Skip to main content

ਕਿਹੋ ਜਾ ਹੋਵੇ ਸਾਡੇ ਪਿੰਡ ਦਾ ਸਰਪੰਚ

ਅੱਜ ਕੱਲ ਪੰਜਾਬ ਵਿਚ ਪਿੰਡਾ ਦੀ ਸਿਆਸਤ ਗਰਮਾਈ ਹੋਈ ਹੈ | ਕਿਓਂ ਕਿ ਪਿੰਡਾ ਦੇ ਮੁਖੀ ਜਾਣੀ ਸਰਪੰਚ ਚੁਣੇ ਜਾਣੇ ਹਨ , ਇਸ ਲਈ ਗੱਲ ਇਤਿਹਾਸ ਤੋਂ ਕਰਦੇ ਹਾਂ, ਜਿਥੇ ਪੰਚਾਂ ਵਿਚ ਪਰਮੇਸਰ ਹੁੰਦਾ ਸੀ ,ਬੇਸ਼ਕ ਅੱਜ ਕੱਲ੍ਹ ਦਸ ਬਾਰਾਂ ਪੰਚਾਇਤ ਮੈਂਬਰ ਹੌਣਾ ਆਮ ਜਿਹੀ ਗੱਲ ਹੈ। ਪੁਰਾਣੇ ਲੋਕ ਅੱਜ ਵੀ ਪੰਜ ਜਾਣਿਆਂ ਨੂੰ ਪੰਚਾਇਤ ਮੰਨਦੇ ਹਨ, ਸੰਗਤ ਜਾਂ ਪੰਚਾਇਤ ਦਾ ਫੈਸਲਾ ਹੁਕਮ ਕਰਕੇ ਮੰਨਿਆ ਜਾਂਦਾ ਹੈ।ਪੰਜਾਂ ‘ਚ ਪਰਮੇਸ਼ਰ ਮੰਨ ਕੇ ਹਰ ਦਿੱਤੇ ਫੈਸਲੇ ਨੂੰ ਦਰੁਸਤ ਮੰਨ ਕੇ ਸਤਿਕਾਰ ਦਿੱਤਾ ਜਾਂਦਾ ਸੀ ‘ਤੇ ਜਾਂਦਾ ਹੈ। ਪਰ ਪਿਛਲੇ 10-15 ਸਾਲ ਤੋਂ ਵਧ ਰਹੇ ਸਿਆਸੀਕਰਣ ਨੇ ਪੰਚਾਇਤਾਂ ਦੀ ਛਵੀ ਵਿਗਾੜ ਕੇ ਰੱਖ ਦਿੱਤੀ ਹੈ। ਪੰਚਾਇਤ ਚੋਂ ਪਰਮੇਸ਼ਰ ਮਨਫ਼ੀ ਹੋ ਕੇ ਆਪਣੀ ਪਾਰਟੀ ਦਾ ਝੂਠਾ ਬੰਦਾ ਵੀ ਸੱਚਾ ਅਤੇ ਵਿਰੋਧੀ ਦੇ ਸੱਚ ਨੂੰ ਵੀ ਝੂਠ ਸਾਬਤ ਕਰਿਆ ਜਾਂਦਾ ਹੈ। ਪਿੰਡ ਦੇ ਪੰਚ ਵੱਜੋਂ ਸਿਆਸੀ ਸਫਰ ਸ਼ੁਰੁੁੂ ਕਰਕੇ ਮੁੱਖ ਮੰਤਰੀ ਦੇ ਅਹੁਦੇ ਤੱਕ ਪੁਜਿਆ ਜਾਂਦਾ ਰਿਹਾ ਹੈ। ਸਿਆਸਤ ਪਹਿਲਾਂ ਵੀ ਸੀ ਧੜੇਬੰਦੀ ਵੀ ਪਰ ਅੱਜ ਜਿੰਨੀ ਨਹੀਂ ਸੀ ਉਹ ਸਾਂਝੇ ਕੰਮ ਵੇਲੇ ਇਕੱਠੇ ਹੋ ਜਾਂਦੇ। ਪੁਰਾਣੇ ਸਮਿਆਂ ਵਿੱਚ ਹੜ੍ਹਾਂ, ਕੁਦਰਤੀ ਆਫਤਾਂ, ਹਮਲਿਆਂ ਵੇਲੇ ਸਾਰਾ ਪਿੰਡ ਚੱਟਾਨ ਬਣ ਕੇ ਖਲੋ ਜਾਂਦਾ। ਅਫਸੋਸ ਹੈ ਕਿ ਅੱਤਵਾਦ ਵੇਲੇ ਸ਼ਰੀਕੇ-ਬਾਜ਼ੀ ‘ਤੇ ਦੁਸ਼ਮਣੀਆਂ, ਸਿਆਸੀ ਵੈਰ ਪਿੰਡਦਿਆਂ ਪਿੰਡ ‘ਚ ਕਢਵਾਇਆ ਪਰ ਅਜਿਹੇ ਲੋਕ ਵੀ ਹੋਣਗੇ ਜਿਨ੍ਹਾਂ ਸਿਆਸੀ ਵਿਰੋਧੀਆਂ ਦੀਆਂ ਜਾਨਾਂ ਵੀ ਬਚਾਈਆਂ ਪਰ ਅੱਜ ਦੀ ਸਥਿਤੀ ਵਿਸਫੋਟ ਕਿਨਾਰੇ ਹੈ ਜੋ ਪਿੰਡਾਂ ਨੂੰ ਭਰਾ ਮਾਰੂ ਜੰਗ ‘ਚ ਸੁੱਟ ਸਕਦੀ ਹੈ। ਪਿਛਲੀਆਂ ਪੰਚਾਇਤ ਸੰਮਤੀ, ਜਿਲਾ ਪਰੀਸ਼ਦ, ਨਗਰ ਪਾਲਿਕਾ, ਮਿਉਂਸਪਲ ਚੋਣਾਂ ਸਮੇਂ ਲੋਕ ਤੰਤਰ ਦੀ ਜਾਨ ਨਿਕਲ ਗਈ ਪ੍ਰਤੀਤ ਹੋਈ। ਸਾਡੇ ਨੌਜਵਾਨਾਂ ਨੂੰ ਭਰਮਾ ਕੇ ਪੁਲਿਸ ਸਿਵਲ ‘ਤੇ ਅਧਿਆਪਕ ਵਰਗ ਉੱਤੇ ਪ੍ਰਭਾਵ ਪਾ ਕੇ ਮਨ ਮਰਜ਼ੀ ਨਾਲ ਆਪਣੇ ਬੰਦੇ ਜਿਤਾਏ ਇੱਥੇ ਹੀ ਬੱਸ ਨਹੀਂ, ਪੰਚਾਇਤੀ ਚੋਣਾਂ ਸਮੇਂ ਵਿਰੋਧੀ ਦੇ ਕਾਗਜ਼ ਵੀ ਚੋਰਮੋਰੀਆਂ ਰਾਹੀਂ ਰੱਦ ਕਰਵਾਏ ਇਹ ਗੱਲ ਕਿਸੇ ਤੋਂ ਛਿਪੀ ਨਹੀਂ । ਪਿਛਲੀਆਂ ਚੋਣਾਂ ਵਿੱਚ 1 ਲੱਖ ਤੋਂ ਲੈ ਕੇ 10-20 ਲੱਖ ਤੱਕ ਸਰਪੰਚੀ ਉੱਪਰ ਲੱਗਿਆ ਅਫੀਮ, ਭੁੱਕੀ, ਸ਼ਰਾਬ ਨੋਟ ਚੱਲੇ। ਆਪਣੇ ਚਹੇਤੇ ਮੁਤਾਹਿਤਾਂ ਨੂੰ ਸਰਪੰਚ ਦੀ ਕਲਗੀ ਲਗਾ ਕੇ ਤਕਾੜਿਆਂ ਨੇ ਕਰੀ।ਘਰਵਾਲੀਆਂ ਦੀ ਸਰਪੰਚੀ ਵੀ ਪਤੀਦੇਵ ਨੇ। ਜਿਹੜਾ ਬੰਦਾ ਆਰਥਿਕ ‘ਤੇ ਸਮਾਜਕ ਤੌਰ ਤੇ ਗੁਲਾਮ ਹੈ। ਉਸ ਦੀ ਲੀਡਰੀ ਸਰਪੰਚੀ ਵੀ ਅਜਾਦ ਨਹੀਂ ਹੋ ਸਕਦੀ।

