![]() |
ਅਮਰਜੀਤ ਸ਼ਰਮਾ 9872703098 |
ਵੈਰੀ ਜੰਗ ਦਾ ....
ਨਾ ਚਾਹਵਾਂ ਮੈਂ ਬੰਬ ਬੰਦੂਖਾਂ ,
ਨਾ ਚਾਹਵਾਂ ਮਸ਼ਹੂਰੀ|
ਦੇਸ਼ ਦੀ ਅਣਖ ਦੀ ਖਾਤਰ ਕਈ ਵਾਰ ,
ਹੋ ਜਾਂਦੀ ਮਜਬੂਰੀ ,
ਪੁਸਤਕ ਦੀ ਥਾਂ ਕਦੇ ਇਹ ਚੀਜਾਂ ,
ਪੈ ਜਾਂਦੀਆਂ ਨੇ ਭਾਰੀ
ਵੈਰੀ ਜੰਗ ਦਾ ਮੈਂ ,
ਨਾਲ ਅਮਨ ਦੇ ਯਾਰੀ ...
ਧੌਣਾ ਆਕੜੀਆਂ ...
ਸਾਨੂੰ ਮਿਆਉਂ ਕਰੀ ਜਾਂਦੀਆਂ ,
ਆ ਕੇ ਬਾਹਰੋਂ ਬਿਲੀਆਂ ,
ਭਾਰਤ ਮਾਤਾ ਰੋਂਦੀ ਪਈ ,
ਉਡਾਉਣ ਫਰੰਗੀ ਖਿਲੀਆਂ ,
ਧੌਣਾ ਆਕੜੀਆਂ ,
ਕਰਨੀਆ ਪੈਣੀਆਂ ਢਿਲੀਆਂ .....
ਹਰਿੱਕ ਭਾਰਤੀ ਤਰਨ ਜਾਣਦਾ,
ਫਿਰ ਵੀ ਡੁੱਬੀ ਜਾਵੇ ,
ਗੋਰੇ ਨੂੰ ਨਹੀਂ ਤਰਨਾ ਅਉਂਦਾ ,
ਫਿਰ ਵੀ ਤਾਰੀਆਂ ਲਾਵੇ ,
ਕਿਥੇ ਗੜਬੜ ਆ ,
ਭਗਤ ਸਿੰਘ ਸਮਝਾਵੇ ........
ਚੰਦਰੇ ਹਾਕਮ
ਅਜਾਦੀ , ਸ਼ਾਂਤੀ ,ਖੁਸ਼ੀ-ਖੁਮਾਰੀ,
ਹਰ ਪਾਸੇ ਹੋ ਜਾਵੇ |
ਸਭ ਬਰਾਬਰ ਹੋਵਣ ਲੋਕੀ ,
ਕੋਈ ਨਾ ਕਿਸੇ ਨੂੰ ਖਾਵੇ ,
ਭਗਤ ਸਿੰਘ ਸਮਝਾਉਂਦਾ ਸਭ ਨੂੰ ,
"ਸ਼ਰ੍ਮਿਆ" ਤੁਰਿਆ ਜਾਵੇ ,
ਚੰਦਰੇ ਹਾਕਮਾਂ ਨੂੰ ,
ਚੰਗੀ ਗੱਲ ਨਾ ਭਾਵੇ ,
ਜਿੰਦਗੀ ਦੇ ਗੀਤ ..
ਕਿਸੇ ਦੀ ਜਾਨ ਬਚਾਉਣ ਲਈ ਉਹ ,
ਜਾਨ ਦੀ ਬਾਜੀ ਲਉਂਦਾ,
ਐਨਾ ਨਰਮ ਦਿਲ ਉਹ ਸਹਿਓ ,
ਜੁਲਮ ਨਾ ਕਦੇ ਕ੍ਮਾਉਂਦਾ,
ਜਾਂਦਾ ਭਗਤ ਸਿੰਘ ਔਹ ,
ਜਿੰਦਗੀ ਦੇ ਗੀਤ ਗਾਉਂਦਾ ,
ਪ੍ਰਕਾਸ਼ਤ : ਲੋਕ ਗੀਤ ਪ੍ਰਕਾਸ਼ਨ