Skip to main content

Posts

Showing posts from July, 2011

ਸਿਆਸੀ ਕਾਰਕੁੰਨ ਨੌਜਵਾਨਾ ਨੂੰ ਸ਼ਹੀਦ ਭਗਤ ਸਿੰਘ ਦਾ ਸੰਦੇਸ਼-3

ਲੜੀ ਜੋੜਨ ਲਈ ਪਿਛਲਾ ਅੰਕ ਦੇਖੋ ਕਾਂਗਰਸ ਦਾ ਉਦੇਸ਼ ਕੀ ਹੈ ? ਭਾਰਤ ਦਾ ਮੌਜੂਦਾ ਘੋਲ ਦਰਮਿਆਨੇ ਤਬਕੇ ਦੇ ਸਿਰ ਤੇ ਲੜਿਆ ਜਾ ਰਿਹਾ ਹੈ |ਇਸ  ਦਰਮਿਆਨੇ ਤਬਕੇ ਦਾ ਆਦਰਸ਼ ਬੜਾ ਮਾਮੂਲੀ  ਜਿਹਾ  ਹੈ , ਕਾਂਗਰਸ ਸਰਮਾਏਦਾਰਾਂ  ਤੇ ਦੁਕਾਨਦਾਰਾਂ ਰਾਹੀਂ ਸਰਕਾਰ ਤੇ ਆਰਥਿਕ ਦਬਾ ਪਾ ਕੇ ਕੁਝ ਅਖਤਿਆਰ ਲੈ ਲੈਣਾ ਚਾਹੁੰਦੀ ਹੈ | ਪਰ ਜਿਥੋ ਤਕ ਦੇਸ਼ ਦੇ ਕਰੋੜਾਂ ਮਜਦੂਰ, ਕਿਸਾਨਾ ਦਾ ਸਬੰਧ ਹੈ, ਇਹਨਾ ਦੀ ਬਿਹਤਰੀ ਨਹੀ ਹੋ ਸਕਦੀ | ਜੇ ਦਰਮਿਆਨੇ ਤਬਕੇ ਦੀ ਬਜਾਏ  ਸਾਰੇ ਦੇਸ਼ ਦੇ ਲੜਾਈ ਲੜਨੀ ਹੈ ਤਾ ਮਜਦੂਰਾਂ  , ਕਿਸਾਨਾ ਤੇ ਆਮ ਜਨਤਾ ਨੂੰ  ਅੱਗੇ ਲਿਆਉਣਾ ਹੋਵੇਗਾ ਤੇ ਇਹਨਾ ਨੂੰ  ਲੜਾਈ ਲਈ ਜਥੇਬੰਦ ਕਰਨਾ ਹੋਵੇਗਾ | ਪਰ ਕਾਂਗਰਸੀ ਲੀਡਰ ਇਹਨਾ ਨੂੰ  ਅੱਗੇ ਲਿਜਾਣ ਲਈ ਕੁਝ ਨਹੀ ਕਰਦੇ ਤੇ ਨਾ ਹੀ ਕਰ ਸਕਦੇ ਹਨ | ਕਿਸਾਨਾ ਨੂ ਵਿਦੇਸ਼ੀ  ਜੂਲੇ ਤੋ ਬਿਨਾ ਜਾਗੀਰਦਾਰਾਂ  ਦੇ ਜੂਲੇ ਤੋ ਵੀ ਮੁਕਤ ਕਰਾਉਣਾ ਹੈ, ਪਰ ਇਹ ਕਾਂਗਰਸ  ਦਾ ਆਦਰਸ਼ ਨਹੀ | ਇਸ  ਲਈ ਮੈ ਕਹਿੰਦਾ ਹਾਂ ਕਿ ਕਾਂਗਰਸ  ਲੀਡਰ ਮੁਕੰਮਲ  ਇਨਕਲਾਬ  ਨਹੀ ਚਾਹੁੰਦੇ, ਬਲਕਿ  ਸਰਕਾਰ ਤੇ ਦਬਾ ਪਾ ਕੇ ਭਾਰਤ ਦੇ ਸ਼ਾਰ੍ਮੇਦਰਾ ਲਈ ਕੁਝ ਰਿਆਇਤਾਂ  ਚਾਹੁੰਦੇ ਹਨ | ਸੋ ਕਾਂਗਰਸ  ਦੀ ਲਹਿਰ ਕਿਸੇ ਨਾ ਕਿਸੇ ਸਮਝੋਤੇ ਦੀ ਸ਼ਕਲ ਵਿਚ ਖਤਮ ਹੋਵੇਗੀ | ਨੌਜਵਾਨਾ ਦਾ ਫਰਜ ਹੈ ਅਤੇ ਇਸ ਹਾਲਤ ਵਿਚ ਨੌਜਵਾਨਾ  ਨੂੰ  ਸਮਝ  ਲੈਣਾ ਚਾਹੀਦਾ ਹੈ ਕੀ ਓਹਨਾ ਲਈ ਸਮਾਂ ਹੋਰ  ਵੀ ਸਖਤ ਆ  ਰਿਹਾ ਹੈ | ਓਹਨਾ ਨੂ ਖਬਰਦਾਰ ਹੋ ਜਾਣਾ ਚਾ

