Skip to main content

Posts

Showing posts with the label ਪਿੰਡ ਬਾਨੀ

ਪੌਦਿਆਂ ਨੂੰ ਪੁੱਤਾਂ ਵਾਂਗ ਪਾਲੇਗੀ ਸਹਾਰਾ ਜਾਨ ਸੇਵਾ ਸੋਸਾਇਟੀ

ਅੱਗ ਦੀਆਂ ਲਪਟਾਂ 'ਚ ਸੜ ਰਹੀ ਧਰਤੀ ਤੋਂ ਬੇਰਹਿਮੀ ਨਾਲ ਕੱਟੇ ਜਾ ਰਹੇ ਦਰੱਖਤਾਂ ਕਾਰਨ ਪੁਲੀਤ ਹੋ ਰਹੇ ਵਾਤਾਵਰਨ ਅਤੇ ਪਾਣੀ ਦੇ ਡਿਗਦੇ ਮਿਆਰ ਨੂੰ ਲੈ ਕੇ ਚਿੰਤਤ ਹੋਈ 'ਸਹਾਰਾ ਜਾਨ ਸੇਵਾ ਸੋਸਾਇਟੀ' ਆਪਣੇ ਪਿੰਡ ਵਿਚ 'ਬੂਟੇ ਲਗਾਓ-ਮਨੁੱਖਤਾ ਬਚਾਓ' ਦੀ ਜਾਗਰੂਕਤਾ ਮੁਹਿੰਮ ਲੈ ਕੇ ਲਗਾਤਾਰ ਅੱਗੇ ਵਧ ਰਿਹਾ ਹੈ ਤੇ ਇਥੇ ਫ਼ੈਲ ਰਹੀ ਹਰਿਆਵਲ ਇਸ ਗੱਲ ਦੀ ਜਾਮਨ ਹੈ | ਵਿਸ਼ਵਾਸ, ਜੋਸ਼ ਅਤੇ ਦਿੜ੍ਹਤਾ ਨਾਲ ਲਗਾਏ ਸੈਂਕੜੇ ਬੂਟਿਆਂ ਦੀ ਸਾਂਭ-ਸੰਭਾਲ ਤੇ ਪਾਲਣ-ਪੋਸ਼ਣ ਕਰਦੇ ਕਲੱਬ ਦੇ ਇਹ ਨੌਜਵਾਨ ਕਤਈ ਬਰਦਾਸ਼ਤ ਨਹੀਂ ਕਰਦੇ ਕਿ ਕੋਈ ਦਰੱਖਤਾਂ ਦਾ ਪੱਤਾ ਤੱਕ ਵੀ ਤੋੜੇ | ਗੁਰਤੇਜ ਸਿੰਘ ਦੀ ਪ੍ਰਧਾਨਗੀ ਹੇਠ ਗੁਰਪ੍ਰੀਤ ਸਿੰਘ,ਦਲਜੀਤ ਸਿੰਘ,ਜਸ਼ਨਦੀਪ,ਸੰਦੀਪ,ਮਨਜਿੰਦਰ ਸਿੰਘ,ਸਤਨਾਮ ਸਿੰਘ,ਧਰਮਿੰਦਰ ਸਿੰਘ,ਸੁਖਚੈਨ ਸਿੰਘ,ਲਖਵੀਰ ਸਿੰਘ,ਜਸਕਰਨ ਸਿੰਘ,ਮਨਜੀਤ ਸਿੰਘ,ਲਖਵਿੰਦਰ ਸਿੰਘ,ਗੁਰਧਿਆਨ ਸਿੰਘ,ਕੁਲਦੀਪ ਸਿੰਘ,ਅਮਰਜੀਤ ਸਰਮਾ,ਗੁਰਪਿਆਰ ਸਿੰਘ ਸਮੇਤ ਵਾਤਾਵਰਨ ਪ੍ਰੇਮੀਆਂ ਦੀ ਇਹ ਟੀਮ 2015 ਤੋਂ ਹੁਣ ਤੱਕ ਅਨੇਕਾਂ ਬੂਟੇ ਸਕੂਲਾਂ ਅਤੇ ਹੋਰ ਜਨਤਕ ਥਾਵਾਂ 'ਤੇ ਆਪਣੇ ਹੱਥੀਂ ਲਗਾ ਕੇ ਉਨ੍ਹਾਂ ਨੂੰ ਆਪਣੇ ਪੁੱਤਾਂ ਵਾਂਗ ਪਾਲ ਰਹੀ ਹੈ | ਇਹਨਾਂ ਦਿਨਾਂ ਵਿਚ ਕਲੱਬ ਦੇ ਮੈਂਬਰ ਵੱਲੋ ਪਿੰਡ ਆਲੇ ਦੁਆਲੇ ਤਕਰੀਬਨ 200 ਵੱਧ ਖੱਡੇ ਬਣਾਏ ਗਏ ਨੇ ਜਿਨ੍ਹਾਂ ਵਿਚ ਕੁਝ ਦਿਨਾਂ ਚ ਬੂਟੇ ਲਗਾਏ ਜਾਣਗੇ | ਸਹਾਰਾ ਜਾਨ ਸੇਵਾ ਸੋਸਾਇਟੀ ਦੇ ਅਹੁਦੇਦਾਰਾਂ ਦੀ

ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਨੇ ਲਾਇਬ੍ਰੇਰੀ ਲੋਕ ਅਰਪਨ ਕੀਤੀ

ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵੱਲੋਂ ਲਾਇਬ੍ਰੇਰੀ ਦਾ ਉਦਘਾਟਣ ਸਮਾਰੋਹ ਵੱਡੀ ਧਰਮਸ਼ਾਲਾ ਆਸਾ ਬੁੱਟਰ ਵਿਖੇ ਕੀਤਾ ਗਿਆ | ਇਸ ਮੌਕੇ ਸ. ਜਗਜੀਤ ਸਿੰਘ ਮਾਨ ਜਿਲਾ ਯੂਥ ਕੋਆਰਡੀਨੇਟਰ ਮੁਖ ਮਹਿਮਾਨ ਵਜੋਂ ਪਹੁੰਚੇ | ਉਹਨਾ ਦੇ ਨਾਲ ਸ. ਪ੍ਰੀਤਪਾਲ ਰੁਪਾਣਾ , ਜਸਵਿੰਦਰ ਸੰਧੂ , ਸ. ਗੁਰਾਂਦਿੱਤਾ ਸਿੰਘ , ਸ. ਸਰਦੂਲ ਸਿੰਘ ਬਰਾੜ ਖੋਖਰ , ਸ. ਸੂਰਤ ਸਿੰਘ ਸਚਦੇਵਾ , ਸ. ਨੰਦ ਸਿੰਘ ਖੋਖਰ , ਸੇਵਕ ਖੋਖਰ , ਸ. ਮਨਜੀਤ ਸਿੰਘ ਭੁੱਲਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਸ. ਨਿਹਾਲ ਸਿੰਘ ਬੁੱਟਰ ਨੇ ਆਏ ਹੋਏ ਮਹਿਮਾਨਾਂ ਨੂੰ  ਜੀ ਆਈਆਂ ਨੂੰ ਕਿਹਾ | ਸਮਾਰੋਹ ਨੂੰ ਸੰਬੋਧਨ ਕਰਦਿਆਂ ਸ. ਜਗਜੀਤ ਸਿੰਘ ਮਾਨ ਨੇ ਸੁਸਾਇਟੀ ਵੱਲੋਂ ਲਾਇਬ੍ਰੇਰੀ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਚੰਗੇ ਲੇਖਕ ਦੀ ਇੱਕ ਕਿਤਾਬ ਸਕੂਲ ਕਾਲਜ ਦੀ ਸਾਰੀ ਪੜਾਈ ਜਿੰਨਾ ਗਿਆਂ ਦਿੰਦੀ ਹੈ ਤੇ ਜੀਵਨ ਬਦਲ ਦਿੰਦੀ ਹੈ | ਇਸ ਕਰਕੇ ਕਿਤਾਬਾ ਨਾਲ ਨੌਜਵਾਨਾ ਨੂੰ ਜੋੜਨ ਦਾ ਇਹ ਇੱਕ ਚੰਗਾ ਉਪਰਾਲਾ ਹੈ | ਇਸ ਤੋਂ ਬਾਅਦ ਵਿਸ਼ੇਸ਼ ਤੌਰ ਤ ਪਹੁੰਚੇ ਲੋਕ ਗਾਇਕ ਗੁਰਵਿੰਦਰ ਬਰਾੜ , ਹਰਦੇਵ ਮਾਹੀਨੰਗਲ ਅਤੇ ਨਵਦੀਪ ਸੰਧੂ  ਨੇ ਸਮਾਰੋਹ ਦੀ ਰੌਨਕ ਨੂੰ ਚਾਰ ਗੁਣਾ ਵਧਾ ਦਿੱਤਾ ਅਤੇ ਲੋਕ ਪੱਖੀ ਗਾਇਕ ਜਗਸੀਰ ਜੀਦਾ ਦਰਸ਼ਕਾਂ ਦੇ ਮਨਾ ਵਿੱਚ ਡੂੰਗਾ ਪ੍ਰਭਾਵ ਛੱਡਿਆ , ਨਵੇ ਉਭਰਦੇ   ਗਾਇਕ  ਮੀਤ ਨਿਮਾਨ , ਗੱਗੂ ਸੰਧੂ , ਗੁਰਦਿਤ ਕੋਟਕਪੂਰਾ ,ਜਸਕਰਨ ਬੁੱਟਰ ,  ਏ ਡੀ . ਬਰਨਾਲਾ ਤੇ ਜਗਦ

ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਨੇ ਦਿੱਤੀ ਅਪਹਾਜ ਵਿਅਕਤੀ ਨੂੰ ਛੱਤ

 ਸਮੁੱਚੇ ਪਿੰਡ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ  ਇਲਾਕੇ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਪਿੰਡ ਦੇ ਗਰੀਬ ਤੇ ਅਪੰਗ ਵਿਅਕਤੀ ਚੀਨਾ ਸਿੰਘ ਦੇ ਘਰ ਦੀ ਮੁਰੰਮਤ ਕਰਵਾਈ ਗਈ | ਜਾਣਕਾਰੀ ਦਿੰਦਿਆ ਸੁਸਾਇਟੀ ਦੇ ਸਾਬਕਾ ਪ੍ਰਧਾਨ ਤੇ ਸੰਸਥਾਪਕ ਮੈਂਬਰ  ਲਖਵੀਰ ਸਿੰਘ ਬੁੱਟਰ ਨੇ ਦੱਸਿਆ ਕੇ ਕੁਝ ਸਮਾਂ ਪਹਿਲਾਂ ਬਾਰਸ਼ ਦੇ ਦਿਨਾਂ ਵਿੱਚ ਚੀਨਾ ਸਿੰਘ ਦੇ ਕਮਰੇ ਦੀ ਛੱਤ ਦਾ ਇੱਕ ਹਿੱਸਾ ਡਿੱਗ ਪਿਆ ਸੀ ਜਿਸ ਕਰਕੇ ਅਪਹਾਜ ਚੀਨਾ ਸਿੰਘ ਦੇ ਪਰਿਵਾਰ ਕੋਲ ਰਹਿਣ ਨੂੰ ਛੱਤ ਦਾ ਸਹਾਰਾ ਵੀ ਨਹੀਂ ਸੀ ਰਿਹਾ | ਉਹਨਾਂ ਦੱਸਿਆ ਕੇ ਉਕਤ ਵਿਅਕਤੀ ਦੇ ਪਰਿਵਾਰ ਵਿੱਚ ਉਸਦੀ ਘਰਵਾਲੀ ਤੋਂ ਇਲਾਵਾ ਤਿੰਨ ਨਿੱਕੇ ਬੱਚੇ ਹਨ | ਪਰਿਵਾਰ ਕੋਲ ਸਾਉਣ ਵਾਸਤੇ ਇੱਕੋ ਮੰਜਾ ਸੀ , ਪਰਿਵਾਰ ਦੇ ਜਿਆਦਾਤਰ ਮੈਂਬਰ ਜਮੀਨ ਤੇ ਸੌਂਦੇ ਸਨ | ਸਹਾਰਾ ਜਨ ਸੇਵਾ ਸੁਸਾਇਟੀ ਦੇ ਪ੍ਰਵਾਸੀ ਵਿੰਗ ਦੇ ਮੈਂਬਰਾਂ ਨੇ ਉਕਤ ਪਰਿਵਾਰ ਦੀ ਮਦਦ ਵਾਸਤੇ ਫੰਡ ਸੁਸਾਇਟੀ ਨੂੰ ਦਿੱਤਾ ਸੀ ਅਤੇ ਸਹਾਰਾ ਟੀਮ ਵੱਲੋਂ ਉਸ  ਫੰਡ ਦੀ ਮਦਦ ਨਾਲ ਇਸ ਪਰਿਵਾਰ ਵਾਸਤੇ ਕਮਰੇ ਦੀ ਛੱਤ ਠੀਕ ਕਰਵਾ ਦਿੱਤੀ ਗਈ ਹੈ , ਟਾਇਲਟ ਅਤੇ ਬਾਥਰੂਮ ਵੀ ਬਨਵਾ ਦਿੱਤਾ ਤੇ ਘਰ ਦੀ ਚਾਰ ਦੀਵਾਰੀ ਵੀ ਮੁਰੰਮਤ ਕਰਵਾ ਦਿੱਤੀ ਗਈ ਹੈ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਵਾਸਤੇ ਸੁਸਾਇਟੀ ਵੱਲੋਂ ਦੋ ਮੰਜੇ ਵੀ ਲਿਆ ਕੇ ਦਿੱਤੇ ਜਾਣਗੇ | ਇਸ ਮੌਕੇ ਸਹਾਇਕ ਖਜਾਨਚੀ ਲਖਵਿੰਦਰ ਸਿੰਘ

ਮਾਦਾ ਭਰੂਣ ਹੱਤਿਆ ਤੇ ਨਾਟਕ 'ਕਲਖ ਹਨੇਰੇ ' ਦਾ ਲੜੀਵਾਰ ਆਯੋਜਨ .

