Skip to main content

Posts

Showing posts with the label ਲਖਵੀਰ ਸਿੰਘ ਬੁੱਟਰ

24 ਘੰਟੇ ਬਿਜਲੀ ਸਪਲਾਈ 'ਚ ਲੱਗੀਆਂ ਦੋ ਸਵਿਚਾਂ ਬਣੀਆਂ ਪਿੰਡ ਆਸਾ ਬੁੱਟਰ ਲਈ ਸਿਰਦਰਦੀ

ਆਸਾ ਬੁੱਟਰ ਵਾਸੀਆਂ ਤੇ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਆਸਾ ਬੁੱਟਰ ਨੂੰ ਆਉਣ ਵਾਲੀ 24  ਘੰਟੇ ਬਿਜਲੀ ਸਪਲਾਈ ਦੀ ਲਾਈਨ ਵਿੱਚ ਆਸਾ ਬੁੱਟਰ ਤੋਂ ਭੁੱਲਰ ਰੋਡ ਤੇ ਲਗਭਗ  1.5 ਕਿ .ਮੀਟਰ ਦੇ ਵਕਫੇ ਤੇ ਦੋ ਸਵਿੱਚਾ ਲਗਾਈਆਂ ਗਾਈਆਂ ਹਨ ਜਦ ਕਿ ਸਿਰਫ ਇੱਕ ਸਵਿਚ ਜੋ ਕਿ ਪਿੰਡ ਦੇ ਕੋਲ ਹੈ ਉਸੇ ਦੀ ਹੀ ਜਰੂਰਤ ਸੀ | ਦੂਸਰੀ ਸਵਿਚ ਜੋ ਪਿੰਡ ਤੋਂ 1 .5  ਕਿਲੋਮੀਟਰ ਦੂਰੀ ਤੇ ਹੈ ਉਸ ਤੋਂ ਆਸਾ ਬੁੱਟਰ ਦੇ ਵਾਸੀ ਬਹੁਤ ਪਰੇਸ਼ਾਨੀ ਚ ਹਨ | ਹਰ ਰੋਜ ਰਾਤ ਵੇਲੇ ਕੁਝ ਸ਼ਰਾਰਤੀ ਅਨਸਰ ਜਾਂ ਕੁਝ ਲੋਕ ਜਾਂ ਬੁਝ ਕੇ ਉਸ ਸਵਿਚ ਨੂੰ ਕੱਟ ਦਿੰਦੇ ਹਨ | ਜਿਸ ਨਾਲ ਆਸਾ ਬੁੱਟਰ ਪਿੰਡ ਦੀ ਬਿਜਲੀ ਸਾਰੀ ਰਾਤ ਬੰਦ ਰਹਿੰਦੀ ਹੈ | ਕਈ ਵਾਰ ਪਿੰਡ ਵਾਲੇ ਕੱਟੀ ਪਈ ਸਵਿਚ ਨੂੰ ਦੁਬਾਰਾ ਲਗਾ ਕੇ ਆਏ ਹਨ | ਪਰ ਵੱਡੀ ਲਾਈਨ ਦੀ ਸਵਿਚ ਲਗਾਉਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ | ਇਸੇ ਕਾਰਨ ਪਰੇਸ਼ਾਨ ਹੋਏ ਪਿੰਡ ਵਾਸੀਆਂ ਤੇ ਭਾਰਤੀ ਕਿਸਾਨ ਯੂਨੀਅਨ ਅਤੇ ਸਹਾਰਾ ਜਨ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਭੁੱਲਰ ਰੋਡ ਤੇ ਲੱਗੀ ਫਾਲਤੂ ਸਵਿਚ ਨੂੰ ਜਲਦੀ ਹਟਾਇਆ ਜਾਵੇ ਤਾਂ ਜੋ ਆਸਾ ਬੁੱਟਰ ਵਾਸੀਆਂ ਨੂੰ ਨਿਰਵਿਗਨ 24  ਘੰਟੇ ਬਿਜਲੀ ਸਪਲਾਈ ਦਾ ਲਾਭ ਮਿਲ ਸਕੇ | ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਦੇ ਬ੍ਲਾਕ ਪਰਧਾਨ ਜੋਗਿੰਦਰ ਸਿੰਘ , ਇਕਾਈ ਪਰਧਾਨ ਗੁਰਲਾਲ ਸਿੰਘ ਬਰਾੜ , ਇਕਾਈ ਮੀਤ ਪਰਧਾਨ ਜੀਤ ਸਿੰਘ

