Skip to main content

Posts

Showing posts from November, 2012

ਕੋਆਪਰੇਟਿਵ ਸੁਸਾਇਟੀ ਦੇ ਕਰਮਚਾਰੀ ਗੁਰਦੀਪ ਸਿੰਘ ਤੇ ਦਿਨ ਦਿਹਾੜੇ ਹਮਲਾ

 ਆਸਾ ਬੁੱਟਰ /ਲਖਵੀਰ ਸਿੰਘ /ਬੀਤੀ 5 ਨਵੰਬਰ ਦੀ ਸਵੇਰ ਨੂੰ ਕਰੀਬ 8:45 ਵਜੇ ਕੁਝ ਅਨ੍ਪ੍ਸ਼ਾਤੇ ਹਮਲਾਵਰਾਂ ਵੱਲੋਂ ਕੋਆਪ੍ਰੇਟਿਵ  ਸੁਸਾਇਟੀ ਆਸਾ ਬੁੱਟਰ ਵਿਚ ਬਤੌਰ ਖਾਦ ਵਿਕਰੀ ਕਰਮਚਾਰੀ ਗੁਰਦੀਪ ਸਿੰਘ ਤੇ ਜਾਨਲੇਵਾ ਹਮਲਾ ਕੀਤਾ ਗਿਆ । ਇਸ ਹਮਲੇ ਵਿੱਚ ਗੁਰਦੀਪ ਸਿੰਘ ਜੋ ਕੇ ਪਿੰਡ ਮੜ੍ਹਾਕ ਤੋਂ ਆਸਾ ਬੁੱਟਰ ਆ ਰਹੇ ਸੀ ਬੁਰੀ ਤਰਾਂ ਜਖਮੀ ਹੋ ਗਏ । ਇਹ ਹਮਲਾ ਵਨ ਵਿਭਾਗ ਦੀ ਨਰਸਰੀ ਕੋਲ ਸੂਰੇਵਾਲਾ ਦੇ ਰਾਹ ਤੇ ਕੀਤਾ ਗਿਆ । ਪਹਿਲਾਂ ਤੋਂ ਮਿੱਥੇ ਅਨੁਸਾਰ ਤਿੰਨ  ਹਮਲਾਵਰਾਂ ਨੇ ਪਹਿਲਾਂ ਹੱਥ ਦੇ ਕੇ ਗੁਰਦੀਪ ਸਿੰਘ ਨੂੰ ਤੇਲ ਦੇ ਬਹਾਨੇ ਰੋਕ ਲਿਆ । ਜਦੋਂ ਹੀ ਗੁਰਦੀਪ ਸਿੰਘ ਨੇ ਮੋਟਰਸਾਇਕਲ ਖੜਾ ਕੀਤਾ ਹਮਲਾਵਰਾਂ ਨੇ ਕਹੀ ਦੇ ਦਸਤਿਆਂ ਨਾਲ ਗੁਰਦੀਪ ਸਿੰਘ ਹਮਲਾ ਕਰ ਦਿੱਤਾ ਤੇ ਕਾਫੀ ਦੇਰ ਕੁੱਟਮਾਰ ਕਰਦੇ ਰਹੇ ਕੁਝ ਲੋਕਾਂ ਨੂੰ ਆਉਂਦੇ ਵੇਖ ਹਮਲਾਵਰ ਫਰਾਰ ਹੋ ਗਏ । ਪਰ ਇਸ ਹਮਲੇ ਵਿੱਚ ਗੁਰਦੀਪ ਸਿੰਘ ਦੀ ਇੱਕ ਲੱਤ ਟੁੱਟ ਗਈ ਅਤੇ ਹੋਰ ਵੀ ਬਹੁਤ ਚੋਟਾਂ ਲੱਗੀਆਂ । ਗੰਭੀਰ ਰੂਪ ਵਿਚ ਜਖਮੀ ਗੁਰਦੀਪ ਸਿੰਘ ਨੂੰ 108 ਐਂਬੂਲੈੰਸ ਵਿੱਚ ਮੁਕਤਸਰ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ । ਉਥੋਂ ਉਹਨਾ ਨੂੰ ਅੰਮ੍ਰਿਤਸਰ ਦੇ ਅਮਨ ਹਸਪਤਾਲ ਵਿਚ ਭੇਜਿਆ ਗਿਆ । ਹਮਲਾਵਰਾਂ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ । ਇਸ ਘਟਨਾ ਦੀ ਇਲਾਕੇ ਵਿਚ ਹੈਰਾਨੀ ਅਤੇ ਚਰਚਾ ਹੈ । ਇਸ ਘਟਨਾ ਨਾਲ ਇਲਾਕੇ ਵਿਚ  ਦਹਿਸ਼ਤ ਦਾ ਮਾਹੌਲ ਵੀ ਬਣ ਗਿਆ ਹੈ ।