Skip to main content

Posts

Showing posts from April, 2011

ਮੇਰੇ ਪਿੰਡ ਵਾਸੀਆਂ ਤੇ ਪ੍ਰਵਾਸੀਆਂ ਦੇ ਨਾਮ ਖੁੱਲੀ ਚਿੱਠੀ

ਸਤਿਕਾਰਯੋਗ ਪਿੰਡ ਵਾਸੀਓ ਤੇ ਪ੍ਰ੍ਵਾਸੀਓ  ,                                                     ਅਸੀਂ ਬੜਾ ਮਾਣ ਕਰਦੇ ਹਾਂ ਕਿ ਅਸੀਂ ਉਹਨਾ ਸੂਰਵੀਰ , ਯੋਧਿਆਂ , ਤੇ ਗੈਰਤਮੰਦਾਂ ਦੀ ਕੌਮ ਵਿਚ ਪੈਦਾ ਹੋਏ ਹਾਂ ਜਿਹਨਾ ਨੇ ਆਪਣੀ ਚੜਦੀ ਜਵਾਨੀ ਨੂੰ ਇਸ ਦੇਸ਼ ਦੇ ਲੇਖੇ ਲਾ ਦਿੱਤਾ | ਸਰਾਭਾ , ਭਗਤ ਸਿੰਘ , ਰਾਜਗੁਰੂ , ਸੁਖਦੇਵ , ਊਦ੍ਮ ਸਿੰਘ ਵਰਗੇ ਸ਼ਹੀਦਾਂ ਨੇ ਮੌਤ ਨੂੰ ਲੜੀ ਸਮਝ ਕੇ ਵਿਆਹ ਲਿਆ | ਉਹਨਾ ਦੀ ਕੁਰਬਾਨੀ ਦਾ ਕੋਈ ਮੁੱਲ ਤਾਂ ਨਹੀ ਮੋੜਿਆ ਜਾ ਸਕਦਾ  | ਹਰ ਸ਼ਰਧਾਂਜਲੀ ਉਹਨਾ ਦੀ ਸ਼ਖਸ਼ੀਅਤ ਅੱਗੇ ਬੌਨੀ ਜਾਪਦੀ ਹੈ | ਪਰ ਸ਼ਹੀਦਾਂ ਨੂੰ ਨਿੱਕੀ ਜਿਹੀ ਸ਼ਰਧਾਂਜਲੀ 'ਸਹਾਰਾ ਜਨ ਸੇਵਾ ਸੁਸਾਇਟੀ ' ਆਸਾ ਬੁੱਟਰ ਵਲੋਂ ਦੇਣ ਦੀ ਇੱਕ ਕੋਸ਼ਿਸ਼ ਹੈ | ਅਸੀਂ ਚਾਹੁੰਦੇ ਹਾਂ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੱਕ ਭਗਤ ਸਿੰਘ  ,ਰਾਜਗੁਰੂ ਤੇ ਸੁਖਦੇਵ ਦੇ   ਬੁੱਤ ਸਥਾਪਤ ਕੀਤੇ ਜਾਣ | ਇਸ ਸੰਬਧੀ ਸਾਰੀ ਰੂਪ ਰੇਖਾ ਤਿਆਰ ਹੋ ਚੁੱਕੀ ਹੈ | ਇਹਨਾ ਬੁੱਤਾਂ ਨੂੰ ਪਿੰਡ ਦੇ ਖੇਡ ਸਟੇਡੀਅਮ ਵਿਚ ਇੱਕ ਪਾਰਕ ਬਣਾ ਕੇ ਸਥਾਪਤ ਕੀਤਾ ਜਾ ਰਿਹਾ | ਇਸ ਦੇ ਨਾਲ ਹੀ ਖੇਡ ਸਟੇਡੀਅਮ ਦਾ ਨਾਮ ਵੀ ਸ਼ਹੀਦ ਭਗਤ ਸਿੰਘ ਸਟੇਡੀਅਮ ਰਖਿਆ ਜਾਵੇਗਾ | ਇਸ ਪ੍ਰੋਜੇਕਟ ਉੱਪਰ 1,25,000, ਰੁਪੇ ਦੀ ਅੰਦਾਜਨ ਲਾਗਤ ਆਵੇਗੀ | ਆਪ  ਜੀ ਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਇਸ ਬਲੋਗ ਸਾਇਟ ਨੂੰ 19 ਦਿਨਾਂ ਚ 1800 ਤੋਂ ਜਿਆਦਾ ਲੋਕਾਂ ਨੇ 9 ਦੇਸ਼ਾਂ ਚ ਵੇਖੇਆ ਹੈ |

ਸਹਾਰਾ ਪੱਤ੍ਰਿਕਾ ਮੈਗਜੀਨ ਹੋਵੇਗਾ ਮਈ ਚ ਸ਼ੁਰੂ

ਵੱਡੇ ਸਾਈਜ ਲਈ ਫੋਟੋ ਤੇ ਕਲਿਕ ਕਰੋ ਆਸਾ ਬੁੱਟਰ /28 ਅਪ੍ਰੈਲ / ਲਖਵੀਰ ਸਿੰਘ :  ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵਲੋਂ ਇੱਕ ਹੋਰ ਸਾਰਥਕ ਕਦਮ ਚੁੱਕਦਿਆਂ ਸਹਾਰਾ ਪੱਤ੍ਰਿਕਾ ਨਾਮ ਦਾ ਇੱਕ ਮੈਗਜੀਨ ਪ੍ਰਕਾਸ਼ਨ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਮੈਗਜੀਨ ਨਾਲ ਪਿੰਡ ਵਿਚ ਇੱਕ ਨਵੇਂ ਯੁੱਗ ਦੀ ਸ਼ੁਰੁਆਤ ਹੋਵੇਗੀ | ਇਸ ਨਾਲ ਅਜਿਹੇ ਨੌਜਵਾਨਾ ਨੂੰ ਆਪਣੀ ਕਲਮ ਦੇ ਜੋਹਰ ਦਿਖਾਉਣ ਦਾ ਮੌਕਾ ਮਿਲੇਗਾ | ਇਸ ਨਾਲ ਚੰਗੇ ਲਿਖਾਰੀ ਲਭਣ ਵਿਚ ਆਸਾਨੀ ਹੋ ਜਾਵੇਗੀ | ਉਹਨਾ ਨੌਜਵਾਨਾ ਨੂੰ ਇੱਕ ਪਲੇਟਫਾਰਮ ਮਿਲੇਗਾ ਜਿਹੜੇ ਆਪਣੀ ਕਲਾ ਹੋਣ ਦੇ ਬਾਵਜੂਦ ਕਿਸੇ ਪਲੇਟਫਾਰਮ ਦੀ ਘਟ ਹੋਣ ਕਰਨ ਅੱਗੇ ਨੀ ਵਧ ਸਕਦੇ | ਇਸ ਮੈਗਜੀਨ ਦਾ ਦਾਇਰਾ ਵਧਣ ਨਾਲ ਵਖ ਵਖ ਕਲਾਵਾਂ ਉਜਾਗਰ ਕਰਨ ਦਾ ਮੌਕਾ ਵੀ ਲੋਕਾਂ ਲਈ ਪੈਦਾ ਹੋਵੇਗਾ | ਪਹਿਲਾਂ ਸਹਾਰਾ ਦੀਆਂ ਗਤੀਵਿਧੀਆਂ ਦਾ ਸਾਰਾ ਲੇਖਾ ਜੋਖਾ ਸਿਰਫ ਇੰਟਰਨੇਟ ਤੱਕ ਹੀ ਸੀਮਤ ਸੀ ਪਰ ਪਿੰਡ ਵਿਚ ਨੈਟ ਦੀ ਵਰਤੋਂ ਕਰਨ ਵਾਲੇ ਪਾਠਕ ਸੀਮਤ ਸਨ ਜਿਸ ਕਰਕੇ ਆਮ ਲੋਕਾਂ ਤੱਕ ਇਸ ਸੁਸਾਇਟੀ ਦੇ ਕੰਮਾ ਦੀ ਜਾਣਕਾਰੀ ਪੂਰੀ ਤਰਾਂ ਨਹੀਂ ਪਹੁੰਚਦੀ ਸੀ | ਇਸ ਮੈਗਜੀਨ ਨਾਲ ਆਮ ਲੋਕਾਂ ਨਾਲ ਇਕ ਸੁਦ੍ਰਿੜ ਸੰਪਰਕ ਕਾਇਮ ਕੀਤਾ ਜਾਵੇਗਾ |                                               ਇਹ ਮੈਗਜੀਨ ਸਿਰਫ ਕਵਿਤਾਵਾਂ , ਲੇਖਾਂ ਆਦਿ ਤੱਕ ਸੀਮਤ ਨਹੀ ਹੋਵੇਗਾ ਇਸ ਦੇ ਜਰੀਏ ਆਮ ਲੋਕਾਂ ਵਿਚ ਨਸ਼ਿਆਂ ਦੀ ਰੋਕਥਾਮ , ਦਹੇਜ ਪ੍ਰਥਾ , ਤੇ ਹੋਰ

'ਅਮਰਜੀਤ ਸ਼ਰਮਾ' ਦੀ ਨਵੀਂ ਛਪ ਰਹੀ ਪੁਸਤਕ 'ਇਨਕਲਾਬੀ ਬੋਲੀਆਂ" ਵਿਚੋਂ

ਅਮਰਜੀਤ ਸ਼ਰਮਾ 9872703098 ਵੈਰੀ ਜੰਗ ਦਾ .... ਨਾ ਚਾਹਵਾਂ ਮੈਂ ਬੰਬ ਬੰਦੂਖਾਂ , ਨਾ ਚਾਹਵਾਂ ਮਸ਼ਹੂਰੀ| ਦੇਸ਼ ਦੀ ਅਣਖ ਦੀ ਖਾਤਰ ਕਈ ਵਾਰ , ਹੋ ਜਾਂਦੀ ਮਜਬੂਰੀ , ਪੁਸਤਕ ਦੀ ਥਾਂ ਕਦੇ ਇਹ ਚੀਜਾਂ , ਪੈ ਜਾਂਦੀਆਂ ਨੇ ਭਾਰੀ  ਵੈਰੀ ਜੰਗ ਦਾ ਮੈਂ , ਨਾਲ ਅਮਨ ਦੇ ਯਾਰੀ ...  ਧੌਣਾ ਆਕੜੀਆਂ ... ਸਾਨੂੰ ਮਿਆਉਂ ਕਰੀ ਜਾਂਦੀਆਂ , ਆ ਕੇ ਬਾਹਰੋਂ ਬਿਲੀਆਂ , ਭਾਰਤ ਮਾਤਾ ਰੋਂਦੀ ਪਈ , ਉਡਾਉਣ ਫਰੰਗੀ ਖਿਲੀਆਂ , ਧੌਣਾ ਆਕੜੀਆਂ , ਕਰਨੀਆ ਪੈਣੀਆਂ ਢਿਲੀਆਂ  ..... ਕਿਥੇ ਗੜਬੜ ਆ , ਹਰਿੱਕ ਭਾਰਤੀ ਤਰਨ ਜਾਣਦਾ, ਫਿਰ ਵੀ ਡੁੱਬੀ ਜਾਵੇ , ਗੋਰੇ ਨੂੰ ਨਹੀਂ ਤਰਨਾ ਅਉਂਦਾ , ਫਿਰ ਵੀ ਤਾਰੀਆਂ ਲਾਵੇ , ਕਿਥੇ ਗੜਬੜ ਆ , ਭਗਤ ਸਿੰਘ ਸਮਝਾਵੇ ........ ਚੰਦਰੇ ਹਾਕਮ  ਅਜਾਦੀ , ਸ਼ਾਂਤੀ ,ਖੁਸ਼ੀ-ਖੁਮਾਰੀ, ਹਰ ਪਾਸੇ ਹੋ ਜਾਵੇ | ਸਭ ਬਰਾਬਰ ਹੋਵਣ ਲੋਕੀ , ਕੋਈ ਨਾ ਕਿਸੇ ਨੂੰ ਖਾਵੇ , ਭਗਤ ਸਿੰਘ ਸਮਝਾਉਂਦਾ ਸਭ ਨੂੰ , "ਸ਼ਰ੍ਮਿਆ" ਤੁਰਿਆ ਜਾਵੇ , ਚੰਦਰੇ ਹਾਕਮਾਂ ਨੂੰ , ਚੰਗੀ ਗੱਲ ਨਾ ਭਾਵੇ ,  ਜਿੰਦਗੀ ਦੇ ਗੀਤ .. ਕਿਸੇ ਦੀ ਜਾਨ ਬਚਾਉਣ ਲਈ ਉਹ , ਜਾਨ ਦੀ ਬਾਜੀ ਲਉਂਦਾ, ਐਨਾ ਨਰਮ ਦਿਲ ਉਹ ਸਹਿਓ , ਜੁਲਮ ਨਾ ਕਦੇ ਕ੍ਮਾਉਂਦਾ, ਜਾਂਦਾ ਭਗਤ ਸਿੰਘ ਔਹ , ਜਿੰਦਗੀ ਦੇ ਗੀਤ ਗਾਉਂਦਾ , ਪ੍ਰਕਾਸ਼ਤ : ਲੋਕ ਗੀਤ ਪ੍ਰਕਾਸ਼ਨ 