ਆਮ ਤੌਰ ‘ਤੇ ਤਰਾਸਦੀ ਹੈ ਕਿ ਪਿੰਡਾਂ ਦੇ ਬਹੁਤੇ ਸਰਪੰਚ ਅਨਪੜ੍ਹਾਂ ਵਰਗੇ ਹੁੰਦੇ ਹਨ।ਪੜ੍ਹੇ ਲਿਖੇ ਨੌਜਵਾਨ ਜਾਂ ਸੇਵਾ ਮੁਕਤ ਪੜ੍ਹੇ ਲਿਖੇ ਲੋਕ ਰਾਜਨੀਤਕਾਂ ਨੂੰ ਪਸੰਦ ਨਹੀਂ ਕਿਉਂਕਿ ਉਹ ਕਿੰਤੂ ਪ੍ਰੰਤੂ ਕਾਨੂੰਨ ਦੀ ਗੱਲ ਕਰਨਗੇ। ਪੜ੍ਹਿਆ ਲਿਖਿਆ ਮਾਹਿਰ ਬੰਦਾ ਕਾਨੂੰਨ ਤੇ ਪੰਚਾਇਤ ਵਿਭਾਗ ਦੇ ਨੁਕਤੇ ਨਿਯਮਾਂ ਤੋਂ ਜਾਣੂ ਹੋ ਕੇ ਸਾਰਥਿਕ ਉਪਰਾਲੇ ਕਰ ਸਕਦਾ ਹੈ। ਰਾਜਨੀਤੀ ਵਿੱਚ ਫਸੇ ਇਹਨਾਂ ਸਰਪੰਚਾਂ ਨੇ ਬਹੁਤੇ ਥਾਂਈਂ ਵਿਰੋਧੀਆਂ ਦੇ ਇਲਾਕੇ ਵਿੱਚ ਵਿਕਾਸ ਵੱਜੋਂ ਰੋੜੇ ਡਾਹੇ। ਅਨੇਕਾਂ ਥਾਂਈਂ ਵਿਰੋਧੀ ਸਰਪੰਚ ਹੋਣ ਕਾਰਨ ਗਰਾਂਟਾਂ ਹੀ ਨਹੀਂ ਮਿਲੀਆਂ। ਜੇ ਮਿਲੀਆਂ ਤਾਂ ਥੋੜੀਆਂ। ਸੋ ਅਜਿਹਾ ਸਬਕ ਸਿਖਾਇਆ ਜਾਂਦਾ ਹੈ ਜਿਹਦੀ ਸਰਕਾਰ ਉਹਦਾ ਹੀ ਸਭ ਕੁਝ-ਹਾਂ ਹੀ ਹਾਂ ਹੋਵੇ। ਜੇ ਸਿਰਫ਼ ਮੁੱਖ ਮੰਤਰੀ ਹੀ ਆਪਣੀ ਮਰਜ਼ੀ ਦੇ ਵਿਧਾਇਕ ‘ਤੇ ਵਿਧਾਇਕ ਆਪਣੀ ਮਰਜ਼ੀ ਨਾਲ ਪਿੰਡਾਂ ਦੇ ਸਰਪੰਚ ਅਤੇ ਸਰਪੰਚ ਆਪਣੀ ਮਰਜ਼ੀ ਨਾਲ ਪੰਚਾਇਤਾਂ ਚੁਣਨ ਤਾਂ ਅਜਿਹਾ ਕਰਨ ਨਾਲ ਕਿੰਨੇ ਪੈਸੇ ਅਤੇ ਸਮਾਂ ਬਚੇਗਾ, ਮਹੌਲ ਸ਼ੁੱਧ ਰਹੇਗਾ, ਲੜਾਈਆਂ-ਝਗੜੇ, ਖੱਜਲ-ਖੁਆਰੀਆਂ ਬਚਣਗੀਆਂ। ਕਰੋੜਾਂ ਸਰਕਾਰ ਦੇ ਅਤੇ ਕਰੋੜਾਂ ਰੁਪਏ ਉਮੀਦਵਾਰਾਂ ਦੇ ਬਚਣਗੇ। 100 ਕਰੋੜ ਰੁਪਇਆ ਪੂਰੇ ਪੰਜਾਬ ਦਾ ਬਚ ਸਕਦਾ ਹੈ। ਪਰ ਇਹ ਅਸੰਭਵ ਹੈ-ਪਰ ਸੰਭਵ ਇੰਝ ਹੋ ਸਕਦਾ ਹੈ ਕਿ ਪਿੰਡਾਂ ਦੇ ਨੌਜਵਾਨ ਤੇੇ ਸੂਝਵਾਨ ਲੋਕ ਜਾਗਣ। ਉਹ ਆਪਸੀ ਰਾਇ ਬਣਾਉਣ ਕਿ ਸਰਪੰਚ ਕੌਣ ਬਣੇ। ਸਰਪੰਚ ਪੜ੍ਹਿਆ ਲਿਖਿਆ ਹੋਵੇ, ਸਟੇਜ ‘ਤੋਂ ਆਪਣੀ ਗੱਲ ਕਹਿ ਸਕਦਾ ਹੋਵੇ, ਕੱਟੜ ‘ਤੇ ਵਿਰੋਧੀ ਨੂੰ ਖਾਣ ਵਾਲੀ ਅੱਖ ਨਾਲ ਦੇਖਣ ਵਾਲਾ ਨਾ ਹੋਵੇ, ਦਰਿਆਦਿਲ ‘ਤੇ ਸਮਾਜ ਸੇਵੀ ਹੋਵੇ, ਆਪਣੀ ਜੇਬ ‘ਚੋਂ ਪੈਸੇ ਖਰਚਣ ਵਾਲਾ ਹੋਵੇ, ਮਿਲਾਪੜਾ ਹੋਵੇ, ਇਨਸਾਫ ਪਸੰਦ ਹੋਵੇ, ਸੱਚ ਝੂਠ ਦਾ ਨਿਤਾਰਾ ਕਰਨ ਵਾਲਾ ਦੂਰਅੰਦੇਸ਼ੀ ਹੋਵੇ, ਸਮੇਂ ਦੀਆਂ ਸਰਕਾਰਾਂ ਖਤਮ ਕਰਕੇ ਵਿਕਾਸ ਤੇ ਭਾਈਚਾਰੇ ਦੀ ਨੀਂਹ ਰੱਖਣ ਵਾਲਾ ਹੋਵੇ, ਪਿੰਡ ਦਾ ਸਰਪੰਚ ਚਰਿੱਤਰਵਾਨ ਹਦ ਦੇ ਨਾਲ ਨਾਲ ਲੋਕਾਂ ਦੇ ਦੁੱਖ ਦਰਦ ਸਮਝਣ ਵਾਲਾ ਹੋਵੇ। ਪਿੰਡ ਦੇ ਵਿਕਾਸ ਲਈ ਧੜੇਬੰਦੀ ਖਤਮ ਕਰਕੇ ਸਭ ਤੋਂ ਪਹਿਲਾਂ ਸਿਹਤ, ਵਿਦਿਆ ਅਤੇ ਗਲੀਆਂ ਦੇ ਵਿਕਾਸ, ਨਿਕਾਸ ਲਈ ਸਰਕਾਰ ਦੀ ਗਰਾਂਟ ਦੇ ਨਾਲ ਆਪਣੇ ਪ੍ਰਵਾਸੀ ਭਾਰਤੀ ਲੋਕਾਂ, ਦਾਨੀਆਂ ਨੂੰ ਨਾਲ ਤੋਰ ਕੇ ਸ਼ੁਰੂਆਤ ਕਰੇ। ਪਿੰਡ ਦੀ ਬੇਰੁਜ਼ਗਾਰੀ ਖਤਮ ਕਰਨ ਲਈ ਛੋਟੇ ਮੋਟੇ ਘਰੇਲੂ ਉਦਯੋਗ, ਵੱਡੀ ਸਨਅਤ ਲਗਾਈ ਜਾ ਸਕਦੀ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਛਡਾਉਣ ਲਈ ਕੈਂਪ, ਹਸਪਤਾਲ ਬਣਵਾਏ ਜਾ ਸਕਦੇ ਹਨ। ਸੋ ਸਿੱਟਾ ਇਹ ਨਿਕਲਦਾ ਹੈ ਕਿ ਪੜਿਆ ਲਿਖਿਆ ਸੂਝਵਾਨ, ਦੂਰਅੰਦੇਸ਼ੀ ਅਤੇ ਨਿਰਪੱਖ ਵਿਅਕਤੀ ਹੀ ਪਿੰਡਾਂ ਨੂੰ ਅੱਗੇ ਤੋਰ ਸਕਦੇ ਹਨ। ਸਰਕਾਰਾਂ ਤੋਂ ਅਜਿਹਾ ਪੈਸਾ ਆਪਸੀ ਭਾਈਚਾਰੇ ਦੀ ਅਣਹੋਂਦ ਤੇ ਘੱਟ ਜਾਗਰੂਕਤਾ ਕਾਰਨ ਮਿਲਣੋਂ ਹੀ ਰਹਿ ਜਾਂਦਾ ਹੈ। ਦੇਸ਼ ਵਿੱਚ ਅਮਨ ਸ਼ਾਂਤੀ ਭਾਈਚਾਰਾ ਸਰਬੱਤ ਦੇ ਭਲੇ ਲਈ ਜਰੂਰੀ ਹੈ। ਸਰਪੰਚੀ ਦੇ ਉਮੀਦਵਾਰ ਤੇ ਪੰਚਾਇਤ ਬਣਾਉਣ ਲਈ ਸੋਚਣ ਦੀ ਲੋੜ-ਤੁਹਾਡੀ ਸੋਚ-ਸਮਾਜ ਬਦਲ ਸਕਦੀ ਹੈ।
ਡਾ. ਰਾਜਵਿੰਦਰ ਰੌਂਤਾ
9876486187

Popular posts from this blog

ਸੇਜਲ ਅੱਖਾਂ ਨਾਲ ਗ੍ਰੰਥੀ ਬਾਬਾ ਗੁਰਮੀਤ ਸਿੰਘ ਦੀ ਪਿੰਡ ਵਿੱਚੋਂ ਵਿਦਾਈ

ਪਿੰਡ ਦੇ ਲੋਕ ਸਵੇਰ ਤੋਂ ਹੀ ਬਾਬਾ ਗੁਰਮੀਤ ਸਿੰਘ ਨੂੰ ਮਿਲਣ ਵਾਸਤੇ ਆਉਂਦੇ ਰਹੇ  20-03-2003 ਤੋਂ ਗਰੰਥੀ ਸੇਵਾਦਾਰ ਦੀ ਸੇਵਾ ਨਿਭਾ ਰਹੇ ਸਨ | ਲਗਭਗ 11  ਸਾਲ ਸਭ  ਤੋਂ  ਵੱਧ ਸਮਾਂ ਸੇਵਾ ਨਿਭਾਈ  ਲਖਵੀਰ ਸਿੰਘ / 1 ਜੁਲਾਈ / ਅੱਜ ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸੇਵਾਦਾਰ ਬਾਬਾ ਗੁਰਮੀਤ ਸਿੰਘ ਵਿਚਾਲੇ ਵਿਵਾਦ ਬਾਬਾ ਗੁਰਮੀਤ ਸਿੰਘ ਦੀ ਵਿਦਾਈ ਨਾਲ ਸਿਰੇ ਲੱਗਾ | ਇਹ ਵਿਵਾਦ ਪ੍ਰਬੰਧਕ ਕਮੇਟੀ ਦੇ ਕੁਝ ਫੈਸਲਿਆ ਨੂੰ ਲੈ ਕੇ ਉਠਿਆ ਸੀ | ਜਿਸ ਤੇ ਗਰੰਥੀ ਸੇਵਾਦਾਰ ਨੇ ਕਿੰਤੂ ਕੀਤਾ ਸੀ , ਇੱਕ ਮਹੀਨਾ ਪਹਿਲਾਂ ਬਾਬਾ ਗੁਰਮੀਤ ਸਿੰਘ ਨੇ ਕਮੇਟੀ ਨੂੰ  ਅਪੀਲ ਕੀਤੀ ਸੀ ਕਿ ਕਮੇਟੀ ਆਪਣਾ ਇੱਕ ਮਤਾ ਲਾਗੂ ਨਾਂ ਕਰੇ ਜਿਸ ਨਾਲ ਉਹਨਾ ਦਾ ਗੁਜਾਰਾ ਪ੍ਰਭਾਵਤ ਹੁੰਦਾ ਹੈ , ਇਸ ਮੁੱਦੇ ਤੇ ਇਸ ਮਹੀਨੇ ਦੀ ਸੰਗਰਾਂਦ ਨੂੰ ਪਿੰਡ ਦੇ ਵੱਖ ਵੱਖ ਧੜਿਆਂ ਵਿੱਚ ਤਕਰਾਰ ਬਾਜੀ ਵੀ ਹੋਈ ਸੀ , ਅਗਲੇ ਦਿਨ ਪੰਚਾਇਤ ਤੇ ਪਿੰਡ ਵਾਸੀਆਂ ਅਤੇ ਕਮੇਟੀ ਦੀ ਭਰਵੀ ਸਭਾ ਗੁਰੂਦਵਾਰਾ ਸਾਹਿਬ ਵਿੱਚ ਕੀਤੀ ਗਈ ਸੀ , ਪਿੰਡ ਦੇ ਜਿਆਦਾ ਤਰ ਲੋਕ ਉਸ ਦਿਨ ਬਾਬਾ ਗੁਰਮੀਤ ਸਿੰਘ ਦੇ ਹੱਕ ਵਿੱਚ ਬੋਲੇ ਸਨ ਜਿਸ ਨਾਲ ਇੱਕ ਵੱਡਾ ਵਿਵਾਦ ਸਾਹਮਣੇ ਆ ਗਿਆ ਸੀ | ਪ੍ਰਬੰਧਕ ਕਮੇਟੀ ਮੈਂਬਰਾਂ ਨੇ ਲੋਕਾਂ ਦਾ ਵਤੀਰਾ ਵੇਖਦੇ ਹੋਏ ਸਮੂਹਿਕ ਰੂਪ ਵਿੱਚ ਅਸਤੀਫਾ ਸਰਪੰਚ ਸ੍ਰ. ਇਕਬਾਲ ਸਿੰਘ ਨੂੰ ਸੌੰਪ ਦਿੱਤਾ ਸੀ ...

