ਪਿੰਡ ਦੀ ਅੱਜ ਤੱਕ ਦੀ ਨਸ਼ਿਆਂ ਖਿਲਾਫ਼ ਸਭ ਤੋਂ ਵੱਡੀ ਲੜਾਈ



ਆਸਾ ਬੁੱਟਰ /ਲਖਵੀਰ ਸਿੰਘ / ਅੱਜ ਪਿੰਡ ਆਸਾ ਬੁੱਟਰ ਵਿਖੇ ਲੋਕ ਸੇਵਾ ਦੇ ਕੰਮ ਕਰ ਰਹੀਆਂ ਸਾਰੀਆਂ ਜੱਥੇਬੰਦੀਆਂ ਵੱਲੋਂ ਨਸ਼ੇ ਦੇ ਖੁਲੇਆਮ ਚੱਲ ਰਹੇ ਕਾਰੋਬਾਰ ਤੇ ਰੋਕ ਲਗਾਉਣ ਲਈ ਇੱਕ ਸਾਂਝਾ ਕਦਮ ਉਠਾਇਆ ਗਿਆ | ਸਹਾਰਾ ਜਨ ਸੇਵਾ ਸੁਸਾਇਟੀ ,ਬਾਬਾ ਜੀਵਨ ਸਿੰਘ ਸਪੋਰਟਸ ਤੇ ਵੇਲ੍ਫੇਅਰ ਕਲੱਬ , ਰਾਮ ਦਾਸ ਸਪੋਰਟਸ ਕਲੱਬ ਤੇ ਸੰਯੁਕਤ ਸਪੋਰਟਸ ਤੇ ਵੇਲ੍ਫੇਅਰ ਕਲੱਬ ਵਿਚੋਂ 21 ਮੈਂਬਰਾਂ ਦੇ ਨਾਮ ਲਈ ਕੇ ਇਸ ਮੋਰਚੇ ਦੀ ਸਥਾਪਨਾ ਕੀਤੀ ਗਈ | ਇਸ ਮੌਕੇ ਇਸ ਮੋਰਚੇ ਵੱਲੋਂ ਨਸ਼ਿਆਂ
ਦੇ ਕਾਰੋਬਾਰ ਤੇ ਮੁਕੰਮਲ ਰੋਕ ਲਗਾਉਣ
ਲਈ ਪਿੰਡ ਵਿਚ ਚੱਲ ਰਹੇ ਸਾਰੇ ਮੈਡੀਕਲ ਸਟੋਰਾਂ ਤੇ ਆਰ ਐਮ ਪੀ ਡਾਕਟਰਾਂ ਨੂੰ ਇੱਕ ਸੱਦਾ ਪੱਤਰ ਦਿੱਤਾ ਗਿਆ ,ਜਿਸ ਵਿਚ ਇਸ ਮੁਹਿੰਮ ਵਿਚ ਸਹਿਯੋਗ ਕਰਨ ਲਈ ਮੈਡੀਕਲ ਸਟੋਰ ਮਾਲਕਾਂ ਨੂੰ ਸੱਦਾ ਦਿੱਤਾ ਗਿਆ | ਅਗਲੇ ਹਫਤੇ ਇਹਨਾਂ ਮੈਡੀਕਲ ਸਟੋਰ ਮਾਲਕਾਂ ਤੇ ਆਰ ਐਮ ਪੀ ਡਾਕਟਰਾਂ ਕੋਲੋਂ ਨਸ਼ੇ ਨਾਂ ਵੇਚਣ ਸੰਬੰਧੀ ਸਵੈ ਘੋਸ਼ਣਾ ਪੱਤਰ ਵੀ ਦਸਤਖਤ ਕਰਵਾ ਕੇ ਲਏ ਜਾਣਗੇ | ਇਸ ਮੋਰਚੇ ਨੂੰ ਪਿੰਡ ਦੀ ਅੱਜ ਤੱਕ ਦੀ ਨਸ਼ਿਆਂ ਖਿਲਾਫ਼ ਸਭ ਤੋਂ ਵੱਡੀ ਲੜਾਈ ਦੇ ਵਜੋਂ ਵੇਖਿਆ ਜਾ ਰਿਹਾ ਹੈ |ਇਸ ਵਿਚ ਰਜਿੰਦਰ ਸਿੰਘ ਪ੍ਰਧਾਨ , ਜਗਰੂਪ ਸਿੰਘ ਉੱਪ ਪ੍ਰਧਾਨ ਚੁਣੇ ਗਏ ਤੇ ਹਰਜਿੰਦਰ ਸਿੰਘ , ਲਖਵੀਰ ਸਿੰਘ ,ਲ੍ਸ਼੍ਮਨ ਸਿੰਘ ,ਜਸਕਰਨ ਸਿੰਘ ,ਤਰਨਜੀਤ ਸਿੰਘ , ਗੁਰਤੇਜ ਸਿੰਘ ,ਮਨਜੀਤ ਸਿੰਘ , ਕੁਲਦੀਪ ਸਿੰਘ ,ਮਨਪ੍ਰੀਤ ਸਿੰਘ , ਸੰਦੀਪ ਸਿੰਘ , ਲਖਵਿੰਦਰ ਸਿੰਘ , ਸਵਰਨਜੀਤ ਸਿੰਘ , ਸੁਖਪ੍ਰੀਤ ਸਿੰਘ , ਆਦਿ ਇਸ ਦੇ
ਮੈਂਬਰ ਚੁਣੇ ਗਏ |