Skip to main content

Posts

Showing posts with the label ਅਮਰਜੀਤ ਸ਼ਰਮਾ

'ਅਮਰਜੀਤ ਸ਼ਰਮਾ' ਦੀ ਨਵੀਂ ਛਪ ਰਹੀ ਪੁਸਤਕ 'ਇਨਕਲਾਬੀ ਬੋਲੀਆਂ" ਵਿਚੋਂ

ਅਮਰਜੀਤ ਸ਼ਰਮਾ 9872703098 ਵੈਰੀ ਜੰਗ ਦਾ .... ਨਾ ਚਾਹਵਾਂ ਮੈਂ ਬੰਬ ਬੰਦੂਖਾਂ , ਨਾ ਚਾਹਵਾਂ ਮਸ਼ਹੂਰੀ| ਦੇਸ਼ ਦੀ ਅਣਖ ਦੀ ਖਾਤਰ ਕਈ ਵਾਰ , ਹੋ ਜਾਂਦੀ ਮਜਬੂਰੀ , ਪੁਸਤਕ ਦੀ ਥਾਂ ਕਦੇ ਇਹ ਚੀਜਾਂ , ਪੈ ਜਾਂਦੀਆਂ ਨੇ ਭਾਰੀ  ਵੈਰੀ ਜੰਗ ਦਾ ਮੈਂ , ਨਾਲ ਅਮਨ ਦੇ ਯਾਰੀ ...  ਧੌਣਾ ਆਕੜੀਆਂ ... ਸਾਨੂੰ ਮਿਆਉਂ ਕਰੀ ਜਾਂਦੀਆਂ , ਆ ਕੇ ਬਾਹਰੋਂ ਬਿਲੀਆਂ , ਭਾਰਤ ਮਾਤਾ ਰੋਂਦੀ ਪਈ , ਉਡਾਉਣ ਫਰੰਗੀ ਖਿਲੀਆਂ , ਧੌਣਾ ਆਕੜੀਆਂ , ਕਰਨੀਆ ਪੈਣੀਆਂ ਢਿਲੀਆਂ  ..... ਕਿਥੇ ਗੜਬੜ ਆ , ਹਰਿੱਕ ਭਾਰਤੀ ਤਰਨ ਜਾਣਦਾ, ਫਿਰ ਵੀ ਡੁੱਬੀ ਜਾਵੇ , ਗੋਰੇ ਨੂੰ ਨਹੀਂ ਤਰਨਾ ਅਉਂਦਾ , ਫਿਰ ਵੀ ਤਾਰੀਆਂ ਲਾਵੇ , ਕਿਥੇ ਗੜਬੜ ਆ , ਭਗਤ ਸਿੰਘ ਸਮਝਾਵੇ ........ ਚੰਦਰੇ ਹਾਕਮ  ਅਜਾਦੀ , ਸ਼ਾਂਤੀ ,ਖੁਸ਼ੀ-ਖੁਮਾਰੀ, ਹਰ ਪਾਸੇ ਹੋ ਜਾਵੇ | ਸਭ ਬਰਾਬਰ ਹੋਵਣ ਲੋਕੀ , ਕੋਈ ਨਾ ਕਿਸੇ ਨੂੰ ਖਾਵੇ , ਭਗਤ ਸਿੰਘ ਸਮਝਾਉਂਦਾ ਸਭ ਨੂੰ , "ਸ਼ਰ੍ਮਿਆ" ਤੁਰਿਆ ਜਾਵੇ , ਚੰਦਰੇ ਹਾਕਮਾਂ ਨੂੰ , ਚੰਗੀ ਗੱਲ ਨਾ ਭਾਵੇ ,  ਜਿੰਦਗੀ ਦੇ ਗੀਤ .. ਕਿਸੇ ਦੀ ਜਾਨ ਬਚਾਉਣ ਲਈ ਉਹ , ਜਾਨ ਦੀ ਬਾਜੀ ਲਉਂਦਾ, ਐਨਾ ਨਰਮ ਦਿਲ ਉਹ ਸਹਿਓ , ਜੁਲਮ ਨਾ ਕਦੇ ਕ੍ਮਾਉਂਦਾ, ਜਾਂਦਾ ਭਗਤ ਸਿੰਘ ਔਹ , ਜਿੰਦਗੀ ਦੇ ਗੀਤ ਗਾਉਂਦਾ , ਪ੍ਰਕਾਸ਼ਤ : ਲੋਕ ਗੀਤ ਪ੍ਰਕਾਸ਼ਨ