Skip to main content

Posts

Showing posts with the label ਅਖਬਾਰਾਂ ਤੋਂ

ਪਿੰਡ ਦੇ ਨੌਜਵਾਨਾਂ ਵੱਲੋ ਨਸ਼ਿਆਂ ਖ਼ਿਲਾਫ਼ ਦਿੱਤਾ ਗਿਆ ਘਰ-ਘਰ ਹੋਕਾ

ਨਹਿਰੂ ਯੁਵਾ ਕੇਂਦਰ ਅਤੇ ਜ਼ਿਲਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਦੇ ਸਹਿਯੋਗ ਨਾਲ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਜਵਾਨ ਸਸ਼ਕਤੀਕਰਨ ਦਿਵਸ ਮਨਾਇਆ ਗਿਆ। ਇਸ ਮੌਕੇ ਪਿੰਡ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਤੇਜ ਸਿੰਘ, ਪਿੰਡ ਦੇ ਪਤਵੰਤੇ ਜਸਮੇਲ ਸਿੰਘ ਤੇ ਕਲੱਬ ਮੈਂਬਰਾਂ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ ਦੇ ਪ੍ਰੋਗਰਾਮ ਕੋਆਰਡੀਨੇਟਰ ਸਵਰਨਜੀਤ ਸਿੰਘ ਸਿੱਧੂ, ਵਲੰਟੀਅਰ ਸੁਖਜੀਤ ਸਿੰਘ, ਹਰਦੀਸ਼ ਸਿੰਘ, ਜੈ ਪਾਲ ਤੇ ਸ਼ਿੰਦਾ ਸਿੰਘ ਨੇ ਪਿੰਡ ਵਾਸੀਆਂ ਨੂੰ ਨਸ਼ਿਆਂ ਖ਼ਿਲਾਫ਼ ਡਟਣ ਦਾ ਹੋਕਾ ਦਿੱਤਾ ਤਾਂ ਜੋ ਸਿਹਤਯਾਬ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫੁੱਲ ਚੜਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਜਲੀ

ਦੋਦਾ, 24 ਮਾਰਚ (ਲਖਵੀਰ ਬਿੱਟੂ)-ਅੱਜ ਨੇੜ•ਲੇ ਪਿੰਡ ਆਸਾ ਬੁੱਟਰ ਵਿਖੇ ਦੇਸ਼ ਦੇ ਅਮਰ ਸ਼ਹੀਦਾਂ ਸ਼ਹੀਦ ਭਗਤ ਸਿੰਘ ,ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਲਾਕੇ ਦੀ ਨਾਮਵਰ ਸਹਾਰਾ ਜਨ ਸੇਵਾ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ, ਪਿੰਡ ਦੇ ਨੌਜਵਾਨਾਂ ਅਤੇ ਸਰਕਾਰੀ ਹਾਈ ਸਕੂਲ ਦੇ ਸਟਾਫ ਵੱਲੋਂ ਸਕੂਲ ਦੇ ਪਾਰਕ 'ਚ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਚੜਾ ਕੇ ਸ਼ਰਧਾਜਲੀ ਦਿੱਤੀ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਭਗਤ ਸਿੰਘ ਨੇ ਆਪਣੀ ਡਾਇਰੀ ਦਾ ਆਖਰੀ ਪੰਨਾ ਮੋੜ ਕੇ ਇਹ ਸ਼ੰਦੇਸ ਦਿੱਤਾ ਕਿ ਸੀ ਕਿ ਉਹ ਮਜ਼ਲੂਮਾਂ,ਦੱਬੇ ਕੁਚਲਿਆਂ ਲੋਕਾਂ ਅਤੇ ਗਰੀਬਾਂ ਦੀ ਹਰ ਸੰਭਵ ਮੱਦਦ ਲਈ ਆਪਣਾ ਸੰਘਰਸ ਜਾਰੀ ਰੱਖਣਗੇ। ਉਨ•ਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਖੜ• ਕੇ ਪ੍ਰਣ ਲਿਆ ਕਿ ਅਜ ਦੇ ਸਮੇਂ 'ਚ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਹੀ ਸ਼ਹੀਦਾਂ ਨੂੰ ਅਸਲ ਸ਼ਰਧਾਜਲੀ ਹੈ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਤੇਜ ਸਿੰਘ, ਨਿਹਾਲ ਸਿੰਘ ਬੁੱਟਰ, ਜਸਕਰਨ ਸਿੰਘ ਜੱਸੀ ਪੰਚ,ਪ੍ਰਿੰਸ਼ੀਪਲ ਰੀਟਾ ਬਾਂਸ਼ਲ, ਲੈਕਚਰਾਰ ਨਰਿੰਦਰ ਕੁਮਾਰ, ਲੈਕ. ਸੁਖਦਰਸ਼ਨ ਸਿੰਘ, ਲੈਕ. ਰੋਸ਼ਨ ਸਿੰਘ, ਸੁਖਵੰਤ ਸਿੰਘ, ਜਸ਼ਨਦੀਪ ਸਕੱਤਰ, ਗੁਰਧਿਆਨ ਸਿੰਘ,ਜਸਕਰਨ ਫੌਜੀ, ਸੁਚਚੈਨ ਸਿੰਘ, ਸੁਖਰਾਜ ਸਿੰਘ, ਵਿੱਕੀ, ਹੈਪੀ, ਕਿੰਦਾ, ਖੁਸ਼ਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਮੌਜੂਦ ਸਨ।

ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਨੇ ਲਾਇਬ੍ਰੇਰੀ ਲੋਕ ਅਰਪਨ ਕੀਤੀ

ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵੱਲੋਂ ਲਾਇਬ੍ਰੇਰੀ ਦਾ ਉਦਘਾਟਣ ਸਮਾਰੋਹ ਵੱਡੀ ਧਰਮਸ਼ਾਲਾ ਆਸਾ ਬੁੱਟਰ ਵਿਖੇ ਕੀਤਾ ਗਿਆ | ਇਸ ਮੌਕੇ ਸ. ਜਗਜੀਤ ਸਿੰਘ ਮਾਨ ਜਿਲਾ ਯੂਥ ਕੋਆਰਡੀਨੇਟਰ ਮੁਖ ਮਹਿਮਾਨ ਵਜੋਂ ਪਹੁੰਚੇ | ਉਹਨਾ ਦੇ ਨਾਲ ਸ. ਪ੍ਰੀਤਪਾਲ ਰੁਪਾਣਾ , ਜਸਵਿੰਦਰ ਸੰਧੂ , ਸ. ਗੁਰਾਂਦਿੱਤਾ ਸਿੰਘ , ਸ. ਸਰਦੂਲ ਸਿੰਘ ਬਰਾੜ ਖੋਖਰ , ਸ. ਸੂਰਤ ਸਿੰਘ ਸਚਦੇਵਾ , ਸ. ਨੰਦ ਸਿੰਘ ਖੋਖਰ , ਸੇਵਕ ਖੋਖਰ , ਸ. ਮਨਜੀਤ ਸਿੰਘ ਭੁੱਲਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਸ. ਨਿਹਾਲ ਸਿੰਘ ਬੁੱਟਰ ਨੇ ਆਏ ਹੋਏ ਮਹਿਮਾਨਾਂ ਨੂੰ  ਜੀ ਆਈਆਂ ਨੂੰ ਕਿਹਾ | ਸਮਾਰੋਹ ਨੂੰ ਸੰਬੋਧਨ ਕਰਦਿਆਂ ਸ. ਜਗਜੀਤ ਸਿੰਘ ਮਾਨ ਨੇ ਸੁਸਾਇਟੀ ਵੱਲੋਂ ਲਾਇਬ੍ਰੇਰੀ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਚੰਗੇ ਲੇਖਕ ਦੀ ਇੱਕ ਕਿਤਾਬ ਸਕੂਲ ਕਾਲਜ ਦੀ ਸਾਰੀ ਪੜਾਈ ਜਿੰਨਾ ਗਿਆਂ ਦਿੰਦੀ ਹੈ ਤੇ ਜੀਵਨ ਬਦਲ ਦਿੰਦੀ ਹੈ | ਇਸ ਕਰਕੇ ਕਿਤਾਬਾ ਨਾਲ ਨੌਜਵਾਨਾ ਨੂੰ ਜੋੜਨ ਦਾ ਇਹ ਇੱਕ ਚੰਗਾ ਉਪਰਾਲਾ ਹੈ | ਇਸ ਤੋਂ ਬਾਅਦ ਵਿਸ਼ੇਸ਼ ਤੌਰ ਤ ਪਹੁੰਚੇ ਲੋਕ ਗਾਇਕ ਗੁਰਵਿੰਦਰ ਬਰਾੜ , ਹਰਦੇਵ ਮਾਹੀਨੰਗਲ ਅਤੇ ਨਵਦੀਪ ਸੰਧੂ  ਨੇ ਸਮਾਰੋਹ ਦੀ ਰੌਨਕ ਨੂੰ ਚਾਰ ਗੁਣਾ ਵਧਾ ਦਿੱਤਾ ਅਤੇ ਲੋਕ ਪੱਖੀ ਗਾਇਕ ਜਗਸੀਰ ਜੀਦਾ ਦਰਸ਼ਕਾਂ ਦੇ ਮਨਾ ਵਿੱਚ ਡੂੰਗਾ ਪ੍ਰਭਾਵ ਛੱਡਿਆ , ਨਵੇ ਉਭਰਦੇ   ਗਾਇਕ  ਮੀਤ ਨਿਮਾਨ , ਗੱਗੂ ਸੰਧੂ , ਗੁਰਦਿਤ ਕੋਟਕਪੂਰਾ ,ਜਸਕਰਨ ਬੁੱਟਰ ,  ਏ ਡੀ . ਬਰਨਾਲਾ ਤੇ ਜਗਦ

ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਨੇ ਦਿੱਤੀ ਅਪਹਾਜ ਵਿਅਕਤੀ ਨੂੰ ਛੱਤ

 ਸਮੁੱਚੇ ਪਿੰਡ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ  ਇਲਾਕੇ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਪਿੰਡ ਦੇ ਗਰੀਬ ਤੇ ਅਪੰਗ ਵਿਅਕਤੀ ਚੀਨਾ ਸਿੰਘ ਦੇ ਘਰ ਦੀ ਮੁਰੰਮਤ ਕਰਵਾਈ ਗਈ | ਜਾਣਕਾਰੀ ਦਿੰਦਿਆ ਸੁਸਾਇਟੀ ਦੇ ਸਾਬਕਾ ਪ੍ਰਧਾਨ ਤੇ ਸੰਸਥਾਪਕ ਮੈਂਬਰ  ਲਖਵੀਰ ਸਿੰਘ ਬੁੱਟਰ ਨੇ ਦੱਸਿਆ ਕੇ ਕੁਝ ਸਮਾਂ ਪਹਿਲਾਂ ਬਾਰਸ਼ ਦੇ ਦਿਨਾਂ ਵਿੱਚ ਚੀਨਾ ਸਿੰਘ ਦੇ ਕਮਰੇ ਦੀ ਛੱਤ ਦਾ ਇੱਕ ਹਿੱਸਾ ਡਿੱਗ ਪਿਆ ਸੀ ਜਿਸ ਕਰਕੇ ਅਪਹਾਜ ਚੀਨਾ ਸਿੰਘ ਦੇ ਪਰਿਵਾਰ ਕੋਲ ਰਹਿਣ ਨੂੰ ਛੱਤ ਦਾ ਸਹਾਰਾ ਵੀ ਨਹੀਂ ਸੀ ਰਿਹਾ | ਉਹਨਾਂ ਦੱਸਿਆ ਕੇ ਉਕਤ ਵਿਅਕਤੀ ਦੇ ਪਰਿਵਾਰ ਵਿੱਚ ਉਸਦੀ ਘਰਵਾਲੀ ਤੋਂ ਇਲਾਵਾ ਤਿੰਨ ਨਿੱਕੇ ਬੱਚੇ ਹਨ | ਪਰਿਵਾਰ ਕੋਲ ਸਾਉਣ ਵਾਸਤੇ ਇੱਕੋ ਮੰਜਾ ਸੀ , ਪਰਿਵਾਰ ਦੇ ਜਿਆਦਾਤਰ ਮੈਂਬਰ ਜਮੀਨ ਤੇ ਸੌਂਦੇ ਸਨ | ਸਹਾਰਾ ਜਨ ਸੇਵਾ ਸੁਸਾਇਟੀ ਦੇ ਪ੍ਰਵਾਸੀ ਵਿੰਗ ਦੇ ਮੈਂਬਰਾਂ ਨੇ ਉਕਤ ਪਰਿਵਾਰ ਦੀ ਮਦਦ ਵਾਸਤੇ ਫੰਡ ਸੁਸਾਇਟੀ ਨੂੰ ਦਿੱਤਾ ਸੀ ਅਤੇ ਸਹਾਰਾ ਟੀਮ ਵੱਲੋਂ ਉਸ  ਫੰਡ ਦੀ ਮਦਦ ਨਾਲ ਇਸ ਪਰਿਵਾਰ ਵਾਸਤੇ ਕਮਰੇ ਦੀ ਛੱਤ ਠੀਕ ਕਰਵਾ ਦਿੱਤੀ ਗਈ ਹੈ , ਟਾਇਲਟ ਅਤੇ ਬਾਥਰੂਮ ਵੀ ਬਨਵਾ ਦਿੱਤਾ ਤੇ ਘਰ ਦੀ ਚਾਰ ਦੀਵਾਰੀ ਵੀ ਮੁਰੰਮਤ ਕਰਵਾ ਦਿੱਤੀ ਗਈ ਹੈ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਵਾਸਤੇ ਸੁਸਾਇਟੀ ਵੱਲੋਂ ਦੋ ਮੰਜੇ ਵੀ ਲਿਆ ਕੇ ਦਿੱਤੇ ਜਾਣਗੇ | ਇਸ ਮੌਕੇ ਸਹਾਇਕ ਖਜਾਨਚੀ ਲਖਵਿੰਦਰ ਸਿੰਘ

