Skip to main content

ਸਹਾਰਾ ਬਾਰੇ


                                                         'ਸ਼ੁਭ ਕਰਮਨ ਤੇ ਕਬਹੁਂ ਨਂ ਟਰੋੰ '
             ਸਹਾਰਾ ਜਨ ਸੇਵਾ ਸੁਸਾਇਟੀ ਰਜਿ:4886  ਆਸਾ ਬੁੱਟਰ 

Publish in march 2011

ਪਿਆਰੇ ਦੋਸਤੋ ,
                       ਸਤਿ ਸ਼੍ਰੀ ਅਕਾਲ , ਮੈਂ ਆਪਣੇ ਆਪ ਨੂ ਸਹਾਰਾ ਜਨ ਸੇਵਾ ਸੁਸਾਇਟੀ ਦਾ ਹਿੱਸਾ ਹੋਣ ਕਰਕੇ ਖੁਸ਼੍ਕਿਸ੍ਮ੍ਸਤ ਸਮਝਦਾ ਹਾਂ ,ਕਿ ਮੈਂ ਅਜਿਹੀ ਸੰਸਥਾ ਨਾਲ ਨਾਲ ਜੁੜਿਆਂ ਹੋਇਆ ਹਾਂ ਜਿਸ ਦਾ ਹਰ ਮੈਂਬਰ ਬਿਨਾ ਕਿਸੇ ਨਿੱਜੀ ਸਵਾਰਥ ਦੇ ਪੂਰੀ ਲਗਣ ਏ ਇਮਾਨਦਾਰੀ ਨਾਲ ਸਮਰਪਿਤ ਹੋ ਕੇ ਕੰਮ ਕਰਦਾ ਹੈ ,ਅੱਜ ਤੱਕ ਇਸ ਸੰਸਥਾ ਨੇ ਜੋ ਵੀ ਕੰਮ ਕੀਤੇ ਹਨ ਓਹਨਾ ਦੌਰਾਨ ਸਭ ਨੇ ਇੱਕਜੁੱਟਦਾ ਦਾ ਅਨੋਖਾ ਪ੍ਰਮਾਣ ਦਿੱਤਾ ਅਸੀਂ ਓਹ ਕੰਮ ਵੀ ਬੜੀ ਆਸਾਨੀ ਨਾਲ ਕਰ ਗਏ ਜਿੰਨਾ ਬਾਰੇ ਅੱਜ ਤੱਕ ਕੋਈ ਵੀ ਪਿੰਡ ਦਾ ਕਲੱਬ ਨਹੀਂ ਸੋਚ ਸਕਿਆ , ਹੋ ਸਕਦਾ ਹੈ ਕਿਸੇ ਖਾਸ ਦਿਨ ਉਪਰ ਸਾਡੇ ਕੋਲੋਂ ਗੁਰੁਦਵਾਰੇ ਮਥਾ ਨਾ ਟੇਕੇਆ ਗਿਆ ਹੋਵੇ ਪਰ ਇਸ ਗੱਲ ਦਾ ਸਕੂਨ ਹਮੇਸ਼ਾ ਰਹੇਗਾ ਕਿ ਅਸੀਂ ਲੋੜਵੰਦ  ਲੋਕਾਂ ਦਾ ਭਲਾ ਕੁਝ ਹੱਦ ਤੱਕ ਕਰਨ ਵਿਚ ਵਿਚ ਸਫਲ ਜਰੁਰ ਹੋਏ ਹਾਂ | ਹੋ ਸਕਦਾ ਹੈ ਅਸੀਂ ਕਿਸੇ ਦੁਖੀ ਇਨਸਾਨ ਲਈ ਖੁਸ਼ੀਆਂ ਨਾ ਪੈਦਾ ਕਰ ਸਕੇ ਹੋਈਏ ਪਰ ਅਸੀਂ ਓਹਨਾ ਲੋਕਾਂ ਦੇ ਦੁਖਾ ਦੀ ਵੱਡੀ ਗਿਣਤੀ ਵਿਚੋਂ ਕੁਝ ਦੁਖ ਯਕੀਨਨ ਘੱਟ ਜਰੁਰ ਕੀਤੇ ਹੋਣਗੇ | ਜੋ ਕੰਮ ਅਸੀਂ ਸ਼ੁਰੂ ਕੀਤਾ ਸੀ ਉਸਦਾ ਨਤੀਜਾ ਇਹ ਹੋਇਆ ਕਿ ਹਰ ਬੇਸਹਾਰਾ ਤੇ ਆਯੋਗ ਲੋਕਾਂ ਨੂੰ ਇਹ ਸੰਸਥਾ ਇਕ ਆਸ ਦੀ ਕਿਰਨ ਨਜਰ ਆਉਣ ਲੱਗੀ ਹੈ | ਤੇ ਲੋਕਾਂ ਦੀਆਂ ਉਮੀਦਾਂ ਸਾਡੇ ਪ੍ਰਤੀ ਵਾਧ੍ਹੋ ਗਈਆਂ ਹਨ | ਲੋਕਾ ਦੀਆਂ ਉਮੀਦਾ ਦਾ ਵਧਣਾ ਵੀ ਸੁਭਾਵਕ ਗੱਲ ਹੈ ,ਅਤੇ ਇਹ ਸਾਡੇ ਲਈ ਮਾਨ ਵਾਲੀ ਗਲ ਵੀ ਹੈ | ਕਿ ਲੋਕਾਂ ਨੇ ਸਾਨੂ ਇਸ ਸੇਵਾ ਦੇ ਲਾਇਕ ਸਮਝਿਆ | 
ਜਸਕਰਨ ਸਿੰਘ ਬੁੱਟਰ 
                    ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਇਸ ਸੰਸਥਾ ਦੇ ਗਠਨ ਦੀ ਗੱਲ ਕਰਨੀ ਚਾਹਵਾਂਗਾ ,ਇਸ ਸੁਸਾਇਟੀ ਦਾ ਗਠਨ 4 ਅਪ੍ਰੈਲ 2009 ਨੂੰ ਹੋਇਆ | ਇਥੇ ਨਾਲ ਇਹ ਵੀ ਜਿਕਰਯੋਗ ਹੈ ਕਿ ਇਸ ਦੇ ਗਠਨ ਸੰਬਧੀ ਸਾਰੀ ਕਾਰਵਾਈ ਜਸਕਰਨ ਸਿੰਘ ਦੇ ਯਤਨਾ ਸਦਕਾ ਸ਼ੁਰੂ ਹੋਈ | ਉਹਨਾ ਦੇ ਇਸ ਪ੍ਰਸਤਾਵ ਨੂੰ ਸਾਰੀਆਂ ਨੇ ਸਲਾਹਿਆ ਤੇ ਸਵੀਕਾਰ ਕੀਤਾ | ਇਸੇ ਕਾਰਨ ਉਹਨਾ ਨੂੰ ਸੁਸਾਇਟੀ ਦੇ ਪਹਿਲੇ ਪ੍ਰਧਾਨ ਵਜੋਂ ਚੁਣਿਆ ਗਿਆ | ਬਾਅਦ ਵਿਚ ਜਸਕਰਨ ਸਿੰਘ ਨੇ  ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਜਿਆਦਾ ਸਮਾਂ ਨਾ ਦੇ ਸਕਣ ਕਾਰਨ ਆਪਣਾ ਅਸਤੀਫਾ ਦੇ ਦਿੱਤਾ |ਅਤੇ ਇਸ ਸੰਸਥਾ ਨੇ 'ਨੌਜਵਾਨ ਜਨ ਸੇਵਾ ਸੁਸਾਇਟੀ ' ਦੇ ਨਾਮ ਨਾਲ ਆਪਣਾ ਕੰਮ ਸ਼ੁਰੂ ਕਰ ਦਿੱਤਾ | ਇਥੇ ਇਹ ਦੱਸਦਿਆਂ ਮੈਨੂੰ ਬੜਾ ਫਕਰ ਮਹਿਸੂਸ ਹੋ ਰਿਹਾ ਹੈ ਕਿ ਪਹਿਲੇ ਕੁਝ  ਮਹੀਨਿਆਂ ਦੌਰਾਨ ਇਹ ਸੁਸਾਇਟੀ 80 ,000  ਰੁਪੇ : ਦਾ ਕੰਮ ਕਰ ਚੁੱਕੀ ਹੈ , ਜਿਸ ਵਿਚ ਕੈੰਪ , ਸਕੂਲ ਸਮਾਗਮ , ਲੋੜਵੰਦ ਲੋਕਾਂ ਨੂੰ ਇਲਾਜ ਲਈ ਪੈਸੇ ਦੀ ਮਦਦ , BPL ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਸਮੇ ਜਰੂਰਤ ਦੀਆਂ ਚੀਜਾਂ ਦਾ ਦਾਨ ਆਦਿ ਸ਼ਾਮਲ ਹਨ | ਅਤੇ ਇਹ ਗੱਲ ਉਦੋਂ ਹੋਰ ਵੀ ਹੈਰਾਨੀ ਤੇ ਮਾਨ ਵਾਲੀ ਹੈ ਕਿ ਇਹ ਸਾਰਾ ਫੰਡ ਕਿਤੋਂ ਉਗਰਾਈ ਕਰਕੇ ਜਾਂ ਸਰਕਾਰੀ ਗ੍ਰਾਂਟਾ ਆਦਿ ਤੋਂ ਇਕੱਤਰ ਨਹੀਂ ਕੀਤਾ ਗਿਆ ਸਗੋਂ ਇਹ ਫੰਡ ਇਸ ਸੁਸਾਇਟੀ ਦੇ ਮੈਂਬਰਾਂ ਨੇ ਆਪਣੇ ਜੇਬ ਖਰਚ ਚੋ ਦਿੱਤਾ , ਆਪਣੇ ਪਰਿਵਾਰ ਦੇ ਖਰਚਿਆਂ ਚੋਂ ਲਿਆ | ਜਿਸਦਾ ਕਦੀ ਵੀ ਕਿਸੇ ਨੇ ਬੋਝ ਮਹਿਸੂਸ ਨਹੀਂ ਕੀਤਾ , ਸਗੋਂ ਜਦੋਂ ਉਪਰੋਕਤ ਅੰਕੜਾ ਸਾਰੀ ਟੀਮ ਨਾਲ ਸਾਂਝਾ ਕੀਤਾ ਗਿਆ ਤਾਂ ਸਾਰੀਆਂ ਨੇ ਬਹੁਤ Maan  ਮਹਿਸੂਸ ਕੀਤਾ | ਪਰ ਅੱਜ ਅਸੀਂ ਇਸ ਨੂੰ ਰਜਿਸਟ੍ਰਡ ਕਰਾਉਣ ਬਾਰੇ ਸੋਚਿਆ ਹੈ | ਅਤੇ ਇਸਦੀ ਲੋੜ ਵੀ ਹੈ | ਮੈਨੂ ਲਗਦਾ ਹੈ ਕਿ ਹੁਣ ਅਸੀਂ ਇਸ ਦੇ ਯੋਗ ਵੀ ਹੋ ਗਏ ਹਾਂ | ਪਰ ਅੱਜ ਦੀ ਸਥਿਤੀ ਵੀ ਪਹਿਲਾਂ ਨਾਲੋਂ ਬਦਲ ਰਹੀ ਹੈ | ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸਦੇ ਮੈਂਬਰਾਂ ਵਿਚ ਉਤਸ਼ਾਹ ਤੇ ਜਜ੍ਬਾ ਪਹਿਲਾਂ ਨਾਲੋਂ ਵੀ ਪ੍ਰਬਲ ਹੈ | ਪਰ ਫੰਡ ਦੀ ਵਧ ਰਹੀ ਜਰੂਰਤ ਸਾਡੇ ਸਾਹਮਣੇ ਇੱਕ ਵੱਡੀ ਚਣੋਤੀ ਪੇਸ਼ ਕਰ ਰਹੀ ਹੈ | ਜਿਸ ਸੰਬੰਧੀ ਕੁਝ ਜਰੂਰੀ ਉਪਰਾਲੇ ਕੀਤੇ ਜਾਣ ਦੀ ਮੈਂ   ਅੱਜ ਜਰੂਰਤ ਸਮਝਦਾ ਹਾਂ | ਇਸ ਬਾਰੇ ਇੱਕ ਕਦਮ( ਜਿਵੇਂ ਕਿ ਪ੍ਰਵਾਸੀ ਭਾਰਤੀ ਸੱਜਣਾ ਦਾ ਸਹਿਯੋਗ ਲੈਣ ਲਈ ਪ੍ਰਵਾਸੀ ਭਾਰਤੀ ਵਿੰਗ ਇਸ ਵਿਚ ਜੋੜਿਆ ਜਾ ਰਿਹਾ ਹੈ ) ਪੁੱਟਿਆ ਗਿਆ ਹੈ | ਜਿਸ ਨੂੰ ਪ੍ਰਵਾਸੀ ਵੀਰਾਂ ਨੇ ਬਹੁਤ ਚੰਗਾ ਹੁੰਗਾਰਾ ਵੀ ਦਿੱਤਾ | ਇਸ ਵਿਚ ਕੋਈ ਸ਼ੱਕ ਨਹੀ ਹੈ ਕਿ ਆਉਣ ਵਾਲੇ ਸਮੇ ਵਿਚ ਅਸੀਂ ਸਰਕਾਰੀ ਤੇ ਗੈਰ ਸਰਕਾਰੀ ਫੰਡ ਵੀ ਜੁਟਾਉਣ ਵਿਚ ਜਰੁਰ ਕਾਮਯਾਬ ਹੋਵਾਂਗੇ | ਅਤੇ ਭਵਿਖ ਵਿਚ ਪਿੰਡ ਤੇ ਬੇਸਹਾਰਾ ਲੋਕਾਂ ਲਈ ਹੋਰ ਸਹੂਲਤਾਂ ਜਿਵੇ ਐਂਬੂਲੈੰਸ , ਪਾਰਕ , ਦਵਾਈਆਂ , ਕੈੰਪ , ਪਿੰਡ ਦੀ ਸਫਾਈ ਆਦਿ ਬੇਹਤਰੀ ਦੇ ਕੰਮ ਸਿਰੇ ਚੜਾਏ ਜਾਣਗੇ | ਪ੍ਰਮਾਤਮਾ ਅੱਗੇ ਇਹੀ ਦੁਆ ਕਰਾਂਗੇ ਕਿ ......
                                     " ਦੇਹੁ ਸ਼ਿਵਾ ਵਰ ਮੋਹੇ ਇਹੈ ਸ਼ੁਭ ਕਰਮਨ ਤੇ ਕਬਹੁਂ ਨਂ ਟਰੋੰ "
ਲਖਵੀਰ ਸਿੰਘ 
ਪ੍ਰਧਾਨ 
ਸਹਾਰਾ ਜਨ ਸੇਵਾ ਸੁਸਾਇਟੀ 
ਆਸਾ ਬੁੱਟਰ 
9464030208
********************************************************************************



ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਦਾ ਗਠਨ ਮਾਰਚ 2009 ਵਿੱਚ ਪਿੰਡ ਆਸਾ ਬੁੱਟਰ ਦੇ ਨੌਜਵਾਨਾਂ ਦੁਆਰਾ ਕੀਤਾ ਗਿਆ | ਇਸ ਸੁਸਾਇਟੀ ਦੇ ਕੁਝ ਮੈਂਬਰ ਪਹਿਲਾਂ ਪਿੰਡ ਦੇ ਵੱਖ ਵੱਖ ਕਲੱਬਾਂ ਤੇ ਹੋਰ ਸੰਸਥਾਵਾਂ ਨਾਲ ਜੁੜੇ ਹੋਏ ਸਨ ਤੇ ਕੁਝ ਮੈਂਬਰ ਬਿਲਕੁਲ ਨਵੇਂ ਸਨ ਇਸ ਖੇਤਰ ਵਿੱਚ | ਨਵੇਂ ਮੈਂਬਰ ਜਿਆਦਾਤਰ ਵਿਦਿਆਰਥੀ ਸਨ ਜਾਂ ਆਪਣੀ ਪੜਾਈ ਖਤਮ ਕਰ ਕੇ ਹਟੇ ਸਨ | ਪਿੰਡ ਦੇ ਹੀ ਇੱਕ ਨੌਜਵਾਨ 
ਜਸਕਰਨ ਸਿੰਘ ਬੁੱਟਰ 
ਜਸਕਰਨ ਸਿੰਘ ਜੋ ਆਪ ਵੀ ਬੀ ਏ ਦੀ ਪੜ੍ਹਾਈ ਕਰ ਰਿਹਾ ਸੀ | ਉਸਨੇ ਪਿੰਡ ਦੇ ਇੱਕ ਪ੍ਰੋਗ੍ਰਾਮ ਦੌਰਾਨ ਜੋ ਪਿੰਡ ਦੀ ਹੀ ਇੱਕ ਸੰਸਥਾ ਵੱਲੋ ਕਰਵਾਇਆ ਜਾ ਰਿਹਾ ਸੀ ਉਸ ਦੌਰਾਨ ਇੱਕ ਗੱਲ ਮਹਿਸੂਸ ਹੋਈ ਕਿ ਪਿੰਡ ਵਿੱਚ ਕਾਫੀ ਕਲੱਬ ਹੁਣ ਤੱਕ ਬਣੇ ਹਨ ਪਰ ਕਿਤੇ ਨਾਂ ਕਿਤੇ  ਜਾ ਕੇ ਉਹ ਸਿਰਫ ਇੱਕ ਅਧੇ ਕੰਮ ਤੱਕ ਹੀ ਸੀਮਿਤ ਹੋ ਜਾਂਦੇ ਹਨ | ਸਾਲ ਵਿੱਚ ਇੱਕ ਦਿਨ ਕੋਈ ਟੂਰਨਾਂਮੈਂਟ ਆਦਿ ਕਰਵਾ ਕੇ ਹੀ ਕਲੱਬਾਂ ਦੀ ਜਿੰਮੇਵਾਰੀ ਖਤਮ ਨਹੀਂ ਹੋ ਜਾਂਦੀ | ਉਸਨੇ ਸੋਚਿਆ ਕੇ ਜੋ ਹੋਰ ਕਲੱਬਾਂ ਦੇ ਮੈਂਬਰ ਰਹੇ ਹਨ ਜਾਂ ਹੁਣ ਵੀ ਮੈਂਬਰ ਹਨ ਜੋ ਕਲੱਬ ਬਿਲਕੁਲ ਕਿਰਿਆਸ਼ੀਲ ਨਹੀਂ ਹਨ ਉਹਨਾਂ ਵਿੱਚੋਂ ਵਧੀਆ ਬੰਦੇ  ਇਕੱਠੇ ਕਰ ਕੇ ਅਤੇ ਕੁਝ ਨਵੇਂ ਮੈਂਬਰ ਲੈ ਕੇ ਇੱਕ ਨਵਾਂ ਪਲੇਟਫਾਰਮ ਤਿਆਰ ਕੀਤਾ ਜਾਵੇ | ਜਸਕਰਨ ਸਿੰਘ ਨੇ ਅਜਿਹੇ ਨੌਜਵਾਨਾਂ ਨੂੰ ਇਕੱਠਾ ਕੀਤਾ ਤੇ ਮਾਰਚ 2009  ਵਿੱਚ ਇਸ ਸੁਸਾਇਟੀ ਦੀ ਨੀਂਹ  ਰੱਖੀ ਗਈ | ਸ਼ੁਰੂ ਵਿੱਚ ਇਸ ਸੁਸਾਇਟੀ ਦਾ ਨਾਮ ਨੌਜਵਾਨ ਜਨ ਸੇਵਾ ਸੁਸਾਇਟੀ ਰੱਖਿਆ ਗਿਆ ਸੀ | ਸੁਸਾਇਟੀ ਦਾ ਪਹਿਲਾ ਪ੍ਰਧਾਨ ਵੀ ਜਸਕਰਨ ਸਿੰਘ ਨੂੰ ਹੀ ਚੁਣਿਆ ਗਿਆ ਤੇ ਮੀਤ ਪ੍ਰਧਾਨ ਲਖਵਿੰਦਰ ਸਿੰਘ ਅਤੇ ਲਖਵੀਰ ਸਿੰਘ ਉਸ ਵੇਲੇ ਲੇਖਾਕਾਰ ਭਾਵ ਸੁਸਾਇਟੀ ਦੇ ਖਜਾਨਚੀ ਦਾ ਕੰਮ ਵੇਖਦੇ ਸਨ | ਸੁਸਾਇਟੀ ਖੂਨਦਾਨ ਦਾ ਕੰਮ ਅਤੇ ਪਿੰਡ ਦੀ ਸਫਾਈ ਦੇ ਕੰਮ ਸ਼ੁਰੂ ਕੀਤੇ ਅਤੇ ਪੌਦੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੁਸਾਇਟੀ ਨੂੰ ਅਜੇ ਰਜਿਸ੍ਟਰ੍ਡ ਨਹੀਂ ਸੀ ਕਰਵਾਇਆ ਗਿਆ ਕਿਉਂਕਿ ਇਸ ਦੇ ਮੈਂਬਰਾਂ ਦੀ ਸੋਚ ਸੀ ਕੇ ਪਹਿਲਾਂ ਕੁਝ ਕਰ ਕੇ ਵਿਖਾਇਆ ਜਾਵੇ ਫੇਰ ਰਜਿਸ੍ਟਰ੍ਡ ਕਰਵਾਇਆ ਜਾਵੇਗਾ | ਕਿਉਂਕਿ ਬਹੁਤ ਸਾਰੇ ਕਲੱਬ ਰਜਿਸ੍ਟਰ੍ਡ ਹੁੰਦੇ ਤਾਂ ਹਨ ਪਰ ਜਲਦੀ ਹੀ ਗਾਇਬ ਹੋ ਜਾਂਦੇ ਹਨ | 
               ਇਸ ਸੰਸਥਾ ਨੇ ਇਕ ਸਾਲ ਬਹੁਤ ਵਧੀਆ ਕੰਮ ਕੀਤਾ ਤੇ ਲੋਕਾਂ ਵਿੱਚ ਵਿਸ਼ਵਾਸ਼ ਪੈਦਾ ਕੀਤਾ , ਲੋਕ ਇਸ ਸੰਸਥਾ ਨਾਲ ਜੁੜਨੇ ਸ਼ੁਰੂ ਹੋਏ | ਇਸ ਸੰਸਥਾ ਨੇ ਅੱਜ ਤੱਕ ਪਿੰਡ ਵਿੱਚੋਂ ਤੁਰ ਕੇ ਘਰ ਘਰ ਜਾ ਕੇ ਸੰਸਥਾ ਵਾਸਤੇ ਫੰਡ ਨਹੀਂ ਲਿਆ | ਸਿਰਫ ਪਿੰਡ ਦੇ ਮੋਹਤਬਰ ਤੇ ਮੁਲਾਜਮ ਅਤੇ ਸੁਸਾਇਟੀ ਮੈਂਬਰ ਖੁਦ ਫੰਡ ਜੁਟਾਉਂਦੇ ਸਨ | ਪਹਿਲੇ ਦੋ ਸਾਲਾਂ ਦੌਰਾਨ ਇਸ ਸੰਸਥਾ ਨੇ ਕਈ ਤਰਾਂ ਦੇ ਕੈੰਪ ਲਗਾਏ ਜਿਵੇ ਖੂਨਦਾਨ ਕੈੰਪ , ਨਸ਼ਿਆਂ ਦੇ ਖਿਲਾਫ਼ ਜਾਗਰੂਕਤਾ ਕੈੰਪ , ਮੇਡਿਕਲ ਚੇਕ ਅਪ ਕੈੰਪ ਆਦਿ ਸ਼ਾਮਿਲ ਸਨ | ਸਕੂਲਾਂ ਵਿੱਚ ਸ਼ਹੀਦਾਂ ਨੂ ਸਮਰਪਤ ਸਮਾਗਮ , ਜਿਵੇਂ ਅੰਤਰ ਸਕੂਲ ਕੁਇਜ , ਭਾਸ਼ਣ ਤੇ ਸੰਗੀਤ ਮੁਕਾਬਲੇ ਆਦਿ ਅਤੇ ਇਹਨਾਂ ਸ਼ਹੀਦਾਂ ਨੂ ਸਮਰਪਤ ਦਿਨ ਮਨਾਉਣ ਦਾ ਮੁੱਖ ਮਕਸਦ ਸੀ ਅੱਜ ਦੀ ਪੀੜੀ ਜੋ ਸਕੂਲਾਂ ਵਿੱਚ ਤਿਆਰ ਹੋ ਰਹੀ ਹੈ ਉਸਨੂੰ ਸ਼ਹੀਦਾਂ ਪ੍ਰਤੀ ਜਾਗਰੂਕ ਕਰਨਾਂ ਸੀ |ਅਤੇ ਪਿੰਡ ਦੀ ਸਫਾਈ ਵੱਲ ਖਾਸ ਧਿਆਨ ਦਿੱਤਾ ਗਿਆ | 
                 ਸਾਲ 2011 ਵਿੱਚ ਪ੍ਰਧਾਨ ਜਸਕਰਨ ਸਿੰਘ  ਅਤੇ ਉੱਪ ਪ੍ਰਧਾਨ ਲਖਵਿੰਦਰ ਸਿੰਘ ਨੂੰ ਸਰਕਾਰੀ ਨੌਕਰੀ ਮਿਲਣ ਕਾਰਨ ਉਹਨਾਂ ਨੂੰ ਮਹਿਸੂਸ ਹੋਇਆ ਕਿ ਕਿਤੇ ਨਾਂ ਕਿਤੇ ਜਾ ਕੇ ਉਹ ਸੁਸਾਇਟੀ ਨੂੰ ਸ਼ਾਇਦ ਪਹਿਲਾਂ ਜਿੰਨਾ ਸਮਾਂ ਨਹੀ ਦੇ ਸਕਣਗੇ ਇਸ ਲਈ ਦੁਬਾਰਾ ਤੋਂ ਅਹੁਦੇਦਾਰਾਂ ਚੋਣ ਕੀਤੀ ਗਈ ਅਤੇ ਇਸ ਵਾਰ ਸੁਸਾਇਟੀ ਵਿੱਚ ਪਿਸ਼੍ਲੇ ਦੋ ਸਾਲਾਂ ਤੋਂ ਬਹੁਤ ਵਧੀਆ ਪ੍ਰਦਰ੍ਸ਼ਨ ਕਰ ਰਹੇ ਲਖਵੀਰ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਗੁਰਤੇਜ ਸਿੰਘ ਨੂੰ ਉੱਪ ਪ੍ਰਧਾਨ ਤੇ ਲੇਖਾਕਾਰ ਦਲਜੀਤ ਸਿੰਘ ਬਰਾੜ ਬਣੇ ਜੋ ਬੀ ਬੀ ਏ ਦੇ ਵਿਦਿਆਰਥੀ ਸਨ | ਜਸਕਰਨ ਸਿੰਘ ਇਸ ਸੁਸਾਇਟੀ ਦੇ ਸਰਪ੍ਰਸਤ ਮੈਂਬਰ ਬਣੇ ਤੇ ਲਖਵਿੰਦਰ ਸਿੰਘ ਸਪੋਰਟਸ ਮੈਨ ਹੋਣ ਕਾਰਨ ਸਪੋਰਟਸ ਵਿੰਗ ਦੇ ਪ੍ਰਧਾਨ ਚੁਨੇ ਗਏ |ਤਰਨਜੀਤ ਸਿੰਘ ਬੁੱਟਰ ਜੋ ਕਿ ਇੱਕ ਐਨ ਆਰ ਆਈ ਫੈਮਿਲੀ ਨਾਲ ਸੰਬਧਤ ਹਨ ਉਹਨਾਂ ਨੂੰ ਸੰਸਥਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ 
                              | ਇਸ ਵਾਰ ਸੁਸਾਇਟੀ ਨੂੰ ਰਜਿਸ੍ਟਰ੍ਡ ਕਰਵਾਇਆ ਗਿਆ ਤੇ 29  ਮਾਰਚ 2011  ਨੂੰ ਇਹ ਸੁਸਾਇਟੀ ਸਹਾਰਾ ਜਨ ਸੇਵਾ ਸੁਸਾਇਟੀ ਦੇ ਨਾਮ ਤੇ ਸੁਸਾਇਟੀ ਐਕਟ 1860 ਪੰਜਾਬ ਸੋਧ ਐਕਟ 1957 ਦੇ ਅਧੀਨ ਦਰਜ ਕਰਵਾਇਆ ਗਿਆ ਅਤੇ 4886 ਇਸ ਸੰਸਥਾ ਦਾ ਰਜਿਸਟਰਡ ਨੰਬਰ ਸੀ | ਲਖਵੀਰ ਸਿੰਘ ਬੁੱਟਰ ਜੋ ਇਸ ਸੰਸਥਾ ਦੇ ਪ੍ਰਧਾਨ ਸਨ | ਉਹਨਾਂ ਨੇ ਇੰਟਰਨੇਟ ਤੇ ਇਸ ਸੁਸਾਇਟੀ ਦੇ ਕੰਮ ਨੂੰ ਸੋਸ਼ਲ ਮੀਡਿਆ ਦੇ ਜਰੀਏ ਪ੍ਰਮੋਟ ਕਰਨਾਂ ਸ਼ੁਰੂ ਕੀਤਾ ਤੇ ਸੁਸਾਇਟੀ ਦੀ ਵੇਬਸਾਇਟwww.assabuttar.com ਵੀ ਉਹਨਾਂ ਨੇ ਆਪ ਤਿਆਰ ਕੀਤੀ ਕਿਉਂਕੇ ਉਹ ਕੰਪਿਊਟਰ ਲੈਂਗੂਏਜਸ ਦਾ ਗਿਆਨ  ਰਖਦੇ ਸਨ ਤੇ ਆਈ ਟੀ ਵਿਚ ਡਿਪ੍ਲੋਮਾ  ਹੋਲ੍ਡਰ ਸਨ | ਵੇਬਸਾਇਟ ਉੱਤੇ ਸੁਸਾਇਟੀ ਦੇ ਕੰਮਕਾਰ ਅਤੇ ਸੁਸਾਇਟੀ ਦੇ ਮਨੋਰਥ ਪ੍ਰਕਾਸ਼ਤ ਕੀਤੇ ਗਏ | ਅਤੇ ਪਿੰਡ ਦੇ ਐਨ ਆਰ ਆਈ  ਇਸ ਸੁਸਾਇਟੀ ਨਾਲ ਜੁੜਨੇ ਸ਼ੁਰੂ ਹੋਏ |ਸੁਸਾਇਟੀ ਵਿੱਚ ਫੇਰ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਹੋਇਆ ਤੇ ਆਪਣੇ ਮੁਢਲੇ ਕੰਮ ਜਾਰੀ ਰਖਦੇ ਹੋਏ ਸੁਸਾਇਟੀ ਇੱਕ ਵੱਡੇ ਪ੍ਰੋਜੇਕਟ ਬਾਰੇ ਪਲਾਨ ਤਿਆਰ ਕਾਰਨ ਲੱਗੀ |