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ : ਗੁਰਲਾਲ ਸਿੰਘ ਕਾਉਣੀ

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ ਕਿ ਡੀ.ਜੇ.ਤੇ ਚੱਕਵੇਂ ਗੀਤ ਵੱਜ ਰਹੇ ਆ।ਕਿੰਨਾਂ ਮਾਹੌਲ ਬਦਲ ਗਿਆ,ਸੁਣਿਆ ਸੀ ਕਿ ਪਹਿਲਾਂ ਪਿੰਡ ਚ ਮਰੇ ਦਾ ਮਹੀਨਿਆਂ ਤੱਕ ਸੋਗ ਚਲਦਾ ਸੀ,ਤੇ ਅੱਜ ਸਿਰਫ ਕੁੱਝ ਕੁ ਘੰਟੇ।ਲੋਕ ਇੰਨੇਂ ਅਗਾਂਹਵਧੂ ਹੋ ਗਏ ਯਕੀਨ ਨਹੀਂ ਹੁੰਦਾ।ਪਰ ਰਾਜਨੀਤਿਕਾਂ ਦੀ ਚਾਪਲੂਸੀ ਕਰਨ ਵੇਲੇ ਲੱਗਦਾ ਕਿ ਨਹੀਂ ਲੋਕ ਸਮੇਂ ਦੀ ਚਾਲ ਨਾਲ ਨਹੀਂ ਬਦਲੇ,ਮਾਨਸਿਕਤਾ ਹੀ ਛੋਟੀ ਹੋਈ ਪਈ ਏ।ਵਰਨਾ ਕਿਸੇ ਸ਼ਰੀਕ ਦੇ ਬਲਦੇ ਸਿਵੇ ਲਾਗੇ ਢੋਲ ਕੋਈ ਬੇ-ਗੈਰਤ ਹੀ ਵਜਾ ਸਕਦਾ।ਮੰਨਦੇ ਆਂ ਕਿ ਸਮੇਂ ਅੱਗੇ ਕਿਸੇ ਦੀ ਨਹੀਂ ਚਲਦੀ,ਪਰ ਇਨਸਾਨੀ ਕਦਰਾਂ-ਕੀਮਤਾਂ ਤੇ ਆਪਸੀ ਵਿਸ਼ਵਾਸ ਨੂੰ ਕਾਇਮ ਜਰੂਰ ਰੱਖਿਆ ਜਾ ਸਕਦਾ।ਇਹੀ ਛੋਟੀਆਂ-ਛੋਟੀਆਂ ਗੱਲਾਂ ਉਹਨਾਂ ਮਸਲਿਆਂ ਦਾ ਹੱਲ ਨੇ ਜਿੰਨ੍ਹਾਂ ਨੂੰ ਸੁਲਝਾਉਣ ਲਈ ਅਸੀਂ ਅਣਖਾਂ ਗਹਿਣੇ ਰੱਖ ਕੇ ਲੀਡਰਾਂ ਦੇ ਤਲੇ ਚੱਟਦੇ ਆਂ। ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ। ਮਿੱਟੀਏ,ਵਾ ਲੱਗਿਆਂ ਉੱਡ ਜਾਣਾ।ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ...