ਸਿਆਸੀ ਕਾਰਕੁੰਨ ਨੌਜਵਾਨਾ ਨੂੰ ਸ਼ਹੀਦ ਭਗਤ ਸਿੰਘ ਦਾ ਸੰਦੇਸ਼-2

ਲੜੀ ਜੋੜਨ ਲਈ ਪਿਛਲਾ ਅੰਕ ਦੇਖੋ ਲੋਕਾ ਨੇ ਕਈ ਦਰਜਨ ਕੁ ਜਿਮੀਦਾਰਾ ਨੂੰ  ਮਾਰ ਦਿਤਾ ਸੀ | ਪਰ ਇਹ ਕਰਾਂਤੀ ਸਫਲ ਨਾ ਹੋਈ | ਓਸ ਦਾ ਇਹ ਨਤੀਜਾ ਜਰੁਰ ਹੋਯਾ ਕੀ ਸਰਕਾਰ ਕੁਝ ਸੁਧਾਰ ਕਰਨ ਲੈ ਮਜਬੂਰ ਹੋ ਗਈ ਅਤੇ ਦੀਓਮਾ ਦੀ ਸਥਾਪਨਾ ਕੀਤੀ ਗਈ | ਓਸ ਸਮੇ ਲੈਨਿਨ ਨੇ ਦੀਓਮਾ ਵਿਚ ਜਾਨ ਦੀ ਹਮਾਇਤ ਕੀਤੀ, ਜਿਸ ਦੇ ਅਧਿਕਾਰ ਬਹੂਤ ਘੱਟ ਕਰ ਦਿਤੇ ਸਨ | ਏਸ ਦਾ ਕਰਨ ਇਹ ਸੀ ਕੀ ਓਹ ਦੀਓਮਾ ਨੂ ਆਪਣੇ ਅੰਦੋਲਨ ਦਾ ਏਕ ਪ੍ਲੇਟਫਾਰਮ ਬਣਾਉਣਾ ਚਾਹੁੰਦੇ ਸਨ | ਇਸ  ਤਰਾ 1917 ਤੋ ਬਾਅਦ  ਜਦ  ਜਰਮਨੀ ਨਾਲ ਰੂਸ ਦੀ ਸੰਧੀ ਦਾ ਸਵਾਲ ਪੈਦਾ ਹੋਇਆ  ਤਾ ਲੈਨਿਨ ਤੋ ਬਿਨਾ ਸਾਰੇ ਏਸ ਸੰਧੀ ਦੇ ਵਿਰੁਧ ਸਨ | ਪਰ ਲੈਨਿਨ ਨੇ ਕਿਹਾ 'ਅਮਨ, ਅਮਨ ਤੇ ਫੇਰ ਅਮਨ , ਕਿਸੇ  ਵੀ ਕੀਮਤ ਤੇ ਹੋਵੇ ਅਮਨ ਹੋਣਾ ਚਾਹਿਦਾ ਹੈ | ਇਥੋ ਤਕ ਕੀ ਜੇ ਸਾਨੂ ਰੂਸ ਦੇ ਕੁਝ ਹਿਸੇ ਜਰਮਨ ਜੰਗ ਬਜਾ ਨੂ ਦੇਣੇ ਪੈਣ ਤਾ ਵੀ ਕਰ ਲੈਣਾ ਚਾਹਿਦਾ ਹੈ | ਉਸ ਵੇਲੇ ਕੁਝ ਬਾਲਸ਼ਵਿਕ ਅਗੁਆ ਨੇ ਵੀ ਓਹਨਾ ਦੀ ਇਸ  ਨੀਤੀ ਦਾ ਵਿਰੋਧ ਕੀਤਾ ਤੇ ਓਹਨਾ ਸਾਫ਼ ਕਿਹ ਦਿਤਾ ਕੀ ਉਸ ਵਕਤ ਬਾਲਸ਼ਵਿਕ ਸਰਕਾਰ ਜਰਮਨੀ ਦਾ ਮੁਕਾਬਲਾ ਕਰਨ ਦੇ ਅਯੋਗ ਹਨ ਅਤੇ ਏਸ ਵਕਤ ਸਦਾ ਪਹਿਲਾ ਕਾਮ ਲੜਾਈ ਤੋ ਲਾਮ੍ਬ੍ਹੇ ਹੋ ਕੇ ਆਪਣੀ ਸਰਕਾਰ ਨੂ ਮਜਬੂਤ ਕਰਨਾ ਹੈ | ਜਿਸ ਗਲ ਨੂ ਮੈ ਸਪਸ਼ਟ ਕਰਨਾ ਚਾਹੁੰਦਾ ਹਾ | ਓਹ ਇਹ ਕੀ ਸਮਝੋਤਾ ਵੀ ਏਕ ਐਸਾ ਹਥਿਆਰ ਹੈ, ਜਿਸ ਨੂੰ  ਸਿਆਸੀ ਜਦੋ ਜਹਿਦ ਵਿਚ ਪਲ ਪਲ ਤੇ ਵਰਤਣਾ ਬਹੁਤ ਜਰੂਰੀ ਹੋ ਜਾਂਦਾ ਹੈ | ਜਿਸ

