

ਦੀ ਪੁਰਾਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਹੀ ਕਰੀਬ ਇੱਕ ਸਾਲ ਪਹਿਲਾਂ ਭਾਈ ਪੰਥ ਪ੍ਰੀਤ ਖਾਲਸਾ ਦੇ ਸਮਾਗਮ ਬੁੱਕ ਕਰਵਾਏ ਸਨ | ਪਰ ਹੁਣ ਨਵੀਂ ਕਮੇਟੀ ਬਣਾਈ ਜਾ ਚੁੱਕੀ ਹੈ | ਇਥੇ ਹੀ ਇਹ ਵੀ ਦੱਸਣ ਯੋਗ ਹੈ ਕੇ ਸਵਰਗਵਾਸੀ ਭਾਈ ਮਲਕੀਤ ਸਿੰਘ ਜੀ ਨੇ ਵੀ ਇਹ ਸਮਾਗਮ ਬੁੱਕ ਕਰਵਾਉਣ ਵਾਸਤੇ ਬਹੁਤ ਯੋਗਦਾਨ ਦਿੱਤਾ ਸੀ ਅਤੇ ਸਮਾਗਮਾਂ ਦੇ ਆਖਰੀ ਦਿਨ ਸਮੂਹ ਮੈਂਬਰਾਂ ਤੇ ਪਰਬੰਧਕਾ ਵੱਲੋ ਉਹਨਾ ਨੂੰ ਯਾਦ ਕਰਦਿਆਂ ਨਿਘੀ ਸ਼ਰਧਾਂਜਲੀ ਵੀ ਦਿੱਤੀ ਗਈ | ਪ੍ਰਬੰਧਕਾਂ ਵੱਲੋਂ ਪਿੰਡ ਦੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ,ਕੱਲਬਾਂ , ਤੇ ਕਿਸਾਨ ਜਥੇਬੰਦੀਆਂ ਨੂੰ ਇਕਠਾ ਕਰਕੇ ਉਹਨਾਂ ਦੀਆਂ ਵਖ ਵਖ ਕੰਮਾਂ ਵਿੱਚ ਸੇਵਾਵਾਂ ਲਈਆਂ ਗਈਆਂ | ਇਹਨਾ ਵਿੱਚ ਸਹਾਰਾ ਜਨ ਸੇਵਾ ਸੁਸਾਇਟੀ ਨੇ ਪਾਰਕਿੰਗ ਸੇਵਾ , ਬਾਬਾ ਜੀਵਨ ਸਿੰਘ ਕਲੱਬ ਵੱਲੋਂ ਜੋੜਿਆਂ ਦੀ ਸੇਵਾ , ਯੁਵਾ ਸੋਚ ਕਲੱਬ ਵੱਲੋਂ ਭਾਂਡੇ ਧੋਣ ਦੀ ਸੇਵਾ , ਸੰਯੁਕਤ ਸਪੋਰਟਸ ਕਲੱਬ ਤੇ ਰਾਮਜੀ ਦਾਸ ਕ੍ਰਿਕਟ ਕਲੱਬ ਵੱਲੋਂ ਲੰਗਰ ਦੀ ਸੇਵਾ ਅਤੇ ਕਿਸਾਨ ਯੂਨੀਅਨ ਵੱਲੋਂ ਪਹਿਰੇ ਆਦਿ ਦੀ ਸੇਵਾ ਸੰਭਾਲੀ ਗਈ | ਪਿੰਡ ਦੇ ਆਮ ਲੋਕਾਂ ਨੇ ਵੀ ਇਹਨਾਂ ਸਮਾਗਮਾਂ ਨੂੰ ਭਰਪੂਰ ਸਮਰਥਨ ਦਿੱਤਾ | ਰੋਜਾਨਾ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ | ਬਾਹਰੋਂ ਪਿੰਡਾ ਦੇ ਸੇਵਾਦਾਰਾਂ ਨੇ ਵੀ ਪਿੰਡ ਦੇ ਸੇਵਾਦਾਰਾਂ ਦੇ ਨਾਲ ਪਰਬੰਧ ਕਰਨ ਵਿੱਚ ਬਹੁਤ ਯੋਗਦਾਨ ਦਿੱਤਾ | ਬਾਹਰੋਂ ਆਈਆਂ ਸੰਗਤਾਂ ਵੱਲੋਂ ਕੀਤੇ ਗਏ ਵਧੀਆ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ | ਰੋਜਾਨਾਂ ਪੁਲਿਸ ਦੇ ਜਵਾਨਾਂ ਵੱਲੋਂ ਵੀ ਸੁਰੱਖਿਆ ਵਿਵਸਥਾ ਬਣਾਏ ਰੱਖਨ ਵਾਸਤੇ ਪਰਬੰਧ ਕੀਤੇ ਗਏ | ਪੁਸਤਕ ਪ੍ਰਦਰਸ਼ਨੀ ਤੇ ਸਿਖ ਵਿਰਸੇ ਨਾਲ ਸੰਬਧਤ ਵਸਤਾਂ ਦੀਆਂ ਸਟਾਲਾਂ ਲਗਾਈਆਂ ਗਈਆਂ | ਗੁਰੂ ਗੋਬਿੰਦ ਸਟੱਡੀ ਸਰਕਲ ਤੇ ਹੋਰ ਜਥੇਬੰਦੀਆਂ ਵੱਲੋਂ ਪੰਡਾਲ ਦੇ ਮੁੱਖ ਦਰਵਾਜੇ ਤੇ ਹੀ ਨਸ਼ਿਆਂ ਦੇ ਵਿਰੋਧੀ ਫੋਟੋ ਪ੍ਰਦਰਸ਼ਨੀ ਲਗਾਈ ਗਈ | ਜਿਸ ਵਿੱਚ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗ੍ਰਿਤ ਕੀਤਾ ਗਿਆ | ਰੋਜਾਨਾ ਸੰਗਤਾਂ ਦਾ ਉਤਸ਼ਾਹ ਵੇਖਣ ਯੋਗ ਰਿਹਾ | ਅਗਲੇ ਸਾਲ ਫੇਰ ਅਜਿਹੇ ਸਮਾਗਮ ਕਰਵਾਉਣ ਬਾਰੇ ਕੀਤੀ ਸਮੂਹ ਪ੍ਰਬੰਧਕਾਂ ਦੀ ਮੀਟਿੰਗ ਵਿੱਚ ਅਗਲੇ ਸਾਲ ਫੇਰ ਸਮਾਗਮ ਕਰਵਾਉਣ ਦਾ ਫੈਸਲਾ ਲਿਆ ਗਿਆ |
ਭਾਈ ਸਾਹਬ ਵੱਲੋਂ ਆਪਣੇ ਵਿਚਾਰਾਂ ਦੌਰਾਨ ਸਿਖੀ ਸਿਧਾਂਤਾਂ ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ ਓਥੇ ਹੀ ਉਹਨਾਂ ਵੱਲੋਂ ਡੇਰਾਵਾਦ ਦੇ ਖਿਲਾਫ਼ ਸਖਤ ਟਿੱਪਣੀਆਂ ਕੀਤੀਆਂ ਗਈਆਂ | ਉਹਨਾਂ ਨੇ ਮ੍ਸਤਾਂ ਬਾਬਿਆਂ ਵੱਲੋਂ ਮਸਤੀ ਦੇ ਨਾਮ ਤੇ ਵਰਤਾਏ ਜਾਂਦੇ ਨਸ਼ਿਆਂ ਦੀ ਸਖਤ ਨਿੰਦਾ ਕੀਤੀ | ਤੇ ਨੌਜਵਾਨਾ ਨੂੰ ਅਜਿਹੇ ਬਾਬਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ | ਲੋਕਾਂ ਨੂੰ ਵਾਧੂ ਦੇ ਪਾਖੰਡ ਵਾਦ , ਮੜੀਆਂ ਮਸਾਣਾ ਤੋਂ ਵਰਜਿਆ | ਇੱਕੋ ਇੱਕ ਪਰਮਾਤਮਾਂ ਦੀ ਸ਼ਰਨ ਵਿੱਚ ਆਉਣ ਦੀ ਅਪੀਲ ਕੀਤੀ | ਸਿਖ ਇਤਿਹਾਸ ਦੇ ਕੁਝ ਪੰਨੇ ਵੀ ਸ਼ੋਹੇ ਗਏ | ਸਮੁੱਚੇ ਰੂਪ ਵਿੱਚ ਇਹ ਇੱਕ ਯਾਦਗਾਰ ਸਮਾਗਮ ਹੋ ਨਿਬੜੇ |