Skip to main content

Posts

Showing posts from December, 2014

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ : ਗੁਰਲਾਲ ਸਿੰਘ ਕਾਉਣੀ

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ ਕਿ ਡੀ.ਜੇ.ਤੇ ਚੱਕਵੇਂ ਗੀਤ ਵੱਜ ਰਹੇ ਆ।ਕਿੰਨਾਂ ਮਾਹੌਲ ਬਦਲ ਗਿਆ,ਸੁਣਿਆ ਸੀ ਕਿ ਪਹਿਲਾਂ ਪਿੰਡ ਚ ਮਰੇ ਦਾ ਮਹੀਨਿਆਂ ਤੱਕ ਸੋਗ ਚਲਦਾ ਸੀ,ਤੇ ਅੱਜ ਸਿਰਫ ਕੁੱਝ ਕੁ ਘੰਟੇ।ਲੋਕ ਇੰਨੇਂ ਅਗਾਂਹਵਧੂ ਹੋ ਗਏ ਯਕੀਨ ਨਹੀਂ ਹੁੰਦਾ।ਪਰ ਰਾਜਨੀਤਿਕਾਂ ਦੀ ਚਾਪਲੂਸੀ ਕਰਨ ਵੇਲੇ ਲੱਗਦਾ ਕਿ ਨਹੀਂ ਲੋਕ ਸਮੇਂ ਦੀ ਚਾਲ ਨਾਲ ਨਹੀਂ ਬਦਲੇ,ਮਾਨਸਿਕਤਾ ਹੀ ਛੋਟੀ ਹੋਈ ਪਈ ਏ।ਵਰਨਾ ਕਿਸੇ ਸ਼ਰੀਕ ਦੇ ਬਲਦੇ ਸਿਵੇ ਲਾਗੇ ਢੋਲ ਕੋਈ ਬੇ-ਗੈਰਤ ਹੀ ਵਜਾ ਸਕਦਾ।ਮੰਨਦੇ ਆਂ ਕਿ ਸਮੇਂ ਅੱਗੇ ਕਿਸੇ ਦੀ ਨਹੀਂ ਚਲਦੀ,ਪਰ ਇਨਸਾਨੀ ਕਦਰਾਂ-ਕੀਮਤਾਂ ਤੇ ਆਪਸੀ ਵਿਸ਼ਵਾਸ ਨੂੰ ਕਾਇਮ ਜਰੂਰ ਰੱਖਿਆ ਜਾ ਸਕਦਾ।ਇਹੀ ਛੋਟੀਆਂ-ਛੋਟੀਆਂ ਗੱਲਾਂ ਉਹਨਾਂ ਮਸਲਿਆਂ ਦਾ ਹੱਲ ਨੇ ਜਿੰਨ੍ਹਾਂ ਨੂੰ ਸੁਲਝਾਉਣ ਲਈ ਅਸੀਂ ਅਣਖਾਂ ਗਹਿਣੇ ਰੱਖ ਕੇ ਲੀਡਰਾਂ ਦੇ ਤਲੇ ਚੱਟਦੇ ਆਂ। ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ। ਮਿੱਟੀਏ,ਵਾ ਲੱਗਿਆਂ ਉੱਡ ਜਾਣਾ।ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ

