![]() |
ਹਲਕੇ ਹੋਏ ਪਸ਼ੂ ਨੂੰ ਨਮਕ ਪਾ ਕੇ ਦ੍ਫਨਾਉਂਦੇ ਹੋਏ ਸਹਾਰਾ ਟੀਮ ਦੇ ਮੇੰਬਰ |
20 ਜੁਲਾਈ /ਆਸਾ ਬੁੱਟਰ /ਲਖਵੀਰ ਸਿੰਘ /:ਪਿੰਡ ਦੇ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨ ਬ ਦਿਨ ਵਧਦੀ ਜਾ ਰਹੀ ਹੈ | ਅਤੇ ਇਹਨਾ ਅਵਾਰਾ ਪਸ਼ੂਆਂ ਵਿਚ ਹਲਕਾਅ ਦੀ ਬਿਮਾਰੀ ਦੇ ਦੋ ਮਾਮਲੇ ਪਿਸ਼੍ਲੇ ਪੰਦਰਾਂ ਦਿਨਾ ਵਿਚ ਹੀ ਵੇਖਣ ਨੂੰ ਮਿਲੇ ਹਨ | ਇਹਨਾ ਪਸ਼ੂਆਂ ਦੁਆਰਾ ਕਈ ਲੋਕਾਂ ਦੇ ਘਰ ਦੇ ਪਸ਼ੂਆਂ ਨੂੰ ਕੱਟਿਆ ਵੀ ਗਿਆ |ਜਿਸ ਕਾਰਨ ਪਿੰਡ ਦੇ ਲੋਕ ਇਹਨਾ ਪਸ਼ੂਆਂ ਕਾਰਨ ਦਹਿਸ਼ਤ ਵਿਚ ਹਨ | ਇਹਨਾ ਦੋਨਾ ਪਸ਼ੂਆਂ ਨੂੰ ਸਹਾਰਾ ਦੀ ਟੀਮ ਨੇ ਹੀ ਵਖ ਵਖ ਜਗਾ ਦਫਨਾਇਆ ਹੈ ਤਾਂ ਕਿ ਇਹ ਬਿਮਾਰੀ ਹੋਰ ਨਾ ਫੈਲੇ | ਅਵਾਰਾ ਪਸ਼ੂ ਆਮ ਤੌਰ ਤੇ ਇਕੱਠੇ ਰਹਿੰਦੇ ਹਨ ਜਿਸ ਕਾਰਨ ਸਾਰੇ ਪਸ਼ੂਆਂ ਦੇ ਵਿਚ ਹੀ ਹਲਕਾਅ ਦੀ ਬਿਮਾਰੀ ਫੈਲਣ ਦਾ ਬਹੁਤ ਜਿਆਦਾ ਡਰ ਪਿੰਡ ਵਾਸੀਆਂ ਵਿਚ ਫੈਲੇਆ ਹੋਇਆ ਹੈ | ਸਹਾਰਾ ਦੀ ਟੀਮ ਵਲੋਂ ਸਥਾਨਕ ਪਸ਼ੂ ਹਸਪਤਾਲ ਵਿਚ ਇਹਨਾ ਪਸ਼ੂਆਂ ਨੂੰ ਹਲਕਾ ਤੋਂ ਬਚਾਉਣ ਲਈ ਟੀਕੇ ਲਗਵਾਉਣ ਬਾਰੇ ਸੰਪਰਕ ਕੀਤਾ ਗਿਆ ਸੀ ਪਰ ਉਹਨਾ ਨੇ ਟੀਕੇ ਨਾ ਉਪਲਬਧ ਹੋਣ ਕਾਰਨ ਆਪਣੀ ਅਸਮਰਥਾ ਪ੍ਰਗਟਾਈ | ਜੇਕਰ ਇਹਨਾ ਪਸ਼ੂਆਂ ਨੂੰ ਬਿਨਾ ਟੀਕੇ ਲਗਵਾਏ ਕਿਸੇ ਹੋਰ ਇਲਾਕੇ ਵਿਚ ਸ਼ੱਡ ਵੀ ਦਿੱਤਾ ਜਾਏ ਤਾਂ ਵੀ ਉਸ ਏਰੀਏ ਵਿਚ ਹਲਕਾ ਦੀ ਬਿਮਾਰੀ ਫੈਲਣ ਦਾ ਡਰ ਬਣਿਆ ਰਹੇਗਾ ਇਸ ਕਰਕੇ ਸਹਾਰਾ ਦੀ ਟੀਮ ਵੱਲੋਂ ਇਹਨਾ ਪਸ਼ੂਆਂ ਦੇ ਲੱਗਣ ਵਾਲੇ ਟੀਕੇ ਖੁਦ ਮੰਗਵਾਉਣ ਦਾ ਫੈਸਲਾ ਕੀਤਾ ਗਿਆ |