ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵੱਲੋਂ ਲਾਇਬ੍ਰੇਰੀ ਦਾ ਉਦਘਾਟਣ ਸਮਾਰੋਹ ਵੱਡੀ ਧਰਮਸ਼ਾਲਾ ਆਸਾ ਬੁੱਟਰ ਵਿਖੇ ਕੀਤਾ ਗਿਆ | ਇਸ ਮੌਕੇ ਸ. ਜਗਜੀਤ ਸਿੰਘ ਮਾਨ ਜਿਲਾ ਯੂਥ ਕੋਆਰਡੀਨੇਟਰ ਮੁਖ ਮਹਿਮਾਨ ਵਜੋਂ ਪਹੁੰਚੇ | ਉਹਨਾ ਦੇ ਨਾਲ ਸ. ਪ੍ਰੀਤਪਾਲ ਰੁਪਾਣਾ , ਜਸਵਿੰਦਰ ਸੰਧੂ , ਸ. ਗੁਰਾਂਦਿੱਤਾ ਸਿੰਘ , ਸ. ਸਰਦੂਲ ਸਿੰਘ ਬਰਾੜ ਖੋਖਰ , ਸ. ਸੂਰਤ ਸਿੰਘ ਸਚਦੇਵਾ , ਸ. ਨੰਦ ਸਿੰਘ ਖੋਖਰ , ਸੇਵਕ ਖੋਖਰ , ਸ. ਮਨਜੀਤ ਸਿੰਘ ਭੁੱਲਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਸ. ਨਿਹਾਲ ਸਿੰਘ ਬੁੱਟਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਈਆਂ ਨੂੰ ਕਿਹਾ | ਸਮਾਰੋਹ ਨੂੰ ਸੰਬੋਧਨ ਕਰਦਿਆਂ ਸ. ਜਗਜੀਤ ਸਿੰਘ ਮਾਨ ਨੇ ਸੁਸਾਇਟੀ ਵੱਲੋਂ ਲਾਇਬ੍ਰੇਰੀ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਚੰਗੇ ਲੇਖਕ ਦੀ ਇੱਕ ਕਿਤਾਬ ਸਕੂਲ ਕਾਲਜ ਦੀ ਸਾਰੀ ਪੜਾਈ ਜਿੰਨਾ ਗਿਆਂ ਦਿੰਦੀ ਹੈ ਤੇ ਜੀਵਨ ਬਦਲ ਦਿੰਦੀ ਹੈ | ਇਸ ਕਰਕੇ ਕਿਤਾਬਾ ਨਾਲ ਨੌਜਵਾਨਾ ਨੂੰ ਜੋੜਨ ਦਾ ਇਹ ਇੱਕ ਚੰਗਾ ਉਪਰਾਲਾ ਹੈ | ਇਸ ਤੋਂ ਬਾਅਦ ਵਿਸ਼ੇਸ਼ ਤੌਰ ਤ ਪਹੁੰਚੇ ਲੋਕ ਗਾਇਕ ਗੁਰਵਿੰਦਰ ਬਰਾੜ , ਹਰਦੇਵ ਮਾਹੀਨੰਗਲ ਅਤੇ ਨਵਦੀਪ ਸੰਧੂ ਨੇ ਸਮਾਰੋਹ ਦੀ ਰੌਨਕ ਨੂੰ ਚਾਰ ਗੁਣਾ ਵਧਾ ਦਿੱਤਾ ਅਤੇ ਲੋਕ ਪੱਖੀ ਗਾਇਕ ਜਗਸੀਰ ਜੀਦਾ ਦਰਸ਼ਕਾਂ ਦੇ ਮਨਾ ਵਿੱਚ ਡੂੰਗਾ ਪ੍ਰਭਾਵ ਛੱਡਿਆ , ਨਵੇ ਉਭਰਦੇ ਗਾਇਕ ਮੀਤ ਨਿਮਾਨ , ਗੱਗੂ ਸੰਧੂ , ਗੁਰਦਿਤ ਕੋਟਕਪੂਰਾ ,ਜਸਕਰਨ ਬੁੱਟਰ , ਏ ਡੀ . ਬਰਨਾਲਾ ਤੇ ਜਗਦੀਪ ਦੀਪ ਨੇ ਆਪਣੇ ਖੂਬਸੂਰਤ ਆਵਾਜ ਤੇ ਸਭਿਆਚਾਰਕ ਗੀਤਾਂ ਨਾਲ ਦਰਸ਼ਕਾਂ ਨੂੰ ਨਿਹਾਲ ਕੀਤਾ | ਇਸ ਮੌਕੇ ਅਮਰਜੀਤ ਸ਼ਰਮਾਂ ਦੁਆਰਾ ਲਿਖਿਆ ਨਸ਼ਿਆਂ ਵਿਰੁਧ ਨਾਟਕ "ਬਾਪੂ ਦਾ ਚੀਰ ਹਰਨ" ਮਨਪ੍ਰੀਤ ਬੁੱਟਰ ਅਤੇ ਸਾਥੀਆਂ ਵੱਲੋਂ ਖੇਡਿਆ ਗਿਆ ਜਿਸ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆ | ਮੰਚ ਦਾ ਸੰਚਾਲਨ ਲਖਵੀਰ ਸਿੰਘ ਬੁੱਟਰ ਨੇ ਕੀਤਾ | ਇਸ ਮੌਕੇ ਪ੍ਰਧਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਇਸ ਸਮਾਰੋਹ ਅਤੇ ਲਾਇਬ੍ਰੇਰੀ ਵਾਸਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਯੁਵਾ ਸੋਚ ਵੈਲਫੇਅਰ ਕਲੱਬ ਆਸਾ ਬੁੱਟਰ , ਹਰਮਨਦੀਪ ਸਿੰਘ ਖਾਲਸਾ ਆਸਟਰੇਲੀਆ ,ਸਤਵੀਰ ਬਰਾੜ ਅਮਰੀਕਾ , ਬਿਪਨਦੀਪ ਸਿੰਘ ਅਮਰੀਕਾ ਦਾ ਵੀ ਬਹੁਤ ਸਹਿਯੋਗ ਰਿਹਾ ਹੈ , ਦਲਜੀਤ ਬਰਾੜ ਉੱਪ ਪ੍ਰਧਾਨ , ਮਨਿੰਦਰ ਸਿੰਘ ਆਸਟਰੇਲੀਆ , ਲਖਵਿੰਦਰ ਸਿੰਘ ਖਜਾਨਚੀ , ਸ. ਜਸਕਰਨ ਸਿੰਘ ਪੰਚ , ਗੁਰਮੇਲ ਸਿੰਘ ਰਾਜਾ , ਬਲਤੇਜ ਸਿੰਘ ਬੁੱਟਰ , ਡਾ . ਰੋਸ਼ਨ ਲਾਲ ਅਰੋੜਾ , ਤਰਸੇਮ ਅਰੋੜਾ , ਲਖਵੀਰ ਬਰਾੜ , ਮਹਿੰਦਰ ਸਿੰਘ , ਮਨਜੀਤ ਸਿੰਘ ਗੀਤੂ , ਕੁਲਦੀਪ ਸਿੰਘ , ਗੁਰਧਿਆਨ ਸਿੰਘ , ਇੰਦੀਵਰ ਯਾਦਵ , ਬਾਦਲ ਸਿੰਘ ਅਤੇ ਗੁਰਨਾਮ ਸਿੰਘ ਆਦਿ ਹਾਜਰ ਸਨ |
