
ਲਖਵੀਰ ਸਿੰਘ ਬੁੱਟਰ / ਮਾਦਾ ਭਰੂਣ ਹੱਤਿਆ ਤੇ ਨਾਟਕ 'ਕਲਖ ਹਨੇਰੇ ' ( ਪੇਸ਼ਕਸ਼ ਨੂਰ ਆਰਟ ਗਰੁੱਪ ਬਠਿੰਡਾ ) ਦਾ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਚਾਰ ਪਿੰਡਾਂ ਹਰਾਜ , ਖੋਖਰ ,ਆਸਾ ਬੁੱਟਰ , ਤੇ ਗੁੜੀ ਸੰਘਰ ਵਿੱਚ ਲੜੀਵਾਰ ਆਯੋਜਨ , ਹੁਣ ਤੱਕ ਸਹਾਰਾ ਜਨ ਸੇਵਾ ਸੁਸਾਇਟੀ ਆਸਾ
ਬੁੱਟਰ ਅਠ ਪ੍ਰੋਗ੍ਰਾਮ ਕਰਵਾ ਚੁੱਕੀ ਹੈ ਅਤੇ ਇਹ ਪ੍ਰੋਗ੍ਰਾਮ NYK ਸ਼੍ਰੀ ਮੁਕਤਸਰ ਸਾਹਿਬ ਦੇ ਕੋਆਰਡੀ ਨੇਟਰ ਸ੍ਰ ਜਗਜੀਤ ਸਿੰਘ ਮਾਨ ( Jagjit Mann ) ਵੱਲੋਂ ਉਲੀਕੇ ਗਏ ਸਨ , ਅਤੇ ਸ੍ਰ। ਜਗਜੀਤ ਮਾਨ ਇਸ ਮੌਕੇ ਪਿੰਡ ਆਸਾ ਬੁੱਟਰ ਵਿਖੇ ਕਰਵਾਏ ਗਏ ਨਾਟਕ ਮੌਕੇ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਤੇ ਉਹਨਾਂ ਨੇ ਭਾਸ਼ਣ ਵਿੱਚ ਜਬਰਦਸਤ ਹਲੂਣਾ ਸਕੂਲ ਦੇ ਵਿਦਿਆਰਥੀਆਂ ਤੇ ਸਰੋਤਿਆ ਨੂੰ ਦਿੱਤਾ, ਉਹਨਾਂ ਤੋਂ ਇਲਾਵਾ ਪ੍ਰਿੰਸਿਪਲ ਨਰੋਤਮ ਦਾਸ ਸ਼ਰਮਾਂ ਅਤੇ ਸ੍ਰ ਜਗਰੂਪ ਸਿੰਘ ਖਾਲਸਾ ਨੇ ਵੀ ਸਮਾਰੋਹ ਨੂੰ ਸੰਬੋਧਤ ਕੀਤਾ ਅਤੇ ਮਾਦਾ ਭਰੂਣ ਹੱਤਿਆ ਦੇ ਮਾਰੂ ਪਰਭਾਵਾਂ ਤੋਂ ਸੁਚੇਤ ਕੀਤਾ | ਸਹਾਰਾ ਆਸਾ ਬੁੱਟਰ ਪ੍ਰਧਾਨ ਲਖਵੀਰ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਮੀਤ ਪਰਧਾਨ ਗੁਰਤੇਜ ਸਿੰਘ ਅਤੇ ਕੁਲਦੀਪ ਸਿੰਘ , ਗੁਰਧਿਆਨ ਸਿੰਘ , ਜਸਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਗੋਰਾ , ਦਲਜੀਤ ਬਰਾੜ ਅਤੇ ਬਾਬਾ ਜੀਵਨ ਸਿੰਘ ਕਲੱਬ ਦੇ ਮੈਂਬਰਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ |
- Get link
- X
- Other Apps
Labels
ਸਹਾਰਾ ਖਬਰਾਂ ਪਿੰਡ ਬਾਨੀ
Labels:
ਸਹਾਰਾ ਖਬਰਾਂ
ਪਿੰਡ ਬਾਨੀ
- Get link
- X
- Other Apps