ਆਸਾ ਬੁੱਟਰ ਚ ਕੈਂਸਰ ਨਾਲ ਦੋ ਮੌਤਾਂ

ਆਸਾ ਬੁੱਟਰ /25 ਅਪ੍ਰੈਲ /ਲਖਵੀਰ ਸਿੰਘ :  24 ਅਪ੍ਰੈਲ ਵਾਲੇ ਦਿਨ  ਓਸ ਵੇਲੇ ਆਸਾ ਬੁੱਟਰ ਚ ਅਫਸੋਸ ਦੀ ਲਹਿਰ ਦੌੜ ਗਈ ਜਦੋਂ ਇੱਕੋ ਦਿਨ ਹੀ ਆਸਾ ਬੁੱਟਰ ਦੋ  ਮੌਤਾਂ ਹੋ ਗਈਆਂ | ਪਹਿਲਾਂ ਸ਼ਾਮ 5 ਵਜੇ ਸ੍ਰ ਨੱਥਾ ਸਿੰਘ ਪੁੱਤਰ ਹਾਕਮ ਸਿੰਘ   (ਖੋਖਰ ਵਾਲੀ ਸੜਕ ਤੇ ਪਿੰਡ ਤੋਂ ਬਾਹਰ ਖੇਤਾਂ ਵਿਚ ਘਰ ) ਦੀ ਮੌਤ ਹੋ ਗਈ ਜੋ ਕਿ ਪਿਸ਼੍ਲੇ ਕਰੀਬ ਤਿੰਨ ਸਾਲ ਤੋਂ ਕੈੰਸਰ ਦੀ ਬਿਮਾਰੀ ਨਾਲ ਪੀੜਤ ਸਨ | ਅਤੇ ਬਹੁਤ ਦੂਰ ਦੂਰ ਤੱਕ ਉਹਨਾ ਦਾ ਇਲਾਜ ਵੀ ਪਰਿਵਾਰ ਵਾਲਿਆਂ ਵਲੋਂ ਕਰਵਾਇਆ ਜਾ ਰਿਹਾ ਸੀ |  ਬਾਅਦ ਵਿਚ ਦੇਰ ਰਾਤ ਅਮਰੀਕ ਸਿੰਘ ਪੁੱਤਰ ਥਾਣਾ ਸਿੰਘ  ( ਹਰੀਜਨ) ਦੀ ਧਰਮਪਤਨੀ ਜੈਲ ਕੌਰ ਦੀ ਮੌਤ ਵੀ ਹੋ ਗਈ | ਉਹ ਵੀ ਪਿਸ਼੍ਲੇ 2 ਸਾਲ  ਤੋਂ ਕੈਂਸਰ ਦੀ ਇਸ ਨਾਮੁਰਾਦ ਬਿਮਾਰੀ ਨਾਲ ਪੀੜਤ ਸਨ | ਕਈ ਵਾਰ ਪਿੰਡ ਵਿਚੋਂ ਫੰਡ ਇੱਕਠਾ ਕਰਕੇ ਅਮਰੀਕ ਸਿੰਘ ਨੇ ਆਪਣੀ ਪਤਨੀ ਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਬਿਮਾਰੀ ਤੇ ਗਰੀਬੀ ਨੇ ਆਖਰ ਉਹਨਾ ਨੂ ਲਾਚਾਰ ਕਰ ਦਿੱਤਾ | ਸਹਾਰਾ ਜਨ ਸੇਵਾ ਸੁਸਾਇਟੀ ਵਲੋਂ ਵੀ ਉਹਨਾ ਦੀ ਦਵਾਈ ਲਈ ਫੰਡ ਦੀ ਮਦਦ ਦਿੱਤੀ ਗਈ ਸੀ |                                      ਇਥੇ ਇਹ ਵੀ ਜਿਕਰਯੋਗ ਹੈ ਕਿ ਮਾਲਵਾ ਪੱਟੀ ਵਿਚ ਕੈਂਸਰ ਦੀ ਬਿਮਾਰੀ ਪੂਰੀ ਤਰਾਂ ਆਪਣੇ ਪੈਰ ਜਮਾ ਚੁੱਕੀ ਹੈ | ਆਸਾ ਬੁੱਟਰ ਵਿਚ ਵੀ ਕੈੰਸਰ ਨਾਲ ਪਹਿਲਾਂ ਵੀ ਕਈ ਮੌਤਾਂ ਹੋ ਚੁਕੀਆਂ ਹਨ | ਅਤੇ ਨਾਲ ਲਗਦੇ ਪਿੰਡ ਭੁੱਟੀਵਾਲਾ ਵਿਚ ਕੈਂਸਰ ਨਾਲ ਮਰਨ ਵਾਲਿ

ਇੱਕ ਕਿੱਲਾ ਖੜੀ ਕਣਕ ਤੇ 20 ਕਿੱਲੇ ਲਾਨ ਸੜ ਕੇ ਸਵਾਹ

ਫੋਟੋ ਵੱਡੇ ਅਕਾਰ ਵਿਚ ਵੇਖਣ  ਲਈ ਫੋਟੋ ਤੇ ਕਲਿਕ ਕਰੋ  ਫੋਟੋ ਵੱਡੇ ਅਕਾਰ ਵਿਚ ਵੇਖਣ  ਲਈ ਫੋਟੋ ਤੇ ਕਲਿਕ ਕਰੋ  ਫੋਟੋ ਵੱਡੇ ਅਕਾਰ ਵਿਚ ਵੇਖਣ  ਲਈ ਫੋਟੋ ਤੇ ਕਲਿਕ ਕਰੋ  ਆਸਾ ਬੁੱਟਰ 24 ਅਪ੍ਰੈਲ  ਲਖਵੀਰ ਸਿੰਘ : ਅੱਜ   ਦੁਪਿਹਰ ਕਰੀਬ 1 ਵਜੇ ਆਸਾ ਬੁੱਟਰ ,ਹਰੀਕੇ ਕਲਾਂ ਅਤੇ ਪਿੰਡ ਖੋਖਰ ਦੀ ਹੱਦ ਦੇ ਕੋਲ ਭਿਆਨਕ ਅੱਗ ਲੱਗ ਗਈ | ਇਹ ਅੱਗ ਜਗਰੂਪ ਸਿੰਘ (ਘੱਪੂ  ) ਦੇ ਖੇਤ ਕੋਲੋਂ ਸ਼ੁਰੂ ਹੋਈ | ਗੁਰੂਦਵਾਰਾ ਸਾਹਿਬ ਤੋਂ ਹੋਕਾ ਆਉਂਦੇ ਸਾਰ ਹੀ ਪਿੰਡ ਦੇ ਲੋਕ 7 -8 ਮਿੰਟਾ ਵਿਚ ਘਟਨਾ ਵਾਲੀ ਥਾਂ ਤੇ ਪਹੁੰਚ ਗਏ | 15 -20 ਟ੍ਰੈਕਟਰਾਂ ਵਾਲੇ ਨੌਜਵਾਨਾ ਨੇ ਅੱਗ ਬੁਜਾਉਣ ਵਿਚ ਵੱਡੀ ਭੂਮਿਕਾ ਨਿਭਾਈ | ਤਦ ਤੱਕ ਪਿੰਡ ਖੋਖਰ ਅਤੇ ਹਰੀਕੇ ਕਲਾਂ ਤੋਂ ਵੀ ਭਾਰੀ ਗਿਣਤੀ ਵਿਚ ਲੋਕ ਪੁੱਜ ਗਏ | 35 -40 ਮਿੰਟਾਂ ਦੇ ਕੜੇ ਸੰਗਰ੍ਸ਼ ਤੋਂ ਬਾਅਦ ਅੱਗ ਉਪਰ ਪੂਰੀ ਤਰਾਂ ਕਾਬੂ ਪਾ ਲਿਆ ਗਿਆ | ਅੱਗ ਲੱਗਣ ਦੇ ਸਹੀ ਕਾਰਨਾ  ਦਾ ਪਤਾ ਨਹੀ ਲੱਗ ਸਕਿਆ | ਇੱਕ ਅੰਦਾਜੇ ਮੁਤਾਬਕ ਇਸ ਅੱਗ ਲੱਗਣ ਦੀ ਵਜਾਹ ਟ੍ਰੈਕਟਰ ਦੇ ਵਿਚੋਂ ਨਿਕਲੀ ਕੋਈ ਚਿੰਗਾਰੀ ਹੋ ਸਕਦੀ ਹੈ | ਇਸ ਅੱਗ ਨਾਲ ਇੱਕ ਏਕੜ ਖੜੀ ਕਣਕ ਤੋਂ ਇਲਾਵਾ 20 ਕਿੱਲੇ ਤੂੜੀ ਦਾ ਲਾਨ ਸੜ ਕੇ ਸਵਾਹ ਹੋ ਗਿਆ | ਜਿਸ ਵਿਚ ਥਾਣਾ ਸਿੰਘ ਪਿੰਡ ਹਰੀਕੇ ਕਲਾਂ ਦੀ ਇੱਕ ਏਕੜ ਕਣਕ , ਬਲਦੇਵ ਸਿੰਘ ਪੁੱਤਰ ਅਜੈਬ ਸਿੰਘ ਦੀ ਡੇੜ ਕਿੱਲਾ ਲਾਨ ਅਤੇ ਜਗਰੂਪ ਸਿੰਘ ( ਘ੍ਪੁ ) ਦੀ 4 ਕਿੱਲੇ  ਲਾਨ , ਜੈ ਸਿੰਘ ਦੀ 3 ਕਿੱਲੇ ਲਾਨ ਅ