ਸਿਆਸੀ ਕਾਰਕੁੰਨ ਨੌਜਵਾਨਾ ਨੂੰ ਸ਼ਹੀਦ ਭਗਤ ਸਿੰਘ ਦਾ ਸੰਦੇਸ਼

(ਫਾਂਸੀ  ਦੇ ਤਖ਼ਤ ਤੇ ਚੜਨ ਤਕ ਸ਼ਹੀਦ ਭਗਤ ਸਿੰਘ ਇਤਿਹਾਸ , ਆਦਰਸ਼ ਤੇ ਹਾਲਤਾ ਦਾ ਡੂੰਗਾ ਅਧਿਐਨ   ਤੇ ਚਿੰਤਨ ਕਰਦੇ ਰਹੇ : ਵਕਤ ਵਕਤ  ਤੇ ਜੇਲ ਵਿਚੋ ਆਪਣੇ ਵਿਚਾਰ ਬਾਹਰ ਖੁਲੇ ਮੈਦਾਨ ਵਿਚ ਕੰਮ  ਕਰਦੇ ਸਾਥੀਆ ਨਾਲ ਸਾਂਝੇ  ਕਰਦੇ ਰਹੇ | ਇਹ ਸੰਦੇਸ਼ ੨ ਫ਼ਰਵਰੀ  ੧੯੩੧  ਨੂ ਫਾਸੀ ਤੋ 6 ਹਫਤੇ ਪਹਿਲਾ ਬਾਹਰ ਭੇਜਿਆ ਗਿਆ ਸੀ | ਕੁਝ ਉਸ ਵੇਲੇ  ਦੇ ਹਾਲਤ ਤੇ ਵਿਚਾਰ ਹਨ ਤੇ ਕਿ ਇਨਕਲਾਬ   ਨੂੰ ਅਗੇ ਕਿਵੇ ਤੋਰਨਾ ਹੈ | ਲਓ ਵਿਚਾਰੋ ) ਪਿਆਰੇ  ਸਾਥੀਓ, ਏਸ ਸਮੇ ਸਾਡਾ ਅੰਦੋਲਨ ਬਹੁਤ ਅਹਿਮ ਹਾਲਤਾ ਵਿਚੋ ਲੰਘ  ਰਿਹਾ ਹੈ | ਇੱਕ ਸਾਲ ਦੇ ਸਖਤ ਸੰਗ੍ਰਾਮ ਬਾਦ ਗੋਲਮੇਜ ਕਾਨਫਰੰਸ ਨੇ ਸਾਡੇ ਸਾਹਮਣੇ  ਵਿਧਾਨ ਵਿਚ ਕੁਝ ਨਿਸ਼ਚਿਤ ਗਲਾ ਪੇਸ਼ ਕੀਤੀਆ ਹਨ ਅਤੇ ਕਾਂਗਰਸੀ ਨੇਤਾਵਾਂ ਨੂ ਸੱਦਾ ਦਿਤਾ ਹੈ ਕੀ ਓਹ ਵਿਧਾਨ ਦੀ ਤਿਆਰੀ  ਵਿਚ ਹੱਥ ਵਟਾਉਣ  | ਇਹ ਗਲ ਸਾਡੇ ਲਈ ਬਹੁਤ ਅਹਿਮ ਨਹੀ ਹੈ ਕੀ ਕਾਂਗਰੇਸ ਦੇ ਆਗੂ ਏਸ ਹਾਲਤ ਵਿਚ ਅੰਦੋਲਨ ਨੂ ਬੰਦ ਕਰਨ ਦੇ ਹਕ ਵਿਚ ਫੈਸਲਾ ਕਰਦੇ ਹਨ ਜਾ ਉਸ ਦੇ ਉਲਟ | ਇਹ ਤਾ ਨਿਸ਼ਚਿਤ ਹੈ ਕੀ ਵਰਤਮਾਨ ਅੰਦੋਲਨ ਦਾ ਅੰਤ ਕਿਸੇ ਨਾ ਕਿਸੇ ਤਰਾ ਦੇ ਸਮਝੋਤੇ ਦੇ ਰੂਪ ਵਿਚ ਹੋਵੇਗਾ | ਇਹ ਦੂਸਰੀ ਗਲ ਹੈ ਕੀ ਸਮਝੋਤਾ ਜਲਦੀ ਹੀ ਹੋ ਜਾਵੇ ਜਾ ਦੇਰ ਨਾਲ ਹੋਵੇ | ਸਮਝੋਤਾ ਕੀ ਹੈ ? ਅਸਲ ਵਿਚ ਸਮਝੋਤਾ ਕਿਓ ਅਜਿਹੀ ਨਫਰਤ ਜਾ ਨਿੰਦਾਂਜੋਗ ਚੀਜ ਨਹੀ ਹੈ, ਜਿਸ ਤਰਾ ਕੀ ਅਸੀਂ ਆਮ ਤੌਰ ਤੇ ਸਮਝਦੇ ਹਾਂ | ਇਹ ਰਾਜਨੀਤਿਕ ਸੰਗ੍ਰਾਮਾ ਦਾ ਇੱਕ ਅਤਿ ਜਰੂਰ

ਅਵਾਰਾ ਪਸ਼ੂਆਂ ਦੇ ਹਲਕਣ ਨਾਲ ਪਿੰਡ ਵਾਸੀਆਂ ਵਿਚ ਦਹਿਸ਼ਤ

ਹਲਕੇ ਹੋਏ ਪਸ਼ੂ ਨੂੰ ਨਮਕ ਪਾ ਕੇ ਦ੍ਫਨਾਉਂਦੇ  ਹੋਏ ਸਹਾਰਾ ਟੀਮ ਦੇ ਮੇੰਬਰ  20 ਜੁਲਾਈ /ਆਸਾ ਬੁੱਟਰ /ਲਖਵੀਰ ਸਿੰਘ /:ਪਿੰਡ ਦੇ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨ  ਬ ਦਿਨ ਵਧਦੀ ਜਾ ਰਹੀ ਹੈ | ਅਤੇ ਇਹਨਾ ਅਵਾਰਾ ਪਸ਼ੂਆਂ ਵਿਚ ਹਲਕਾਅ ਦੀ ਬਿਮਾਰੀ ਦੇ ਦੋ ਮਾਮਲੇ ਪਿਸ਼੍ਲੇ ਪੰਦਰਾਂ ਦਿਨਾ ਵਿਚ ਹੀ ਵੇਖਣ ਨੂੰ ਮਿਲੇ ਹਨ | ਇਹਨਾ ਪਸ਼ੂਆਂ ਦੁਆਰਾ ਕਈ ਲੋਕਾਂ ਦੇ ਘਰ ਦੇ ਪਸ਼ੂਆਂ ਨੂੰ ਕੱਟਿਆ ਵੀ ਗਿਆ |ਜਿਸ ਕਾਰਨ ਪਿੰਡ ਦੇ ਲੋਕ ਇਹਨਾ ਪਸ਼ੂਆਂ ਕਾਰਨ ਦਹਿਸ਼ਤ ਵਿਚ ਹਨ | ਇਹਨਾ ਦੋਨਾ ਪਸ਼ੂਆਂ ਨੂੰ ਸਹਾਰਾ ਦੀ ਟੀਮ ਨੇ ਹੀ ਵਖ ਵਖ ਜਗਾ ਦਫਨਾਇਆ ਹੈ ਤਾਂ ਕਿ ਇਹ ਬਿਮਾਰੀ ਹੋਰ ਨਾ ਫੈਲੇ | ਅਵਾਰਾ ਪਸ਼ੂ ਆਮ ਤੌਰ ਤੇ ਇਕੱਠੇ ਰਹਿੰਦੇ ਹਨ ਜਿਸ ਕਾਰਨ ਸਾਰੇ ਪਸ਼ੂਆਂ ਦੇ ਵਿਚ ਹੀ ਹਲਕਾਅ  ਦੀ ਬਿਮਾਰੀ ਫੈਲਣ ਦਾ  ਬਹੁਤ ਜਿਆਦਾ ਡਰ ਪਿੰਡ ਵਾਸੀਆਂ ਵਿਚ ਫੈਲੇਆ ਹੋਇਆ ਹੈ | ਸਹਾਰਾ ਦੀ ਟੀਮ ਵਲੋਂ ਸਥਾਨਕ ਪਸ਼ੂ ਹਸਪਤਾਲ ਵਿਚ ਇਹਨਾ ਪਸ਼ੂਆਂ ਨੂੰ ਹਲਕਾ ਤੋਂ ਬਚਾਉਣ ਲਈ ਟੀਕੇ ਲਗਵਾਉਣ ਬਾਰੇ ਸੰਪਰਕ ਕੀਤਾ ਗਿਆ ਸੀ ਪਰ ਉਹਨਾ ਨੇ ਟੀਕੇ ਨਾ ਉਪਲਬਧ ਹੋਣ ਕਾਰਨ ਆਪਣੀ ਅਸਮਰਥਾ ਪ੍ਰਗਟਾਈ | ਜੇਕਰ ਇਹਨਾ ਪਸ਼ੂਆਂ ਨੂੰ ਬਿਨਾ ਟੀਕੇ ਲਗਵਾਏ ਕਿਸੇ ਹੋਰ ਇਲਾਕੇ ਵਿਚ ਸ਼ੱਡ ਵੀ ਦਿੱਤਾ ਜਾਏ ਤਾਂ ਵੀ ਉਸ ਏਰੀਏ ਵਿਚ ਹਲਕਾ ਦੀ ਬਿਮਾਰੀ ਫੈਲਣ ਦਾ ਡਰ ਬਣਿਆ ਰਹੇਗਾ ਇਸ ਕਰਕੇ ਸਹਾਰਾ ਦੀ ਟੀਮ ਵੱਲੋਂ ਇਹਨਾ ਪਸ਼ੂਆਂ ਦੇ ਲੱਗਣ ਵਾਲੇ ਟੀਕੇ ਖੁਦ ਮੰਗਵਾਉਣ ਦਾ ਫੈਸਲਾ ਕੀਤਾ ਗਿਆ |

ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਦਾ ਨਿਰਮਾਣ ਕਾਰਜ ਸ਼ੁਰੂ

ਰੋਜਾਨਾ ਅਜੀਤ ਬਿਓਰੋ ਜਲੰਧਰ  19 july 2011

ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਦਾ ਨਿਰਮਾਣ ਕਾਰਜ ਸ਼ੁਰੂ

                                        ਸਹਾਰਾ ਜਨ ਸੇਵਾ ਸੁਸਾਇਟੀ ਲਈ ਅੱਜ ਮਿਤੀ 18 ਜੁਲਾਈ 2011 ਦਾ ਗੌਰਵਮਈ ਦਿਨ                                                        ਪੇਸ਼ ਹਨ ਅੱਜ ਦੇ ਦਿਨ ਦੇ ਯਾਦਗਾਰ ਪਲ                                         ਅਜਿਹੇ ਨੌਜਵਾਨਾ ਵਾਲਾ ਪਿੰਡ ਬਹੁਤ ਹੀ ਕਰਮਾ ਵਾਲਾ : ਸ਼੍ਰੀ ਧਰਮਪਾਲ ਸ਼ਰਮਾ (ਜਿਲਾ ਸਿਖਿਆ ਅਫਸਰ ਮੁਕਤਸਰ ) ਸਹਾਰਾ ਦੀ ਟੀਮ ਵਧਾਈ ਦੀ ਪਾਤਰ : ਸ਼੍ਰੀ ਯਸ਼ਵੰਤ ਕੁਮਾਰ ਜੀ (ਪ੍ਰਿੰਸੀਪਲ ਸ.ਸੀ.ਸੈ.ਸਕੂਲ  ਆਸਾ ਬੁੱਟਰ ) ਸਾਡੇ ਲਈ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਦਿਨ : ਲਖਵੀਰ ਸਿੰਘ ਬੁੱਟਰ  ਪਾਰਟੀਬਾਜੀ ਜਾਂ ਰਾਜਨੀਤੀ ਵਿਚ ਰੁਲਣ ਦੀ ਬਜਾਏ ਅਜਿਹੀ ਸੇਵਾ ਭਾਵਨਾ ਸ਼ਲਾਘਾਯੋਗ :ਸ੍ਰ. ਨਿਹਾਲ ਸਿੰਘ ਬੁੱਟਰ,  ਅੱਜ ਬਹੁਤ ਹੀ ਮਾਨ ਮਹਿਸੂਸ ਹੋ ਰਿਹਾ ਹੈ : ਤਰਨਜੀਤ ਸਿੰਘ ਬੁੱਟਰ (ਇੰਚਾਰਜ ਪਾਰਕ ਪ੍ਰੋਜੇਕਟ) ਇਹ ਇੱਕ ਬਹੁਤ ਮਹਾਨ ਕੰਮ ਹੈ : ਸ਼੍ਰੀ ਨਰਿੰਦਰ ਪਾਲ ਖੁਰਾਨਾ (ਅੰਗ੍ਰੇਜੀ ਅਧਿਆਪਕ )       ਮੁੱਖ ਦਫਤਰ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ                                 

