲਾਉਣ ਦਾ ਕੋਈ ਯਤਨ ਹੈ ,, ਪਰ ਇਸ ਭੀੜ ਵਿੱਚ ਜਿਆਦਾਤਰ ਲੋਕ ਇੱਕ ਧੜੇ ਜਾਂ ਪਾਰਟੀ ਨਾਲ ਸਬੰਧਿਤ ਸਨ ,,,, ਫੈਸਲਾ ਹੋਇਆ ਕੇ ਸ਼ਾਮ ਚਾਰ ਵਜੇ ਗੁਰੂਦਵਾਰਾ ਸਾਹਿਬ ਵਿੱਚ ਇੱਕ ਸਭਾ ਕੀਤੀ ਜਾਵੇਗੀ ,,, ਸ਼ਾਮ ਨੂੰ ਚਾਰ ਵਜੇ ਤੋਂ ਪਹਿਲਾਂ ਹੀ ਲੋਕ ਗੁਰਦਵਾਰਾ ਸਾਹਿਬ ਦੇ ਨੇੜੇ ਤੇੜੇ ਜੁੜਨ ਲੱਗ ਗਏ ਸਨ ,,, ਵੇਖਦੇ ਹੀ ਵੇਖਦੇ ਪਿੰਡ ਦੇ ਲੋਕਾਂ ਦਾ ਵੱਡਾ ਹਜੂਮ ਗੁਰੂਦਵਾਰਾ ਸਾਹਿਬ ਵਿੱਚ ਪਹੁੰਚ ਗਿਆ ,,, ਪਿੰਡ ਦੇ ਮੈਂਬਰ ਪੰਚਾਇਤ ਤੇ ਸਰਪੰਚ ਵੀ ਇੰਨੇ ਨੂੰ ਗੁਰੂਦਵਾਰਾ ਸਾਹਿਬ ਵਿਖੇ ਪਹੁੰਚੇ ਤੇ ਮਜੂਦਾ ਪ੍ਰਬੰਧਕ ਕਮੇਟੀ ਮੈਂਬਰ ਵੀ ਪਹੁੰਚੇ ,,, ਹੌਲੀ ਹੌਲੀ ਲੋਕ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਬੈਠਨੇ ਸ਼ੁਰੂ ਹੋ ਗਏ ,,, ਵੇਖਦੇ ਵੇਖਦੇ ਹੀ ਦਰਬਾਰ ਸਾਹਿਬ ਦਾ ਹਾਲ ਖਚਾ ਖਚ ਭਰ ਗਿਆ ਤੇ ਇਸ ਤਰਾਂ ਪਹਿਲੀ ਵਾਰ ਐਨੀ ਵੱਡੀ ਸੰਖਿਆ ਵਿੱਚ ਲੋਕ ਪਿੰਡ ਦੇ ਸ੍ਰੀ ਗੁਰੂਦਵਾਰਾ ਸਾਹਿਬ ਵਿੱਚ ਇਸ ਤਰਾਂ ਦੇ ਮਸਲੇ ਤੇ ਆਏ ਸਨ ,,, ਹਾਲ ਭਰ ਜਾਨ ਤੋਂ ਬਾਅਦ ਵੀ ਵੱਡੀ ਸੰਖਿਆ ਵਿਚ ਲੋਕ ਦਰਬਾਰ ਸਾਹਿਬ ਦੇ ਬਾਹਰ ਹਾਜਰ ਸਨ ਤੇ ਦਰਵਾਜਿਆਂ ਵਿਚਕਾਰ ਦੀ ਅੰਦਰ ਨਿਗਾਹ ਮਾਰ ਰਹੇ ਸਨ | ਹੌਲੀ ਹੌਲੀ ਲੋਕਾਂ ਦੀ ਘੁਸਰ ਮੁਸਰ ਬੰਦ ਹੋ ਗਈ ਤੇ ਕਾਫੀ ਦੇਰ ਦਰਬਾਰ ਸਾਹਿਬ ਦੇ ਅੰਦਰ ਸਨਾਟਾ ਛਾਇਆ ਰਿਹਾ ,,, ਫੇਰ 15 ਮਿੰਟ ਚੁੱਪ ਮਗਰੋਂ ਸ੍ਰ ਜਸਮੇਲ ਸਿੰਘ ਨੇ ਗੱਲ ਸ਼ੁਰੂ ਕੀਤੀ ,,, ਗੱਲ ਦਾ ਅਧਾਰ ਸੰਗਰਾਂਦ ਤੋਂ ਅਗਲੇ ਦਿਨ ਹੋਈ ਸਭਾ ਵਿੱਚ ਕਮੇਟੀ ਵੱਲੋਂ ਦਿੱਤਾ ਅਸਤੀਫਾ ਸੀ ,,, ਗੱਲ ਤੁਰੀ ਕੇ ਜੇ ਕਮੇਟੀ ਨੇ ਅਸਤੀਫਾ ਦਿੱਤਾ ਹੈ ਤਾਂ ਨਵੀਂ ਕਮੇਟੀ ਚੁਣੀ ਜਾਵੇ ,,, ਇਸੇ ਗੱਲ ਤੇ ਸਰਪੰਚ ਸਾਹਬ ਨੇ ਉੱਤਰ ਵਿੱਚ ਕਿਹਾ ਕੇ ਅਸਤੀਫਾ ਨਹੀਂ ਮੰਨਿਆ ਗਿਆ ਸੀ ,,, ਇਸ ਮਗਰੋ ਹੋਰ ਲੋਕ ਖੜੇ ਹੋ ਕੇ ਆਪਣੀ ਆਪਣੀ ਗੱਲ ਪੇਸ਼ ਕਰਨ ਲੱਗੇ 25-30 ਮਿੰਟ ਚਰਚਾ ਹੋਈ ,,, ਫੇਰ ਮਜੂਦਾ ਕਮੇਟੀ ਨੇ ਕਿਹਾ ਕੇ ਅਸੀਂ ਆਪਣੇ ਅਸਤੀਫੇ ਤੇ ਕਾਇਮ ਹੈ ਨਵੀਂ ਕਮੇਟੀ ਸਾਹਮਣੇ ਆਵੇ ਤੇ ਚਾਬੀਆਂ ਹਾਸਲ ਕਰ ਲਵੇ ,,, ਪਰ ਇਸ ਗੱਲ ਨੂੰ ਵਿਰੋਧੀ ਧਿਰ ਨੇ ਨਾਂ ਮੰਨਦੇ ਹੋਏ ਕਿਸੇ ਹੋਰ ਦਿਨ ਸਭਾ ਦੀ ਮੰਗ ਕੀਤੀ ,,, ਹੁਣ ਲੋਕਾਂ ਦੇ ਵੱਡੀ ਸੰਖਿਆ ਵਿੱਚ ਜੁੜਨ ਦਾ ਮਸਲਾ ਹੋਰ ਦਿਸ਼ਾ ਵਿੱਚ ਜਾਨ ਲੱਗ ਪਿਆ ਸੀ ,,, ਵਿਵਾਦ ਗਰੰਥੀ ਸੇਵਾਦਾਰ ਦੇ ਚਲੇ ਜਾਨ ਤੋਂ ਖੜਾ ਹੋਇਆ ਸੀ ,,ਪਰ ਇਸ ਵੇਲੇ ਮਸਲਾ ਪੁਰਾਨੀ ਸਾਰੀ ਕਮੇਟੀ ਨੂੰ ਪਾਸੇ ਕਰ ਕੇ ਇੱਕ ਵਖਰੇ ਧੜੇ ਦੀ ਇੱਕ ਵਿਸ਼ੇਸ਼ ਪਾਰਟੀ ਦੀ ਕਮੇਟੀ ਬਣਾਉਣ ਦਾ ਹੋ ਗਿਆ ਸੀ ,,,, ਇਸ ਗੱਲ ਤੇ ਨੌਜਵਾਨ ਕਲੱਬਾਂ ਦੇ ਨੁਮਾਇੰਦਿਆਂ ਨੇ ਇਤਰਾਜ ਜਤਾਉਣਾ ਸ਼ੁਰੂ ਕਰ ਦਿੱਤਾ ,, ਕਿ ਅਸੀਂ ਸਾਰੇ ਇੱਕ ਕੋਸ਼ਿਸ਼ ਕਰਨ ਵਾਸਤੇ ਆਏ ਸੀ ਤਾਂ ਕਿ ਸੇਵਾਦਾਰ ਤੇ ਕਮੇਟੀ ਦੇ ਮਸਲੇ ਦਾ ਕੋਈ ਵਿਚਕਾਰਲਾ ਰਸਤਾ ਲਭ ਕੇ ਮਸਲਾ ਹੱਲ ਕੀਤਾ ਜਾਵੇ ,,, ਉਹਨਾ ਨੇ ਵਿਰੋਧੀ ਧੜੇ ਵੱਲੋਂ ਬਣਾਈ ਕਮੇਟੀ ਦੀ ਚੋਣ ਤੇ ਸਵਾਲ ਕੀਤੇ ਕਿ ਇਹ ਕਮੇਟੀ ਦੇ ਮੈਂਬਰਾਂ ਦੀ ਚੋਣ ਬਿਨਾ ਸੰਗਤ ਦੀ ਸਹਿਮਤੀ ਤੋਂ ਆਪ ਮੁਹਾਰੇ ਕੀਤੀ ਗਈ ਹੈ ,,, ਜਿਆਦਾ ਰੌਲੇ ਰੱਪੇ ਵਿੱਚ ਕਈ ਤਮਾਸ਼ਬੀਨ ਲੋਕ ਨੰਗੇ ਸਿਰ ਦਰਬਾਰ ਸਾਹਿਬ ਵਿੱਚ ਆਉਣੇ ਸ਼ੁਰੂ ਗਏ ,,,, ਗੁਰੂ ਘਰ ਦੀ ਮਰਿਆਦਾ ਇਸ ਰੌਲੇ ਵਿੱਚ ਪ੍ਰਭਾਵਿਤ ਹੁੰਦੀ ਦਿਸੀ ,,,, ਰਾਤ ਦੇ 8 ਵੱਜ ਚੁੱਕੇ ਸਨ ਕੁਝ ਲੋਕ ਘਰ ਜਾ ਚੁੱਕੇ ਸਨ ਪਰ ਵੱਡੀ ਸੰਖਿਆ ਵਿਚ ਲੋਕ ਅਜੇ ਵੀ ਗੁਰੂ ਘਰ ਸਨ ,,, ਮਜੂਦਾ ਕਮੇਟੀ ਨੇ
ਆਪਣੀ ਮੰਗ ਫੇਰ ਦੁਹਰਾਈ ਕੇ ਜੇ ਨਵੀਂ ਕਮੇਟੀ ਚੁਣੀ ਜਾ ਚੁੱਕੀ ਹੈ ਤਾਂ ਓਹ ਗੁਰੂ ਘਰ ਦੀਆਂ ਚਾਬੀਆਂ ਹਾਸਲ ਕਰੇ ,, ਪਰ ਨਵੀਂ ਕਮੇਟੀ ਦੇ ਮੈਂਬਰ ਇਸ ਜਿੰਮੇਵਾਰੀ ਤੋਂ ਭੱਜਦੇ ਨਜਰ ਆਏ ,, ਉਹਨਾ ਦਾ ਕਹਿਣਾ ਸੀ ਕੇ ਚਾਬੀਆਂ ਸਵੇਰੇ ਲਈਆਂ ਜਾਣਗੀਆਂ ,,, ਫੇਰ ਮਜੂਦਾ ਕਮੇਟੀ ਨੇ ਰਾਤ 9:30 ਵਜੇ 20 ਮਿੰਟ ਦਾ ਸਮਾਂ ਦਿੱਤਾ ਕੇ ਜੇ ਨਵੀਂ ਕਮੇਟੀ ਆ ਕੇ ਗੁਰੂ ਘਰ ਨਹੀਂ ਸਾਂਭਦੀ ਤਾਂ ਸਵੇਰ ਵੇਲੇ ਚਾਬੀਆਂ ਨਹੀਂ ਦਿੱਤੀਆਂ ਜਾਣਗੀਆਂ ,,ਇਸ ਗੱਲ ਦੇ ਨਾਲ ਨੌਜਵਾਨ ਕਲੱਬਾਂ ਦੇ ਮੈਂਬਰ ਤੇ ਨੁਮਾਇੰਦੇ ਵੀ ਮਜੂਦਾ ਕਮੇਟੀ ਦੇ ਫੈਸਲੇ ਨਾਲ ਸਹਿਮਤ ਸਨ ਤੇ ਗੁਰੂ ਘਰ ਮਜੂਦ ਸਨ ,,, ਨਵੀ ਕਮੇਟੀ ਮੈਂਬਰ ਤੇ ਵਿਰੋਧੀ ਪਾਰਟੀ ਦੇ ਆਗੂ 10 ਵਜੇ ਚਾਬੀਆਂ ਲੈਣ ਵਾਸਤੇ ਗੁਰੂ ਘਰ ਪੁੱਜੇ ,,, ਮਜੂਦਾ ਕਮੇਟੀ ਮੈਂਬਰਾਂ ਨੇ ਮਤਾ ਲਿਖ ਕੇ ਚਾਬੀਆਂ ਨਵੀਂ ਕਮੇਟੀ ਨੂੰ ਸੌੰਪ ਦਿੱਤੀਆਂ ,,, ਇਸ ਵਿਵਾਦ ਤੋਂ ਆਖਿਰ ਲੋਕਾਂ ਦੀ ਭੀੜ ਦਾ ਫਾਇਦਾ ਲੈਂਦੇ ਹੋਏ ਇੱਕ ਵਿਸੇਸ਼ ਰਾਜਨੀਤਕ ਧੜੇ ਸ਼ਰੂਆਤ ਵਿੱਚ ਹੀ ਤਾਨਾਸ਼ਾਹੀ ਅੰਦਾਜ ਵਿਚ ਨਵੀ ਕਮੇਟੀ ਪਿੰਡ ਦੇ ਸਿਰ ਮੜ੍ਹਨ ਦਾ ਕਾਰਜ ਕਰ ਕੇ ਵਿਖਾ ਦਿੱਤਾ | ਜਿਸ ਦੇ ਨਾਲ ਕੁਝ ਸੂਝਵਾਨ ਸੱਜਣ ਵੀ ਪਿੰਡ ਦੀ ਕਮੇਟੀ ਵਿੱਚੋਂ ਪਿੰਡ ਨੂੰ ਗਵਾ ਦੇਣੇ ਪਏ |