ਆਤਮਦਾਹ ਦੀਆਂ ਕੋਸ਼ਿਸ਼ਾਂ ਨਾਲੋਂ ਸੱਚ ਦਾ ਸਾਥ ਦਿਓ ਖੁਸ਼ਹਾਲੀ ਜਰੂਰ ਮਿਲੇਗੀ

ਲ੍ਸ਼੍ਮਨ ਸਿੰਘ ਬੁੱਟਰ  ਸਭ ਤੋਂ ਪਹਲਾਂ ਇਸ ਲੇਖ ਨੂੰ ਪੜਨ ਵਾਲੇ ਸਾਰੇ ਪੰਜਾਬੀਆਂ ਨੂੰ ਇਸ ਨਾਚੀਜ ਦੀ ਸਤਿ   ਸ਼੍ਰੀ ਅਕਾਲ । ਇਸ ਲੇਖ ਨਾਲ ਮੇਰਾ ਕਿਸੇ ਨੂੰ ਸਮਝਾਉਣ ਦਾ ਇਰਾਦਾ ਨਹੀਂ , ਸਿਰਫ ਆਪਣੇ ਮਨ ਦੇ ਵਿਚਾਰ ਹੀ ਸਾਰਿਆਂ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਹੈ ।  ਕਿਓਂਕਿ ਮੈਥੋ ਬਹੁਤ ਹੀ ਸੂਝਵਾਨ ਪੰਜਾਬ ਦੇ ਲੋਕ ਹਨ । ਬੇਨਤੀ ਹੈ ਨੋਜਵਾਨ ਵੀਰਾਂ ਅਤੇ ਭੈਣ ਨੂੰ ਜੋ ਪੜ੍ ਲਿਖ ਕੇ ਬੇਰੁਜਗਾਰ ਫਿਰਦੇ ਹਨ ਅਤੇ ਨਸ਼ਿਆਂ ਵਰਗੀਆਂ ਭੈੜੀਆਂ ਲਾਹਨਤਾ ਦਾ ਸ਼ਿਕਾਰ ਹੋ ਰਹੇ ਹਨ , ਕਿਓਂ ?... ਪੰਜਾਬ ਵਿਚ ਰੋਜਗਾਰ   ਨਹੀ ਜਾਂ ਯੋਗ ਪੜੇ ਲਿਖੇ ਨੌਜਵਾਨ ਹੀ ਨਹੀ ਹਨ । ਪੰਜਾਬ ਕਦੇ ਭਾਰਤ ਦੇ ਮੱਥੇ ਦਾ ਚੰਨ ਸੀ ਅਤੇ ਭਾਰਤ ਵਿਚੋਂ ਨੰਬਰ ਇਕ ਸੂਬਾ ਮੰਨਿਆ ਜਾਂਦਾ ਸੀ । ਅੱਜ ਅਸੀਂ ਅਖੀਰਲੀ ਕਤਾਰ ਵਿਚ ਹਾਂ । ਪਿਸ਼ਲੀਆਂ ਸਰਕਾਰਾਂ ਆਈਆਂ ਪੰਜਾਬ ਅਤੇ ਪੰਜਾਬ  26  ਵੇਂ ਨੰਬਰ ਤੇ ਚਲਾ ਗਿਆ … ਕਿਓਂ ? . ਪੰਜਾਬ ਵਿਚ ਕਿਸ ਚੀਜ ਦੀ ਘਾਟ ਹੈ । ਇਹ ਸਭ ਦੀ ਸਮਝ ਚੋਂ ਬਾਹਰ ਹੈ । 23   ਨਵੰਬਰ ਦਾ ਅਖਬਾਰ ਪੜਿਆ , ਖਬਰ ਸੀ ਏ . ਆਈ . ਈ ਵਲੰਟੀਅਰਾ ਵਲੋਂ ਆਤਮ ਦਾਹ ਦੀ ਕੋਸ਼ਿਸ਼ .....  ਅੱਖਾਂਅੱਗੇ ਫਰੀਦਕੋਟ ਦੀ ਮੇਰ ਇਕ ਭੈਣ ਦੀ ਤਸਵੀਰ ਆ ਗਈ। ਜੋ ਸੌੜੀ ਸੋਚ ਦੇ ਨੇਤਾਂਵਾਂ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲੋਂ ਦਾਖਲਾ ਚੇਤਨਾ ਮਾਰਚ

ਪ੍ਰਿੰਸੀਪਲ ਯਸ਼ਵੰਤ ਕੁਮਾਰ   ਪਿੰਡ ਵਿਚੋਂ ਦੀ ਦਾਖਲਾ ਚੇਤਨਾ ਰੈਲੀ ਲੈ ਕੇ ਗੁਜਰਦੇ ਬਚੇ ਅਤੇ ਅਧਿਆਪਕ ਪਿੰਡ ਵਿਚੋਂ ਦੀ ਦਾਖਲਾ ਚੇਤਨਾ ਰੈਲੀ ਲੈ ਕੇ ਗੁਜਰਦੇ ਬਚੇ ਅਤੇ ਅਧਿਆਪਕ  ਆਸਾ ਬੁੱਟਰ : 21 ਅਪ੍ਰੈਲ: ਲਖਵੀਰ ਸਿੰਘ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਦੇ ਪ੍ਰਿੰਸੀਪਲ ਸ਼੍ਰੀ ਯਸ਼ਵੰਤ ਕੁਮਾਰ ਵਲੋਂ ਅੱਜ ਸਵੇਰੇ ਕਰੀਬ 9 ਵਜੇ  ਆਸਾ ਬੁੱਟਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥੀਆਂ  ਦੇ ਦਾਖਲੇ ਕਰਵਾਉਣ ਸੰਬਧੀ  ਦਾਖਲਾ ਚੇਤਨਾ ਮਾਰਚ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸਕੂਲ ਦੇ ਪੂਰੇ ਸਟਾਫ਼ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ |ਸਕੂਲ ਦੇ ਸਟਾਫ਼ ਵਿਚ ਪ੍ਰਿੰਸੀਪਲ ਸ਼੍ਰੀ ਯਸ਼ਵੰਤ ਕੁਮਾਰ ਤੋਂ ਇਲਾਵਾ ਸ਼੍ਰੀ ਨਰਿੰਦਰ ਕੁਮਾਰ ਖੁਰਾਨਾ ( ਲੈਕਚਰਾਰ ਪੰਜਾਬੀ ), ਸ੍ਰ.  ਦਲਜੀਤ ਸਿੰਘ ( DPE ) ,ਸ੍ਰ . ਨੰਦ ਸਿੰਘ ਬਰਾੜ ( ਹਿਸਾਬ ਟੀਚਰ ),ਸ੍ਰ . ਨਵਜੀਤ ਸਿੰਘ (ਸਾਇੰਸ  ਟੀਚਰ ) , ਸ੍ਰ. ਗੁਰਰਾਜ ਸਿੰਘ ( ਐਸ .ਐਸ. ਟੀਚਰ ) , ਸ੍ਰ .ਹਰਸਿਮਰਤ ਸਿੰਘ (ਟੀਚਰ ) ,ਸ਼੍ਰੀਮਤੀ . ਬੰਦਨਾ ( ਹਿੰਦੀ ਟੀਚਰ ) , ਸ਼੍ਰੀਮਤੀ ਮਲਕੀਤ ਕੌਰ ( ਪੰਜਾਬੀ ਟੀਚਰ ) ,ਸ਼੍ਰੀਮਤੀ ਪਰਮਿੰਦਰ ਕੌਰ ( ਕੰਮਪਿਉਟਰ ਟੀਚਰ ) , ਕੁਮਾਰੀ ਪੁਸ਼ਪਿੰਦਰ ਕੌਰ ( ਸਿਖਿਆ ਕਰਮੀ ) ਨੇ ਇਸ ਰੈਲੀ ਵਿਚ ਭਾਗ ਲਿਆ | ਪਿੰਡ ਦੀ ਧਰਮਸ਼ਾਲਾ ਵਿਚ ਰੈਲੀ ਨੂੰ ਸ਼੍ਰੀ ਯਸ਼ਵੰਤ ਕੁਮਾਰ ਅਤੇ ਸ੍ਰ . ਦਲਜੀਤ ਸਿੰਘ  ਨੇ ਸੰਬੋਧਨ ਕੀਤਾ ਅਤੇ ਜਾਣਕਾਰੀ ਦਿੰਦਿਆ ਦੱਸਿਆ