ਸੁਪਨਾ ਦੇਸ਼ ਨੂ ਖੁਸ਼ਹਾਲ ਦੇਖਣ ਦਾ

ਹਰ ਆਦਮੀ ਦੀ ਸੋਚ ਹੁੰਦੀ ਹੈ ਕੇ ਜਿਥੇ ਓਹ ਰਹਿੰਦਾ ਓਹ ਦੇਸ਼ ਖੁਸ਼ਹਾਲ ਹੋਵੇ ਤੇ ਓਸ ਨੂ ਕਦੇ ਵਿਦੇਸ਼ ਨਾ ਜਾਣਾ ਪਵੇ .ਗੱਲ ਕਰਾ ਮੈ ਸਾਡੇ ਵਿਦੇਸ਼ਾ ਵਿਚ ਵਸਦੇ ਪੰਜਾਬੀਆ ਬਾਰੇ ਕੇ ਉਦਾਸੀ ਇਸ ਗੱਲ ਦੀ ਹੈ ਕੇ ਜਿਹੜੇ ਇਸਦੀ ਗਰੀਬੀ ਨੂ ਅਮੀਰੀ ਵਿਚ ਪਲਟੋਉਣ ਗਏ ਸਨ.ਓਹ ਤਾ ਓਥੇ ਗੁਵਾਚ ਗਏ ਹਨ .ਓਹ ਵਾਪਸ ਮੁੜਣਾ ਚਾਉਂਦੇ ਹਨ ਪਰ ਫਾਸਲਾ ਬਹੁਤ ਲੰਬਾ ਹੈ ਤੇ ਓਹਨਾ ਨੂ ਆਪ ਵੀ ਮਹਿਸੂਸ ਹੁੰਦਾ ਹਿ ਕੇ ਓਹ ਰਾਹ ਭੁਲ ਗਏ ਹਨ.ਓਹਨਾ ਦੇ ਮਨ ਵਿਚ ਵਹਿਮ ਰਿਹੰਦਾ ਜਾਂ ਇਸ ਨੂ ਆਸ ਕਹਿ ਲਵੋ ਕੇ ਕੁਝ ਨਾ ਕੁਝ ਅਜੇਹਾ ਵਾਪਰ ਜਾਵੇਗਾ ਕੇ ਸਾਡਾ ਦੇਸ਼ ਖੁਸ਼ਹਾਲ ਹੋ ਜਾਵੇਗਾ ਪਰ ਏ ਕਦੇ ਨੀ ਹੋਣਾ . ਓਹਨਾ ਕੋਲ ਅੱਗੇ ਜਾਣ ਦਾ ਰਸਤਾ ਹੈ ਪਰ ਪਿਛੇ ਮੁੜਨ ਦੀ ਹਿਮਤ ਨਹੀ ਓਹਨਾ ਨੇ ਆਪਣੇ ਪਿਊ ਦੀਆ ਅਖਾਂ ਦੇ ਓਪੇਰਸ੍ਹਨ ਵਾਸਤੇ ਪੇਸੇ ਭੇਜੇ ਸਨ ,ਓਹਨਾ ਦੀ ਜੋਤ ਤਾ ਮੁੜ ਆਈ ਹੈ ਪਰ ਓਹਨਾ ਨੂ ਕੁਝ ਵੀ ਦੇਖਾਈ ਨਹੀ ਦਿੰਦਾ   ਇਸ ਤਰਾ ਹੋਲੀ ਹੋਲੀ ਤੁਹਾਡੇ ਪਿਛੇ ਵਸਦੇ ਦੋਸਤ ਜਾ ਰਿਸ਼ਤੇਦਾਰ ਤੁਹਾਨੂ ਭੁਲਣਾ ਸ਼ੁਰੂ ਕਰ ਦੇਣਗੇ , ਤੇ ਜਾਦ ਸਿਰਫ ਓਹੀ ਰਖਣਗੇ ਜਿੰਨਾ ਨੂ ਤੁਹਾਡੇ ਤੋ ਕੋਈ ਮਤਲਬ ਹੋਇਆ .ਜੇਕ਼ਰ ਤੁਸੀਂ ਕਦੇ ਆਪਣੇ ਪਿੰਡ, ਆਪਣੇ ਦੇਸ਼ ਨੂ ਖੁਸ਼ਹਾਲ ਦੇਖਣ ਦਾ ਸੁਪਨਾ ਲਿਆ ਹੋਵੇ ਤਾ ਤੁਹਾਨੂ ਸਾਡੀ ਮਦਦ ਕਰਨੀ ਪਵੇਗੀ ਓਹ ਸਿਰਫ ਪੇਸਾ ਈ ਨਹੀ ਸਗੋ ਤੁਹਾਨੂ ਇੰਡੀਆ ਰਹੰਦੇ ਆਪਣੇ ਦੋਸਤ ਜਾ ਪਰਿਵਾਰਕ ਮੈਬਰ ਨੂ ਸ੍ਮ੍ਜੋਉਣਾ ਪਵੇਗਾ ਕੇ ਕਿਸੇ ਵੀ ਚੋਣ ਸਮੇ ਓਹ ਇਕ ਚੰਗੀ ਸੋਚ ਵਾਲੇ

ਬਈ ਨਾਂ ਚਲਦਾ ਏ ਅੱਜਕੱਲ ਯਾਰਾਂ ਦੀ ਸੁਸਾਇਟੀ ਦਾ

ਸੁਖਚੈਨ ਸਿੰਘ ਬੁੱਟਰ ਚੰਗਿਆ ਲਈ ਹਾਂ ਚੰਗੇ , ਮਾੜਿਆਂ ਲਈ ਹਾਂ ਮਾੜੇ ਬਈ , ਪਰ ਵਿਚ ਦਿਲਾਂ ਦੇ ਅਸੀਂ ਤਾਂ ਨਾ ਰੱਖਦੇ ਸਾੜੇ ਬਈ , ਬਹੁਤਾ ਸ਼ੌਕ ਨੀ ਐਵੇਂ ਸਾਨੂੰ ਉੱਚਾ ਬਣਨੇ ਦਾ , ਪਰ ਇੱਕ ਸੁਭਾਅ ਏ ਯਾਰੋ ਹੱਕਾਂ ਲਈ ਖੜਨੇ ਦਾ , ਬੰਦਾ ਮਿਲੂਗਾ ਵਿਚ ਸਾਡੇ ਜਾਤੋੰ ਹਰ ਵਰਾਇਟੀ ਦਾ , ਬਈ ਨਾਂ ਚਲਦਾ ਏ ਅੱਜਕੱਲ ਯਾਰਾਂ ਦੀ ਸੁਸਾਇਟੀ ਦਾ  ਝਾਕ ਨੀ ਰੱਖੀ ਅਸੀਂ ਐਵੇਂ ਅਸੀਂ ਕਿਸੇ ਦੀਆਂ ਹੱਥਾਂ ਤੇ  ਯਾਰੋ 1100 ਤੋਂ ਗੱਲ ਪਹੁੰਚ ਗਈ ਆ ਹੁਣ ਲੱਖਾਂ ਤੇ , ਮਿਹਨਤ ਸਾਡੀ, ਬਾਕੀ ਏ ਸਭ ਕਿਰਪਾ ਬਾਬੇ ਦੀ , ਪ੍ਰਵਾਹ ਨੀ ਮੰਨੀ ਐਵੇਂ ਅਸੀਂ ਕਿਸੇ ਦੇ ਦਾਬੇ ਦੀ  ਬਈ ਦੇ ਨਹੀਂ ਸਕਦੇ ਦੇਣਾ ਵੀ ਅਸੀਂ ਜਰ ਯਾਰ ਵਲਾਇਤੀ ਦਾ , ਬਈ ਨਾਂ ਚਲਦਾ ਏ ਅੱਜਕੱਲ............................. ਹਸਦੇ ਖੇਡਦੇ ਸਾਰੇ ਹੀ ਬੱਸ ਕੰਮ ਕਰ ਲੈਂਦੇ ਆਂ , ਵਿਹਲੇ ਹੋ ਕਦੇ ਨਾਂ ਐਵੇਂ ਮੋੜਾਂ ਤੇ ਬਹਿੰਦੇ ਆਂ , ਲਿਬੜੇ ਵੇਖ ਹੱਸਦੇ ਸੀ ਸਾਨੂੰ ਜੋ ਰਾਂਝੇ ਬਈ , ਮੈਂ ਸੁਣਿਆਂ ਉਹ ਸਾਰੇ ਕੱਲ ਪੁਲਿਸ ਨੇ ਮਾਂਝੇ ਬਈ , ਐਵੇਂ ਨਖਰਾ ਝੱਲ ਨੀ ਹੁੰਦਾ ਕਿਸੇ ਵੀ ਸ਼ਿਲਪਾ ਸ਼ੈਟੀ ਦਾ , ਬਈ ਨਾਂ ਚਲਦਾ ਏ ਅੱਜਕੱਲ............................. ਨਸ਼ੇ ਵੇਚਣ ਵਾਲੇ ਵੀ ਪਿੰਡੋਂ ਸਭ ਹਟਾਉਣੇ ਆਂ , ਮੰਨੇ ਨਾਂ ਜੇ ਪਿਆਰ ਨਾਲ ਫਿਰ ਲੰਮੇ ਪਾਉਣੇ ਆਂ  ਜੱਟਾਂ ਦਾ ਹੁੰਦਾ ਏ ਸਦਾ ਡਾਂਗ ਤੇ ਡੇਰਾ ਬਈ  ਕਮਲਾ ਕਰ ਛੱਡਿਆ ਏ ਇਹਨਾ ਪਿੰਡ ਮੇਰਾ ਬਈ , ਪੁਛਾਂਗੇ ਕਦੇ ਖਾ ਜਦੋਂ ਭਰਾ ਮਰੇ  ਪਰੈਟੀ ਦਾ , ਬਈ

