Skip to main content

Posts

Showing posts from September, 2012

ਸਹਾਰਾ ਜਨ ਸੇਵਾ ਸੁਸਾਇਟੀ ਨੇ ਸ਼ਹੀਦ ਭਗਤ ਸਿੰਘ ਪਾਰਕ ਕੀਤਾ ਲੋਕਾਂ ਦੇ ਸਪੁਰਦ

ਪਿਸ਼੍ਲੇ ਇੱਕ ਸਾਲ ਦੀ ਸਖਤ ਮਿਹਨਤ ਨਾਲ ਬਣਿਆ ਸ਼ਹੀਦ ਭਗਤ ਸਿੰਘ ਪਾਰਕ 28 ਸਤੰਬਰ ਨੂੰ ਸਹਾਰਾ ਜਨ ਸੇਵਾ ਸੁਸਾਇਟੀ ਵੱਲੋ ਲੋਕਾਂ ਵਾਸਤੇ ਖੋਲ ਦਿੱਤਾ ਗਿਆ ਹੈ | ਇਸ ਵਿਚ ਸ਼ਹੀਦ ਭਗਤ ਸਿੰਘ ਦੀ 9 ਫੁੱਟ ਉੱਚਾ ਬੁੱਤ ਲਗਾਇਆ ਗਿਆ ਹੈ | ਇਸ ਪਾਰਕ ਦਾ ਉਦਘਾਟਨ ਬੀਬੀ ਪਰਮਜੀਤ ਕੌਰ ਗੁਲਸ਼ਨ ਮੈਂਬਰ ਪਾਰਲੀਮੈਂਟ ਨੇ ਕੀਤਾ | ਇਸ ਮੌਕੇ ਬਹੁਤ ਹੀ ਵਧੀਆ ਪ੍ਰੋਗ੍ਰਾਮ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਤ ਪੇਸ਼ ਕੀਤਾ ਗਿਆ | ਪੰਜਾਬ ਪੁਲਿਸ ਵੱਲੋਂ ਮੁਕਤਸਰ ਜਿਲੇ ਦੇ ਸੀਨੀਅਰ ਪੁਲਿਸ ਕਪਤਾਨ ਸ. ਇੰਦਰਮੋਹਨ ਸਿੰਘ ਨੇ ਪ੍ਰੋਗ੍ਰਾਮ ਦੀ ਪਰਧਾਨਗੀ ਕੀਤੀ |   ਸ. ਜਗਸੀਰ ਸਿੰਘ ਪੀ.ਆਰ ਓ  ਪੰਜਾਬ ਪੁਲਿਸ    ਦੀ ਦੇਖ ਰੇਖ ਹੇਠ    ਤਿਆਰ ਕੀਤੀ ਗਈ ਭਗਤ ਸਿੰਘ ਦੀ ਕੋਰੀਓਗ੍ਰਾਫੀ ਨੇ ਲੋਕਾਂ ਦੀਆਂ ਅੱਖਾ ਨਮ ਕਰ ਦਿੱਤੀਆਂ . ਇਸ ਕੋਰਿਓ ਗ੍ਰਾਫੀ ਨੂੰ ਤੇਜਿੰਦਰ ਪਾਲ ਸਿੰਘ ਨੇ ਨਿਰਦੇਸ਼ਨ ਦਿੱਤਾ ਸੀ | ਸਕੂਲ ਦੇ ਵਿਦਿਆਰਥੀਆਂ ਨੇ ਵੀ ਕੋਰੀਓਗ੍ਰਾਫੀ ਖੇਡੀ ਅਤੇ ਸਭਿਆਚਾਰਕ ਗੀਤ ਅਤੇ ਗਿਧਾ ਭੰਗੜਾ ਪੇਸ਼ ਕੀਤਾ | ਸ਼ਹੀਦ ਭਗਤ ਦੇ ਜਨਮ ਦਿਹਾੜੇ ਨੂੰ ਸਮਰਪਤ ਇਕ ਖੂਨਦਾਨ ਕੈੰਪ ਵੀ ਆਯੋਜਤ ਕੀਤਾ ਗਿਆ ਜਿਸ ਵਿਚ 31 ਯੂਨਿਟ ਖੂਨਦਾਨ ਕੀਤਾ ਗਿਆ |  ਸ਼ਹੀਦ ਭਗਤ ਸਿੰਘ ਪਾਰਕ ਖਿਚ੍ਚ ਦਾ ਕੇਂਦਰ ਬਣਿਆ ਰਿਹਾ | ਇਸ ਪਾਰਕ ਵਾਸਤੇ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਪੀ.ਟੀ.ਸੀ. ਨਿਊਜ ਵੱਲੋਂ ਪ੍ਰੋਗ੍ਰਾਮ ਦੀ ਵਿਸ਼ੇਸ਼ ਕਵਰੇਜ ਕੀਤ