 ਸ਼ਹੀਦ ਭਗਤ ਸਿੰਘ ਦਾ ਪਾਰਕ ਬਣਾਉਣ ਦਾ ਪ੍ਰੋਗ੍ਰਾਮ ਸੀ | ਜਿਸ ਉੱਪਰ ਕਰੀਬ ਚਾਰ ਲੱਖ ਦਾ ਖਰਚ ਆਉਣਾ ਸੀ | ਪਾਰਕ ਲਈ ਜਗਾਹ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਦਿੱਤੀ ਗਈ | ਪਾਰਕ ਦੀਆਂ ਥ੍ਰੀ ਡੀ ਫੋਟੋਆਂ ਬਣਵਾਈਆਂ ਗਈਆਂ ਤੇ ਜਿੰਨਾ ਨੂ ਵੇਬਸਾਇਟ ਦੇ ਜਰੀਏ ਪ੍ਰਕਾਸ਼ਤ ਕੀਤਾ ਗਿਆ | ਇਸ ਪ੍ਰੋਜੇਕਟ ਨੂੰ ਭਰਵਾਂ ਹੁੰਗਾਰਾ ਮਿਲਿਆ | ਇਸ ਪ੍ਰੋਜੇਕਟ ਅਤੇ ਸੰਸਥਾ ਦੇ ਕੰਮਾਂ ਨੂੰ ਸੀਨੀਅਰ ਸੈਕੰਡਰੀ ਸਕੂਲ ਤੇ ਪ੍ਰਾਇਮਰੀ ਸਕੂਲ  ਦੇ ਪ੍ਰਿੰਸੀਪਲ ਤੇ ਸਟਾਫ਼ ਨੇ  ਵੀ ਬਹੁਤ ਯੋਗਦਾਨ ਦਿੱਤਾ  |  ਇਸ ਕੰਮ ਵਾਸਤੇ ਜਿੰਮੇਵਾਰੀਆਂ ਨੂੰ ਵੰਡ ਕੇ ਯੋਜਨਾ ਬਣਾਈ ਗਈ ਤੇ ਇਸ ਪ੍ਰੋਜੇਕਟ ਦੇ ਇੰਚਾਰਜ ਜਸਕਰਨ ਸਿੰਘ ਤੇ ਸੁਸਾਇਟੀ ਦੇ ਚੇਅਰਮੈਨ ਤਰਨਜੀਤ ਸਿੰਘ ਨੂੰ ਲਗਾਇਆ ਗਿਆ ਐਨ ਆਰ ਆਈ ਵਾਸੀਆਂ ਨੇ ਭਰਪੂਰ ਸੇਹ੍ਯੋਗ ਕੀਤਾ ਤੇ 20 ਮਹੀਨਿਆਂ ਦੀ ਕੜੀ ਮਿਹਨਤ ਨਾਲ ਤਿਆਰ ਹੋਇਆ ਨਾਂਮੁਮ੍ਕਿਨ ਲੱਗਣ ਵਾਲਾ ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਜਿਸ ਵਿੱਚ ਸਥਾਪਤ ਕੀਤਾ ਗਿਆ ਇੱਕ 9  ਫੁੱਟ ਤੋਂ ਵਧ ਉੱਚਾ ਭਗਤ ਸਿੰਘ ਦਾ ਬੁੱਤ | ਅਜਿਹਾ ਬੁੱਤ ਪੂਰੇ ਜਿਲ੍ਹੇ ਅੰਦਰ ਹੋਰ ਨਹੀਂ ਹੈ | ਇਹ ਪਾਰਕ 28  ਸਤੰਬਰ ਨੂੰ 2012  ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਇੱਕ ਵੱਡੇ ਸਮਾਗਮ ਦੌਰਾਨ ਮੈਂਬਰ ਪਾਰਲੀਮੈਂਟ ਪਰਮਜੀਤ ਕੌਰ ਗੁਲਸ਼ਨ ਅਤੇ ਐਸ ਐਸ ਪੀ ਸ੍ਰ ਇੰਦਰਮੋਹਨ ਸਿੰਘ ਨੇ ਆਮ ਲੋਕਾਂ ਲਈ ਖੋਲ ਦਿੱਤਾ |
                           ਇਸੇ ਸਮੇਂ ਦੌਰਾਨ ਹੀ ਸੰਸਥਾ ਨੇ ਬੇਸਹਾਰਾ ਲੋਕ ਜੋ ਕਿਸੇ ਨਾਂ ਕਿਸੇ ਬਿਮਾਰੀ ਤੋਂ ਪੀੜਤ ਹਨ ਤੇ ਇਲਾਜ ਕਰਵਾਉਣ ਦੇ ਕਾਬਿਲ ਨਹੀ ਸਨ  ਉਹਨਾਂ ਦੀ ਸ਼ਨਾਖਤ ਕਰਨੀਂ ਸ਼ੁਰੂ ਕਰ ਦਿੱਤੀ | ਇਸ ਯੋਜਨਾਂ ਅਧੀਨ ਕਈ ਪੀੜਤਾਂ ਦਾ ਇਲਾਜ ਕਰਵਾਇਆ ਗਿਆ | ਗਰੀਬ ਲੜਕੀਆਂ ਦੇ ਵਿਆਹ ਸਮੇਂ 1100  ਸ਼ਗਨ ਸਕੀਮ ਸ਼ੁਰੂ ਕੀਤੀ ਗਈ ਹੁਣ ਇਹ ਰਾਸ਼ੀ 2100  ਰੁਪੈ ਕੀਤੀ ਜਾ ਚੁੱਕੀ ਹੈ | ਕਈ ਜਖਮੀਂ ਲੋਕਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਕੀਮਤੀ ਜਾਨਾਂ ਬਚਾਈਆਂ ਗਈਆਂ | ਸੁਸਾਇਟੀ ਨਵੀਆਂ ਪੁਲਾਂਗਾ ਪੁਟਦੀ ਹੋਈ ਆਪਣੇ ਨਿਸ਼ਾਨੇ ਸਰ ਕਰ ਰਹੀ ਸੀ | ਇਸ ਸੰਸਥਾ ਵੱਲੋਂ ਖੇਡਾਂ ਦੇ ਖੇਤਰ ਵਿੱਚ ਖਾਸ ਰੁਚੀ ਲੈਂਦੇ ਹੋਏ ਸੰਸਥਾ ਨਾਲ ਜੋੜਕੇ ਇੱਕ ਸਹਾਰਾ ਸਪੋਰਟਸ ਵਿੰਗ ਬਣਾਇਆ ਗਿਆ ਤੇ ਵਾਲੀਬਾਲ ਖਿਡਾਰੀ ਲਖਵਿੰਦਰ 
ਸਿੰਘ ਤੇ ਜਸਕਰਨ ਸਿੰਘ ਨੂੰ ਇਸ ਵਿੰਗ ਦੀ ਜਿੰਮੇਵਾਰੀ ਸੌੰਪੀ ਗਈ | ਇਸ ਵਿੰਗ ਦੇ ਸਹਿਯੋਗ ਨਾਲ ਟੂਰਨਾਂਮੈਂਟ ਕਰਵਾਉਣ ਦਾ ਕੰਮ ਸ਼ੁਰੂ ਹੋਇਆ ਤੇ   ਸਕੂਲਾਂ ਵਿੱਚ ਵਧੀਆ ਪ੍ਰਦਰ੍ਸ਼ਨ ਕਰਨ ਵਾਲੇ ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਪ੍ਰੋਗ੍ਰਾਮ ਕੀਤੇ  ਗਏ | ਵਧੀਆ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਪਿੰਡ ਦੇ ਹੋਰ ਖਿਡਾਰੀਆਂ ਨੂੰ ਪ੍ਰੇਰਤ ਕਰਨ ਲਈ ਉਹਨਾਂ ਨੂ ਖੇਡਾਂ ਦਾ ਸਮਾਨ ਤੇ ਕਿੱਟਾਂ ਉਪਲਭਦ  ਕਾਰਵਾਈਆਂ ਗਈਆਂ | ਵੇਖਦੇ ਹੀ ਵੇਖਦੇ ਇਹ ਸੰਸਥਾ ਜਿਲ੍ਹਾ ਪ੍ਰਸ਼ਾਸ਼ਨ ਦੀ ਨਜਰ ਚ ਆਉਣ ਲੱਗੀ ਤੇ ਤੇ ਅਖਬਾਰਾਂ ਦੀਆਂ ਸੁਰਖੀਆਂ ਬਟੋਰਨ ਲੱਗੀ | ਇਸ ਸਾਲ 15  ਅਗਸਤ ਮੌਕੇ ਹੋਏ ਜਿਲ੍ਹਾ ਪਧਰੀ ਸਮਾਗਮ ਵਿੱਚ ਜਿਲ੍ਹਾ ਪ੍ਰਸ਼ਾਸਨ ਵੱਲੋਂ ਬਲੱਡ ਡੋਨੇਸ਼ਨ , ਗਰੀਬ ਲੋਕਾਂ ਨੂੰ ਮੈਡੀਕਲ ਸਹੂਲਤਾਂ , ਟੂਰਨਾਂਮੈਂਟਸ ਦਾ ਆਯੋਜਨ , ਅਤੇ ਮੈਡੀਕਲ ਕੈਂਪਾਂ ਆਦਿ ਦੇ ਖੇਤਰ ਵਿੱਚ ਉੱਤਮ ਸੇਵਾਵਾਂ ਦੇਣ ਬਦਲੇ ਪ੍ਰਸ਼ੰਸਾ ਪੱਤਰ ਵੀ ਦਿੱਤਾ ਗਿਆ  | ਇਸੇ ਸੰਸਥਾਂ ਨੂੰ ਨਹਿਰੂ ਯੂਵਾ ਕੇਂਦਰ ਵੱਲੋਂ ਸ਼੍ਰੀ ਮੁਕਤਸਰ ਜਿਲ੍ਹੇ ਚੋਂ ਜਿਲ੍ਹਾ ਪਧਰੀ ਅਵਾਰਡ ਦੇਣ ਲਈ ਵੀ ਨਾਮਾਂਕਨ ਕੀਤਾ ਗਿਆ ਹੈ | 