ਗੁਰਮਤਿ ਸਮਾਗਮ ਯਾਦਗਾਰ ਹੋ ਨਿਬੜੇ | ਸੰਗਤ ਵਿਚ ਦੇਖਿਆ ਗਿਆ ਭਾਰੀ ਉਤਸ਼ਾਹ |

ਲਖਵੀਰ ਸਿੰਘ ਬੁੱਟਰ / 3 ਦਸੰਬਰ / ਪਿੰਡ ਆਸਾ ਬੁੱਟਰ ਵਿਖੇ ਮਿਤੀ 1 ਦਸੰਬਰ ਤੋਂ ਲੈ ਕੇ 3 ਦਸੰਬਰ ਤੱਕ ਖੇਡ ਸਟੇਡੀਅਮ ਵਿੱਚ ਛੋਟੇ ਤੇ ਵੱਡੇ ਸਾਹਿਬਜਾਦਿਆਂ ਦੇ  ਸ਼ਹੀਦੀ ਦਿਵਸ ਨੂੰ ਸਮਰਪਤ ਗੁਰਮਤਿ ਸਮਾਗਮਾਂ ਦਾ ਆਯੋਜਨ ਕੀਤਾ ਗਿਆ | ਇਹਨਾਂ ਸਮਾਗਮਾਂ ਵਿੱਚ ਭਾਈ ਪੰਥ ਪ੍ਰੀਤ ਸਿੰਘ ਖਾਲਸਾ ਭਾਈ ਬਖਤੌਰ ਵਾਲਿਆਂ ਵੱਲੋਂ ਤਿੰਨ ਦਿਨ ਸੰਗਤਾਂ ਨੂੰ ਪ੍ਰਵਚਨ ਕਰਕੇ ਨਿਹਾਲ ਕੀਤਾ ਗਿਆ | ਰੋਜਾਨਾਂ 6 ਤੋਂ 7 ਹਜਾਰ ਲੋਕ ਇਹਨਾਂ ਸਮਾਗਮਾਂ ਵਿੱਚ ਜੁੜੇ ਜਦਕਿ ਸਿਰਫ 6 ਹਜਾਰ ਤੱਕ ਲੋਕਾਂ ਦੇ ਬੈਠਣ ਵਾਸਤੇ ਪੰਡਾਲ ਲਗਾਇਆ ਗਿਆ ਸੀ | ਸਮਾਗਮਾਂ ਦੀ ਤਿਆਰੀ 15 ਦਿਨ ਪਹਿਲਾਂ ਆਰੰਭ ਕੀਤੀ ਗਈ | ਇਹਨਾਂ ਸਮਾਗਮਾਂ ਨੂੰ ਕਰਵਾਉਣ ਵਿਚ ਪਿੰਡ ਆਸਾ ਬੁੱਟਰ ਦੀ ਸਾਬਕਾ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੈਂਬਰਾਂ  ਦਾ ਯੋਗਦਾਨ ਰਿਹਾ | ਇਥੇ ਜਿਕਰਯੋਗ ਹੈ ਕੇ ਪਿੰਡ  ਦੀ ਪੁਰਾਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਹੀ ਕਰੀਬ ਇੱਕ ਸਾਲ ਪਹਿਲਾਂ ਭਾਈ ਪੰਥ ਪ੍ਰੀਤ ਖਾਲਸਾ ਦੇ ਸਮਾਗਮ ਬੁੱਕ ਕਰਵਾਏ ਸਨ | ਪਰ ਹੁਣ ਨਵੀਂ ਕਮੇਟੀ ਬਣਾਈ ਜਾ ਚੁੱਕੀ ਹੈ | ਇਥੇ ਹੀ ਇਹ ਵੀ ਦੱਸਣ ਯੋਗ ਹੈ ਕੇ ਸਵਰਗਵਾਸੀ ਭਾਈ ਮਲਕੀਤ ਸਿੰਘ ਜੀ ਨੇ ਵੀ ਇਹ ਸਮਾਗਮ ਬੁੱਕ ਕਰਵਾਉਣ ਵਾਸਤੇ ਬਹੁਤ ਯੋਗਦਾਨ ਦਿੱਤਾ ਸੀ ਅਤੇ ਸਮਾਗਮਾਂ ਦੇ ਆਖਰੀ ਦਿਨ ਸਮੂਹ ਮੈਂਬਰਾਂ ਤੇ ਪਰਬੰਧਕਾ ਵੱਲੋ ਉਹਨਾ ਨੂੰ ਯਾਦ ਕਰਦਿਆਂ ਨਿਘੀ ਸ਼ਰਧਾਂਜਲੀ ਵੀ ਦਿੱਤੀ ਗਈ |