ਕੀਮਤ

  ਸਭ   ਤੋਂ   ਪਹਿਲਾਂ   ਮੇਰੇ   ਵਲੋਂ ਸਾਰਿਆਂ ਨੂੰ ਸਤ ਸ਼੍ਰੀ ਅਕਾਲ  , ਅੱਜ ਸਵੇਰੇ   ਉਠਨ ਸਾਰ ਜਦੋਂ   TV ਆਨ ਕੀਤਾ ਤਾਂ ਉਸ   ਉਪਰ   ਇਹ   ਖਬਰ   ਚਲ   ਰਹੀ   ਸੀ   ਕੀ   ਤੇਲ  , ਰਸੋਈ   ਗੈਸ   ਦੀਆਂ ਕੀਮਤਾਂ   ਵਿਚ   ਵਾਧਾ   ਹੋ   ਰਿਹਾ   ਹੈ  , ਮਿਨਿਸਟਰ   ਸਾਹਿਬ   ਕਹਿ ਰਹੀ ਸੀ ਕੀ   ਤੇਲ  2-3 ਰੁਪੇ   ਵਧ ਰਿਹਾ ਹੈ ਤੇ   ਰਸੋਈ ਗੈਸ ਸਿਰਫ  50 ਰੁਪੇ  ,   ਮਿਨਿਸਟਰ   ਸਾਹਬ   50 ਰੁਪੇ ਦੀ ਗੱਲ   ਸਿਰਫ ਏਸ   ਤਰਾਂ ਕਹਿ   ਰਹੇ   ਸੀ ਜਿਵੇ   ਕਿ ਕੋਈ 10-15 ਪੈਸੇ   ਦੀ ਬਡੋਤਰੀ ਹੋਵੇ  , ਪਰ ਇਕ ਗੱਲ   ਦੇਖੀ ਜਾਵੇ ਤਾਂ ਇਹਨਾ ਲੋਕਾਂ ਵਾਸਤੇ 50 ਰੁਪੇ ਦੀ ਕੀ ਕੀਮਤ ਜੋ   ਕਿ ਲੱਖਾਂ ਕਰੋੜਾਂ ਵਿਚ ਘੁਟਾਲੇ ਕਰ ਰਹੇ ਨੇ  , 50 ਰੁਪੇ ਦੀ ਕੀਮਤ ਤਾਂ   ਵਿਚਾਰਾ   ਓਹ ਆਦਮੀ ਹੀ   ਦਸ ਸਕਦਾ ਹੈ , ਜਿਸ ਨੂੰ ਪੂਰਾ ਦਿਨ   ਮੇਹਨਤ ਕਰਨ   ਤੋਂ   ਬਾਅਦ , 50 ਰੁਪੇ   ਨਸੀਬ ਹੁੰਦੇ ਨੇ , ਉਸ ਨੂੰ   ਪੁਛੋ   ਜੋ ਪੂਰਾ ਦਿਨ ਕੂੜੇ ਕਰਕਟ   ਵਿਚ   ਹਥ   ਮਾਰਦਾ ਹੈ ਉਸ   ਨੂੰ   ਇਹ ਨਹੀਂ ਪਤਾ ਹੁੰਦਾ   ਕਿ ਓਸ ਦਾ ਇਹ   ਕਬਾੜ 50 ਰੁਪੇ ਦਾ ਵਿਕੁ   ਕੇ ਨਹੀ  , ਓਸ ਨੂੰ   ਪੁਛੋ ਜੋ ਪੂਰਾ ਦਿਨ ਲੋਕਾਂ ਨੂੰ ਇਕ   ਛੋਟੇ ਜਿਹੇ   ਸਟਾਲ ਤੇ   ਚਾਹ ਪਿਓੰਦਾ ਹੈ , ਜਾਂ ਵਿਚਾਰੇ ਰਿਕ੍ਸ਼ੇ ਵਾ