ਸਾਰੀ ਖੋਜ ਕਰਨ ਤੇ ਇਹ ਸਾਹਮਣੇ ਆਇਆ ਹੈ ਕਿ ਇਸ ਸੰਸਥਾ ਦੇ ਕਾਮਯਾਬੀ ਹਾਸਲ ਕਰਨ ਦੇ ਕੁਝ ਖਾਸ ਕਾਰਨ ਹਨ ਸਭ ਤੋਂ ਪਹਿਲਾ ਤਾਂ ਸੁਸਾਇਟੀ ਦੇ ਮੈਂਬਰ ਜੋ ਹਰ ਵੇਲੇ ਇਸ ਸੰਸਥਾ ਪ੍ਰਤੀ ਹਰ ਕੰਮ ਵਾਸਤੇ ਹਰ ਵੇਲੇ ਤਿਆਰ ਰਹਿੰਦੇ ਹਨ | ਸਮਾਜ ਸੇਵਾ ਦਾ ਜਜਬਾ ਇਸਦੇ ਮੈਂਬਰਾਂ ਵਿਚ ਭਰਪੂਰ ਹੈ | ਅਹੁਦੇਦਾਰ ਆਪਣੇ ਅਹੁਦਿਆਂ ਨਾਲ ਹਰ ਵੇਲੇ ਇਨਸਾਫ਼ ਕਰਦੇ ਹਨ ਤੇ ਸੁਸਾਇਟੀ ਨੂੰ ਸਮਰਪਤ ਹਨ ਦੂਸਰਾ ਵੱਡਾ ਕਾਰਨ ਹੈ ਕਿ ਇਸ ਸੰਸਥਾ ਵਿਚ ਰਾਜਨੀਤੀ ਕਦੇ ਹਾਵੀ ਨਹੀਂ ਹੁੰਦੀ | ਜਿਆਦਾਤਰ ਸੰਸਥਾਵਾਂ ਦੇ ਫੇਲ ਹੋਣ ਦਾ ਕਾਰਨ ਰਾਜਨੀਤੀ ਦਾ ਸੰਸਥਾਵਾਂ ਵਿਚ ਹਾਵੀ ਹੋਣਾਂ ਹੁੰਦਾ  |ਹੈ ਤੇ ਉਹ ਕੁਝ ਰਾਜਨੀਤਕ ਬੰਦਿਆਂ ਦੀ ਕਠਪੁਤਲੀ ਨਜਰ ਆਉਂਦੀਆਂ ਹਨ | ਪਰ ਇਹੀ ਚੀਜ ਇਸ ਸੁਸਾਇਟੀ ਦੀ ਕਾਮਯਾਬੀ ਹੈ ਕਿ ਕਿਸੇ ਵੀ ਮੈਂਬਰ ਨੂੰ ਇਹ ਦੇਖ ਕੇ ਨਹੀਂ ਲਿਆ ਜਾਂਦਾ ਕਿ ਉਹ ਕਿਸੇ ਖਾਸ ਪਾਰਟੀ ਨਾਲ ਸੰਬੰਧ ਰਖਦਾ ਹੈ | ਅਹੁਦੇ ਦਾਰਾਂ ਤੋਂ ਮੈਂਬਰਾਂ ਤੱਕ ਵੱਖ ਵੱਖ ਪਾਰਟੀਆਂ ਨਾਲ ਸੰਬਧ ਰੱਖਣ ਵਾਲੇ ਬੰਦੇ  ਦੇ ਮੈਂਬਰ ਹਨ   | ਕਦੇ ਵੀ ਕੋਈ ਵੀ ਰਾਜਨੀਤਕ ਪਾਰਟੀ ਦਾ ਸੰਸਥਾ ਦੇ ਕੰਮ ਵਿੱਚ ਦਖਲ ਨਹੀਂ ਹੁੰਦਾ ਨਾ ਕੋਈ ਪਾਰਟੀ ਸੰਸਥਾ ਦੇ ਕੰਮਾਂ ਜਾਂ ਟੀਚਿਆਂ ਨੂੰ ਪ੍ਰਭਾਵਤ ਕਰ ਸਕਦੀ ਹੈ | ਹਰ ਮੈਂਬਰ ਇਸ ਗੱਲ ਨਾਲ ਸਹਿਮਤ ਹੁੰਦਾ ਹੈ ਤੇ ਇਸੇ ਏਜੰਡੇ ਦਾ ਸਮਰਥਨ  ਕਰਦਾ ਹੈ | ਇਹ ਸੰਸਥਾ ਆਸ ਪਾਸ ਦੇ ਪਿੰਡਾ ਦੇ ਲੋਕਾਂ ਵਾਸਤੇ ਉਦਾਹਰਨ ਬਣ ਰਹੀ ਹੈ ਤੇ ਇਸ ਦੇ ਏਜੰਡੇ ਨੂੰ ਵੀ ਅਪਣਾਇਆ ਜਾ ਰਿਹਾ ਹੈ | ਸ਼ੁਰੂ ਵਿੱਚ ਅਵਾਰਡ ਪ੍ਰਾਪਤ ਕਰਨਾਂ ਇਸ ਸੰਸਥਾ ਦਾ ਮਨੋਰਥ ਨਹੀ ਸੀ ਪਰ ਇਸ ਵਾਰ ਵ ਵੱਡੇ ਸਨਮਾਨ ਮਿਲਣ ਕਰਕੇ ਇਸ ਸੰਸਥਾ ਨੇ ਅਗਲੇ ਸਾਲ ਸਟੇਟ ਅਵਾਰਡ ਹਾਸਲ ਕਰਨ ਦਾ ਟੀਚਾ ਮਿੱਥਿਆ ਹੈ ਜਿਸ ਨਾਲ ਇਹ ਸੰਸਥਾ ਹੋਰ ਵੀ ਉਤਸ਼ਾਹਿਤ ਹੋ ਕੇ ਕੰਮ ਕਰ ਰਹੀ ਹੈ | 

