Skip to main content

Posts

Showing posts from October, 2011

ਭਿਆਨਕ ਹਾਦਸੇ ਚ ਜਖਮੀ ਨੂੰ ਸਹਾਰਾ ਟੀਮ ਨੇ ਹਸਪਤਾਲ ਪਹੁੰਚਾਇਆ

ਆਸਾ ਬੁੱਟਰ /20  ਅਕਤੂਬਰ / ਅੱਜ ਦੋਪਿਹਰ 12  ਵਜੇ ਆਸਾ ਬੁੱਟਰ ਤੋਂ ਹਰੀਕੇ ਕਲਾਂ ਸੜਕ ਤੇ ਬਿਜਲੀ ਕਰੰਟ ਲੱਗਣ ਨਾਲ ਹੋਏ  ਇੱਕ ਭਿਆਨਕ ਹਾਦਸੇ ਚ ਇਕ ਅਸਥਾਈ ਬਿਜਲੀ ਕਾਮਾ ਹੈਪੀ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਉਦੇਕਰਨ ਬੁਰੀ ਤਰਾਂ ਜਖਮੀ ਹੋ ਗਿਆ | ਹਾਦਸਾ ਓਸ ਵੇਲੇ ਹੋਇਆ ਜਦੋਂ ਹੈਪੀ ਸਿੰਘ (ਕਾਮਾ ) 11000KV ਵਾਲੇ ਖੰਬੇ ਉੱਪਰ ਤਾਰਾਂ ਲਗਾ ਰਿਹਾ ਸੀ ਅਚਾਨਕ ਉਸੇ ਲਾਇਨ ਚ ਬਿਜਲੀ ਆ ਜਾਨ ਕਰਕੇ ਓਹ ਤੇਜੀ ਨਾਲ ਸੜਕ ਤੇ ਡਿੱਗਾ ਤੇ ਬੇਹੋਸ਼ ਹੋ ਗਿਆ | ਨੇੜੇ ਫਿਰਦੇ ਲੋਕਾ ਤੇ ਉਸਦੇ ਸਾਥੀਆ ਨੇ ਉਸਨੂੰ ਮਿੱਟੀ ਚ ਦਬਾਇਆ ਤੇ ਆਟੇ , ਘਿਓ ਦੀ ਮਾਲਸ਼ ਕੀਤੀ | ਇੰਨੇ ਨੂੰ ਇਸ ਘਟਨਾ ਦੀ ਜਾਨਕਾਰੀ ਸਹਾਰਾ ਟੀਮ ਨੂੰ ਦਿੱਤੀ ਗਈ , ਜਿਸ ਤੇ  ਤੁਰੰਤ ਹਰਕਤ ਵਿਚ ਆਉਂਦਿਆ ਸਹਾਰਾ ਵਲੋਂ ਲਖਵੀਰ ਸਿੰਘ ਤੇ ਤਰਨਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਖਮੀ ਨੂੰ ਬਿਨਾ ਕਿਸੇ ਦੇਰੀ ਦੇ ਹਸਪਤਾਲ ਲਿਜਾਣ  ਲਈ ਗੱਡੀ ਵਿਚ ਪਾ ਕੇ ਮੁਕਤਸਰ ਪਹੁੰਚਾਇਆ ਗਿਆ | ਜਖਮੀ ਨੂੰ ਮਾਲਵਾ ਹਸਪਤਾਲ ਵਿਚ ਐਮਰਜੇਂਸੀ ਵਾਰ੍ਡ ਚ ਦਾਖਲ ਕਰਵਾਇਆ ਗਿਆ | ਤਾਜਾ ਖਬਰ ਮਿਲਣ ਤੱਕ ਹੈਪੀ ਸਿੰਘ ਦੀ ਹਾਲਤ ਬਹੁਤ ਠੀਕ ਸੀ | ਓਹ ਪੂਰੀ ਤਰਾਂ ਹੋਸ਼ ਵਿਚ ਆ ਗਿਆ ਹੈ |  

