Skip to main content

Posts

Showing posts from September, 2014

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਤ ਅੱਖਾਂ ਦਾ ਮੁਫਤ ਕੈੰਪ ਲਗਾਇਆ

27 ਸਤੰਬਰ / ਲਖਵੀਰ ਸਿੰਘ / ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਤ ਦੂਸਰਾ ਅੱਖਾਂ ਦਾ ਮੁਫਤ ਕੈੰਪ ਲਗਾਇਆ ਗਿਆ | ਕੈੰਪ ਦੇ ਉਦਘਾਟਨ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਆਸਾ ਬੁੱਟਰ ਵਿਖੇ ਸੁਸਾਇਟੀ ਮੈਂਬਰਾਂ ਤੇ ਸਕੂਲ ਸਟਾਫ਼ ਅਤੇ ਪਤਵੰਤੇ ਸੱਜਣਾ ਵੱਲੋਂ ਸ਼ਹੀਦ ਭਗਤ ਨੂੰ ਸ਼ਰਧਾਂਜਲੀ ਦਿੱਤੀ ਗਈ | ਇਸ ਦੇ ਬਾਅਦ ਸਵੇਰੇ  10  ਵਜੇ ਕੈੰਪ ਦਾ ਉਦਘਾਟਨ ਸ . ਜਸਮੇਲ ਸਿੰਘ ਬੁੱਟਰ ਨੇ ਕੀਤਾ | ਸੁਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਕੈੰਪ ਵਿੱਚ ਡਾ ਜਸਵੀਰ ਸਿੰਘ , ਰਾਜਿੰਦਰ ਸਿੰਘ ਤੇ ਮਨਪ੍ਰੀਤ ਸਿੰਘ  ਪਟਿਆਲਾ ਅੱਖਾਂ ਦਾ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ 160  ਮਰੀਜਾਂ ਦੀਆਂ ਅੱਖਾਂ ਦਾ ਮੁਫਤ ਨਿਰੀਖਣ ਕੀਤਾ ਅਤੇ ਸੁਸਾਇਟੀ ਵੱਲੋਂ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ | ਇਸ ਤੋਂ ਇਲਾਵਾ 65  ਮਰੀਜਾਂ ਦੀ ਪਹਿਚਾਨ ਅਪ੍ਰੇਸ਼ਨਾਂ ਵਾਸਤੇ ਕੀਤੀ ਗਈ | ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਹਸਪਤਾਲ ਦੀ ਟੀਮ ਅਤੇ ਆਏ ਹੋਏ ਮਹਿਮਾਨਾ  ਨੂੰ ਯਾਦਗਾਰੀ ਚਿੰਨ ਪ੍ਰਦਾਨ ਕੀਤੇ ਗਏ | ਇਸ ਮੌਕੇ ਪ੍ਰਿੰਸੀਪਲ ਨਰੋਤਮ ਦਸ ਸ਼ਰਮਾ , ਯਸ਼ਵੰਤ ਕੁਮਾਰ ,ਦਲਜੀਤ ਸਿੰਘ ਡੀ.ਪੀ , ਮਹਿੰਦਰ ਸਿੰਘ ਬੁੱਟਰ ,ਜਸਕਰਨ ਸਿੰਘ ਪੰਚ , ਜਗਰੂਪ ਸਿੰਘ ਖਾਲਸਾ , ਸੁਸਾਇਟੀ ਦੇ ਚੇਅਰਮੈਨ ਤਰਨਜੀਤ ਸਿੰਘ , ਜਸਕਰਨ ਸਿੰਘ  ਸੰਸਥਾਪਕ , ਗੁਰਤੇਜ ਸਿੰਘ , ਜਸਵਿੰਦਰ ਸਿੰਘ ਬੁੱਟਰ , ਗੁਰਪਿਆਰ ਸਿੰਘ ਬਰਾੜ ,