A news Report

DOWNLOAD PDF FILE 97 MB , ABOUT SAHARA WORK
DOWNLOAD PDF FILE 97 MB





******************************************************************************* 
                                   ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਦੇ ਮੈਂਬਰਾਂ ਦੀ ਸੂਚੀ 
ਲਖਵੀਰ ਸਿੰਘ ਬੁੱਟਰ (ਪ੍ਰਧਾਨ )                 9464030208
ਜਸਕਰਨ ਸਿੰਘ ਬੁੱਟਰ (ਸੰਸਥਾਪਕ)           9465604956
ਤਰਨਜੀਤ ਸਿੰਘ ਬੁੱਟਰ(ਚੇਅਰਮੈਨ)           9855244522
ਗੁਰਤੇਜ ਸਿੰਘ ਗੋਲਣ (ਉਪ ਪ੍ਰਧਾਨ )           9872830042
ਦਲਜੀਤ ਸਿੰਘ ਬਰਾੜ ( ਕੈਸ਼ੀਅਰ)             9464702077
ਲਛਮਣ ਸਿੰਘ ਬੁੱਟਰ (ਪ੍ਰੇੱਸ ਸਕੱਤਰ )         9814865492,9464719319
ਮਨਜੀਤ ਸਿੰਘ ਬੁੱਟਰ (ਸਕੱਤਰ )                9781285581
ਮਨਿਦਰ ਸਿੰਘ ਅਸਟ੍ਰੇਲੀਆ (NRI ਪ੍ਰਧਾਨ )   
ਪ੍ਰੀਤਮ ਸਿੰਘ ਕਨੇਡਾ (ਮੈਬਰ)
ਬਲਕਰਨ ਸਿੰਘ ਅਸਟ੍ਰੇਲੀਆ (ਮੈਬਰ)
ਲਖਵੀਰ ਸਿੰਘ ਅਸਟ੍ਰੇਲੀਆ (ਮੈਬਰ)
ਸਤਨਾਮ ਸਿੰਘ ਕਨੇਡਾ (ਮੈਬਰ)
ਮਨਪ੍ਰੀਤ ਸਿੰਘ ਅਸਟ੍ਰੇਲੀਆ (ਮੈਬਰ)
ਸੁਖਦੀਪ ਸਿੰਘ ਕਨੇਡਾ (ਮੈਬਰ)
ਸੁਖਚੈਨ ਸਿੰਘ ਬੁੱਟਰ (ਮੈਬਰ)
ਗੁਰਦਿੱਤਾ ਸਿੰਘ ਬਰਾੜ (ਮੈਬਰ)
ਭੁਪਿੰਦਰ ਸਿੰਘ ਬੁੱਟਰ (ਮੈਬਰ)
ਬਲਜੀਤ ਸਿੰਘ ਬੁੱਟਰ (ਮੈਬਰ)
ਤਰਸੇਮ ਸਿੰਘ ਬੁੱਟਰ (ਮੈਬਰ)
ਗੁਰਸੇਵਕ ਸਿੰਘ ਬੁੱਟਰ (ਮੈਬਰ)
ਲਖਵਿੰਦਰ ਸਿੰਘ ਬੁੱਟਰ (ਮੈਬਰ)
ਜਸਵਿੰਦਰ ਸਿੰਘ ਆਸਾ ਬੁੱਟਰ (ਮੈਬਰ)
ਅਮਨਦੀਪ ਸਿੰਘ ਬਰਾੜ  (ਮੈਬਰ)
ਅਮਰਜੀਤ ਸਰਮਾ  (ਮੈਬਰ)
ਕੁਲਦੀਪ ਸਿੰਘ ਬੁੱਟਰ  (ਮੈਬਰ)
ਗੁਰਧਿਆਨ ਸਿੰਘ ਬੁੱਟਰ  (ਮੈਬਰ)
ਗੁਰਮੀਤ ਸਿੰਘ ਬੁੱਟਰ  (ਮੈਬਰ)




                                                       This is under processing
*******************************************************************************


* ਖੂਨਦਾਨ ਕਰਨਾ 


                                                 

Popular posts from this blog

ਸੇਜਲ ਅੱਖਾਂ ਨਾਲ ਗ੍ਰੰਥੀ ਬਾਬਾ ਗੁਰਮੀਤ ਸਿੰਘ ਦੀ ਪਿੰਡ ਵਿੱਚੋਂ ਵਿਦਾਈ

ਪਿੰਡ ਦੇ ਲੋਕ ਸਵੇਰ ਤੋਂ ਹੀ ਬਾਬਾ ਗੁਰਮੀਤ ਸਿੰਘ ਨੂੰ ਮਿਲਣ ਵਾਸਤੇ ਆਉਂਦੇ ਰਹੇ  20-03-2003 ਤੋਂ ਗਰੰਥੀ ਸੇਵਾਦਾਰ ਦੀ ਸੇਵਾ ਨਿਭਾ ਰਹੇ ਸਨ | ਲਗਭਗ 11  ਸਾਲ ਸਭ  ਤੋਂ  ਵੱਧ ਸਮਾਂ ਸੇਵਾ ਨਿਭਾਈ  ਲਖਵੀਰ ਸਿੰਘ / 1 ਜੁਲਾਈ / ਅੱਜ ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸੇਵਾਦਾਰ ਬਾਬਾ ਗੁਰਮੀਤ ਸਿੰਘ ਵਿਚਾਲੇ ਵਿਵਾਦ ਬਾਬਾ ਗੁਰਮੀਤ ਸਿੰਘ ਦੀ ਵਿਦਾਈ ਨਾਲ ਸਿਰੇ ਲੱਗਾ | ਇਹ ਵਿਵਾਦ ਪ੍ਰਬੰਧਕ ਕਮੇਟੀ ਦੇ ਕੁਝ ਫੈਸਲਿਆ ਨੂੰ ਲੈ ਕੇ ਉਠਿਆ ਸੀ | ਜਿਸ ਤੇ ਗਰੰਥੀ ਸੇਵਾਦਾਰ ਨੇ ਕਿੰਤੂ ਕੀਤਾ ਸੀ , ਇੱਕ ਮਹੀਨਾ ਪਹਿਲਾਂ ਬਾਬਾ ਗੁਰਮੀਤ ਸਿੰਘ ਨੇ ਕਮੇਟੀ ਨੂੰ  ਅਪੀਲ ਕੀਤੀ ਸੀ ਕਿ ਕਮੇਟੀ ਆਪਣਾ ਇੱਕ ਮਤਾ ਲਾਗੂ ਨਾਂ ਕਰੇ ਜਿਸ ਨਾਲ ਉਹਨਾ ਦਾ ਗੁਜਾਰਾ ਪ੍ਰਭਾਵਤ ਹੁੰਦਾ ਹੈ , ਇਸ ਮੁੱਦੇ ਤੇ ਇਸ ਮਹੀਨੇ ਦੀ ਸੰਗਰਾਂਦ ਨੂੰ ਪਿੰਡ ਦੇ ਵੱਖ ਵੱਖ ਧੜਿਆਂ ਵਿੱਚ ਤਕਰਾਰ ਬਾਜੀ ਵੀ ਹੋਈ ਸੀ , ਅਗਲੇ ਦਿਨ ਪੰਚਾਇਤ ਤੇ ਪਿੰਡ ਵਾਸੀਆਂ ਅਤੇ ਕਮੇਟੀ ਦੀ ਭਰਵੀ ਸਭਾ ਗੁਰੂਦਵਾਰਾ ਸਾਹਿਬ ਵਿੱਚ ਕੀਤੀ ਗਈ ਸੀ , ਪਿੰਡ ਦੇ ਜਿਆਦਾ ਤਰ ਲੋਕ ਉਸ ਦਿਨ ਬਾਬਾ ਗੁਰਮੀਤ ਸਿੰਘ ਦੇ ਹੱਕ ਵਿੱਚ ਬੋਲੇ ਸਨ ਜਿਸ ਨਾਲ ਇੱਕ ਵੱਡਾ ਵਿਵਾਦ ਸਾਹਮਣੇ ਆ ਗਿਆ ਸੀ | ਪ੍ਰਬੰਧਕ ਕਮੇਟੀ ਮੈਂਬਰਾਂ ਨੇ ਲੋਕਾਂ ਦਾ ਵਤੀਰਾ ਵੇਖਦੇ ਹੋਏ ਸਮੂਹਿਕ ਰੂਪ ਵਿੱਚ ਅਸਤੀਫਾ ਸਰਪੰਚ ਸ੍ਰ. ਇਕਬਾਲ ਸਿੰਘ ਨੂੰ ਸੌੰਪ ਦਿੱਤਾ ਸੀ ...

