
ਆਸਾ ਬੁੱਟਰ :13 ਅਪ੍ਰੈਲ :ਲਖਵੀਰ ਸਿੰਘ :ਅੱਜ ਗਿੱਦੜਬਹਾ ਹਲਕੇ ਦੇ ਪਿੰਡ ਆਸਾ ਬੁੱਟਰ ਵਿਖੇ ਮਨਪ੍ਰੀਤ ਬਦਲ ਨੇ ਇਕ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਜਿਸ ਤਰਾਂ ਉਹਨਾ ਨੂ ਹਰ ਥਾਂ ਇੰਨਾ ਪਿਆਰ ਦੇ ਰਹੇ ਹਨ ਲਗਦਾ ਹੈ ਲੋਕ ਇਸ ਨਿਜਾਮ ਨੂੰ ਬਦਲਣ ਵਾਸਤੇ ਜਾਗ ਉਠੇ ਹਨ ਜੇ ਇਸੇ ਤਰਾਂ ਲੋਕਾ ਦਾ ਸਾਥ ਮਿਲਦਾ ਰਿਹਾ ਤਾਂ ਮੈਂ ਵਾਦਾ ਕਰਦਾ ਹਾਂ ਕਿ 11 ਮਹੀਨੇ ਬਾਅਦ ਇਹੋ ਜਿਹਾ ਪ੍ਰਸ਼ਾਸਨ ਦੇਵਾਂਗੇ ਜਿਸ ਵਿਚ ਪੁਲਸ ਇਕ ਵਖਰੀ ਭੂਮਿਕਾ ਚ ਨਜਰ ਆਵੇਗੀ , ਇਕ ਥਾਨੇਦਾਰ ਸਿਰਫ 8 ਘੰਟੇ ਆਪਣੀ ਡਿਉਟੀ ਦੇਵੇਗਾ ਅਗਲੇ 8 ਘੰਟਿਆ ਲਈ ਹੋਰ ਫੇਰ ਹੋਰ ਤੇ ਇਸੇ ਤਰਾਂ ਫਿਰ ਉਸ ਥਾਨੇਦਾਰ ਦੀ ਅਗਲੀ ਡਿਉਟੀ ਫਿਰ ਅਗਲੇ 6-7 ਮਹੀਨੇ ਬਾਅਦ ਫੇਰ ਉਸ ਥਾਣੇ ਚ ਆਵੇਗੀ , ਕੋਈ ਥਾਨਿਆ ਵਿਚ ਪੁਲਸ ਮਾਈ ਬਾਪ ਨਹੀਂ ਹੋਵੇਗੀ , ਇਕ ਇਕ ਤਹਿਸੀਲ ਵਿਚ 40 ਤਹਿਸੀਲਦਾਰ ਲੋਕਾਂ ਦੀ ਸੇਵਾ ਲਈ ਹਾਜਰ ਰਹਿਣਗੇ ,ਉਹਨਾ ਇਥੇ ਇਹ ਵੀ ਸ਼ਪਸ਼ਟ ਕੀਤਾ ਕਿ ਸਿਰਫ ਇਮਾਨਦਾਰ ਲੋਕ ਹੀ ਉਹਨਾ ਦੀ ਪਾਰਟੀ ਵਿਚ ਸ਼ਾਮਲ ਹੋ ਸਕਣਗੇ , ਉਹ ਨਾਮ ਨਹੀਂ ਲੈਣਾ ਚਾਹੁੰਦੇ ਪਰ ਦੱਸਣਾ ਚਾਹੁੰਦੇ ਹਾਂ ਕਿ ਰੋਜਾਨਾ ਉਹਨਾ ਨੂੰ ਬਹੁਤ ਸਾਰੇ ਫੋਨ ਆਉਂਦੇ ਹਾਂ ਕਿ ਤੁਸੀਂ ਪਾਰਟੀ ਦਾ ਟਿਕਟ ਦੇ ਦੇਵੋ ਅਸੀਂ ਤੁਹਾਡੇ ਨਾਲ ਸ਼ਾਮਲ ਹੋ ਜਾਵਾਂਗੇ ਪਰ ਲੋਕ ਉਹਨਾ ਤੋਂ ਹੀ ਤਾਂ ਦੁਖੀ ਹਨ , ਇਸ ਕਰੇ ਲੋਕ ਹੁਣ ਇਸ ਕਿਸਮ ਦਾ ਸਾਥ ਦੇਣ ਕਿ
ਈਮਾਨਦਰ ਲੋਕਾਂ ਨੂ ਹੀ ਤੁਹਾਡੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇ , ਉਹਨਾ ਕਿਹਾ ਕਿ ਦੁਨੀਆਂ ਦੇ ਜਿੰਨੇ ਵੀ ਦੇਸ਼ਾਂ ਵਿਚ ਇਨਕਲਾਬ ਆਇਆ ਉਹਨਾ ਦੇਸ਼ਾਂ ਨੇ 15-20 ਸਾਲਾਂ ਵਿਚ ਹੀ ਆਪਣੀਆਂ ਮੁਸ਼ਕਿਲਾਂ ਨੂ ਹੱਲ ਕਰਕੇ ਆਪਣੇ ਲੋਕਾਂ ਨੂੰ ਪੜਾ ਲਿਖਾ ਕੇ ਵਿਕਸਤ ਕਰ ਲਿਆ ਪਰ ਆਪਣਾ ਦੇਸ਼ ਅਜਾਦੀ ਦੇ 64 ਸਾਲ ਬਾਅਦ ਵੀ ਸਮਸਿਆਂਵਾਂ ਵਿਚ ਘਿਰਿਆ ਪਿਆ ਹੈ , ਉਹਨਾ ਲੋਕਾਂ ਨੂੰ ਸੱਦਾ ਦਿੱਤਾ ਕਿ ਆਓ ਇਕਠੇ ਹੋ ਕੇ ਹੰਬਲਾ ਮਾਰੀਏ ਤੇ ਪੰਜਾਬ ਨੂੰ ਇਸ ਗਾਰ ਵਿਚੋਂ ਬਾਹਰ ਕਡੀਏ ,
ਵੀਡੀਓ ਵੇਖਣ ਲਈ ਦਿੱਤੇ ਲਿੰਕ ਤੇ ਕਲਿਕ ਕਰੋ
ਪਿੰਡ ਆਸਾ ਬੁੱਟਰ ਵਿਖੇ ਪੰਜਾਬ ਪੁਲਿਸ ਦੇ ਸੁਧਾਰ ਸੰਬਧੀ ਬੋਲਦੇ ਹੋਏ ਮਨਪ੍ਰੀਤ
ਵੀਡੀਓ by ਅਮਰਿੰਦਰ ਸਿੰਘ ਬੁੱਟਰ