ਕਣਕ ਦੀ ਕਟਾਈ ਜੋਰਾਂ ਤੇ

ਆਸਾ ਬੁੱਟਰ 19 ਅਪ੍ਰੈਲ : ਲਖਵੀਰ ਸਿੰਘ :   ਆਸਾ ਬੁੱਟਰ ਦੀ ਦਾਣਾ ਮੰਡੀ ਵਿਚ ਕਣਕ ਦੀ ਆਮਦ ਤੇਜ ਹੋ ਗਈ ਹੈ , ਪਿਸ਼੍ਲੇ ਕੁਝ ਦਿਨਾ ਤੋਂ ਮੌਸਮ ਦਾ ਮਿਜਾਜ ਵੀ ਕੁਝ ਚੰਗਾ ਨਹੀ ਰਿਹਾ ਹੈ , ਪਿਸ਼੍ਲੇ ਤਿਨ ਦਿਨਾ ਤੋਂ  ਰੋਜ ਰਾਤ ਨੂੰ ਬਾਰਸ਼ ਪੈ ਜਾਂਦੀ ਹੈ , ਪਰ ਰਾਹਤ ਦੀ ਗੱਲ ਇਹ ਹੈ ਕਿ ਸੁਬਹ ਨੂੰ ਮੌਸਮ ਸਾਫ਼ ਹੋ ਜਾਂਦਾ ਹੈ , ਬੀਤੀ ਰਾਤ ਕਾਫੀ ਜਿਆਦਾ ਬਾਰਸ਼ ਹੋਈ ,ਪਰ ਸਵੇਰੇ ਦਸ ਵਜੇ ਤੱਕ ਕਣਕ ਦੀ ਕਟਾਈ ਦਾ ਕੰਮ ਜਾਰੀ ਹੋ ਗਿਆ , ਅਸਮਾਨ ਅਜੇ ਵੀ ਪੂਰੀ ਤਰਾਂ ਸਾਫ਼ ਨਹੀ , ਅਗਲੇ ਦੋ ਦਿਨਾ ਵਿਚ ਵੀ ਮੁਕਤਸਰ ਦੇ ਆਸ ਪਾਸ ਦੇ ਇਲਕਿਆਂ ਵਿਚ ਬਾਰਸ਼ ਦੀ ਸੰਭਾਵਨਾ ਹੈ , ਮੰਡੀ ਵਿਚ ਪਈ ਕਣਕ ਨੂੰ ਵੀ ਅਜੇ ਭਾਅ ਨਹੀਂ ਲਗਿਆ ਹੈ ,                                                                                                                                                                               ਫੋਟੋ ਤੇ  ਕਲਿਕ ਕਰਕੇ ਫੋਟੋ ਨੂੰ ਫੁੱਲ ਸਾਇਜ ਵਿਚ ਵੇਖੋ 

ਮੁਖ ਅਧਿਆਪਕ ਵਲੋਂ ਦਾਖਲਾ ਚੇਤਨਾ ਮਾਰਚ

ਆਸਾ ਬੁੱਟਰ :18 ਅਪ੍ਰੈਲ : ਲਖਵੀਰ ਸਿੰਘ : ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ ਦੇ ਅਧਿਆਪਕਾਂ ਵਲੋਂ ਦਾਖਲਾ ਚੇਤਨਾ ਮਾਰਚ ਕੀਤਾ ਗਿਆ , ਇਸ ਵਿਚ ਸਕੂਲ ਦੇ ਸਾਰੇ ਅਧਿਆਪਕਾਂ ਨੇ ਭਾਗ ਲਿਆ , ਸਾਰੇ ਸਕੂਲ ਦੇ ਬਚਿਆਂ ਨੂੰ ਵੀ ਸ਼ਾਮਲ ਕੀਤਾ ਗਿਆ , ਸਹਾਰਾ ਜਨ ਸੇਵਾ ਸੁਸਾਇਟੀ ਵਲੋਂ ਵੀ ਇਸ ਚੇਤਨਾ ਮਾਰਚ ਨੂੰ ਪੂਰਾ ਸਹਿਯੋਗ ਦਿੱਤਾ ਗਿਆ , ਇਥੇ ਜਿਕਰਯੋਗ ਹੈ ਕਿ ਸੂਰਤ ਸਿੰਘ ਸਚਦੇਵਾ ਜਦੋਂ ਤੋਂ ਆਸਾ ਬੁੱਟਰ ਵਿਖੇ ਮੁਖ ਅਧਿਆਪਕ ਵਜੋਂ ਆਸਾ ਬੁੱਟਰ ਨਿਯੁਕਤ ਹੋਏ ਹਨ ਉਦੋਂ ਤੋਂ ਆਸਾ ਬੁੱਟਰ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਕਸ਼ਾ ਹੀ ਬਦਲ ਦਿੱਤਾ ਹੈ , ਸਕੂਲ ਦੇ ਵਿਚ ਭਰਤ ਪੁਆ ਕੇ ਉਹਨਾ ਨੇ ਇੱਕ ਬਹੁਤ ਵੱਡਾ ਕੰਮ ਪਿੰਡ ਵਾਲਿਆਂ ਦੀ ਮਦਦ ਨਾਲ ਹੀ ਬਿਨਾ ਸਰਕਾਰੀ ਫੰਡ ਦੇ ਨੇਪਰੇ ਚੜਾ ਦਿੱਤਾ , ਉਸ ਤੋਂ ਸਹਾਰਾ ਜਨ ਸੇਵਾ  ਸੁਸਾਇਟੀ ਆਸਾ ਬੁੱਟਰ ਦੇ ਸਹਿਯੋਗ ਨਾਲ ਸਲਾਨਾ ਇਨਾਮ ਵੰਡ ਸਮਾਰੋਹ ਪ੍ਰਾਇਮਰੀ ਸਕੂਲ ਵਿਚ ਪਹਿਲੀ ਵਾਰ ਕਰਵਾਇਆ ਗਿਆ , ਅਤੇ ਇਹ ਸ਼੍ਰੀ ਸੂਰਤ ਸਿੰਘ ਸਚਦੇਵਾ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ ਅੱਜ ਕਿਸੇ ਪ੍ਰਾਇਵੇਟ ਸਕੂਲ ਤੋਂ ਘੱਟ ਨਹੀ ਹੈ , ਅੱਜ ਪਹਿਲੀ ਕਲਾਸ ਤੋਂ ਅੰਗ੍ਰੇਜੀ ਦੀ ਪੜਾਈ ਕਰਵਾਈ ਜਾ ਰਹੀ ਹੈ  , ਸਕੂਲ ਵਿਚ ਬਚਿਆਂ ਲਈ ਝੂਲੇ  ਆਦਿ ਲਗਾ ਦਿੱਤੇ ਗਏ ਹਨ , ਡੇਕੋਰੇਸ਼ਨ ਲਈ ਪਾਰਕ ਦਾ ਨਿਰਮਾਣ ਨਵੀਂ ਤਕਨੀਕ ਨਾਲ ਸਜਾਵਟੀ ਮਾਹਿਰਾਂ ਦੀ ਸਲਾਹ ਨਾਲ ਕਰਵਾਇਆ ਜਾ ਰਿਹਾ ਹੈ , 