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ : ਗੁਰਲਾਲ ਸਿੰਘ ਕਾਉਣੀ

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ ਕਿ ਡੀ.ਜੇ.ਤੇ ਚੱਕਵੇਂ ਗੀਤ ਵੱਜ ਰਹੇ ਆ।ਕਿੰਨਾਂ ਮਾਹੌਲ ਬਦਲ ਗਿਆ,ਸੁਣਿਆ ਸੀ ਕਿ ਪਹਿਲਾਂ ਪਿੰਡ ਚ ਮਰੇ ਦਾ ਮਹੀਨਿਆਂ ਤੱਕ ਸੋਗ ਚਲਦਾ ਸੀ,ਤੇ ਅੱਜ ਸਿਰਫ ਕੁੱਝ ਕੁ ਘੰਟੇ।ਲੋਕ ਇੰਨੇਂ ਅਗਾਂਹਵਧੂ ਹੋ ਗਏ ਯਕੀਨ ਨਹੀਂ ਹੁੰਦਾ।ਪਰ ਰਾਜਨੀਤਿਕਾਂ ਦੀ ਚਾਪਲੂਸੀ ਕਰਨ ਵੇਲੇ ਲੱਗਦਾ ਕਿ ਨਹੀਂ ਲੋਕ ਸਮੇਂ ਦੀ ਚਾਲ ਨਾਲ ਨਹੀਂ ਬਦਲੇ,ਮਾਨਸਿਕਤਾ ਹੀ ਛੋਟੀ ਹੋਈ ਪਈ ਏ।ਵਰਨਾ ਕਿਸੇ ਸ਼ਰੀਕ ਦੇ ਬਲਦੇ ਸਿਵੇ ਲਾਗੇ ਢੋਲ ਕੋਈ ਬੇ-ਗੈਰਤ ਹੀ ਵਜਾ ਸਕਦਾ।ਮੰਨਦੇ ਆਂ ਕਿ ਸਮੇਂ ਅੱਗੇ ਕਿਸੇ ਦੀ ਨਹੀਂ ਚਲਦੀ,ਪਰ ਇਨਸਾਨੀ ਕਦਰਾਂ-ਕੀਮਤਾਂ ਤੇ ਆਪਸੀ ਵਿਸ਼ਵਾਸ ਨੂੰ ਕਾਇਮ ਜਰੂਰ ਰੱਖਿਆ ਜਾ ਸਕਦਾ।ਇਹੀ ਛੋਟੀਆਂ-ਛੋਟੀਆਂ ਗੱਲਾਂ ਉਹਨਾਂ ਮਸਲਿਆਂ ਦਾ ਹੱਲ ਨੇ ਜਿੰਨ੍ਹਾਂ ਨੂੰ ਸੁਲਝਾਉਣ ਲਈ ਅਸੀਂ ਅਣਖਾਂ ਗਹਿਣੇ ਰੱਖ ਕੇ ਲੀਡਰਾਂ ਦੇ ਤਲੇ ਚੱਟਦੇ ਆਂ। ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ। ਮਿੱਟੀਏ,ਵਾ ਲੱਗਿਆਂ ਉੱਡ ਜਾਣਾ।ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ...

ਸ਼ਹੀਦਾਂ ਦਾ ਸਨਮਾਨ ਕਰਨਾ ਭੁੱਲੇ ਅੰਨਾ ਹਜ਼ਾਰੇ

ਕਪੂਰਥਲਾ- ਅੰਨਾ ਹਜ਼ਾਰੇ ਆਪਣੀ ਪੰਜਾਬ ਫੇਰੀ 'ਤੇ ਹਨ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਅੰਮ੍ਰਿਤਸਰ 'ਚ ਜਲਿਆਂਵਾਲਾ ਬਾਗ 'ਚ ਸ਼ਹੀਦੀ ਸਮਾਰਕ 'ਤੇ ਜਾ ਕੇ ਆਪਣੀ ਜਨਤੰਤਰ ਯਾਤਰਾ ਦੀ ਸ਼ੁਰੂਆਤ ਕੀਤੀ, ਉਥੇ ਐਤਵਾਰ ਨੂੰ ਜਦੋਂ ਉਹ ਕਪੂਰਥਲਾ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਕਪੂਰਥਲਾ 'ਚ ਅੰਨਾ ਹਜ਼ਾਰੇ ਦੀ ਰੈਲੀ ਦਾ ਆਯੋਜਨ ਸ਼ਹੀਦ ਭਗਤ ਸਿੰਘ ਕਲੱਬ ਨੇ ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੌਕ 'ਚ ਕੀਤਾ ਜਿੱਥੇ ਭਗਤ ਸਿੰਘ ਦਾ ਇਕ ਬੁੱਤ ਵੀ ਬਣਾਇਆ ਗਿਆ ਹੈ। ਕਲੱਬ ਮੈਂਬਰਾਂ ਨੂੰ ਉਮੀਦ ਸੀ ਕਿ ਅੰਨਾ ਹਜ਼ਾਰੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਸਨਮਾਨ ਦੇਣ ਲਈ ਫੁੱਲ ਮਾਲਾ ਭੇਂਟ ਕਰਨਗੇ ਪਰ ਸ਼ਹੀਦਾਂ ਦੇ ਨਾਂ 'ਤੇ ਜਨਤੰਤਰ ਯਾਤਰਾ ਸ਼ੁਰੂ ਕਰਨ ਵਾਲੇ ਅੰਨਾ ਹਜ਼ਾਰੇ ਅਤੇ ਉਨ੍ਹਾਂ ਦੇ ਸਾਥੀ ਜਨਰਲ ਵੀ. ਕੇ. ਸਿੰਘ ਕੁਝ ਕਿਲੋਮੀਟਰ ਆਉਂਦੇ ਹੀ ਸ਼ਹੀਦਾਂ ਨੂੰ ਸਨਮਾਨ ਦੇਣਾ ਭੁੱਲ ਗਏ ਅਤੇ ਉਕਤ ਬੁੱਤ 'ਤੇ ਮਾਲਾ ਭੇਂਟ ਕਰਨ ਲਈ ਆਪਣੀ ਵਿਸ਼ੇਸ਼ ਕਿਸਮ ਦੀ ਜਨਤੰਤਰ ਯਾਤਰਾ ਗੱਡੀ ਤੋਂ ਹੇਠਾਂ ਤੱਕ ਨਹੀਂ ਉਤਰੇ ਪਰ ਆਪਣੇ ਭਾਸ਼ਣ 'ਚ ਜ਼ੋਰ-ਸ਼ੋਰ ਨਾਲ ਸ਼ਹੀਦਾਂ ਦਾ ਅਤੇ ਖਾਸ ਤੌਰ 'ਤੇ ਭਗਤ ਸਿੰਘ ਦਾ ਗੁਣਗਾਣ ਕਰਦੇ ਰਹੇ।  ਦੂਜੇ ਪਾਸੇ ਜਿੱਥੇ ਅੰਨਾ ਹਜ਼ਾਰੇ ਦੀ ਰੈਲੀ ਚੱਲ ਰਹੀ ਸੀ ਉਸੇ ਪਾਸੇ ਲਗਭਗ 10 ਫੁੱਟ ਦੀ ਦੂਰੀ 'ਤੇ ਸ਼ਰਾਬ ਦਾ ਠੇਕਾ ਚੱਲ ਰਿਹਾ ਸੀ ਅਤੇ ਲੋਕ ਬੜੇ ਮਜ਼ੇ ਨਾਲ ਉ...