ਆਸਾ ਬੁੱਟਰ ਵਾਸੀਆਂ ਵੱਲੋਂ ਲਗਾਈ ਗਈ ਸ਼ਬੀਲ

ਲਖਵੀਰ ਸਿੰਘ / ਇੰਦੀਵਰ ਯਾਦਵ / ਝੋਨੇ ਦੇ ਸੀਜਨ ਦੌਰਾਨ ਪੈ ਰਹੀ ਅੱਤ ਦੀ ਗਰਮੀ ਤੋਂ ਛੁਟਕਾਰਾ  ਪਾਉਣ ਤੇ ਬਾਰਸ਼ ਦੀ ਆਸ ਨੂੰ ਮੁੱਖ ਰੱਖਦਿਆਂ ਪਿੰਡ ਆਸਾ ਬੁੱਟਰ ਦੇ ਸਮੂਹ ਨਗਰ ਨਿਵਾਸੀਆਂ ਤੇ ਸਹਾਰਾ ਜਨ ਸੇਵਾ ਸੁਸਾਇਟੀ ਦੀ ਟੀਮ ਵਲੋਂ ਠੰਡੇ ਸ਼ਰਬਤ ਪਾਣੀ ਦੀ ਸ਼ਬੀਲ ਲਗਾਈ ਗਈ । ਬਾਰਸ਼ ਦੀ ਕਾਮਨਾ ਕਰਦੇ ਹੋਏ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ । ਆਉਂਦੇ ਜਾਂਦੇ ਰਾਹਗੀਰਾਂ ਨੂੰ ਸਾਰਾ ਦਿਨ ਠੰਡਾ ਸ਼ਰਬਤ ਪਿਲਾਇਆ ਗਿਆ । ਪਿੰਡ ਵਾਸੀਆਂ ਤੇ ਰਾਹਗੀਰਾਂ ਵਲੋਂ ਇਸ ਕਾਰਜ ਦੀ ਸ੍ਲਾਘਾ  ਕੀਤੀ ਗਈ । ਸਾਰੇ ਪਿੰਡ ਵਾਸੀਆਂ ਤੇ ਆਉਂਦੇ ਜਾਂਦੇ ਲੋਕਾਂ ਨੇ ਵੀ ਇਸ ਸ਼ਬੀਲ ਵਾਸਤੇ ਯੋਗਦਾਨ ਦਿੱਤਾ । ਇਥੇ ਹੀ ਜਿਕਰਯੋਗ ਹੈ ਕਿ ਇਸ ਵਾਰ ਪੂਰੇ ਪੰਜਾਬ ਅੰਦਰ ਬਾਰਸ਼ ਨਾਮਾਤਰ ਹੀ ਹੋਈ ਹੈ ।  ਅਤੇ ਗਰਮੀ ਬਹੁਤ ਜਿਆਦਾ ਵਧ ਰਹੀ ਹੈ । ਇਸ ਸ਼ਬੀਲ ਦਾ ਮੰਤਵ  ਅੱਤ ਦੀ ਗਰਮੀ ਤੋਂ ਆਉਂਦੇ ਜਾਂਦੇ ਲੋਕਾਂ ਨੂੰ ਰਾਹਤ ਦੇਣਾ   ਹੀ ਸੀ । ਇਸ  ਮੌਕੇ ਲਖਵੀਰ ਸਿੰਘ ਪਰਧਾਨ ,ਗੁਰਤੇਜ ਸਿੰਘ ਉੱਪ ਪਰਧਾਨ , ਰਾਜਾ ਸਿੰਘ ਪੰਚ , ਅਮਨਦੀਪ ਸਿੰਘ ਬਰਾੜ , ਗੁਰਦਿੱਤਾ ਸਿੰਘ , ਕੁਲਦੀਪ ਸਿੰਘ , ਗੁਰਨਾਮ ਸਿੰਘ , ਸ਼ਿੰਦਰ ਪਾਲ ਸ਼ਰਮਾ , ਮੋਹਨੀ , ਵਿੱਕੀ , ਬੰਟੀ , ਤਰਸੇਮ ਸਿੰਘ ,ਗੁਰਪ੍ਰੀਤ ਸਿੰਘ ,ਸੁਖਜਿੰਦਰ  ਸਿੰਘ, ਦਵਿੰਦਰ ਸ਼ਰਮਾ   ਅਤੇ ਦਲਜੀਤ ਬਰਾੜ ਆਦਿ  ਹਾਜਰ ਸਨ ।