ਅਨਮੋਲ ਵਚਨ

1. ਸਚਾ ਆਗੂ ਓਹ ਹੁੰਦਾ ਹੈ ਜਿਹਰਾ ਆਪਣੀਆ ਪਰਿਵਾਰਕ ਸਮਸਿਆਵਾਂ ਤੋ ਉਪਰ ਉਠ ਕੇ ਲੋਕਾ ਦੀਆ ਸਮਸਿਆਵਾਂ ਬਾਰੇ ਸੋਚਦਾ ਹੈ | 2 ਕਵਾਰਾ ਆਦਮੀ ਹਰ ਰੋਜ ਆਪਣੇ ਘਰ ਨਵੇ ਰਸਤੇ ਤੋ ਮੁੜਦਾ ਹੈ . 3. ਜੇ ਆਪਣੀ ਤਾਕਤ    ਦਸਣੀ  ਚਾਹੁੰਦੇ ਹੋ ਤਾਂ ਮਿਲ ਰਹੀ ਮਦਦ ਨੂ ਅਪ੍ਰਵਾਨ ਕਰੋ | 4. ਸਚ ਹੁੰਦਾ ਹੈ ਪਰ ਝੂਠ ਘੜਨਾ ਪੈਂਦਾ ਹੈ | 5. ਬਚਪਨ ਏਸ ਲੈ ਚੰਗਾ ਸਮਝਿਆ ਜਾਂਦਾ ਹੈ ਕ੍ਯੋਂਕੀ ਏਸ ਵਿਚ ਕੋਈ ਜੁਮੇਦਾਰੀ ਨਹੀ ਹੁੰਦੀ | 6. ਜਾਲਮ ਮਰ ਜਾਂਦਾ ਹੈ ਉਸ ਦਾ ਰਾਜ ਮੁਕ ਜਾਂਦਾ ਹੈ | ਸ਼ਹੀਦ ਹੋਣ ਮਗਰੋ ਉਸਦਾ ਰਾਜ ਸ਼ੁਰੂ ਹੋ ਜਾਂਦਾ ਹੈ | 7. ਆਕੜ ਕੇ ਨਚਿਆ ਨਹੀ ਜਾਂਦਾ ਤੇ ਗੁਸੇ ਨਾਲ ਗਾਯਾ ਨਹੀ ਜਾਂਦਾ | 8. ਭੀੜ ਕੋਲ ਸੋਚ ਨਹੀ ਹੁੰਦੀ ਜਾ ਤਾ ਤਾੜੀਆ ਹੁੰਦਿਆ ਹਨ ਜਾ ਪਥਰ | 9. ਗੈਰ ਕਾਨੂਨੀ ਢੰਗ ਨਾਲ ਰਾਜ ਕਰਨ ਵਾਲੇ ਏਸ ਤਾਰਾ ਦੇ ਕਾਨੂਨ ਹੀ ਬਣਾਉਣਗੇ , ਜਿਨਾ ਨਾਲ ਓਹ ਰਾਜ ਕਰਦੇ ਰਿਹਣ | 10. ਜਿਹਰੇ ਬਚਿਆ ਦਾ ਮਾ ਪਿਓ ਹੁੰਦਾ ਹੈ , ਬਚਪਨ ਉਨਾ ਦਾ ਹੀ ਹੁੰਦਾ ਹੈ | ਪਰਮਜੀਤ ਸਿੰਘ ਬੁੱਟਰ 

ਰੋਟੀ

ਸਭ  ਤੋ ਪਹਿਲਾਂ ਤਾ ਪੜਨ ਵਾਲਿਆ ਨੂੰ ਪਿਆਰ  ਭਰੀ ਸਤ ਸ੍ਰੀ ਅਕਾਲ ਉਪਰ ਰੋਟੀ ਲਿਖਿਆ ਦੇਖ ਕੇ ਮੇਰੇ ਭੈਣਾ ਤੇ ਵੀਰ ਸੋਚਾ ਵਿਚ ਪੈ ਗਏ ਹੋਣਗੇ ਕੀ ਇਹ ਰੋਟੀ ਬਾਰੇ ਕੀ ਦਸੇਗਾ ਕਿਓਂਕਿ  ਸਾਰਿਆ ਨੂ ਹੀ ਪਤਾ ਹੈ ਕੀ ਰੋਟੀ ਕਪੜਾ ਔਰ ਮਕਾਨ ਤਾ ਜਿੰਦਗੀ ਦੀ ਪਹਿਲੀ ਜਰੂਰਤ  ਹੈ ਕਿਸੇ ਨੂ ਤਾ ਸਭ  ਕੁਝ  ਵਿਰਾਸਤ ਵਿਚੋ ਹੀ ਮਿਲ ਜਾਂਦਾ ਪਰ ਕੋਈ ਵਿਚਾਰਾ ਆਪਣੀ ਪੂਰੀ ਜਿੰਦਗੀ ਏਨਾ ਤਿੰਨਾ  ਨੂੰ  ਇਕੱਠਿਆਂ ਕਰਨ ਤੇ ਲਾ ਦੇਂਦਾ ਹੈ.| ਪਰ ਮੇਰੇ ਦੋਸਤੋ ਮੈ ਇਥੇ ਉਸ ਰੋਟੀ ਦੀ ਗੱਲ ਕਰ ਰਿਹਾ ਹਾਂ ਜਿਸ ਦਾ  ਇੱਕ  ਪਾਸਾ ਤਾ ਵਿਰੋਧੀ ਪਾਰਟੀ ਹੈ ਤੇ ਦੂਜਾ ਪਾਸਾ ਮਜੂਦਾ ਸਰਕਾਰ ਹੈ, ਜੋ ਕੇ ਪੰਜਾਬ ਰੂਪੀ ਤਵੇ ਦੇ ਉਤੇ 1947 ਤੋ ਲੈ ਕੇ ਹੁਣ ਤੱਕ  ਤਿਆਰ  ਹੀ ਹੋ ਰਹੀ ਹੈ ਪਰ ਪਤਾ ਨਹੀ ਇਹ ਰੋਟੀ ਪੱਕੂ ਵੀ ਕੇ ਨਹੀ, ਵੈਸੇ ਪੰਜਾਬੀ ਲੋਕ ਸਿਆਣੇ ਬਹੁਤ ਹਨ ਰੋਟੀ ਦਾ ਇੱਕ  ਪਾਸਾ ਜਲਨ ਤੋ ਪਹਿਲਾ ਹੀ ਬਦਲ ਦਿੰਦੇ  ਨੇ ਕਿਓਂਕਿ  ਜਦੋ ਇੱਕ  ਪਾਸੇ ਨੂੰ  ਜਿਆਦਾ  ਸੇਕ ਲਗ ਜਾਵੇ ਤਾਂ ਰੋਟੀ ਸੜ ਜਾਂਦੀ ਹੈ ਤੇ ਓਹ ਕਿਸੇ ਵੀ ਕੰਮ  ਦੀ ਨਹੀ ਰਹਿੰਦੀ ,ਇਸ  ਦਾ ਨਤੀਜਾ ਪੂਰੇ ਭਾਰਤ ਨੂੰ ਹੀ ਪਤਾ ਲਗ ਗਿਆ  ਹੈ, ਹੁਣ ਪਛਤਾਉਣ ਨਾਲ ਕੀ ਬਣਦਾ ਹੈ ਬਾਈ ਤੁਸੀਂ ਪਹਿਲਾ ਹੀ ਰੋਟੀ ਨੂ ਪਲਟ ਲੈਣਾ ਸੀ , ਹੁਣ ਦੇਖਲੋ ਇਹ ਇੱਕ ਪਾਸਾ ਕਿਨਾ ਤੰਗ ਕਰ ਰਿਹਾ ਹੈ, ਨਾ ਤਾ ਹੁਣ ਸੁਟਿਆ ਜਾਂਦਾ ਹੈ ਤੇ ਨਾ ਹੀ ਖਾਦਾ ਜਾਂਦਾ ਹੈ . ਪਰ ਪੰਜਾਬੀਓ ਅਜੇ  ਵੀ ਕੁਛ ਨਹੀ ਵਿਗੜਿਆ, ਸਮਝ ਜਾਵੋ, ਕਿਓਂਕਿ  