ਬਚ ਜਾਓ ਓਏ ਨਸ਼ਿਆਂ ਤੋਂ ,

                                   ਯਾਦ ਆਗੀ ਭਗਤ ਸਿੰਘ ਸੁਰਮੇ ਦੀ                                    ਜਿਹਨਾ ਕਰਕੇ ਹੋਏ ਅਜਾਦ ਅਸੀਂ ,                                    ਅੱਜ ਵੀ ਵਿਚ ਪੰਜਾਬ ਦੇ ਵੱਸਦੇ ਨੇ ,                                    ਜਿਹਨਾ ਕਰਕੇ ਹੋਏ ਬਰਬਾਦ ਅਸੀਂ ,                                    ਗੁਰਦਿੱਤ ਕਹਿੰਦਾ ਸਾਰੇ ਪੰਜਾਬੀਆਂ ਨੂੰ ,                                    ਨਾਹਰਾ ਲਾਉਣਾ ਇਨਕਲਾਬ ਅਸੀਂ ,                                    ਬਚ ਜਾਓ ਓਏ ਨਸ਼ਿਆਂ ਤੋਂ ,                                     ਹੁਣ ਚੀੜੀ ਕਰਲੋ ਹੱਡੀ ਨੂੰ ,                                    ਕੀ ਉਮੀਦਾਂ ਦਲ ਦਲ ਵਿਚ ਧਸਿਆਂ ਤੋਂ ,                                    ਹੁਣ ਖੇਡੋ ਖੇਡ ਕਬੱਡੀ ਨੂੰ ,                                    ਅਸੀਂ ਬੜੇ ਹੀ ਤਰਲੇ ਭਰਲੇ ਆ ,                                    ਡੰਗਰਾਂ ਵਾਂਗੂ ਦੁਖੜੇ ਜਰ ਲੇ ਆ ,                                    ਹੁਣ ਸਭ ਨੂੰ ਸਬਕ ਸਿਖਾਉਣਾ ਏ ,                                    ਛੁਟਕਾਰਾ ਨਸ਼ਿਆਂ ਤੋਂ ਵੀ ਪਾਉਣਾ ਏ ,                                     ਹੁਣ ਤਾਂ ਜਾਗੋ ਨਸ਼ੇ ਤਿਆਗੋ                                                        ਗੁਰਦਿ

ਮਨਿੰਦਰ ਬੁੱਟਰ ਵਿਦੇਸ਼ ਪਰਤੇ

      ਆਸਾ ਬੁੱਟਰ : ਲਖਵੀਰ ਸਿੰਘ : 15 ਅਪ੍ਰੈਲ : ਜਨ ਸੇਵਾ ਸੁਸਾਇਟੀ ਪਿੰਡ ਆਸਾ ਬੁੱਟਰ ਦੇ ਪਰਵਾਸੀ ਵਿੰਗ ਦੇ ਮੈਂਬਰ ਮਨਿੰਦਰ ਸਿੰਘ  ਬੁੱਟਰ ( ਮਿੰਨੀ ਬੁੱਟਰ ) ਕੱਲ ਸ਼ਾਮ  ਵਿਦੇਸ਼ ਲਈ ਰਵਾਨਾ ਹੋ ਗਏ ਇਥ੍ਹੇ ਜਿਕਰਯੋਗ ਹੈ ਕਿ ਮਨਿੰਦਰ ਪਿਸ਼੍ਲੇ 2 ਸਾਲ ਤੋਂ ਆਸਟਰੇਲੀਆ ਵਿਚ ਰਹਿ ਰਹੇ ਹਨ , ਅਤੇ ਪਿਸ਼੍ਲੇ ਤਿੰਨ ਮਹੀਨੇ ਤੋਂ ਆਪਣੇ ਪਿੰਡ ਆਸਾ ਬੁੱਟਰ ਆਏ ਹੋਏ ਸੀ , ਇਸੇ ਸਮੇਂ ਦੌਰਾਨ ਉਹਨਾ ਪਿੰਡ ਦੇ ਸਟੇਡੀਅਮ ਵਿਚ ਸ਼ਹੀਦੇ ਆਜਮ ਭਗਤ ਸਿੰਘ  ਦਾ ਬੁੱਤ ਲਗਵਾਉਣ ਦਾ ਪ੍ਰੋਗ੍ਰਾਮ ਉਲੀਕਣ ਵਿਚ ਬਹੁਤ ਮਦਦ ਕੀਤੀ ਅਤੇ ਆਪਣਾ ਪੂਰਾ ਸਹਿਯੋਗ ਇਸ ਕੰਮ ਪ੍ਰਤੀ ਦੇਣ ਦਾ ਭਰੋਸਾ ਵੀ ਦਿੱਤਾ , ਅਸੀਂ ਪੂਰੀ ਸਹਾਰਾ ਦੀ ਟੀਮ ਵਲੋਂ ਉਹਨਾ ਦਾ ਧੰਨਵਾਦ ਕਰਦੇ ਹਾਂ , ਅਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾ ਨੂੰ ਆਪਣੀ ਜਿੰਦਗੀ ਵਿਚ ਖੁਸ਼ੀਆਂ ਬਖਸ਼ੇ ,

