Skip to main content

Posts

Showing posts with the label ਰਾਜਨੀਤਿਕ

ਆਸਾ ਬੁੱਟਰ ਚ ਕੀਤੇ ਬਾਦਲ ਸਾਹਬ ਨੇ ਸੰਗਤਾਂ ਦੇ ਦਰਸ਼ਨ

ਆਸਾ ਬੁੱਟਰ /20 ਜੂਨ /ਗੁਰਤੇਜ ਸਿੰਘ /ਅੱਜ ਪਿੰਡ ਆਸਾ ਬੁੱਟਰ ਵਿਖੇ ਪੰਜਾਬ ਦੇ ਮੁਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਜੀ ਦੁਆਰਾ ਇੱਕ ਸੰਗਤ ਦਰਸ਼ਨ ਦਾ ਪ੍ਰੋਗ੍ਰਾਮ ਰੱਖਿਆ ਗਿਆ | ਇਸ ਸਮੇਂ ਸ੍ਰ ਬਾਦਲ ਸਾਹਬ ਨੇ ਇਸ ਮੌਕੇ 25 ਲਖ ਰੁਪੇ ਪਿੰਡ ਦੇ ਵਖ ਵਖ ਵਿਕਾਸ ਕਾਰਜਾਂ ਲਈ ਦਿੱਤੇ |ਜਿਸ ਵਿਚ ਦਾਨਾ ਮੰਡੀ ਲਈ ਸ਼ੈਡ , ਸਟੇਡੀਅਮ ਦਾ ਹੋਰ ਵਿਸਥਾਰ , ਸਹਾਰਾ ਜਨ ਸੇਵਾ ਸੁਸਾਇਟੀ ਲਈ ਕਰੀਬ 3 ਲਖ ਰੁਪੇ ਵਿਕਾਸ ਕਾਰਜਾਂ ਲਈ ਖਰਚ ਕਰਨ ਵਾਸਤੇ |   ਅੱਜ ਦਾ ਪ੍ਰੋਗ੍ਰਾਮ 6 ਪਿੰਡਾਂ ਵਿਚ ਉਲੀਕਿਆ ਸੀ |  ਇਹ ਪ੍ਰੋਗ੍ਰਾਮ ਕਹਿਣ ਨੂੰ ਸੰਗਤ ਦਰਸ਼ਨ ਸੀ ਪਰ ਸੰਗਤਾਂ ਨਾ ਤਾਂ ਮੁਖ ਮੰਤਰੀ ਜੀ ਦੇ ਚੰਗੀ ਤਰਾਂ ਦਰਸ਼ਨ ਕਰ ਸਕੀਆਂ ਤੇ ਨਾ ਮੁਖ ਮੰਤਰੀ ਸੰਗਤਾਂ ਦੇ ਕਰ ਸਕੇ | ਕਿਓੰਕੇ ਪ੍ਰੋਗ੍ਰਾਮ ਬਹੁਤ ਹੀ ਘੱਟ ਸਮੇਂ ਦਾ ਸੀ | ਸਿਰਫ 20-25  ਮਿੰਟ ਲਈ ਮੁਖ ਮੰਤਰੀ ਜੀ ਰੁਕੇ | ਤੇ ਅਗਲੇ ਪਿੰਡਾ  ਲਈ  ਰਵਾਨਾ ਹੋ ਗਏ | ਪੰਚਾਇਤ ਦੀਆਂ ਕਈ ਮੰਗਾਂ ਨੂੰ ਬਾਦਲ ਸਾਹਬ ਨੇ ਮਜਾਕੀਆ ਮੂਡ ਚ ਟਾਲ ਦਿੱਤਾ | ਇਥੇ ਇਹ ਵੀ ਜਿਕਰਯੋਗ ਹੈ ਕਿ ਮੁਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦਾ ਮੁਖ ਮੰਤਰੀ ਬਣਨ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਉਹ ਆਸਾ ਬੁੱਟਰ ਵਾਸੀਆਂ ਦੇ ਰੁ ਬ ਰੁ ਹੋਏ ਸਨ | ਉਹਨਾ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਕਈ ਕੰਮਾ ਵਿਚ ਵਿਅਸਤ ਰਹੇ ਅਤੇ ਉਹਨਾ ਨੂੰ ਆਸਾ ਬੁੱਟਰ ਆਉਣ ਦਾ ਮੌਕਾ ਹੀ ਨਹੀਂ ਮਿਲਿਆ | ਇਸ ਮੌਕੇ ਆਸਾ ਬੁੱਟਰ ਦੇ ਸਰਪੰਚ ਜੰਗੀਰ ਸਿੰਘ