ਜਸਵਿੰਦਰ ਆਸਾ ਬੁਟਰ ਹੋਏ ਕਨੇਡਾ ਰਵਾਨਾ

ਜਸਵਿੰਦਰ ਸਿੰਘ ਆਸਾ ਬੁੱਟਰ  ਆਸਾ ਬੁੱਟਰ /30 ਜੂਨ /ਲਖਵੀਰ ਸਿੰਘ /  ਪਿੰਡ ਆਸਾ ਬੁੱਟਰ ਦਾ ਨਾਮ ਕੱਬਡੀ ਦੇ ਖੇਤਰ ਵਿਚ ਪ੍ਰਸਿਧ ਕਰਨ ਵਾਲੇ ਉਘੇ ਕੱਬਡੀ ਕੁਮੇੰਟੇਟਰ ਜਸਵਿੰਦਰ ਆਸਾ  ਬੁੱਟਰ ਅੱਜ ਸਵੇਰੇ 9 ਵਜੇ ਇੰਦਰਾ ਗਾਂਧੀ ਏਅਰਪੋਰਟ ਦਿੱਲੀ ਲਈ ਪਿੰਡੋਂ ਰਵਾਨਾ ਹੋ ਗਏ | ਪਿਛੇ ਉਹਨਾ ਦੇ ਪਰਿਵਾਰ ਵਿਚ ਉਹਨਾ ਦੀ ਧਰਮ ਪਤਨੀ , ਬੇਟਾ , ਭਾਈ , ਮਾਤਾ -ਪਿਤਾ ਤੇ ਚਾਚੇ ਹਨ | ਓਹ 3 ਜੁਲਾਈ ਨੂੰ ਕਨੇਡਾ ਵਿਚ ਹੋ ਰਹੇ ਕੱਬਡੀ ਮੈਚਾਂ ਦੀ ਕੁਮੇੰਟਰੀ ਵਾਸਤੇ ਬੁਲਾਏ ਗਏ ਸਨ |ਉਹਨਾ ਦੇ  ਇਸ ਵਿਦੇਸ਼ ਦੌਰੇ ਨੂੰ ਸਫਲ ਬਣਾਉਣ ਵਿਚ ਮੇਜਰ ਭਲੂਰ ,ਕ੍ਰ੍ਮ੍ਪਾਲ ਲੰਡੇਕੇ ,ਜਲੰਧਰ ਸਿੰਘ ਪੰਜਗਰਾਈ ,ਗੁਰਪ੍ਰੀਤ ਢੀਮਾਂ ਵਾਲੀ ਅਤੇ ਸੁਖ ਰਟੋਲ ਰੋਹੀ ਦਾ ਬਹੁਤ ਯੋਗਦਾਨ ਰਿਹਾ ਹੈ  , ਜਸਵਿੰਦਰ ਸਿੰਘ ਦਾ ਜੀਵਨ ਬਹੁਤ ਹੀ ਮੁਸ਼ਕਿਲਾਂ ਵਾਲਾ ਰਿਹਾ ਹੈ | ਪਰ ਉਹਨਾ  ਕਦੇ ਵੀ ਹੋਸਲਾ ਨਹੀਂ ਹਾਰਿਆ | ਅਤੇ ਕਬੱਡੀ ਦੇ ਖੇਤਰ ਵਿਚ ਆਪਣੀ ਵਖਰੀ ਪਹਿਚਾਨ ਬਣਾਈ | ਸ਼ਬਦਾਂ ਦੀ ਕਲਾਕਾਰੀ ਵਿਖਾਉਣ ਦਾ ਵਖਰਾ ਅੰਦਾਜ ਦਰਸ਼ਕਾਂ ਨੂੰ ਕੀਲ ਕੇ ਰਖ ਦਿੰਦਾ ਹੈ | ਆਪਣੇ ਫਨ ਦੇ ਜੋਹਰ ਹੁਣ ਕਨੇਡਾ ਵਾਸੀਆਂ ਨੂੰ ਵਿਖਾਉਣ ਲਈ ਹੁਣ ਓਹ ਵਿਦੇਸ਼ ਗਏ ਹਨ | ਜਸਵਿੰਦਰ ਬਹੁਤ ਹੀ ਹਸਮੁਖ ਤੇ ਮਿਲਾਪੜੇ ਸੁਭਾ ਦਾ ਨੋਜਵਾਨ ਹੈ ਅਤੇ ਪੂਰੇ ਪਿੰਡ ਦਾ ਮਾਨ ਹੈ | ਉਹਨਾ ਹੁਣ ਤੱਕ ਪੰਜਾਬ ਦੇ ਵੱਡੇ ਵੱਡੇ ਖੇਡ ਮੇਲਿਆਂ ਵਿਚ ਵੱਡੇ ਵੱਡੇ ਇਨਾਮਾਂ ਤੇ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ | ਅਸੀਂ ਆਪਣੇ ਦ