ਪੁਲਿਸ ਦੀ ਮਾਈ ਬਾਪ ਵਾਲੀ ਇਮੇਜ ਖਤਮ ਹੋਵੇ : ਮਨਪ੍ਰੀਤ ਬਾਦਲ

  ਆਸਾ ਬੁੱਟਰ :1 3 ਅਪ੍ਰੈਲ  : ਲਖਵੀਰ ਸਿੰਘ :ਅੱਜ ਗਿੱਦੜਬਹਾ ਹਲਕੇ ਦੇ ਪਿੰਡ ਆਸਾ ਬੁੱਟਰ ਵਿਖੇ ਮਨਪ੍ਰੀਤ ਬਦਲ ਨੇ ਇਕ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਜਿਸ ਤਰਾਂ ਉਹਨਾ ਨੂ ਹਰ ਥਾਂ ਇੰਨਾ ਪਿਆਰ ਦੇ ਰਹੇ ਹਨ ਲਗਦਾ ਹੈ ਲੋਕ ਇਸ ਨਿਜਾਮ ਨੂੰ ਬਦਲਣ ਵਾਸਤੇ ਜਾਗ ਉਠੇ ਹਨ ਜੇ ਇਸੇ ਤਰਾਂ ਲੋਕਾ ਦਾ ਸਾਥ ਮਿਲਦਾ ਰਿਹਾ ਤਾਂ ਮੈਂ ਵਾਦਾ ਕਰਦਾ ਹਾਂ ਕਿ 11 ਮਹੀਨੇ ਬਾਅਦ ਇਹੋ ਜਿਹਾ ਪ੍ਰਸ਼ਾਸਨ ਦੇਵਾਂਗੇ ਜਿਸ ਵਿਚ ਪੁਲਸ ਇਕ ਵਖਰੀ ਭੂਮਿਕਾ ਚ ਨਜਰ ਆਵੇਗੀ , ਇਕ ਥਾਨੇਦਾਰ ਸਿਰਫ 8 ਘੰਟੇ ਆਪਣੀ ਡਿਉਟੀ ਦੇਵੇਗਾ ਅਗਲੇ 8 ਘੰਟਿਆ ਲਈ ਹੋਰ ਫੇਰ ਹੋਰ ਤੇ ਇਸੇ ਤਰਾਂ ਫਿਰ ਉਸ ਥਾਨੇਦਾਰ ਦੀ ਅਗਲੀ ਡਿਉਟੀ ਫਿਰ ਅਗਲੇ 6-7 ਮਹੀਨੇ ਬਾਅਦ ਫੇਰ ਉਸ ਥਾਣੇ ਚ ਆਵੇਗੀ , ਕੋਈ ਥਾਨਿਆ ਵਿਚ ਪੁਲਸ ਮਾਈ ਬਾਪ ਨਹੀਂ ਹੋਵੇਗੀ , ਇਕ ਇਕ ਤਹਿਸੀਲ ਵਿਚ 40 ਤਹਿਸੀਲਦਾਰ ਲੋਕਾਂ ਦੀ ਸੇਵਾ ਲਈ ਹਾਜਰ ਰਹਿਣਗੇ ,ਉਹਨਾ ਇਥੇ ਇਹ ਵੀ ਸ਼ਪਸ਼ਟ ਕੀਤਾ ਕਿ ਸਿਰਫ ਇਮਾਨਦਾਰ ਲੋਕ ਹੀ ਉਹਨਾ ਦੀ ਪਾਰਟੀ ਵਿਚ ਸ਼ਾਮਲ ਹੋ ਸਕਣਗੇ , ਉਹ ਨਾਮ ਨਹੀਂ ਲੈਣਾ ਚਾਹੁੰਦੇ ਪਰ ਦੱਸਣਾ ਚਾਹੁੰਦੇ ਹਾਂ ਕਿ ਰੋਜਾਨਾ ਉਹਨਾ ਨੂੰ ਬਹੁਤ ਸਾਰੇ ਫੋਨ ਆਉਂਦੇ ਹਾਂ ਕਿ ਤੁਸੀਂ ਪਾਰਟੀ ਦਾ ਟਿਕਟ ਦੇ ਦੇਵੋ ਅਸੀਂ ਤੁਹਾਡੇ ਨਾਲ ਸ਼ਾਮਲ ਹੋ ਜਾਵਾਂਗੇ ਪਰ ਲੋਕ ਉਹਨਾ ਤੋਂ ਹੀ ਤਾਂ ਦੁਖੀ ਹਨ , ਇਸ ਕਰੇ ਲੋਕ ਹੁਣ ਇਸ ਕਿਸਮ ਦਾ ਸਾਥ ਦੇਣ ਕਿ ਈਮਾਨਦਰ ਲੋਕਾਂ ਨੂ ਹੀ ਤੁਹਾਡੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇ , ਉਹਨਾ ਕਿਹਾ ਕਿ

ਰੀਮਿਕਸ ਸਾਇਰੀ

ਨਸ਼ਿਆ ਨੇ ਖਾਲੀ ਜਵਾਨੀ ਇਹ ਪੰਜਾਬ ਦੀ ਪਿੱਟ ਦੇ ਨੇ ਪਿਓ ਤੇ ਰੋਦੀਆਂ ਨੇ ਮਾਂਈਆਂ, ਪੰਜ ਸਾਲਾ ਪਿਛੋ ਸਰਕਾਰ ਬਦਲਦੀ, ਚਿਹਰੇ ਹੋਰ ਅੰਦਰ ਉਹੀ ਕੂੜ ਤਾਈਆਂ, ਮੁੰਡਾ ਸ਼ੁਕੀਨ ਹੋਇਆ ਖੇਤ ਚ ਨੀ ਵੜਦਾ ਮਰ ਗਈਆ ਭੁੱਖੀਆ ਮੱਝੀਆ ਤੇ ਗਾਈਆਂ, ਸੱਟ ਖਾਕੇ ਜੱਟਾ ਕਦੇ ਹਾਰ ਨਈਓ ਮੰਨੀਦੀ "ਸੁੱਖੇ" ਨੂੰ ਤਾ ਜੋਸ਼ ਨਿੱਤ ਦਿੰਦੀਆ ਤਨਹਾਈਆਂ, ਰਾਝੇ ਤੋ ਨਾ ਖਾ ਹੋਈ ਰੋਟੀ ਕਮ ਚੋਰ ਤੋ ਰੋਟੀਆ ਤਾ ਬਥੇਰੀ ਖਵਾਔਦੀਆ ਸੀ ਭਰਜਾਈਆਂ, ਸੋਚਾਂ ਚ ਆਸਮਾਨ ਹੈ ਮਨ ਚ ਜਮੀਨ ਹੈ  ਹੱਥਾ ਚ ਅੱਟਣ ਤੇ ਪੈਰਾਂ ਚ ਬਿਆਈਆਂ, ਕਿਓੁ ਧੱਕੇ ਖਾਣੇ ਆ ਵਿਦੇਸ਼ਾਂ ਵਿੱਚ ਜਾ ਕੇ ਇਸੇ ਲਈ ਤਾ ਖੇਤਾਂ ਵਿੱਚ ਜਾਂਮਣਾ ਲਵਾਈਆਂ Sivia (ਸਰਪੰਚ ਆਨ ਲਾਈਨ)

ਗੁੱਸੇ ਦੀ ਗੱਲ ਕਰਦੇ ਹੋ ਯਾਰੋ ਮੇਰੇਓ

ਤੂ ਦੱਸ ਦੇਵੀਂ ਯਾਰਾ ਜੇ ਗੱਲ ਕੋੜੀ ਲਗਦੀ ਆ , ਵਰਜ ਦੇਵੀਂ ਜੇ ਸੋਚ ਮੇਰੀ ਤੈਨੂ ਸੌੜੀ ਲਗਦੀ ਆ , ਤੁਸੀਂ ਗੁੱਸੇ ਦੀ ਗੱਲ ਕਰਦੇ ਹੋ ਯਾਰੋ ਮੇਰੇਓ , ਮੈਨੂ ਪਿਆਰ ਕਰਨ ਲਈ ਜਿੰਦਗੀ ਮੇਰੀ ਥੋੜੀ ਲਗਦੀ ਆ      ਲਖਵੀਰ  ਸਿੰਘ  ਬੁੱਟਰ           

ਕੋਈ ਅੱਗੇ ਤਾਂ ਆਓ

ਤੁਮ ਚਲੋ ਤੋ ਹਿੰਦੁਸਤਾਨ  ਚਲੇ   ਲਖਵੀਰ ਸਿੰਘ ਆਸਾ ਬੁੱਟਰ   http://www.facebook.com/profile.php?id=100000906131732