ਅੱਜ ਕੱਲ ਪੰਜਾਬ ਵਿਚ ਪਿੰਡਾ ਦੀ ਸਿਆਸਤ ਗਰਮਾਈ ਹੋਈ ਹੈ | ਕਿਓਂ ਕਿ ਪਿੰਡਾ ਦੇ ਮੁਖੀ ਜਾਣੀ ਸਰਪੰਚ ਚੁਣੇ ਜਾਣੇ ਹਨ , ਇਸ ਲਈ ਗੱਲ ਇਤਿਹਾਸ ਤੋਂ ਕਰਦੇ ਹਾਂ, ਜਿਥੇ ਪੰਚਾਂ ਵਿਚ ਪਰਮੇਸਰ ਹੁੰਦਾ ਸੀ ,ਬੇਸ਼ਕ ਅੱਜ ਕੱਲ੍ਹ ਦਸ ਬਾਰਾਂ ਪੰਚਾਇਤ ਮੈਂਬਰ ਹੌਣਾ ਆਮ ਜਿਹੀ ਗੱਲ ਹੈ। ਪੁਰਾਣੇ ਲੋਕ ਅੱਜ ਵੀ ਪੰਜ ਜਾਣਿਆਂ ਨੂੰ ਪੰਚਾਇਤ ਮੰਨਦੇ ਹਨ, ਸੰਗਤ ਜਾਂ ਪੰਚਾਇਤ ਦਾ ਫੈਸਲਾ ਹੁਕਮ ਕਰਕੇ ਮੰਨਿਆ ਜਾਂਦਾ ਹੈ।ਪੰਜਾਂ ‘ਚ ਪਰਮੇਸ਼ਰ ਮੰਨ ਕੇ ਹਰ ਦਿੱਤੇ ਫੈਸਲੇ ਨੂੰ ਦਰੁਸਤ ਮੰਨ ਕੇ ਸਤਿਕਾਰ ਦਿੱਤਾ ਜਾਂਦਾ ਸੀ ‘ਤੇ ਜਾਂਦਾ ਹੈ। ਪਰ ਪਿਛਲੇ 10-15 ਸਾਲ ਤੋਂ ਵਧ ਰਹੇ ਸਿਆਸੀਕਰਣ ਨੇ ਪੰਚਾਇਤਾਂ ਦੀ ਛਵੀ ਵਿਗਾੜ ਕੇ ਰੱਖ ਦਿੱਤੀ ਹੈ। ਪੰਚਾਇਤ ਚੋਂ ਪਰਮੇਸ਼ਰ ਮਨਫ਼ੀ ਹੋ ਕੇ ਆਪਣੀ ਪਾਰਟੀ ਦਾ ਝੂਠਾ ਬੰਦਾ ਵੀ ਸੱਚਾ ਅਤੇ ਵਿਰੋਧੀ ਦੇ ਸੱਚ ਨੂੰ ਵੀ ਝੂਠ ਸਾਬਤ ਕਰਿਆ ਜਾਂਦਾ ਹੈ। ਪਿੰਡ ਦੇ ਪੰਚ ਵੱਜੋਂ ਸਿਆਸੀ ਸਫਰ ਸ਼ੁਰੁੁੂ ਕਰਕੇ ਮੁੱਖ ਮੰਤਰੀ ਦੇ ਅਹੁਦੇ ਤੱਕ ਪੁਜਿਆ ਜਾਂਦਾ ਰਿਹਾ ਹੈ। ਸਿਆਸਤ ਪਹਿਲਾਂ ਵੀ ਸੀ ਧੜੇਬੰਦੀ ਵੀ ਪਰ ਅੱਜ ਜਿੰਨੀ ਨਹੀਂ ਸੀ ਉਹ ਸਾਂਝੇ ਕੰਮ ਵੇਲੇ ਇਕੱਠੇ ਹੋ ਜਾਂਦੇ। ਪੁਰਾਣੇ ਸਮਿਆਂ ਵਿੱਚ ਹੜ੍ਹਾਂ, ਕੁਦਰਤੀ ਆਫਤਾਂ, ਹਮਲਿਆਂ ਵੇਲੇ ਸਾਰਾ ਪਿੰਡ ਚੱਟਾਨ ਬਣ ਕੇ ਖਲੋ ਜਾਂਦਾ। ਅਫਸੋਸ ਹੈ ਕਿ ਅੱਤਵਾਦ ਵੇਲੇ ਸ਼ਰੀਕੇ-ਬਾਜ਼ੀ ‘ਤੇ ਦੁਸ਼ਮਣੀਆਂ, ਸਿਆਸੀ ਵੈਰ ਪਿੰਡਦਿਆਂ ਪਿੰਡ ‘ਚ ਕਢਵਾਇਆ ਪਰ ਅਜਿਹੇ ਲੋਕ ਵੀ ਹੋਣਗੇ ਜਿਨ੍ਹਾਂ ਸਿਆਸੀ ਵਿਰੋਧੀਆਂ ਦੀਆਂ ਜਾਨ...












