Skip to main content

Posts

Showing posts from April, 2012

ਸਹਾਰਾ ਟੀਮ ਵੱਲੋਂ ਅਵਾਰਾ ਪਸ਼ੁਆ ਦੇ ਬਿਮਾਰੀਆਂ ਦੀ ਰੋਕਥਾਮ ਵਾਸਤੇ ਟੀਕੇ ਲਗਾਏ ਗਏ

ਲਖਵੀਰ ਸਿੰਘ ਬੁੱਟਰ / ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਪਿੰਡ ਆਸਾ ਬੁੱਟਰ ਵਿਚ ਅਵਾਰਾ ਪਸ਼ੂਆਂ ਨੂੰ ਵੱਖ ਵੱਖ ਬਿਮਾਰੀਆਂ ਦੀ ਰੋਕਥਾਮ ਵਾਸਤੇ ਟੀਕੇ ਲਗਾਏ ਗਏ | ਇਹਨਾ ਅਵਾਰਾ ਪਸ਼ੂਆਂ ਤੋਂ ਲੋਕਾਂ ਦੇ ਪਾਲਤੂ ਪਸ਼ੂਆਂ ਨੂੰ ਬਿਮਾਰੀਆਂ ਲਗ ਜਾਂਦੀਆਂ ਹਨ | ਜਿਸ ਕਰਕੇ ਸਹਾਰਾ ਵੱਲੋਂ ਇਹਨਾ ਪਸ਼ੂਆਂ ਦੇ ਟੀਕੇ ਲਗਵਾਏ ਗਏ | ਇਥੇ ਇਹ ਵੀ ਜਿਕਰ ਯੋਗ ਹੈ ਕਿ ਪਿਸ਼੍ਲੇ ਸਾਲ ਵੀ ਆਸਾ ਬੁੱਟਰ ਵਿਚ ਬਹੁਤ ਸਾਰੇ ਅਵਾਰਾ ਪਸ਼ੁ ਹਲਕਾ ਦੀ ਬਿਮਾਰੀ ਦਾ ਸ਼ਿਕਾਰ ਹੋਏ ਸਨ | ਜਿਸ ਨਾਲ ਲੋਕਾਂ ਦੇ ਪਾਲਤੂ ਪਸ਼ੂ ਵੀ ਇਸ ਦੀ ਲਪੇਟ ਚ ਆ ਗਏ ਸਨ | ਪਿੰਡ ਵਾਸੀਆਂ ਵੱਲੋਂ ਇਸ ਕੰਮ ਦੀ ਬਹੁਤ ਸ਼ਲਾਗਾ ਕੀਤੀ ਗਈ | ਆਉਣ ਵਾਲੇ ਦਿਨਾ ਵਿਚ ਅਵਾਰਾ ਕੁਤਿਆਂ ਦੇ ਵੀ ਟੀਕੇ ਲਗਾਏ ਜਾਣਗੇ | ਇਸ ਮੌਕੇ ਲਖਵੀਰ ਸਿੰਘ , ਤਰਨਜੀਤ ਸਿੰਘ , ਡਾ.ਗੁਰਤੇਜ ਸਿੰਘ , ਕੁਲਦੀਪ ਸਿੰਘ , ਗੁਰਮੀਤ ਸਿੰਘ ਆਦਿ ਹਾਜਰ ਸਨ |

ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਸਾ ਬੁੱਟਰ ਦਾਣਾ ਮੰਡੀ ਦਾ ਦੌਰਾ |

 

ਬਾਰਸ਼ ਨਾਲ ਮੌਸਮ ਠੰਡਾ ਹੋਇਆ , ਪਰ ਹਾੜੀ ਦੀ ਕਟਾਈ ਦਾ ਕੰਮ ਰੁਕਿਆ

25ਅਪ੍ਰੈਲ / ਲਖਵੀਰ ਸਿੰਘ ,ਇੰਦੀਵਰ , ਕੁਲਦੀਪ ਸਿੰਘ /ਅੱਜ ਹੋਈ ਬਾਰਸ਼ ਨਾਲ ਮੌਸਮ ਕਾਫੀ ਸੁਹਾਵਣਾ ਹੋ ਗਿਆ | ਗਰਮੀ ਤੋਂ ਕਾਫੀ ਰਾਹਤ ਲੋਕਾਂ ਨੂੰ ਮਿਲੀ | ਪਰ ਹਾੜੀ ਦੀ ਕਟਾਈ ਦਾ ਕੰਮ ਪੂਰੇ ਜੋਰਾਂ ਤੇ ਚੱਲ ਰਿਹਾ ਸੀ ਇਸ ਕਰਕੇ ਕਨਕ ਦੀ ਕਟਾਈ ਤੇ ਤੂੜੀ ਦੀ ਬਣਵਾਈ ਦੇ ਕੰਮ ਵਿਚ ਰੁਕਾਵਟ ਜਰੁਰ ਆਈ |ਸਾਰੀਆਂ ਮ੍ਸ਼ੀਨਾ ਬੰਦ ਕਰਨੀਆਂ ਪਾਈਆਂ | ਖੇਤਾਂ ਵਿਚ ਕੰਮ ਕਰਦੇ ਸਾਰੇ ਲੋਕ ਇਸ ਬਾਰਸ਼ ਕਾਰਨ ਇਕਦਮ ਵੇਹਲੇ ਹੋ ਕੇ ਘਰ ਪਰਤਨ ਵਾਸਤੇ ਮਜਬੂਰ ਹੋਏ |  ਇਸ ਤੋਂ ਪਹਿਲਾਂ ਕਟਾਈ ਦਾ ਕੰਮ ਬਿਨਾ ਰੁਕਾਵਟ ਜਾਰੀ ਰਿਹਾ ਸੀ | ਅਜੇ ਤੱਕ ਅਸਮਾਨ ਪੂਰੀ ਤਰਾਂ ਸਾਫ਼ ਨਹੀਂ ਹੋਇਆ | ਆਉਣ ਵਾਲੇ ਦਿਨਾ ਵਿਚ ਵੀ ਬਾਰਸ਼ ਹੋਣ ਦੇ ਅਸਰ ਹਨ|

ਕਣਕ ਦੀ ਕਟਾਈ ਅਤੇ ਤੋਲ ਸੁਰੂ

                                                                                                             ਕਣਕ ਦੀ ਕਟਾਈ ਅਤੇ ਤੋਲ ਸੁਰੂ