ਸਪੋਰਟਸ ਵਿੰਗ ਦੁਬਾਰਾ ਸ਼ੁਰੂ : ਖਿਡਾਰੀਆਂ ਵਿਚ ਉਤਸ਼ਾਹ

3 ਮਈ 2012/ਇੰਦੀਵਰ /ਲਖਵੀਰ ਸਿੰਘ /ਆਸਾ ਬੁੱਟਰ ਦੇ ਖੇਡ ਸਟੇਡੀਅਮ ਦੀ ਰੌਨਕ ਇੱਕ ਵਾਰ ਫਿਰ ਦੁਬਾਰਾ ਪਰਤੇਗੀ | ਕਿਉਂਕਿ ਸਪੋਰਟਸ ਵਿੰਗ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ | ਜਿਸ ਵਿਚ ਸੁਖਵਿੰਦਰ ਸਿੰਘ ਨੰਬਰਦਰ ( ਪੰਜਾਬ ਪੁਲਿਸ ) ਇਸ ਵਿੰਗ ਦੇ ਕੋਚ ਹੋਣਗੇ | ਪਿਸ਼੍ਲੇ ਸਾਲ ਵੀ ਸੁਖਵਿੰਦਰ ਸਿੰਘ ਪੂਰੀ ਸਫਲਤਾ ਨਾਲ ਇਹ ਵਿੰਗ ਚਲਾ ਚੁੱਕੇ ਹਨ |60 ਤੋਂ ਜਿਆਦਾ ਬੱਚੇ ਇਸ ਵਿੰਗ ਵਿਚੋਂ ਲਾਭ ਉਠਾ ਸਕਣਗੇ | ਸਪੋਰਟਸ ਵਿੰਗ ਵਿਚ ਖਿਡਾਰੀਆਂ ਨੂੰ ਵਧੀਆ ਖੇਡਾਂ ਦੀ ਟ੍ਰੇਨਿੰਗ ਦੇ ਨਾਲ ਵਧੀਆ ਡਾਇਟ ਵੀ ਦਿੱਤੀ ਜਾਵੇਗੀ | ਗਰੀਬ ਖਿਡਾਰੀਆਂ ਨੂੰ ਇਸਦਾ ਕਾਫੀ ਫਾਇਦਾ ਹੋਵੇਗਾ | ਅੱਜ ਖੇਡ ਸਟੇਡੀਅਮ ਵਿਚ ਇਸ ਵਿੰਗ ਦਾ ਪਹਿਲਾ ਅਭਿਆਸ ਕੀਤਾ ਗਿਆ | ਜਿਸ ਵਿਚ ਪੂਰੇ ਉਤਸ਼ਾਹ ਨਾਲ ਖਿਡਾਰੀਆਂ ਨੇ ਭਾਗ ਲਿਆ | ਇਥੇ ਹੀ ਜਿਕਰਯੋਗ ਹੈ ਕਿ ਸਹਾਰਾ ਜਨ  ਸੇਵਾ ਸੁਸਾਇਟੀ ਵੱਲੋਂ ਵੀ ਸਪੋਰਟਸ  ਵਿੰਗ ਦਾ ਗਠਨ ਕੀਤਾ ਜਾਵੇਗਾ ਜੋ ਕਿ ਇਸ ਵਿੰਗ ਨਾਲ ਮਿਲਕੇ ਪਿੰਡ ਵਿਚ ਹਰ ਸਾਲ ਕੱਬਡੀ ਦੇ ਨਾਲ ਨਾਲ ਈਵਿੰਟ ਖੇਡਾਂ ਦਾ ਟੂਰਨਾਮੈਂਟ ਕਰਵਾਏਗਾ | ਜਿਸ ਵਿਚ ਰੇਸਾਂ , ਥ੍ਰੋ ਖੇਡਾਂ , ਤੇ ਜੰਪ ਆਦਿ ਸ਼ਾਮਲ ਹੋਣਗੇ | 