ਬਾਬਾ ਰਾਮਦੇਵ ਦੀਆਂ 5 ਵੱਡੀਆਂ ਗਲਤੀਆਂ

ਅਮੈਰੀਕਨ ਪੰਜਾਬੀ ਟ੍ਰਿਬਿਉਨ  //14 ਜੂਨ (ਪੀ ਟੀ ਐਨ ਮੀਡੀਆ)-  ਯੋਗ ਗੁਰੂ ਬਾਬਾ ਰਾਮਦੇਵ, ਜੋ ਇਕ ਮਹੀਨੇ ਤੱਕ ਯੋਗ ਸੰਮੇਲਨ ਰਾਹੀਂ ਸਤਿਆਗ੍ਰਹਿ ਦੀਆਂ ਗੱਲਾਂ ਕਰਦੇ ਸਨ, ਦੀ ਸਿਰਫ 9 ਦਿਨਾਂ ਵਿੱਚ ਹਾਲਤ ਖਰਾਬ ਹੋ ਗਈ। ਵੀਹ ਸਾਲਾਂ ਵਿੱਚ ਬਾਬਾ ਰਾਮਦੇਵ ਨੇ ਯੋਗ ਰਾਹੀਂ ਜੋ ਇੱਜ਼ਤ ਕਮਾਈ ਸੀ, ਉਹ 9 ਦਿਨਾਂ ਵਿੱਚ ਖਤਮ ਹੋ ਗਈ। ਅਸਲ ਵਿੱਚ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਮੁੱਦੇ ‘ਤੇ ਗੱਲਾਂ ਕਰ ਰਹੇ ਬਾਬਾ ਰਾਮਦੇਵ ਨੇ ਸ਼ੁਰੂ ਤੋਂ ਹੀ ਇਕ ਤੋਂ ਬਾਅਦ ਇਕ 5 ਗਲਤੀਆਂ ਕੀਤੀਆਂ ਅਤੇ ਇਨ੍ਹਾਂ ਗਲਤੀਆਂ ਕਾਰਨ ਹੀ ਉਹ ਸਵਾਲਾਂ ਦੇ ਘੇਰੇ ਵਿੱਚ ਆ ਗਏ। ਪਹਿਲੀ ਗਲਤੀ: ਸਰਕਾਰ ਨੂੰ ਸੱਤਿਆਗ੍ਰਹਿ ਦੀ ਮਿਆਦ ਬਾਰੇ ਅਗਾਊਂ ਦਿੱਤੀ ਚਿੱਠੀ ਬਾਬਾ ਰਾਮਦੇਵ ਦੀ ਪਹਿਲੀ ਗਲਤੀ ਸੀ। ਇਹ ਸਰਕਾਰ ਨਾਲ ਉਨ੍ਹਾਂ ਦੀ ਡੀਲ ਸੀ। ਬਾਬਾ ਦੀ ਇਜਾਜ਼ਤ ਨਾਲ ਉਨ੍ਹਾਂ ਦੇ ਚੇਲੇ ਆਚਾਰੀਆ ਬਾਲਕ੍ਰਿਸ਼ਨ ਨੇ ਕੇਂਦਰੀ ਮੰਤਰੀ ਕਪਿਲ ਸਿੱਬਲ ਨੂੰ ਸਾਦੇ ਕਾਗਜ਼ ‘ਤੇ ਲਿਖ ਕੇ ਦੇ ਦਿੱਤਾ ਕਿ ਉਹ ਸਤਿਆਗ੍ਰਹਿ ਨਹੀਂ ਕਰੇਗਾ ਤੇ ਸਿਰਫ ਤਪ ਕਰੇਗਾ। ਇਸ ਦਾ ਖੁਲਾਸਾ ਸਰਕਾਰ ਨੇ ਜਨਤਾ ਦੇ ਸਾਹਮਣੇ ਕਰ ਦਿੱਤਾ। ਇਸ ਚਿੱਠੀ ਨੇ ਬਾਬਾ ਰਾਮਦੇਵ ਦੇ ਇਰਾਦੇ ‘ਤੇ ਸਵਾਲ ਖੜੇ ਕਰ ਦਿੱਤੇ। ਕਾਲੇ ਧਨ ਅਤੇ ਬਾਬਾ ਦੀ ਭਰੋਸੇਯੋਗਤਾ ‘ਤੇ ਸਵਾਲ ਉਠਣ ਲੱਗੇ। ਬਾਬਾ ਦੀ ਆਖਰ ਅਜਿਹੀ ਕੀ ਮਜਬੂਰੀ ਸੀ ਕਿ ਉਨ੍ਹਾਂ ਨੂੰ ਸਰਕਾਰ ਨਾਲ ਡੀਲ ਸਾਈਨ ਕਰਨੀ ਪਈ। ਇਸ ਨਾਲ ਬਾਬਾ ਦੀ ਇਮੇਜ ਖਰਾਬ ਹੋਈ। ਦੂਜੀ ਗਲਤੀ: ਰਾਮਲੀਲਾ ਵਾਲੇ ਮੰ

