Skip to main content

Posts

Showing posts with the label ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ

ਪਿੰਡ ਦੇ ਨੌਜਵਾਨਾਂ ਵੱਲੋ ਨਸ਼ਿਆਂ ਖ਼ਿਲਾਫ਼ ਦਿੱਤਾ ਗਿਆ ਘਰ-ਘਰ ਹੋਕਾ

ਨਹਿਰੂ ਯੁਵਾ ਕੇਂਦਰ ਅਤੇ ਜ਼ਿਲਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਦੇ ਸਹਿਯੋਗ ਨਾਲ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਜਵਾਨ ਸਸ਼ਕਤੀਕਰਨ ਦਿਵਸ ਮਨਾਇਆ ਗਿਆ। ਇਸ ਮੌਕੇ ਪਿੰਡ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਤੇਜ ਸਿੰਘ, ਪਿੰਡ ਦੇ ਪਤਵੰਤੇ ਜਸਮੇਲ ਸਿੰਘ ਤੇ ਕਲੱਬ ਮੈਂਬਰਾਂ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ ਦੇ ਪ੍ਰੋਗਰਾਮ ਕੋਆਰਡੀਨੇਟਰ ਸਵਰਨਜੀਤ ਸਿੰਘ ਸਿੱਧੂ, ਵਲੰਟੀਅਰ ਸੁਖਜੀਤ ਸਿੰਘ, ਹਰਦੀਸ਼ ਸਿੰਘ, ਜੈ ਪਾਲ ਤੇ ਸ਼ਿੰਦਾ ਸਿੰਘ ਨੇ ਪਿੰਡ ਵਾਸੀਆਂ ਨੂੰ ਨਸ਼ਿਆਂ ਖ਼ਿਲਾਫ਼ ਡਟਣ ਦਾ ਹੋਕਾ ਦਿੱਤਾ ਤਾਂ ਜੋ ਸਿਹਤਯਾਬ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗਰੀਬ ਪਰਿਵਾਰ ਦੀ ਮਦਦ

ਲਖਵੀਰ ਸਿੰਘ ਬੁੱਟਰ /6  ਫਰਵਰੀ 2014 / ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਦੋਦਾ (ਪਿੰਡ ਆਸਾ ਬੁੱਟਰ ) ਦੇ ਕਾਰਕੁੰਨਾਂ ਵੱਲੋ ਲੋੜਵੰਦ ਲੋਕਾਂ ਦੀ ਮਦਦ ਕਰਨ ਵਾਸਤੇ ਮੋਦੀਖਾਨਾ ਨਾਮ ਤੇ ਇੱਕ ਸਕੀਮ ਸ਼ੁਰੂ ਕੀਤੀ ਗਈ ਹੈ | ਇਸ ਸਕੀਮ ਤਹਿਤ  ਇਸ ਸੰਸਥਾ ਦੇ ਮੈਂਬਰ ਆਪਣੀ ਕਿਰਤ ਕਮਾਈ ਦਾ ਦਸਵੰਦ ਆਪਣੀ ਕਮਾਈ ਚੋਂ ਕੱਢ ਕੇ ਲੋੜਵੰਦ ਬੇਸਹਾਰਾ ਲੋਕਾਂ ਦੀ ਭਲਾਈ ਵਾਸਤੇ ਖਰਚ ਕਰਨਗੇ | ਇਸ ਸਕੀਮ ਤਹਿਤ ਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਸਾ ਬੁੱਟਰ ਦੇ ਅਹੁਦੇਦਾਰਾਂ ਤੇ ਮੈਂਬਰਾਂ ਆਸਾ ਬੁੱਟਰ ਦੇ ਗਰੀਬ ਮਜਦੂਰ ਪਰਿਵਾਰ ਦੇ ਲੜਕੇ ਦੀ ਸਹਾਇਤਾ ਵਾਸਤੇ 15000  ਰੁਪੈ ਦੀ ਮਦਦ ਕੀਤੀ | ਆਸਾ ਬੁੱਟਰ ਦੇ ਇੱਕ ਮਜਦੂਰ ਘਾਲਾ ਸਿੰਘ ਦਾ  ਲੜਕੇ ਦਾ ਇੱਕ ਹਾਦਸੇ ਵਿਚ ਕੋਮਾ ਵਿੱਚ ਚਲਾ ਗਿਆ ਸੀ . 2  ਮਹੀਨਿਆਂ ਤੋਂ ਜਿਆਦਾ ਸਮੇਂ ਦਾ ਉਸਦਾ ਮਹਿੰਗਾ ਇਲਾਜ ਕਰਵਾ ਚੁੱਕਾ ਪਰਿਵਾਰ ਬਹੁਤ ਮਾੜੇ ਦਿਨਾਂ ਵਿੱਚੋਂ ਲੰਘ ਰਿਹਾ ਹੈ |  ਲੋੜਵੰਦ ਪਰਿਵਾਰ ਦੇ ਬੱਚੇ ਦੇ ੲਿਲਾਜ ਲਈ 15000/ ਮਾਲੀ ਸਹਾੲਿਤਾ ਕਰਣ ਸਮੇ ਪਰਜੈਕਟ ਕੋਆਡੀਨੇਟ  ਹਰਜਿੰਦਰ ਸਿੰਘ ਅਤੇ ਸੰਦੀਪ ਸਿੰਘ ਆਸਾ ਬੁੱਟਰ. ਪਰਿਵਾਰ ਨਾਲ ਨਜਰ ਆਉਂਦੇ ਹੋਏ  | ਇਸ ਸਮੇਂ ਖੇਤਰ ਦੇ ਆਗੂ ਸ੍ਰ ਜਗਰੂਪ ਸਿੰਘ ਖਾਲਸਾ ਨੇ ਆਪਣੀ ਟੀਮ ਦੇ ਐਨ ਆਰ ਆਈ ਮੈਂਬਰ ਸ੍ਰ ਹਰਮਨਦੀਪ ਸਿੰਘ ਦਾ ਵੀ ਇਸ ਸਕੀਮ ਨੂੰ ਉਲੀਕਣ ਵਾਸਤੇ ਧੰਨਵਾਦ ਕੀਤਾ |  ਸਹਾਰਾ ਜਨ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