 |
ਫੋਟੋ ਵੱਡੇ ਅਕਾਰ ਵਿਚ ਵੇਖਣ ਲਈ ਫੋਟੋ ਤੇ ਕਲਿਕ ਕਰੋ |
 |
ਫੋਟੋ ਵੱਡੇ ਅਕਾਰ ਵਿਚ ਵੇਖਣ ਲਈ ਫੋਟੋ ਤੇ ਕਲਿਕ ਕਰੋ |
 |
ਫੋਟੋ ਵੱਡੇ ਅਕਾਰ ਵਿਚ ਵੇਖਣ ਲਈ ਫੋਟੋ ਤੇ ਕਲਿਕ ਕਰੋ |
ਆਸਾ ਬੁੱਟਰ 24 ਅਪ੍ਰੈਲ ਲਖਵੀਰ ਸਿੰਘ : ਅੱਜ
ਦੁਪਿਹਰ ਕਰੀਬ 1 ਵਜੇ ਆਸਾ ਬੁੱਟਰ ,ਹਰੀਕੇ ਕਲਾਂ ਅਤੇ ਪਿੰਡ ਖੋਖਰ ਦੀ ਹੱਦ ਦੇ ਕੋਲ ਭਿਆਨਕ ਅੱਗ ਲੱਗ ਗਈ | ਇਹ ਅੱਗ ਜਗਰੂਪ ਸਿੰਘ (ਘੱਪੂ ) ਦੇ ਖੇਤ ਕੋਲੋਂ ਸ਼ੁਰੂ ਹੋਈ | ਗੁਰੂਦਵਾਰਾ ਸਾਹਿਬ ਤੋਂ ਹੋਕਾ ਆਉਂਦੇ ਸਾਰ ਹੀ ਪਿੰਡ ਦੇ ਲੋਕ 7 -8 ਮਿੰਟਾ ਵਿਚ ਘਟਨਾ ਵਾਲੀ ਥਾਂ ਤੇ ਪਹੁੰਚ ਗਏ | 15 -20 ਟ੍ਰੈਕਟਰਾਂ ਵਾਲੇ ਨੌਜਵਾਨਾ ਨੇ ਅੱਗ ਬੁਜਾਉਣ ਵਿਚ ਵੱਡੀ ਭੂਮਿਕਾ ਨਿਭਾਈ | ਤਦ ਤੱਕ ਪਿੰਡ ਖੋਖਰ ਅਤੇ ਹਰੀਕੇ ਕਲਾਂ ਤੋਂ ਵੀ ਭਾਰੀ ਗਿਣਤੀ ਵਿਚ ਲੋਕ ਪੁੱਜ ਗਏ | 35 -40 ਮਿੰਟਾਂ ਦੇ ਕੜੇ ਸੰਗਰ੍ਸ਼ ਤੋਂ ਬਾਅਦ ਅੱਗ ਉਪਰ ਪੂਰੀ ਤਰਾਂ ਕਾਬੂ ਪਾ ਲਿਆ ਗਿਆ | ਅੱਗ ਲੱਗਣ ਦੇ ਸਹੀ ਕਾਰਨਾ ਦਾ ਪਤਾ ਨਹੀ ਲੱਗ ਸਕਿਆ | ਇੱਕ ਅੰਦਾਜੇ ਮੁਤਾਬਕ ਇਸ ਅੱਗ ਲੱਗਣ ਦੀ ਵਜਾਹ ਟ੍ਰੈਕਟਰ ਦੇ ਵਿਚੋਂ ਨਿਕਲੀ ਕੋਈ ਚਿੰਗਾਰੀ ਹੋ ਸਕਦੀ ਹੈ | ਇਸ ਅੱਗ ਨਾਲ ਇੱਕ ਏਕੜ ਖੜੀ ਕਣਕ ਤੋਂ ਇਲਾਵਾ 20 ਕਿੱਲੇ ਤੂੜੀ ਦਾ ਲਾਨ ਸੜ ਕੇ ਸਵਾਹ ਹੋ ਗਿਆ | ਜਿਸ ਵਿਚ ਥਾਣਾ ਸਿੰਘ ਪਿੰਡ ਹਰੀਕੇ ਕਲਾਂ ਦੀ ਇੱਕ ਏਕੜ ਕਣਕ , ਬਲਦੇਵ ਸਿੰਘ ਪੁੱਤਰ ਅਜੈਬ ਸਿੰਘ ਦੀ ਡੇੜ ਕਿੱਲਾ ਲਾਨ ਅਤੇ ਜਗਰੂਪ ਸਿੰਘ ( ਘ੍ਪੁ ) ਦੀ 4 ਕਿੱਲੇ ਲਾਨ , ਜੈ ਸਿੰਘ ਦੀ 3 ਕਿੱਲੇ ਲਾਨ ਅਤੇ 11 ਕਿੱਲੇ ਹਰੀਕੇ ਕਲਾਂ ਪਿੰਡ ਦੀ ਲਾਨ ਸੜ ਗਈ |
ਅੱਗ ਤੇ ਸ਼ੇਤੀ ਹੀ ਕਾਬੂ ਪੈ ਜਾਣ ਕਰਨ ਬਹੁਤ ਵੱਡਾ ਹਾਦਸਾ ਹੋਣੋ ਟਲ ਗਿਆ | ਇਹ ਅੱਗ ਹਰੀਕੇ ਕਲਾਂ ਦੀ ਇਕ ਘਰ ਦੀ ਬਣਾਈ ਹੋਈ 50 ਟਰਾਲੀਆਂ ਤੂੜੀ ਦੇ ਢੇਰ ਦੇ ਬਿਲਕੁਲ ਨਜਦੀਕ ਪਹੁਚ ਗਈ ਸੀ | ਇਥੇ ਇਹ ਵੀ ਜਿਕਰ ਯੋਗ ਹੈ ਕਿ ਕਣਕ ਦੀਕਟਾਈ ਦਾ ਕੰਮ ਲਗਭਗ 90 ਫੀਸਦੀ ਪੂਰਾ ਹੋ ਚੁੱਕਿਆ ਹੈ ਜਦ ਕਿ ਤੂੜੀ ਦੀ ਬਨਵਾਈ ਦਾ ਕੰਮ 70 ਫੀਸਦੀ ਬਾਕੀ ਹੈ |
ਵੀਡੀਓ ਵੇਖੋ