ਲਖਵੀਰ ਸਿੰਘ ਬੁੱਟਰ / ਮਾਦਾ ਭਰੂਣ ਹੱਤਿਆ ਤੇ ਨਾਟਕ 'ਕਲਖ ਹਨੇਰੇ ' ( ਪੇਸ਼ਕਸ਼ ਨੂਰ ਆਰਟ ਗਰੁੱਪ ਬਠਿੰਡਾ ) ਦਾ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਚਾਰ ਪਿੰਡਾਂ ਹਰਾਜ , ਖੋਖਰ ,ਆਸਾ ਬੁੱਟਰ , ਤੇ ਗੁੜੀ ਸੰਘਰ ਵਿੱਚ ਲੜੀਵਾਰ ਆਯੋਜਨ , ਹੁਣ ਤੱਕ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਅਠ ਪ੍ਰੋਗ੍ਰਾਮ ਕਰਵਾ ਚੁੱਕੀ ਹੈ ਅਤੇ ਇਹ ਪ੍ਰੋਗ੍ਰਾਮ NYK ਸ਼੍ਰੀ ਮੁਕਤਸਰ ਸਾਹਿਬ ਦੇ ਕੋਆਰਡੀ ਨੇਟਰ ਸ੍ਰ ਜਗਜੀਤ ਸਿੰਘ ਮਾਨ (  Jagjit Mann  ) ਵੱਲੋਂ ਉਲੀਕੇ ਗਏ ਸਨ  , ਅਤੇ ਸ੍ਰ।  ਜਗਜੀਤ ਮਾਨ ਇਸ ਮੌਕੇ ਪਿੰਡ ਆਸਾ ਬੁੱਟਰ ਵਿਖੇ ਕਰਵਾਏ ਗਏ ਨਾਟਕ ਮੌਕੇ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਤੇ ਉਹਨਾਂ ਨੇ ਭਾਸ਼ਣ ਵਿੱਚ ਜਬਰਦਸਤ ਹਲੂਣਾ ਸਕੂਲ ਦੇ ਵਿਦਿਆਰਥੀਆਂ ਤੇ ਸਰੋਤਿਆ ਨੂੰ ਦਿੱਤਾ, ਉਹਨਾਂ ਤੋਂ ਇਲਾਵਾ ਪ੍ਰਿੰਸਿਪਲ ਨਰੋਤਮ ਦਾਸ ਸ਼ਰਮਾਂ ਅਤੇ ਸ੍ਰ ਜਗਰੂਪ ਸਿੰਘ ਖਾਲਸਾ ਨੇ ਵੀ ਸਮਾਰੋਹ ਨੂੰ ਸੰਬੋਧਤ ਕੀਤਾ ਅਤੇ ਮਾਦਾ ਭਰੂਣ ਹੱਤਿਆ ਦੇ ਮਾਰੂ ਪਰਭਾਵਾਂ ਤੋਂ ਸੁਚੇਤ ਕੀਤਾ |  ਸਹਾਰਾ ਆਸਾ ਬੁੱਟਰ ਪ੍ਰਧਾਨ ਲਖਵੀਰ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਮੀਤ ਪਰਧਾਨ ਗੁਰਤੇਜ ਸਿੰਘ ਅਤੇ ਕੁਲਦੀਪ ਸਿੰਘ , ਗੁਰਧਿਆਨ ਸਿੰਘ , ਜਸਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਗੋਰਾ , ਦਲਜੀਤ ਬਰਾੜ ਅਤੇ   ਬਾਬਾ ਜੀਵਨ ਸਿੰਘ ਕਲੱਬ ਦੇ ਮੈਂਬਰਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ |

ਆਸਾ ਬੁੱਟਰ ਦੇ ਆਰ ਓ ਪਲਾਂਟ ਦੀ ਹਾਲਤ ਖਸਤਾ , ਲੋਕਾਂ ਚ ਰੋਸ

 ਆਸਾ ਬੁੱਟਰ ਦੇ ਆਰ ਓ ਪਲਾਂਟ ਦੀ ਹਾਲਤ ਖਸਤਾ , ਲੋਕਾਂ ਚ ਰੋਸ

ਆਸਾ ਬੁੱਟਰ ਦੇ ਆਰ ਓ ਪਲਾਂਟ ਦੀ ਹਾਲਤ ਖਸਤਾ , ਲੋਕਾਂ ਚ ਰੋਸ

ਲਖਵੀਰ ਸਿੰਘ ਬੁੱਟਰ / 15 ਜੁਲਾਈ / ਸਰਕਾਰ ਵੱਲੋਂ ਪੰਜਾਬ ਦੇ ਹਰ ਹਿੱਸੇ ਵਿੱਚ   ਸਾਫ਼ ਪਾਣੀ ਵਾਸਤੇ ਲਗਾਏ ਗਏ ਆਰ ਓ   ਦੀਆਂ ਇਮਾਰਤਾਂ ਤੇ  ਰਾਜ ਨਹੀਂ ਸੇਵਾ ਵਾਲੇ ਬੋਰਡ ਲਗਾ ਕੇ ਸਾਫ਼ ਪਾਣੀ ਦੇਣ ਦਾ ਦਾਅਵਾ  ਕੀਤਾ ਜਾਂਦਾ ਹੈ | ਪਰ ਪਿੰਡ ਆਸਾ ਬੁੱਟਰ ਦਾ ਵਾਟਰ ਆਰ ਓ ਪਲਾਂਟ ਬੇ ਹੱਦ ਬੀਮਾਰ ਤੇ ਖਸਤਾ ਹਾਲ ਹੋ ਚੁੱਕਾ ਹੈ | ਇਸ ਆਰ ਓ ਪਲਾਂਟ ਤੋਂ ਨਾਂਦੀ ਪ੍ਰੋਜੇਕਟ ਵਾਲੇ ਕਰੀਬ ਵੀਹ ਹਜਾਰ ਤੋਂ ਉੱਪਰ ਆਮਦਨ ਇਕਠੀ ਕਰਦੇ ਹਨ | ਪਰ ਜੇ ਆਰ ਓ ਪਲਾਂਟ ਦੇ ਅੰਦਰ ਦਾ ਹਾਲ ਵੇਖੀਏ ਤਾਂ ਸਾਰੀ ਮਸ਼ੀਨਰੀ ਖਸਤਾ ਹਾਲ ਹੈ , ਜਗਾ ਜਗਾ ਤੋਂ ਪਾਣੀ ਲੀਕ ਹੋ ਰਿਹਾ ਹੈ ਤੇ ਕਮਰੇ ਅੰਦਰ ਫਰਸ਼ ਤੇ ਪਾਣੀ ਹੀ ਪਾਣੀ ਨਜਰ ਆਉਂਦਾ ਹੈ | ਹਰ ਆਰ ਓ ਪਲਾਂਟ ਦਾ ਪਾਣੀ ਇੱਕ ਹਫਤੇ ਬਾਅਦ ਪਰਖਿਆ ਜਾਂਦਾ ਹੈ | ਪਰ ਇਥੇ ਹੈਰਾਨੀ ਵਾਲੀ ਗੱਲ ਹੈ ਕੇ ਇੱਕ ਸਾਲ ਹੋ ਜਾਣ ਦੇ ਬਾਅਦ ਵੀ ਪਾਣੀ ਨੂੰ ਟੈਸਟ ਨਹੀਂ ਕੀਤਾ ਗਿਆ | ਆਰ ਦੇ ਬਾਹਰ ਚਿਪਕਾਈ ਗਈ ਟੈਸਟ ਰਿਪੋਰਟ ਦੱਸਦੀ ਹੈ ਕਿ 26/07/2013 ਤੋਂ ਬਾਅਦ ਕਦੇ ਪਾਣੀ ਨੂੰ ਪਰਖਿਆ ਹੀ ਨਹੀਂ ਗਿਆ ਕਿ  ਪਾਣੀ ਦੀ ਸ਼ੁਧਤਾ ਦਾ ਪੈਮਾਨਾ ਸਹੀ ਹੈ ਜਾ ਨਹੀਂ | ਕਈ ਵਾਰ ਪਾਣੀ ਦੇ ਨਰੀਖਣ ਬਾਰੇ ਆਖਿਆ ਵੀ ਜਾ ਚੁੱਕਾ ਹੈ | ਇਸ ਰਿਪੋਰਟ ਵਿਚ ਇਹ ਵੀ ਦਿਖਾਈ ਦਿੰਦਾ ਹੈ ਕਿ  ਇਸ ਰਿਪੋਰਟ ਦੀ ਮਿਆਦ ਇੱਕ ਹਫਤੇ ਦੀ ਹੈ | ਪਾਣੀ ਦੀਆਂ ਪਾਇਪਾਂ ਦੇ ਲੀਕ ਹੋਣ ਕਾਰਨ  ਲੋਕਾਂ ਨੂੰ ਪਾਣੀ ਭਰਨ ਵਿਚ ਬਹੁਤ ਸਮੱਸਿਆ ਆ ਰਹੀ ਹੈ | ਕਿਉਂਕਿ ਪਾਣੀ ਦਾ ਉਤਪਾਦਨ ਬਹੁਤ ਘ