ਆਸਾ ਬੁੱਟਰ ਦੇ ਆਰ ਓ ਪਲਾਂਟ ਦੀ ਹਾਲਤ ਖਸਤਾ , ਲੋਕਾਂ ਚ ਰੋਸ

 ਆਸਾ ਬੁੱਟਰ ਦੇ ਆਰ ਓ ਪਲਾਂਟ ਦੀ ਹਾਲਤ ਖਸਤਾ , ਲੋਕਾਂ ਚ ਰੋਸ

ਚੌਵੀ ਘੰਟੇ ਬਿਜਲੀ ਸਪਲਾਈ ਦਾ ਉਦਘਾਟਨ ਕੀਤਾ

24 ਘੰਟੇ ਬਿਜਲੀ ਸਪਲਾਈ ਲਈ ਕੰਮ ਆਖਰੀ ਗੇੜਾਂ 'ਤੇ

http://www.sachkahoon.com/ jun12/06jun12_indexPub.htm

S.D.O, ਡੀ ਸੀ , ਤੇ ਐਕਸੀਅਨ ਨੂੰ ਦਿੱਤਾ ਮੰਗ ਪੱਤਰ ,

24 ਘੰਟੇ ਬਿਜਲੀ ਸਪਲਾਈ ਦੀ ਮੰਗ ਨੂੰ ਜੋਰ ਨਾਲ ਉਠਾਉਂਦਿਆ ਸਹਾਰਾ ਜਨ ਸੇਵਾ ਸੁਸਾਇਟੀ ਤੇ ਭਾਰਤੀ ਕਿਸਾਨ ਯੂਨੀਅਨ ਦੀ ਇਕਾਈ ਆਸਾ ਬੁਟਰ ਵੱਲੋ ਡਿਪਟੀ ਕਮਿਸ਼ਨਰ ,ਐਸ ਡੀ ਓ ,ਤੇ ਐਕਸੀਅਨ ਨੂੰ ਮੰਗ ਪੱਤਰ ਦਿਤੇ ਗਏ 

ਆਸਾ ਬੁੱਟਰ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਲਈ ਧਰਨਾ 15 ਨੂੰ

BY Sahara Assa Buttar

ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਸਾ ਬੁੱਟਰ ਦਾਣਾ ਮੰਡੀ ਦਾ ਦੌਰਾ |

 

ਵਿਦਿਆਰਥਣਾ ਨੂੰ ਸਾਇਕਲ ਵੰਡੇ ਗਏ

ROZANA AJIT

ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਦਾ ਨਿਰਮਾਣ ਕਾਰਜ ਸ਼ੁਰੂ

ਰੋਜਾਨਾ ਅਜੀਤ ਬਿਓਰੋ ਜਲੰਧਰ  19 july 2011

10 ਮਈ ਦੇ ਅਜੀਤ ਅਖਬਾਰ ਚ ਛਪੀ ਖਬਰ

10 ਮਈ ਦੇ ਅਜੀਤ ਅਖਬਾਰ ਚ ਛਪੀ ਖਬਰ