ਨਸ਼ਾ ਵਿਰੋਧੀ ਮੋਰਚੇ ਦਾ ਗਠਨ ਹੋਇਆ

 ਪਿੰਡ ਦੀ  ਅੱਜ ਤੱਕ ਦੀ ਨਸ਼ਿਆਂ ਖਿਲਾਫ਼ ਸਭ ਤੋਂ ਵੱਡੀ ਲੜਾਈ  ਆਸਾ ਬੁੱਟਰ /ਲਖਵੀਰ ਸਿੰਘ /  ਅੱਜ ਪਿੰਡ ਆਸਾ ਬੁੱਟਰ ਵਿਖੇ ਲੋਕ ਸੇਵਾ ਦੇ ਕੰਮ ਕਰ ਰਹੀਆਂ ਸਾਰੀਆਂ ਜੱਥੇਬੰਦੀਆਂ ਵੱਲੋਂ ਨਸ਼ੇ   ਦੇ ਖੁਲੇਆਮ  ਚੱਲ ਰਹੇ ਕਾਰੋਬਾਰ ਤੇ ਰੋਕ ਲਗਾਉਣ ਲਈ ਇੱਕ ਸਾਂਝਾ ਕਦਮ ਉਠਾਇਆ ਗਿਆ |  ਸਹਾਰਾ ਜਨ ਸੇਵਾ ਸੁਸਾਇਟੀ ,ਬਾਬਾ ਜੀਵਨ ਸਿੰਘ ਸਪੋਰਟਸ ਤੇ ਵੇਲ੍ਫੇਅਰ ਕਲੱਬ ,  ਰਾਮ ਦਾਸ   ਸਪੋਰਟਸ  ਕਲੱਬ ਤੇ ਸੰਯੁਕਤ ਸਪੋਰਟਸ ਤੇ ਵੇਲ੍ਫੇਅਰ ਕਲੱਬ ਵਿਚੋਂ 21 ਮੈਂਬਰਾਂ ਦੇ ਨਾਮ ਲਈ ਕੇ  ਇਸ ਮੋਰਚੇ ਦੀ ਸਥਾਪਨਾ ਕੀਤੀ ਗਈ | ਇਸ ਮੌਕੇ ਇਸ ਮੋਰਚੇ ਵੱਲੋਂ  ਨਸ਼ਿਆਂ  ਦੇ ਕਾਰੋਬਾਰ ਤੇ  ਮੁਕੰਮਲ  ਰੋਕ  ਲਗਾਉਣ  ਲਈ ਪਿੰਡ ਵਿਚ ਚੱਲ ਰਹੇ ਸਾਰੇ ਮੈਡੀਕਲ ਸਟੋਰਾਂ ਤੇ ਆਰ ਐਮ ਪੀ ਡਾਕਟਰਾਂ ਨੂੰ ਇੱਕ  ਸੱਦਾ ਪੱਤਰ ਦਿੱਤਾ ਗਿਆ ,ਜਿਸ ਵਿਚ ਇਸ ਮੁਹਿੰਮ ਵਿਚ ਸਹਿਯੋਗ ਕਰਨ ਲਈ ਮੈਡੀਕਲ ਸਟੋਰ ਮਾਲਕਾਂ ਨੂੰ  ਸੱਦਾ ਦਿੱਤਾ ਗਿਆ | ਅਗਲੇ ਹਫਤੇ ਇਹਨਾਂ ਮੈਡੀਕਲ ਸਟੋਰ ਮਾਲਕਾਂ ਤੇ ਆਰ ਐਮ ਪੀ ਡਾਕਟਰਾਂ   ਕੋਲੋਂ ਨਸ਼ੇ ਨਾਂ ਵੇਚਣ ਸੰਬੰਧੀ ਸਵੈ ਘੋਸ਼ਣਾ ਪੱਤਰ ਵੀ ਦਸਤਖਤ ਕਰਵਾ ਕੇ ਲਏ ਜਾਣਗੇ | ਇਸ ਮੋਰਚੇ ਨੂੰ ਪਿੰਡ ਦੀ  ਅੱਜ ਤੱਕ ਦੀ ਨਸ਼ਿਆਂ ਖਿਲਾਫ਼ ਸਭ ਤੋਂ ਵੱਡੀ ਲੜਾਈ ਦੇ ਵਜੋਂ ਵੇਖਿਆ ਜਾ ਰਿਹਾ ਹੈ | ਇਸ ਵਿਚ ਰਜਿੰਦਰ ਸਿੰਘ ਪ੍ਰਧਾਨ , ਜਗਰੂਪ ਸਿੰਘ ਉੱਪ ਪ੍ਰਧਾਨ ਚੁਣੇ ਗਏ ਤੇ ਹਰਜਿੰਦਰ ਸਿੰਘ ,  ਲਖਵੀਰ  ਸਿੰਘ ,ਲ੍ਸ਼੍ਮਨ ਸਿੰਘ ,ਜਸਕਰਨ ਸਿੰਘ ,ਤਰਨਜੀਤ ਸਿੰਘ , ਗੁਰਤੇਜ ਸ