ਪੁਲਿਸ ਦੀ ਮਾਈ ਬਾਪ ਵਾਲੀ ਇਮੇਜ ਖਤਮ ਹੋਵੇ : ਮਨਪ੍ਰੀਤ ਬਾਦਲ

  ਆਸਾ ਬੁੱਟਰ :1 3 ਅਪ੍ਰੈਲ  : ਲਖਵੀਰ ਸਿੰਘ :ਅੱਜ ਗਿੱਦੜਬਹਾ ਹਲਕੇ ਦੇ ਪਿੰਡ ਆਸਾ ਬੁੱਟਰ ਵਿਖੇ ਮਨਪ੍ਰੀਤ ਬਦਲ ਨੇ ਇਕ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਜਿਸ ਤਰਾਂ ਉਹਨਾ ਨੂ ਹਰ ਥਾਂ ਇੰਨਾ ਪਿਆਰ ਦੇ ਰਹੇ ਹਨ ਲਗਦਾ ਹੈ ਲੋਕ ਇਸ ਨਿਜਾਮ ਨੂੰ ਬਦਲਣ ਵਾਸਤੇ ਜਾਗ ਉਠੇ ਹਨ ਜੇ ਇਸੇ ਤਰਾਂ ਲੋਕਾ ਦਾ ਸਾਥ ਮਿਲਦਾ ਰਿਹਾ ਤਾਂ ਮੈਂ ਵਾਦਾ ਕਰਦਾ ਹਾਂ ਕਿ 11 ਮਹੀਨੇ ਬਾਅਦ ਇਹੋ ਜਿਹਾ ਪ੍ਰਸ਼ਾਸਨ ਦੇਵਾਂਗੇ ਜਿਸ ਵਿਚ ਪੁਲਸ ਇਕ ਵਖਰੀ ਭੂਮਿਕਾ ਚ ਨਜਰ ਆਵੇਗੀ , ਇਕ ਥਾਨੇਦਾਰ ਸਿਰਫ 8 ਘੰਟੇ ਆਪਣੀ ਡਿਉਟੀ ਦੇਵੇਗਾ ਅਗਲੇ 8 ਘੰਟਿਆ ਲਈ ਹੋਰ ਫੇਰ ਹੋਰ ਤੇ ਇਸੇ ਤਰਾਂ ਫਿਰ ਉਸ ਥਾਨੇਦਾਰ ਦੀ ਅਗਲੀ ਡਿਉਟੀ ਫਿਰ ਅਗਲੇ 6-7 ਮਹੀਨੇ ਬਾਅਦ ਫੇਰ ਉਸ ਥਾਣੇ ਚ ਆਵੇਗੀ , ਕੋਈ ਥਾਨਿਆ ਵਿਚ ਪੁਲਸ ਮਾਈ ਬਾਪ ਨਹੀਂ ਹੋਵੇਗੀ , ਇਕ ਇਕ ਤਹਿਸੀਲ ਵਿਚ 40 ਤਹਿਸੀਲਦਾਰ ਲੋਕਾਂ ਦੀ ਸੇਵਾ ਲਈ ਹਾਜਰ ਰਹਿਣਗੇ ,ਉਹਨਾ ਇਥੇ ਇਹ ਵੀ ਸ਼ਪਸ਼ਟ ਕੀਤਾ ਕਿ ਸਿਰਫ ਇਮਾਨਦਾਰ ਲੋਕ ਹੀ ਉਹਨਾ ਦੀ ਪਾਰਟੀ ਵਿਚ ਸ਼ਾਮਲ ਹੋ ਸਕਣਗੇ , ਉਹ ਨਾਮ ਨਹੀਂ ਲੈਣਾ ਚਾਹੁੰਦੇ ਪਰ ਦੱਸਣਾ ਚਾਹੁੰਦੇ ਹਾਂ ਕਿ ਰੋਜਾਨਾ ਉਹਨਾ ਨੂੰ ਬਹੁਤ ਸਾਰੇ ਫੋਨ ਆਉਂਦੇ ਹਾਂ ਕਿ ਤੁਸੀਂ ਪਾਰਟੀ ਦਾ ਟਿਕਟ ਦੇ ਦੇਵੋ ਅਸੀਂ ਤੁਹਾਡੇ ਨਾਲ ਸ਼ਾਮਲ ਹੋ ਜਾਵਾਂਗੇ ਪਰ ਲੋਕ ਉਹਨਾ ਤੋਂ ਹੀ ਤਾਂ ਦੁਖੀ ਹਨ , ਇਸ ਕਰੇ ਲੋਕ ਹੁਣ ਇਸ ਕਿਸਮ ਦਾ ਸਾਥ ਦੇਣ ਕਿ ਈਮਾਨਦਰ ਲੋਕਾਂ ਨੂ ਹੀ ਤੁਹਾਡੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇ , ਉਹਨਾ ਕਿਹਾ ਕਿ