ਸ਼ਹੀਦਾਂ ਦਾ ਸਨਮਾਨ ਕਰਨਾ ਭੁੱਲੇ ਅੰਨਾ ਹਜ਼ਾਰੇ

ਕਪੂਰਥਲਾ- ਅੰਨਾ ਹਜ਼ਾਰੇ ਆਪਣੀ ਪੰਜਾਬ ਫੇਰੀ 'ਤੇ ਹਨ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਅੰਮ੍ਰਿਤਸਰ 'ਚ ਜਲਿਆਂਵਾਲਾ ਬਾਗ 'ਚ ਸ਼ਹੀਦੀ ਸਮਾਰਕ 'ਤੇ ਜਾ ਕੇ ਆਪਣੀ ਜਨਤੰਤਰ ਯਾਤਰਾ ਦੀ ਸ਼ੁਰੂਆਤ ਕੀਤੀ, ਉਥੇ ਐਤਵਾਰ ਨੂੰ ਜਦੋਂ ਉਹ ਕਪੂਰਥਲਾ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਕਪੂਰਥਲਾ 'ਚ ਅੰਨਾ ਹਜ਼ਾਰੇ ਦੀ ਰੈਲੀ ਦਾ ਆਯੋਜਨ ਸ਼ਹੀਦ ਭਗਤ ਸਿੰਘ ਕਲੱਬ ਨੇ ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੌਕ 'ਚ ਕੀਤਾ ਜਿੱਥੇ ਭਗਤ ਸਿੰਘ ਦਾ ਇਕ ਬੁੱਤ ਵੀ ਬਣਾਇਆ ਗਿਆ ਹੈ। ਕਲੱਬ ਮੈਂਬਰਾਂ ਨੂੰ ਉਮੀਦ ਸੀ ਕਿ ਅੰਨਾ ਹਜ਼ਾਰੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਸਨਮਾਨ ਦੇਣ ਲਈ ਫੁੱਲ ਮਾਲਾ ਭੇਂਟ ਕਰਨਗੇ ਪਰ ਸ਼ਹੀਦਾਂ ਦੇ ਨਾਂ 'ਤੇ ਜਨਤੰਤਰ ਯਾਤਰਾ ਸ਼ੁਰੂ ਕਰਨ ਵਾਲੇ ਅੰਨਾ ਹਜ਼ਾਰੇ ਅਤੇ ਉਨ੍ਹਾਂ ਦੇ ਸਾਥੀ ਜਨਰਲ ਵੀ. ਕੇ. ਸਿੰਘ ਕੁਝ ਕਿਲੋਮੀਟਰ ਆਉਂਦੇ ਹੀ ਸ਼ਹੀਦਾਂ ਨੂੰ ਸਨਮਾਨ ਦੇਣਾ ਭੁੱਲ ਗਏ ਅਤੇ ਉਕਤ ਬੁੱਤ 'ਤੇ ਮਾਲਾ ਭੇਂਟ ਕਰਨ ਲਈ ਆਪਣੀ ਵਿਸ਼ੇਸ਼ ਕਿਸਮ ਦੀ ਜਨਤੰਤਰ ਯਾਤਰਾ ਗੱਡੀ ਤੋਂ ਹੇਠਾਂ ਤੱਕ ਨਹੀਂ ਉਤਰੇ ਪਰ ਆਪਣੇ ਭਾਸ਼ਣ 'ਚ ਜ਼ੋਰ-ਸ਼ੋਰ ਨਾਲ ਸ਼ਹੀਦਾਂ ਦਾ ਅਤੇ ਖਾਸ ਤੌਰ 'ਤੇ ਭਗਤ ਸਿੰਘ ਦਾ ਗੁਣਗਾਣ ਕਰਦੇ ਰਹੇ।  ਦੂਜੇ ਪਾਸੇ ਜਿੱਥੇ ਅੰਨਾ ਹਜ਼ਾਰੇ ਦੀ ਰੈਲੀ ਚੱਲ ਰਹੀ ਸੀ ਉਸੇ ਪਾਸੇ ਲਗਭਗ 10 ਫੁੱਟ ਦੀ ਦੂਰੀ 'ਤੇ ਸ਼ਰਾਬ ਦਾ ਠੇਕਾ ਚੱਲ ਰਿਹਾ ਸੀ ਅਤੇ ਲੋਕ ਬੜੇ ਮਜ਼ੇ ਨਾਲ ਉ...