ਕਿਸਾਨ ਯੂਨੀਅਨ ਇਕਾਈ ਆਸਾ ਬੁੱਟਰ ਦੀ ਮੀਟਿੰਗ ਹੋਈ

27 ਸਤੰਬਰ / ਲਖਵੀਰ ਸਿੰਘ /ਅੱਜ ਪਿੰਡ ਆਸਾ ਬੁੱਟਰ ਦੀ ਕਿਸਾਨ ਯੂਨੀਅਨ ਲਖੋਵਾਲ ਇਕਾਈ ਦੀ ਦਾਨਾ ਮੰਡੀ ਆਸਾ ਬੁੱਟਰ ਵਿਖੇ ਭਰਵੀਂ ਮੀਟਿੰਗ ਬਲਾਕ ਪ੍ਰਧਾਨ ਜੋਗਿੰਦਰ ਸਿੰਘ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਆਸਾ ਬੁੱਟਰ ਵਿਖੇ ਬਣਿਆ ਦਫਤਰ ਖੇਤੀ ਵਿਕਾਸ ਅਫਸਰ ਬੰਦ ਪਿਆ ਹੋਇਆ ਹੈ | ਇਸਦਾ ਕਿਸਾਨਾ ਨੂੰ ਕੋਈ ਲਾਭ ਨਹੀਂ ਮਿਲ ਪਾ ਰਿਹਾ | ਇਸ ਦਫਤਰ ਤੋਂ ਕਿਸਾਨਾ ਨੂੰ ਮਿਲਣ ਵਾਲਿਆਂ ਸਾਰੀਆਂ ਸੇਵਾਵਾਂ ਠੱਪ ਹੋ ਚੁੱਕੀਆਂ ਹਨ | ਉਹਨਾ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਕਿਸਾਨਾ ਦੀ ਇਸ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਕਿਸਾਨ ਇਸ ਦਫ਼ਤਰ ਤੋਂ ਮਿਲਣ ਵਾਲਿਆਂ ਸੇਵਾਵਾਂ ਦਾ ਲਾਭ ਚੁੱਕ ਸਕਣ | ਇਸ ਮੌਕੇ ਇਕਾਈ ਪ੍ਰਧਾਨ ਰਾਮ ਲਾਲ ਸ਼ਰਮਾ , ਇਕਬਾਲ ਸਿੰਘ , ਆਤਮਾ ਸਿੰਘ ,ਸੁਖਚੈਨ ਸਿੰਘ , ਨਸੀਬ ਸਿੰਘ , ਬਲਜਿੰਦਰ ਸਿੰਘ , ਰੇਸ਼ਮ ਸਿੰਘ , ਕੁਲਵੰਤ ਸਿੰਘ , ਪ੍ਰੀਤਮ ਸਿੰਘ , ਦਰਸ਼ਨ ਸਿੰਘ , ਬਨਤਾ ਸਿੰਘ , ਜੀਤ ਸਿੰਘ , ਗੁਰਦੇਵ ਸਿੰਘ , ਹਰਵਿੰਦਰ ਸਿੰਘ , ਜਸਵਿੰਦਰ ਸਿੰਘ ਆਦਿ ਕਿਸਾਨ ਆਗੂ ਹਾਜਰ ਸਨ | 

ਬਾਬਾ ਜੀਵਨ ਸਿੰਘ ਸਪੋਰਟਸ ਐਂਡ ਯੂਥ ਵੈਲਫੇਅਰ ਕਲੱਬ ਵੱਲੋਂ ਗਰੀਬ ਲੜਕੀ ਦੀ ਸ਼ਾਦੀ ਵਾਸਤੇ ਆਰਥਿਕ ਮਦਦ

ਬਾਬਾ ਜੀਵਨ ਸਿੰਘ ਸਪੋਰਟਸ ਐਂਡ ਯੂਥ ਵੈਲਫੇਅਰ ਕਲੱਬ ਆਸਾ ਬੁੱਟਰ ਵੱਲੋਂ ਗਰੀਬ ਮਜਦੂਰ ਸੁਖਦੇਵ ਸਿੰਘ ਪੁੱਤਰ ਚੰਦ ਸਿੰਘ ਦੀ ਲੜਕੀ ਦੀ ਸ਼ਾਦੀ ਵਾਸਤੇ 5000  ਰੁਪੈ ਦੀ ਆਰਥਿਕ ਸਹਾਇਤਾ ਦਿਤੀ ਗਈ  | ਇਸ ਕਾਰਜ ਵਾਸਤੇ ਜਸਮੇਲ ਸਿੰਘ ਅਕਾਲੀ , ਜਗਰੂਪ ਸਿੰਘ ਖਾਲਸਾ ,ਹਰਜਿੰਦਰ ਸਿੰਘ ਖਾਲਸਾ ਅਤੇ ਜਗਦੇਵ ਸਿੰਘ ਪੰਚ  ਨੇ ਵੀ ਵਿਸ਼ੇਸ਼ ਯੋਗਦਾਨ ਦਿੱਤਾ | ਇਸ ਮੌਕੇ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ , ਸੁਖਪ੍ਰੀਤ ਸਿੰਘ , ਤਰਸੇਮ ਸਿੰਘ , ਸੁਲਤਾਨ ਸਿੰਘ , ਹਰਪਾਲ ਸਿੰਘ , ਹਰਜਿੰਦਰ ਸਿੰਘ , ਬੂਟਾ ਸਿੰਘ , ਦਵਿੰਦਰ ਸਿੰਘ ਆਦਿ ਹਜਾਰ ਸਨ |