ਹੋ ਰਹਾ ਭਾਰਤ ਨਿਰਮਾਣ : ਰਾਮਦੇਵ ਬਨਾਮ ਰਾਜਨੀਤੀ

ਲਖਵੀਰ ਸਿੰਘ ਆਸਾ ਬੁੱਟਰ  4 ਜੂਨ ਦੀ ਰਾਤ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਕੇਂਦਰ ਦੀ ਸਰਕਾਰ ਨੇ ਜੋ ਲੀਲਾ ਵਿਖਾਈ ਓਹ ਵੇਖ ਕੇ ਬਹੁਤ ਦੁਖ ਹੋਇਆ | ਜਦੋਂ ਇਸ ਬਾਰੇ ਟੀ ਵੀ ਉਪਰ ਇਕ ਚੈਨਲ ਤੇ ਖਬਰ ਆ ਰਹੀ ਸੀ ਉਸ ਵਿਚ ਕੇਂਦਰ ਸਰਕਾਰ ਦੀ ਭਾਰਤ ਦੇ ਵਿਕਾਸ ਨੂੰ ਲੈ ਕੇ  ਬਣਾਈ ਹੋਈ ਪੇਡ ਐਡ ਚੱਲ ਰਹੀ ਸੀ ਕਿ " ਹੋ ਰਹਾ ਭਾਰਤ ਨਿਰਮਾਣ " ਜੋ ਸਰਕਾਰ ਨੂੰ ਦੰਦ ਚਿੜਾਉਣ ਤੋਂ ਵਧ ਹੋਰ ਕੋਈ ਵੀ ਪ੍ਰਭਾਵ ਨਹੀਂ ਸ਼ੱਡ ਰਹੀ ਸੀ | ਇਕ ਸ਼ਾਂਤੀ ਪੂਰਵਕ  ਤਰੀਕੇ  ਨਾਲ ਹੋ ਰਹੇ  ਪ੍ਰਦਰ੍ਸ਼ਨ  ਨੂੰ  ਇਸ  ਤਰਾਂ ਖਦੇੜਿਆ ਗਿਆ ਜਿਸ ਤਰਾਂ ਕਿਸੇ ਆਤੰਕਵਾਦੀ ਅਪ੍ਰੇਸ਼ਨ ਨੂੰ ਅੰਜਾਮ ਦਿੱਤਾ  ਜਾ  ਰਿਹਾ ਹੋਵੇ | ਔਰਤਾਂ ਤੇ ਬਚਿਆਂ ਉਪਰ ਲਾਠੀ ਚਾਰਜ ਕੀਤਾ ਗਿਆ , ਅਥਰੂ ਗੈਸ ਦੇ ਗੋਲੇ ਸੁੱਟੇ ਗਏ | ਅਤੇ ਸਭ ਤੋਂ ਸ਼ਰਮਨਾਕ ਗੱਲ ਇਸ ਅਪ੍ਰੇਸ਼ਨ ਦੀ ਇਹ ਰਹੀ ਕਿ ਜਵਾਨ ਲੜਕੀਆਂ ਨੂੰ ਟਾਰਗੇਟ ਕੀਤਾ ਗਿਆ   | ਜਿਸ ਦਾ ਖੁਲਾਸਾ 6 ਜੂਨ ਨੂੰ ਰਾਸ਼ਟਰੀ ਮਹਿਲਾ ਆਯੋਗ ਦੀ ਰਿਪੋਰਟ ਚ ਕੀਤਾ ਗਿਆ | ਪੁਲਿਸ ਦੀ ਕਾਰਵਾਈ ਦੌਰਾਨ ਕੁਝ ਹੋਰ ਲੋਕ ਵੀ ਇਸ ਕਾਰਵਾਈ ਵਿਚ ਸ਼ਾਮਲ ਸਨ | ਉਹ ਕੌਣ ਸਨ ਕਿਸ ਦੇ ਇਸ਼ਾਰੇ ਤੇ ਆਏ ਇਸ ਗਲ ਦਾ ਪਤਾ ਇਸ ਸਾਰੇ ਘਟਨਾ ਕ੍ਰਮ ਦੀ ਜਾਂਚ ਤੋਂ ਬਾਅਦ ਹੀ ਲਗੇਗਾ | ਉਸ ਤੇ ਪ੍ਰਧਾਨਮੰਤਰੀ ਦਾ ਬਿਆਨ ਕੇ ਹੋਰ ਕੋਈ ਚਾਰਾ ਨਹੀਂ ਸੀ ਤੇ ਸਾਡੇ ਕੋਲ ਕੋਈ ਜਾਦੂ ਦੀ ਸ਼੍ੜੀ ਨਹੀਂ ਸੀ |  ਸੁਣਕੇ ਹੈਰਾਨੀ ਹੁੰਦੀ ਹੈ | ਕਿ ਕੋਈ ਇਸ ਅਹੁਦੇ ਦਾ ਬੰਦਾ ਇਸ ਤਰਾਂ ਦ