ਆਸਾ ਬੁੱਟਰ ਦੀ ਦਾਨਾ ਮੰਡੀ ਚ ਝੋਨੇ ਦੀ ਆਮਦ ਪੂਰੇ ਜੋਰ ਤੇ

ਆਸਾ ਬੁੱਟਰ /ਲਖਵੀਰ ਸਿੰਘ / ਝੋਨੇ ਦੀ ਕਟਾਈ ਅੱਜ ਕੱਲ ਪੂਰੇ ਜੋਰ ਤੇ ਚੱਲ ਰਹੀ ਹੈ ਤੇ ਪਿੰਡ ਦੀ ਦਾਨਾ ਮੰਡੀ ਚ ਝੋਨੇ ਦੀ ਵਿਕਰੀ ਵੀ ਪੂਰੇ ਜੋਰ ਤੇ ਚੱਲ ਰਹੀ ਹੈ | ਝੋਨੇ ਦੀ ਖਰੀਦ ਹੋਈ ਫ਼ਸਲ ਦੀ ਚੁਕਾਈ ਵੀ ਠੀਕ ਠਾਕ ਹੈ | ਕਿਓਂਕਿ ਚੋਣਾ ਵੀ ਨੇੜੇ ਹਨ | ਇਸ ਕਰਕੇ  ਝੋਨੇ ਦੀ ਖ਼ਰੀਦ ਵਿਚ ਕਿਸੇ ਕਿਸਮ ਦੀ ਕੋਈ ਕਮੀ ਨਹੀ ਹੈ | ਦੂਜੀ ਗੱਲ ਇਹ ਕਿ ਇਸ ਵਾਰ ਮੌਸਮ ਵੀ ਠੀਕ ਚਲ ਰਿਹਾ ਹੈ , ਜਿਸ ਤੋਂ ਝੋਨੇ ਦੀ ਕਟਾਈ ਦਾ ਕੰਮ ਵੀ 70 % ਪੂਰਾ  ਹੋ ਚੁੱਕਾ ਹੈ ਤੇ ਬਾਕੀ ਕਟਾਈ ਦਾ ਕੰਮ ਵੀ ਹਫਤੇ ਤੱਕ ਪੂਰਾ ਹੋਣ ਦੀ ਆਸ ਹੈ | ਮੰਡੀ ਦੀ ਲੇਬਰ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ  ਕੁਝ ਘਰਾਂ ਦਾ ਝੋਨਾ ਚੋਰੀ ਕਰਨ ਦੀ ਖਬਰ ਵੀ ਮਿਲੀ ਸੀ | ਪਰ ਇੱਕ ਦੋ ਘਟਨਾਵਾ ਨੂੰ ਛੱਡ ਕੇ ਕੰਮ ਸ਼ਾਂਤੀ ਪੂਰਨ ਚੱਲ ਰਿਹਾ ਹੈ | 

