Skip to main content

Posts

Showing posts from June, 2015

ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਨੇ ਦਿੱਤੀ ਅਪਹਾਜ ਵਿਅਕਤੀ ਨੂੰ ਛੱਤ

 ਸਮੁੱਚੇ ਪਿੰਡ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ  ਇਲਾਕੇ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਪਿੰਡ ਦੇ ਗਰੀਬ ਤੇ ਅਪੰਗ ਵਿਅਕਤੀ ਚੀਨਾ ਸਿੰਘ ਦੇ ਘਰ ਦੀ ਮੁਰੰਮਤ ਕਰਵਾਈ ਗਈ | ਜਾਣਕਾਰੀ ਦਿੰਦਿਆ ਸੁਸਾਇਟੀ ਦੇ ਸਾਬਕਾ ਪ੍ਰਧਾਨ ਤੇ ਸੰਸਥਾਪਕ ਮੈਂਬਰ  ਲਖਵੀਰ ਸਿੰਘ ਬੁੱਟਰ ਨੇ ਦੱਸਿਆ ਕੇ ਕੁਝ ਸਮਾਂ ਪਹਿਲਾਂ ਬਾਰਸ਼ ਦੇ ਦਿਨਾਂ ਵਿੱਚ ਚੀਨਾ ਸਿੰਘ ਦੇ ਕਮਰੇ ਦੀ ਛੱਤ ਦਾ ਇੱਕ ਹਿੱਸਾ ਡਿੱਗ ਪਿਆ ਸੀ ਜਿਸ ਕਰਕੇ ਅਪਹਾਜ ਚੀਨਾ ਸਿੰਘ ਦੇ ਪਰਿਵਾਰ ਕੋਲ ਰਹਿਣ ਨੂੰ ਛੱਤ ਦਾ ਸਹਾਰਾ ਵੀ ਨਹੀਂ ਸੀ ਰਿਹਾ | ਉਹਨਾਂ ਦੱਸਿਆ ਕੇ ਉਕਤ ਵਿਅਕਤੀ ਦੇ ਪਰਿਵਾਰ ਵਿੱਚ ਉਸਦੀ ਘਰਵਾਲੀ ਤੋਂ ਇਲਾਵਾ ਤਿੰਨ ਨਿੱਕੇ ਬੱਚੇ ਹਨ | ਪਰਿਵਾਰ ਕੋਲ ਸਾਉਣ ਵਾਸਤੇ ਇੱਕੋ ਮੰਜਾ ਸੀ , ਪਰਿਵਾਰ ਦੇ ਜਿਆਦਾਤਰ ਮੈਂਬਰ ਜਮੀਨ ਤੇ ਸੌਂਦੇ ਸਨ | ਸਹਾਰਾ ਜਨ ਸੇਵਾ ਸੁਸਾਇਟੀ ਦੇ ਪ੍ਰਵਾਸੀ ਵਿੰਗ ਦੇ ਮੈਂਬਰਾਂ ਨੇ ਉਕਤ ਪਰਿਵਾਰ ਦੀ ਮਦਦ ਵਾਸਤੇ ਫੰਡ ਸੁਸਾਇਟੀ ਨੂੰ ਦਿੱਤਾ ਸੀ ਅਤੇ ਸਹਾਰਾ ਟੀਮ ਵੱਲੋਂ ਉਸ  ਫੰਡ ਦੀ ਮਦਦ ਨਾਲ ਇਸ ਪਰਿਵਾਰ ਵਾਸਤੇ ਕਮਰੇ ਦੀ ਛੱਤ ਠੀਕ ਕਰਵਾ ਦਿੱਤੀ ਗਈ ਹੈ , ਟਾਇਲਟ ਅਤੇ ਬਾਥਰੂਮ ਵੀ ਬਨਵਾ ਦਿੱਤਾ ਤੇ ਘਰ ਦੀ ਚਾਰ ਦੀਵਾਰੀ ਵੀ ਮੁਰੰਮਤ ਕਰਵਾ ਦਿੱਤੀ ਗਈ ਹੈ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਵਾਸਤੇ ਸੁਸਾਇਟੀ ਵੱਲੋਂ ਦੋ ਮੰਜੇ ਵੀ ਲਿਆ ਕੇ ਦਿੱਤੇ ਜਾਣਗੇ | ਇਸ ਮੌਕੇ ਸਹਾਇਕ ਖਜਾਨਚੀ ਲਖਵਿੰਦਰ ਸਿੰਘ

ਆਸਾ ਬੁੱਟਰ ਦੀ ਕ੍ਰਿਕਟ ਟੀਮ ਦਾ ਲਗਾਤਾਰ ਬੇਹਤਰੀਨ ਪ੍ਰਦਰਸ਼ਨ

 ਆਸਾ ਬੁੱਟਰ ਦੀ ਕ੍ਰਿਕਟ ਟੀਮ ਦਾ ਲਗਾਤਾਰ ਬੇਹਤਰੀਨ ਪ੍ਰਦਰਸ਼ਨ  , ਇਲਾਕੇ ਵਿੱਚ ਜਿੱਤ ਚੁੱਕੀ ਹੈ ਦਰਜਨਾਂ ਮੁਕਾਬਲੇ ਆਸਾ ਬੁੱਟਰ ਨੇ ਜਿੱਤਿਆ ਕ੍ਰਿਕਟ ਟੂਰਨਾਂਮੈਂਟ  13000  ਰੁਪੈ ਦਾ ਨਗਦ ਇਨਾਮ ਵੀ ਪਰਾਪਤ ਕੀਤਾ   ਪਿੰਡ ਕਰੀਰ ਵਾਲੀ ਵਿਖੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕ੍ਰਿਕਟ ਕਮੇਟੀ ਵੱਲੋਂ ਸੱਤਵਾਂ ਕ੍ਰਿਕਟ ਟੂਰਨਾਂ ਮੈਂਟ ਕਰਵਾਇਆ ਗਿਆ | ਇਸ ਟੂਰਨਾਂ ਮੈਂਟ ਵਿੱਚ ਆਸਾ ਬੁੱਟਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਜੇਤੂ ਟ੍ਰਾਫ਼ੀ ਦੇ ਨਾਲ 13000  ਰੁਪੈ ਦਾ ਨਗਦ ਇਨਾਮ ਵੀ ਪਰਾਪਤ ਕੀਤਾ | ਫਾਇਨਲ ਮੁਕਾਬਲੇ ਵਿੱਚ ਆਸਾ ਬੁੱਟਰ ਦੀ ਟੀਮ ਨੇ ਪਿੰਡ ਗੁੜੀ ਸੰਘਰ ਦੀ ਟੀਮ ਨੂੰ 24  ਰਨਾਂ ਨਾਲ ਜਿੱਤ ਲਿਆ | ਦੂਜਾ ਸਥਾਨ  ਪ੍ਰਾਪਤ ਕਰਨ ਵਾਲੀ ਟੀਮ ਗੁੜੀ ਸੰਘਰ ਨੂੰ 8000  ਰੁਪੈ ਦਾ ਨਗਦ ਇਨਾਮ ਦਿੱਤਾ ਗਿਆ ਇਸ ਟੂਰਨਾਂ ਮੈਂਟ ਵਿੱਚ 24  ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ | ਪਿੰਡ ਆਸਾ ਬੁੱਟਰ ਦੇ ਖਿਡਾਰੀ ਸੁੱਖੀ ਨੂੰ ਮੈਂ ਆਫ਼ ਦੀ ਸੀਰੀਜ ਦੀ ਟ੍ਰਾਫ਼ੀ ਨਾਲ ਨਿਵਾਜਿਆ ਗਿਆ | ਉੱਤਮ ਗੇੰਦਬਾਜ ਪਿੰਡ ਕ੍ਰਿਰ੍ਵਾਲੀ ਤੋਂ ਰਾਜਦੀਪ ਸਿੰਘ  , ਉੱਤਮ  ਫੀਲਡਰ ਕ੍ਰਿਰ੍ਵਾਲੀ ਤੋਂ ਗੁਰਜੀਤ ਸਿੰਘ ਅਤੇ ਉੱਤਮ ਵਿਕਟ ਕੀਪਰ ਕ੍ਰਿਰ੍ਵਾਲੀ ਤੋਂ ਕੁਲਬੀਰ ਨੂੰ ਐਲਾਨਿਆਂ ਗਿਆ | ਇਸ ਮੌਕੇ ਆਸਾ ਬੁੱਟਰ ਟੀਮ ਲਖਵਿੰਦਰ ਸਿੰਘ ਗੋਰਾ , ਗੁਰਸੇਵਕ ਸਿੰਘ , ਬਲਜਿੰਦਰ ਸਿੰਘ , ਗਗਨ ਅਤੇ ਹਨੀ ਬੁੱਟਰ ਆਦਿ ਖਿਡਾਰੀ ਮੌਜੂਦ ਸਨ |