www.saharabuttar.blogspot.com ਦੀ ਇਕ ਨਵੀਂ ਸਰਵਸ

ਸਾਡੇ ਪਾਠਕਾਂ ਲਈ ਖੁਸ਼ਖਬਰੀ ਹੈ ਕਿ ਹੁਣ ਸਾਡੇ ਪਾਠਕ ਆਪਣੀ ਮਨਪਸੰਦ ਸਾਇਟ www.saharabuttar.blogspot.com ਦੀ ਇਕ ਨਵੀਂ ਸਰਵਸ ਟਿੱਪਣੀ ਦੇ ਰਾਹੀਂ ਆਪਣੇ ਮਨ ਦੇ ਵਿਚਾਰ ਵੀ ਸਿਧੇ ਇਸ ਸਾਇਟ ਤੇ ਲਿਖ ਸਕਦੇ ਹਨ | ਆਪਣੇ ਕੀਮਤੀ ਸੁਝਾਅ ਅਤੇ ਹੋਰ ਦਿਲ ਦੀਆਂ ਗੱਲਾਂ ਵੀ ਇਸ ਸਾਇਟ ਦੇ ਨਾਲ ਜੁੜੇ ਪਾਠਕਾਂ ਨਾਲ ਸਾਂਝੀਆ ਕਰ ਸਕਦੇ ਹਨ | ਅਤੇ ਕੀਤੀਆਂ ਗਈਆਂ ਟਿੱਪਨੀਆਂ ਨੂੰ ਤਾਜਾ ਟਿਪਣੀਆਂ ਦੇ ਸਿਰਲੇਖ ਹੇਠ ਬਣੇ ਬ੍ਲਾਕ ਵਿਚ ਪੜ ਸਕਦੇ ਹਨ | ਇਸ ਨੂੰ  ਇਸਤੇਮਾਲ ਕਰਨਾ ਬਹੁਤ ਹੀ ਆਸਾਨ ਹੈ | ਪਿੰਡ ਬਾਨੀ ਦੇ ਹਰ ਪੋਸਟ ਦੇ ਹੇਠਾ ਤੁਹਾਨੂੰ ਇਕ  ਟਿਪਣੀ ਕਰੋ    ਦਾ icon ਦਿਖਾਈ ਦੇਵੇਗਾ ਜਿਸ ਉਪਰ ਕਲਿਕ ਕਰਨ ਤੇ ਹੇਠਾ ਬਣਿਆ ਹੋਇਆ ਫਾਰ੍ਮੇਟ ਦਿਖਾਈ ਦੇਵੇਗਾ | Choose an identity   ਸਹਾਰਾ ਆਸਾ ਬੁੱਟਰ (Google Account) –  Sign Out Email follow-up comments to kheera.singh@gmail.com   OpenID                Anonymous ਇਹ ਦਿਖਾਈ ਦੇਣ ਤੇ ਤੁਸੀਂ ਇਕ identity ਚੁਣਨੀ ਹੈ , ਜਿਸ ਨਾਲ ਤੁਹਾਡੀ email ਤੁਹਾਡੀ ਟਿਪਣੀ ਨਾਲ ਦਿਖਾਈ ਦੇਵੇਗੀ | ਜੇ ਤੁਸੀਂ ਬਿਨਾ email ਦੇ ਟਿਪਣੀ ਕਰਨਾ ਚਾਹੋ ਤਾਂ ਵੀ  Anonymous ਦੀ ਮਦਦ ਨਾਲ ਟਿਪਣੀ ਕਰ ਸਕਦੇ ਹੋ |  Name/URL ਦੀ ਮਦਦ ਨਾਲ ਤੁਸੀਂ ਕੋਈ ਵੀ ਜਰੂਰੀ ਲਿੰਕ ਵੀ ਪੋਸਟ ਕਰ ਸਕਦੇ ਹੋ  | ਲਖਵੀਰ ਸਿੰਘ ਬੁੱਟਰ  9464030208   

