Skip to main content

Posts

Showing posts from July, 2012

ਬੁਜ਼ੁਰਗਾਂ ਦੀਆਂ ਪੈਨਸਨ ਲਈ ਖਾਸ ਸਹਲੂਤ

ਲਖਵੀਰ ਸਿੰਘ /ਇੰਦੀਵਰ ਯਾਦਵ/ਕੁਲਦੀਪ ਸਿੰਘ /   07/07/2012 ਅਤੇ 08/07/2012 ਨੂੰ ਪਿੰਡ ਆਸਾ ਬੁੱਟਰ ਦੇ ਬੁਜ਼ੁਰਗਾਂ ਨੂੰ ਸਰਕਾਰ ਦੁਆਰਾ ਪੈਨਸਨ ਦੀ ਖਾਸ ਸਕੀਮ ਦੇ  ਅਧੀਨ  ATM ਕਾਰਡ ਬਣਾਏ ਗਏ | ਇਸ  ਸਕੀਮ ਦੇ ਅਧੀਨ ਬੁਜ਼ੁਰਗਾਂ ਨੂੰ ਉਨ੍ਹਾਂ ਦੀਆਂ  ਪੈਨਸਨ ਉਨ੍ਹਾਂ ਦੇ ਘਰਾਂ ਵਿੱਚ ਵੰਡੀਆ ਜਾਣਗੀ | ਕਿਸੇ ਕਾਰਨ   ਕਰਕੇ ਬੁਜ਼ੁਰਗ ਪੈਨਸਨ ਨਹੀ ਲੈਦੇ ਤਾ ਪੈਨਸਨ ਉਨ੍ਹਾਂ ਦੇ ਖਾਤੇ ਵਿੱਚ ਪਈ ਰਹੇਗੀ ਪਿੰਡ ਆਸਾ ਬੁੱਟਰ ਵਿੱਚ 370 ਦੇ ਕਰੀਬ ਪੈਨਸਨਾ ਹਨ |

ਵਰਖਾ ਕਾਰਨ ਲੋਕਾ ਵਿੱਚ ਭਾਰੀ ਖੁਸ਼ੀ

ਲਖਵੀਰ ਸਿੰਘ /ਇੰਦੀਵਰ ਯਾਦਵ/  ਵਰਖਾ : ਦਿਨ ਸ਼ਨੀਵਾਰ 08/07/2012/ ਪਿਛਲੇ  ਕਝ ਦਿਨ ਤੋ ਪਾਣੀ ਦੀ ਘਾਟ ਕਰਕੇ ਝੋਨੇ ਸੁਕ ਰਹੇ ਸਨ ਅਤੇ ਬਿਜਲੀ ਦੀ ਵੀ  ਘੱਟ ਆ ਰਹੀ ਸੀ |  ਵਰਖਾ ਹੋਣ ਤੇ ਲੋਕਾ ਵਿੱਚ  ਖੁਸ਼ੀ ਦੀ ਲਹਿਰ ਦੋੜ ਪਈ |

ਆਸਾ ਬੁੱਟਰ ਵਾਸੀਆਂ ਵੱਲੋਂ ਲਗਾਈ ਗਈ ਸ਼ਬੀਲ

ਲਖਵੀਰ ਸਿੰਘ / ਇੰਦੀਵਰ ਯਾਦਵ / ਝੋਨੇ ਦੇ ਸੀਜਨ ਦੌਰਾਨ ਪੈ ਰਹੀ ਅੱਤ ਦੀ ਗਰਮੀ ਤੋਂ ਛੁਟਕਾਰਾ  ਪਾਉਣ ਤੇ ਬਾਰਸ਼ ਦੀ ਆਸ ਨੂੰ ਮੁੱਖ ਰੱਖਦਿਆਂ ਪਿੰਡ ਆਸਾ ਬੁੱਟਰ ਦੇ ਸਮੂਹ ਨਗਰ ਨਿਵਾਸੀਆਂ ਤੇ ਸਹਾਰਾ ਜਨ ਸੇਵਾ ਸੁਸਾਇਟੀ ਦੀ ਟੀਮ ਵਲੋਂ ਠੰਡੇ ਸ਼ਰਬਤ ਪਾਣੀ ਦੀ ਸ਼ਬੀਲ ਲਗਾਈ ਗਈ । ਬਾਰਸ਼ ਦੀ ਕਾਮਨਾ ਕਰਦੇ ਹੋਏ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ । ਆਉਂਦੇ ਜਾਂਦੇ ਰਾਹਗੀਰਾਂ ਨੂੰ ਸਾਰਾ ਦਿਨ ਠੰਡਾ ਸ਼ਰਬਤ ਪਿਲਾਇਆ ਗਿਆ । ਪਿੰਡ ਵਾਸੀਆਂ ਤੇ ਰਾਹਗੀਰਾਂ ਵਲੋਂ ਇਸ ਕਾਰਜ ਦੀ ਸ੍ਲਾਘਾ  ਕੀਤੀ ਗਈ । ਸਾਰੇ ਪਿੰਡ ਵਾਸੀਆਂ ਤੇ ਆਉਂਦੇ ਜਾਂਦੇ ਲੋਕਾਂ ਨੇ ਵੀ ਇਸ ਸ਼ਬੀਲ ਵਾਸਤੇ ਯੋਗਦਾਨ ਦਿੱਤਾ । ਇਥੇ ਹੀ ਜਿਕਰਯੋਗ ਹੈ ਕਿ ਇਸ ਵਾਰ ਪੂਰੇ ਪੰਜਾਬ ਅੰਦਰ ਬਾਰਸ਼ ਨਾਮਾਤਰ ਹੀ ਹੋਈ ਹੈ ।  ਅਤੇ ਗਰਮੀ ਬਹੁਤ ਜਿਆਦਾ ਵਧ ਰਹੀ ਹੈ । ਇਸ ਸ਼ਬੀਲ ਦਾ ਮੰਤਵ  ਅੱਤ ਦੀ ਗਰਮੀ ਤੋਂ ਆਉਂਦੇ ਜਾਂਦੇ ਲੋਕਾਂ ਨੂੰ ਰਾਹਤ ਦੇਣਾ   ਹੀ ਸੀ । ਇਸ  ਮੌਕੇ ਲਖਵੀਰ ਸਿੰਘ ਪਰਧਾਨ ,ਗੁਰਤੇਜ ਸਿੰਘ ਉੱਪ ਪਰਧਾਨ , ਰਾਜਾ ਸਿੰਘ ਪੰਚ , ਅਮਨਦੀਪ ਸਿੰਘ ਬਰਾੜ , ਗੁਰਦਿੱਤਾ ਸਿੰਘ , ਕੁਲਦੀਪ ਸਿੰਘ , ਗੁਰਨਾਮ ਸਿੰਘ , ਸ਼ਿੰਦਰ ਪਾਲ ਸ਼ਰਮਾ , ਮੋਹਨੀ , ਵਿੱਕੀ , ਬੰਟੀ , ਤਰਸੇਮ ਸਿੰਘ ,ਗੁਰਪ੍ਰੀਤ ਸਿੰਘ ,ਸੁਖਜਿੰਦਰ  ਸਿੰਘ, ਦਵਿੰਦਰ ਸ਼ਰਮਾ   ਅਤੇ ਦਲਜੀਤ ਬਰਾੜ ਆਦਿ  ਹਾਜਰ ਸਨ ।