ਭਗਤ ਸਿੰਘ ਦੇ ਵਾਰਸਾ ਨੂੰ ਇੱਕ ਅਰਜੋਈ

ਨਾਲ ਕਲਮ ਦੇ ਕਾਪੀ ਉਪਰ ਵਾਹੁੰਦਾਂ ਕੀ-ਕੀ ਸੀ ਬਹਿ ਕਿ ਸੋਚੋ ਲੋਕੋ ਕਿ ਉਹ ਚਾਹੁੰਦਾ ਕੀ-ਕੀ ਸੀ ਇੱਕ ਟਾਹਰਾਂ ਮਾਰ ਕਿ ਕੁਝ ਨਹੀ ਲੋਕੋ ਬਣਨਾ ਭਾਰਤ ਦਾ ਹੁਣ ਬਿਨਾ ਕ੍ਰਾਤੀਂ ਨਹੀ ਹੈਗਾ ਜੀ ਸਰਨਾ ਭਾਰਤ ਦਾ ਭਗਤ ਸਿੰਘ ਓਦੋ ਥੋਨੂੰ ਸਮਝਾਉਦਾਂ ਕੀ-ਕੀ ਸੀ ਮਜ਼ਲੂਮਾ ਨੂੰ ਰਾਖੀ ਤੇ ਰੁਜ਼ਗਾਰ ਜਵਾਨਾ ਨੂੰ ਮਿਲਣ ਬਰਾਬਰ ਮੌਕੇ ਤੇ ਅਧਿਕਾਰ ਜਵਾਨਾ ਨੂੰ ਮਨ ਅੰਦਰ ਉਹ ਜੁਗਤਾਂ ਹੋਰ ਬਣਾਉਦਾਂ ਕੀ-ਕੀ ਸੀ ਧਰਮ ਦੇ ਨਾ ਤੇ ਹੁੰਦੀ ਹੈ ਜੋ ਲੁੱਟ ਵੀ ਬੰਦ ਹੋਵੇ ਹੱਕ ਮੰਗਣ ਤੇ ਪੈਦੀਂ ਰਹਿੰਦੀਂ ਕੁੱਟ ਵੀ ਬੰਦ ਹੋਵੇ ਦੇਸ਼ ਬਾਰੇ ਓਹਨੂੰ ਪਲ-ਪਲ ਫਿਕਰ ਸਤਾਉਦਾਂ ਕੀ-ਕੀ ਸੀ ਸਭ ਨੂੰ ਹੋਵੇ ਪਤਾ ਕਿ ਕੀ ਹੈ ਕੀਮਤ ਵੋਟਾ ਦੀ ਬਣਨਾ ਨਹੀ ਸੀ ਚਾਹੁੰਦਾਂ ਓਹ ਤਸਵੀਰ ਵੀ ਨੋਟਾ ਦੀ ਕੀ ਸੀ ਮਾੜਾ ਲੱਗਦਾ ਤੇ ਓਹਨੂੰ ਭਾਉਦਾਂ ਕੀ-ਕੀ ਸੀ ਧਰਮ ਨਹੀ ਅਪਣਾਉਨਾ ਜੇ ਨਫਰਤ ਫੈਲਾਉਦਾਂ ਏ ਤਿਆਗ ਦਵੋ ਜੋ ਬੰਦਾ ਜੇਭਾ ਭਰਨੀਆ ਚਾਹੁੰਦਾਂ ਏ ਨਾਲ ਦਲੀਲਾਂ ਕਰਕੇ ਗੱਲ ਸੁਣਾਉਦਾਂ ਕੀ-ਕੀ ਸੀ ਕਦੇ ਗਰੀਬ ਅਮੀਰਾਂ ਵਾਲੇ ਹੋਵਣ ਪਾੜੇ ਨਾ ਬਿਨ ਗੱਲੋਂ ਸਰਕਾਰ ਕਿਸੇ ਨੂੰ ਜੇਲੀਂ ਤਾੜੇ ਨਾ ਕਿੰਨ੍ਹਾਂ ਨੂੰ ਸੀ ਪੜ੍ਹਦਾ ਤੇ ਖੁਦ ਗਾਉਦਾਂ ਕੀ-ਕੀ ਸੀ ਖੇਡ ਸਿਆਸਤ ਸਮਝੋ ਲੋਕੋ ਬਣੋ ਸਿਆਣੇ ਵਈ ਜੋਸ਼ ਭਰਨਗੇ ਥੋਡੇ ਵਿੱਚ "ਸੁੱਖੀ" ਦੇ ਗਾਣੇ ਵਈ ਸੁਪਨੇ ਪੂਰੇ ਕਰਨੇ "ਗਿੱਲ" ਗਿਣਾਉਦਾਂ ਕੀ-ਕੀ ਸੀ ਸੁਖਦੀਪ ਗਿੱਲ “ਮੋਗਾ” 99884-28859

ਗੱਲ ਤੁਰੀ ਏ ਗਰੀਬੀ ਦੀ ਤਾਂ ਨਤੀਜਾ ਕੋਈ ਕੱਡੀਏ,

ਅਮੀਰੀ ਤੇ ਗਰੀਬੀ ਦਾ ਫ਼ਰਕ ਮੇਟ ਛੱਡੀਏ  , ਅਸੀਂ ਅੱਜ ਜੋ ਕਮਾਇਆ ਰੋਟੀ ਓਸੇ ਵਿਚੋ ਖਾਣੀ ਏ   ਅਮੀਰ ਦੀ ਤਾ ਪੈਸੇ ਵਿਚ ਓਲ੍ਜੀ ਏ ਤਾਣੀ ਏ, ਬੰਦ ਕਰੋ ਸਰਕਾਰਾ ਜੋ ਚੁਪ ਕਰ ਬਹਿੰਦੀਆਂ                                                                                                                          ਲੁੱਟਾ ਖੋਹਾਂ ਹੋਣ ਤੇ ਏ ਕੁਜ ਵੀ ਨਾ ਕਹਿੰਦਿਆਂ , ਇਕਠੇ ਹੋ ਕੇ `ਤਰਨ` ਏਨੋ ਜੜਾਂ ਵਿਚੋ   ਵੱਡੀਏ , ਤਰਨਜੀਤ ਬੁੱਟਰ   ਗੱਲ ਤੁਰੀ ਏ ਗਰੀਬੀ ਦੀ  ਤਾਂ  ਨਤੀਜਾ ਕੋਈ ਕੱਡੀਏ,  ਅਮੀਰਾ ਦੇ ਨਿਆਣੇ  home delivery ਕਰਵੋਉਂਦੇ ਨੇ  ਓਏ ਓਹਨਾ ਨੂ ਕੀ ਪਤਾ ਬਹੁਤੇ ਭੁਖੇ ਪੇਟ ਸਾਉਂਦੇ ਨੇ ,  ਕਿਸੇ ਦੀ ਗਰੀਬੀ ਦਾ ਉਡਾਉਂਦਾ ਜੋ ਮਜਾਕ  ਏਹੋ ਜੇਹੇ ਹਾਣੀ ਨਾਲ ਬੋਲ ਬਾਲਾ ਛਡੀਏ, ਗੱਲ ਤੁਰੀ ਏ ਗਰੀਬੀ ਦੀ  ਤਾਂ  ਨਤੀਜਾ ਕੋਈ ਕੱਡੀਏ, ਅਮੀਰੀ ਤੇ ਗਰੀਬੀ ਦਾ ਫ਼ਰਕ ਮੇਟ ਛਡੀਏ, ਤਰਨਜੀਤ ਬੁੱਟਰ . 9855244522