ਪਿੰਡ ਦੀ ਰੌਨਕ ਤੇ ਹਰਮਨ ਪਿਆਰੇ ਬਾਬਾ ਬੋਹੜ ਸਿੰਘ ਨਹੀ ਰਹੇ |

ਲਖਵੀਰ ਸਿੰਘ ਬੁੱਟਰ /02  ਅਕਤੂਬਰ /  ਪਿੰਡ ਦੀ ਰੌਨਕ , ਹਰ ਉਮਰ ਦੇ ਬੰਦੇ, ਬੁੜੇ ਤੋਂ ਬੱਚਿਆਂ ਤੱਕ ਦੇ ਹਰਮਨ ਪਿਆਰੇ ਬਾਬਾ ਬੋਹੜ ਸਿੰਘ ( ਪੁੱਤਰ ਵਰਿਆਮ ਸਿੰਘ ) ਅੱਜ ਇਸ ਦੁਨੀਆਂ ਚ ਨਹੀ ਰਹੇ |  ਇਸ ਗੱਲ ਦੀ ਪੁਸ਼ਟੀ ਮੈਨੂੰ ਤਰਨਜੀਤ ਬੁੱਟਰ ਦੀ ਕਾਲ ਤੋਂ ਹੋਈ | ਸੁਨ ਕੇ ਬਹੁਤ ਦੁਖ ਹੋਇਆ |  ਸਭ ਨੂੰ ਹੱਸ ਕੇ ਬੁਲਾਉਣ ਵਾਲੇ ਤੇ ਸਭ ਨੂੰ ਆਪਣੀਆਂ ਗੱਲਾਂ ਨਾਲ ਹਸਾਉਣ ਵਾਲੇ ਬਾਬਾ ਬੋਹੜ ਸਿੰਘ ਅੱਜ ਸਾਨੂੰ ਸਦੀਵੀਂ ਵਿਛੋੜਾ ਦੇ ਗਏ | ਉਹ ਜਦੋਂ ਹਾਸੇ ਵਾਲੀ ਗੱਲ ਕਰਦੇ ਸੀ ਤਾਂ ਉਹਨਾ ਦੇ ਚਿਹਰੇ ਦੇ ਭਾਵ ਗੰਬੀਰ  ਹੁੰਦੇ ਸਨ | ਇਸੇ ਕਰਨ ਓਹਨਾ ਦੀ ਗੱਲ ਜਿਆਦਾ ਹਾਸੇ ਨਾਲ ਭਰਪੂਰ ਤੇ ਦਮਦਾਰ ਪ੍ਰਤੀਤ ਹੁੰਦੀ ਸੀ | ਅਕਸਰ ਲੋਕ ਕੀਤੇ ਵੀ ਗੱਲਾਂ ਕਰਦੇ ਹੁੰਦੇ ਭਾਂਵੇ ਖੇਤ ,ਭਾਂਵੇ ਘਰ ,ਭਾਂਵੇ ਮੋੜਾ ਤੇ ,ਭਾਂਵੇ ਖੇਡ ਮੈਦਾਨ ਚ ,ਭਾਂਵੇ ਖੁੰਡਾ ਤੇ , ਭਾਂਵੇ ਸਥ ਚ ਭਾਵੇਂ ਕਿਸੇ ਵਿਆਹ ਸ਼ਾਦੀ ਦਾ ਮੌਕਾ ਹੁੰਦਾ ਤੇ ਬਾਬੇ ਬੋਹੜ ਦੀ ਗੱਲ ਜਾਂ ਕਿਸੇ ਗੱਲ ਚ ਉਹਨਾ ਦੀ ਕੋਈ ਉਦਾਹਰਨ ਨਾਂ ਹੁੰਦੀ ਤਾਂ ਚਾਰ ਇਕਠੇ ਹੋਏ ਬੰਦਿਆ ਦੀ ਗੱਲ ਪੂਰੀ ਨਹੀ ਸੀ ਹੁੰਦੀ | ਬਾਬੇ ਬੋਹੜ ਦੀਆਂ ਗੱਲਾਂ ਇਸ ਲਈ  ਵੀ ਵਿਅੰਗ ਮਈ ਹੁੰਦਿਆ ਸਨ ਕਿਓਂਕਿ ਓਹ ਕਈ ਵਾਰ ਗੱਲ ਨੂੰ ਪੂਰੀ ਤਰਾਂ ਆਪਣੇ ਕੋਲੋਂ ਮਸਾਲੇਦਾਰ ਬਣਾ ਕੇ ਪੇਸ਼ ਕਰਦੇ ਸਨ | ਉਹਨਾ ਦੀ ਇਸੇ ਆਦਤ ਕਾਰਨ  ਕਈ ਵਾਰ ਉਹਨਾ ਦੀ ਸਹਿ ਸਵਾਹ ਕੀਤੀ ਗੱਲ ਤੋਂ ਵੀ ਲੋਕ ਹੱਸ ਪੈਂਦੇ ਸਨ | ਪਿਸ਼੍ਲੇ ਕੁਝ ਛੇ -ਸੱਤ ਮਹੀਨਿਆਂ ਤੋਂ ਬਾਬ