ਮੇਰੇ ਪਿੰਡ ਵਾਸੀਆਂ ਤੇ ਪ੍ਰਵਾਸੀਆਂ ਦੇ ਨਾਮ ਖੁੱਲੀ ਚਿੱਠੀ

ਸਤਿਕਾਰਯੋਗ ਪਿੰਡ ਵਾਸੀਓ ਤੇ ਪ੍ਰ੍ਵਾਸੀਓ  ,                                                     ਅਸੀਂ ਬੜਾ ਮਾਣ ਕਰਦੇ ਹਾਂ ਕਿ ਅਸੀਂ ਉਹਨਾ ਸੂਰਵੀਰ , ਯੋਧਿਆਂ , ਤੇ ਗੈਰਤਮੰਦਾਂ ਦੀ ਕੌਮ ਵਿਚ ਪੈਦਾ ਹੋਏ ਹਾਂ ਜਿਹਨਾ ਨੇ ਆਪਣੀ ਚੜਦੀ ਜਵਾਨੀ ਨੂੰ ਇਸ ਦੇਸ਼ ਦੇ ਲੇਖੇ ਲਾ ਦਿੱਤਾ | ਸਰਾਭਾ , ਭਗਤ ਸਿੰਘ , ਰਾਜਗੁਰੂ , ਸੁਖਦੇਵ , ਊਦ੍ਮ ਸਿੰਘ ਵਰਗੇ ਸ਼ਹੀਦਾਂ ਨੇ ਮੌਤ ਨੂੰ ਲੜੀ ਸਮਝ ਕੇ ਵਿਆਹ ਲਿਆ | ਉਹਨਾ ਦੀ ਕੁਰਬਾਨੀ ਦਾ ਕੋਈ ਮੁੱਲ ਤਾਂ ਨਹੀ ਮੋੜਿਆ ਜਾ ਸਕਦਾ  | ਹਰ ਸ਼ਰਧਾਂਜਲੀ ਉਹਨਾ ਦੀ ਸ਼ਖਸ਼ੀਅਤ ਅੱਗੇ ਬੌਨੀ ਜਾਪਦੀ ਹੈ | ਪਰ ਸ਼ਹੀਦਾਂ ਨੂੰ ਨਿੱਕੀ ਜਿਹੀ ਸ਼ਰਧਾਂਜਲੀ 'ਸਹਾਰਾ ਜਨ ਸੇਵਾ ਸੁਸਾਇਟੀ ' ਆਸਾ ਬੁੱਟਰ ਵਲੋਂ ਦੇਣ ਦੀ ਇੱਕ ਕੋਸ਼ਿਸ਼ ਹੈ | ਅਸੀਂ ਚਾਹੁੰਦੇ ਹਾਂ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੱਕ ਭਗਤ ਸਿੰਘ  ,ਰਾਜਗੁਰੂ ਤੇ ਸੁਖਦੇਵ ਦੇ   ਬੁੱਤ ਸਥਾਪਤ ਕੀਤੇ ਜਾਣ | ਇਸ ਸੰਬਧੀ ਸਾਰੀ ਰੂਪ ਰੇਖਾ ਤਿਆਰ ਹੋ ਚੁੱਕੀ ਹੈ | ਇਹਨਾ ਬੁੱਤਾਂ ਨੂੰ ਪਿੰਡ ਦੇ ਖੇਡ ਸਟੇਡੀਅਮ ਵਿਚ ਇੱਕ ਪਾਰਕ ਬਣਾ ਕੇ ਸਥਾਪਤ ਕੀਤਾ ਜਾ ਰਿਹਾ | ਇਸ ਦੇ ਨਾਲ ਹੀ ਖੇਡ ਸਟੇਡੀਅਮ ਦਾ ਨਾਮ ਵੀ ਸ਼ਹੀਦ ਭਗਤ ਸਿੰਘ ਸਟੇਡੀਅਮ ਰਖਿਆ ਜਾਵੇਗਾ | ਇਸ ਪ੍ਰੋਜੇਕਟ ਉੱਪਰ 1,25,000, ਰੁਪੇ ਦੀ ਅੰਦਾਜਨ ਲਾਗਤ ਆਵੇਗੀ | ਆਪ  ਜੀ ਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਇਸ ਬਲੋਗ ਸਾਇਟ ਨੂੰ 19 ਦਿਨਾਂ ਚ 1800 ਤੋਂ ਜਿਆਦਾ ਲੋਕਾਂ ਨੇ 9 ਦੇਸ਼ਾਂ ਚ ਵੇਖੇਆ ਹੈ |

ਗੁੱਸੇ ਦੀ ਗੱਲ ਕਰਦੇ ਹੋ ਯਾਰੋ ਮੇਰੇਓ

ਤੂ ਦੱਸ ਦੇਵੀਂ ਯਾਰਾ ਜੇ ਗੱਲ ਕੋੜੀ ਲਗਦੀ ਆ , ਵਰਜ ਦੇਵੀਂ ਜੇ ਸੋਚ ਮੇਰੀ ਤੈਨੂ ਸੌੜੀ ਲਗਦੀ ਆ , ਤੁਸੀਂ ਗੁੱਸੇ ਦੀ ਗੱਲ ਕਰਦੇ ਹੋ ਯਾਰੋ ਮੇਰੇਓ , ਮੈਨੂ ਪਿਆਰ ਕਰਨ ਲਈ ਜਿੰਦਗੀ ਮੇਰੀ ਥੋੜੀ ਲਗਦੀ ਆ      ਲਖਵੀਰ  ਸਿੰਘ  ਬੁੱਟਰ           

ਕੋਈ ਅੱਗੇ ਤਾਂ ਆਓ

ਤੁਮ ਚਲੋ ਤੋ ਹਿੰਦੁਸਤਾਨ  ਚਲੇ   ਲਖਵੀਰ ਸਿੰਘ ਆਸਾ ਬੁੱਟਰ   http://www.facebook.com/profile.php?id=100000906131732